ਨੇਤਰਹੀਨ ਵੋਟਰਾਂ ਦੀ ਸਹੂਲਤ ਲਈ ਏਪਿਕ ਕਾਰਡ ਅਤੇ ਫੋਟੋ ਵੋਟਰ ਸਲਿਪ ਬ੍ਰੇਲ ਲਿਪੀ ਵਿਚ ਹੋਵੇਗਾ ਜਾਰੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਵੋਟ ਦਾ ਮਹਤੱਵ ਹੁੰਦਾ ਹੈ, ਇਸ ਲਈ ਹਰੇਕ ਵੋਟਰ ਦੀ ਇਹ ਜਿਮੇਵਾਰੀ ਬਣਦੀ ਹੈ ਕਿ ਉਹ ਇਕ ਦਿਨ ਦੇਸ਼ ਦੇ ਨਾਂਅ ਜਰੂਰ ਕਰਨ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 25 ਮਈ ਨੂੰ ਹੋਣ ਵਾਲੇ ਲੋਕਸਭਾ 2024 ਦੇ ਆਮ ਚੋਣ ਵਿਚ ਵੱਧ ਤੋਂ ਵੱਧ ਵੋਟਿੰਗ ਕਰਨ। ਸ੍ਰੀ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ 10 ਹਜਾਰ 363 ਸਥਾਨਾਂ 'ਤੇ 19 ਹਜਾਰ 812 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚ 13 ਹਜਾਰ 588 ਗ੍ਰਾਮੀਣ ਖੇਤਰ ਵਿਚ ਅਤੇ 6 ਹਜਾਰ 224 ਸ਼ਹਿਰੀ ਖੇਤਰ ਦੇ ਪੋਲਿੰਗ ਬੂਥ ਸ਼ਾਮਿਲ ਹਨ। ਸ਼ਹਿਰਾਂ ਵਿਚ 2400 ਸਥਾਨਾਂ 'ਤੇ ਅਤੇ ਪਿੰਡਾਂ ਵਿਚ 7 ਹਜਾਰ 963 ਸਥਾਨਾਂ 'ਤੇ ਪੋਲਿੰਗ ਬੂਥ ਬਣਾਏ ਗਏ ਹਨ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਚੋਣ ਕਮਿਸ਼ਨ ਵੱਲੋਂ ਨੇਤਰਹੀਨ ਦਿਵਆਂਗ ਵੋਟਰਾਂ ਦੀ ਸਹੂਲਤ ਲਈ ਏਪਿਕ ਕਾਰਡ ਅਤੇ ਫੋਟੋ ਵੋਟਰ ਸਲਿਪ ਬ੍ਰੇਲ ਸਲਿਪ ਵਿਚ ਛਪਵਾਈ ਗਈ ਹੈ ਅਤੇ ਬ੍ਰੇਲ ਬੈਲੇਟ ਪੇਪੇਰ ਅਤੇ ਈਵੀਐਮ 'ਤੇ ਸਲਿਪ ਦੀ ਸਹੂਲਤ ਵੀ ਉਪਲਬਧ ਹੋਵੇਗੀ। ਇਸ ਤੋਂ ਇਲਾਵਾ, ਦਿਅਵਾਂਗ ਵੋਟਰਾਂ ਨੁੰ ਅਨੇਕ ਤਰ੍ਹਾ ਦੀ ਸਹੂਲਤਾਂ ਉਪਲਬਧ ਕਰਵਾਈ ਜਾ ਰਹੀ ਹੈ। ਜਿਸ ਵਿਚ ਵਹੀਲਚੇਅਰ ਦੀ ਵਿਵਸਥਾ, ਚੋਣ ਕੇਂਦਰਾਂ ਵਿਚ ਰੈਂਪ ਅਤੇ ਟ੍ਰਾਂਸਪੋਰਟ ਦੀ ਸਹੂਲਤ ਸ਼ਾਮਿਲ ਹੈ।
ਉਨ੍ਹਾਂ ਨੇ ਦਸਿਆ ਕਿ ਸਾਰੇ ਦਿਵਆਂਗ ਵੋਟਰਾਂ ਨੂੰ ਚੋਣ ਕੇਂਦਰ ਤਕ ਲਿਆਉਣ ਅਤੇ ਵਾਪਸ ਘਰ ਛੱਡਣ ਦੇ ਲਈ ਵਾਹਨ ਦੀ ਸਹੂਨਤ ਉਪਲਬਧ ਕਰਵਾਈ ਜਾਵੇਗੀ ਅਤੇ ਜੋ ਵੋਟਰ ਚੱਲਣ ਵਿਚ ਅਸਮਰੱਥ ਹਨ, ਉਨ੍ਹਾਂ ਦਿਅਵਾਂਗ ਵੋਟਰਾਂ ਨੁੰ ਵਹੀਲਚੇਅਰ ਵੀ ਉਪਲਬਧ ਕਰਵਾਈ ਜਾਵੇਗੀ। ਹਰੇਕ ਚੋਣ ਕੇਂਦਰ 'ਤੇ ਰੈਂਪ ਦੀ ਵਿਵਸਥਾ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੀ ਸਹਾਇਤਾ ਲਈ ਏਨਸੀਸੀ, ਐਨਐਸਐਸ ਅਤੇ ਰੇਡ ਕ੍ਰਾਂਸ ਵਾਲੰਟਿਆਰਸ ਦੀ ਵੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਨੇਤਰਹੀਨ ਦਿਅਵਾਂਗ ਵੋਟਰਾਂ ਜੋ ਮਸ਼ੀਨ ਦਾ ਬਟ ਦਬਾ ਕੇ ਵੋਟ ਪਾਉਣ ਵਿਚ ਅਸਮਰੱਥ ਹਨ, ਉਹ ਵੋਟ ਪਾਉਣ ਲਈ ਇਕ ਸਹਿਯੋਗੀ ਨੂੰ ਆਪਣੇ ਨਾਲ ਲੈ ਕੇ ਆ ਸਕਦੇ ਹਨ। ਸਹਿਯੋਗੀ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦਸਿਆ ਕਿ ਦਿਵਆਂਗ ਵੋਟਰ ਜੋ ਖੁਦ ਈਵੀਐਮ ਦਾ ਬਟਨ ਦਬਾ ਕੇ ਵੋਟਰ ਪਾਉਣ ਵਿਚ ਸਮਰੱਥ ਹਨ, ਉਨ੍ਹਾਂ ਵੋਟਰਾਂ ਦੇ ਨਾਲ ਆਉਣ ਵਾਲੇ ਸਹਿਯੋਗ ਦਿਅਵਾਂਗ ਵੋਟਰ ਨੂੰ ਵੋਟਿੰਗ ਰੂਮ ਤਕ ਲੇ ਜਾ ਸਕਦੇ ਹਨ, ਪਰ ਸਹਿਯੋਗ ਵੋਟਿੰਗ ਰੂਮ ਦੇ ਅੰਦਰ ਨਹੀਂ ਜਾ ਸਕਦੇ ਹਨ। ਸ੍ਰੀ ਅਗਰਵਾਲ ਨੇ ਦਸਿਆਕਿ ਹਰਿਆਣਾ ਵਿਚ 2 ਕਰੋੜ 41 ਹਜਾਰ 353 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿਚ 1 ਕਰੋੜ 6 ਲੱਖ 34 ਹਜਾਰ 532 ਪੁਰਸ਼, 94 ਲੱਖ 6 ਹਜਾਰ 357 ਮਹਿਲਾ ਅਤੇ 464 ਟ੍ਰਾਂਸਜੇਂਡਰ ਵੋਟਰ ਹਨ। ਉਨ੍ਹਾਂ ਨੇ ਸਾਰਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ 25 ਮਈ ਦੇ ਦਿਨ ਚੋਣ ਕਰ ਕੇ ਚੋਣ ਦਾ ਪਰਵ -ਦੇਸ਼ ਦਾਗਰਵ ਬਨਾਉਣ।