ਵਿਧਾਨ ਸਭਾ ਹਲਕਾ 056-ਅਮਲੋਹ ਦੇ 166 ਪੋਲਿੰਗ ਸਟੇਸ਼ਨਾਂ ਲਈ 199 ਬੈਲਟ ਯੂਨਿਟ, 199 ਕੰਟਰੋਲ ਯੂਨਿਟ ਅਤੇ 215 ਵੀ.ਵੀ.ਪੈਟ ਮਸ਼ੀਨਾਂ
ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਆਸੀ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੇ ਰੈਂਡਮਾਈਜ਼ੇਸ਼ਨ ਦੇ ਪਹਿਲੇ ਪੜਾਅ ਤਹਿਤ ਵਿਧਾਨ ਸਭਾ ਹਲਕਾ 054-ਬਸੀ ਪਠਾਣਾਂ ਦੇ 178 ਪੋਲਿੰਗ ਸਟੇਸ਼ਨਾਂ ਸਬੰਧੀ 213 ਬੈਲਟ ਯੂਨਿਟ, 213 ਕੰਟਰੋਲ ਯੂਨਿਟ ਅਤੇ 231 ਵੀਵੀਪੈਟ ਮਸ਼ੀਨਾਂ ਸੌਂਪੀਆਂ ਗਈਆਂ ਹਨ।
ਵਿਧਾਨ ਸਭਾ ਹਲਕਾ 055-ਫ਼ਤਹਿਗੜ੍ਹ ਸਾਹਿਬ ਦੇ 200 ਪੋਲਿੰਗ ਸਟੇਸ਼ਨਾਂ ਸਬੰਧੀ 240 ਬੈਲਟ ਯੂਨਿਟ,240 ਕੰਟਰੋਲ ਯੂਨਿਟ ਅਤੇ 260 ਵੀ.ਵੀ.ਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ।
ਵਿਧਾਨ ਸਭਾ ਹਲਕਾ 056-ਅਮਲੋਹ ਦੇ 166 ਪੋਲਿੰਗ ਸਟੇਸ਼ਨਾਂ ਲਈ 199 ਬੈਲਟ ਯੂਨਿਟ, 199 ਕੰਟਰੋਲ ਯੂਨਿਟ ਅਤੇ 215 ਵੀ.ਵੀ.ਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ।
ਪੋਲਿੰਗ ਸਟੇਸ਼ਨਾਂ ਦੀ ਗਿਣਤੀ ਦੇ ਬਰਾਬਰ ਈ.ਵੀ.ਐਮ. ਅਤੇ ਵੀ ਵੀ ਪੈਟ ਮਸ਼ੀਨਾਂ ਨੂੰ ਰੈਂਡਮਾਈਜ਼ ਕਰ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਵਾਧੂ 20 ਪ੍ਰਤੀਸ਼ਤ ਸੀ ਯੂ (ਕੰਟਰੋਲ ਯੂਨਿਟ), 20 ਪ੍ਰਤੀਸ਼ਤ ਬੀ ਯੂ (ਬੈਲਟ ਯੂਨਿਟ) ਅਤੇ 30 ਪ੍ਰਤੀਸ਼ਤ ਵੀ. ਵੀ. ਪੈਟ ਰਾਖਵੇਂ ਰੱਖੇ ਗਏ ਹਨ, ਜੋ ਕਿਸੇ ਮਸ਼ੀਨ ਵਿੱਚ ਖਰਾਬੀ ਦੀ ਸਥਿਤੀ ਵਿੱਚ ਵਰਤੇ ਜਾ ਸਕਦੇ ਹਨ।