ਚੰਡੀਗੜ੍ਹ : ਹਰਿਆਣਾ ਦੇ ਜੇ ਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਵਾਈਐਮਸੀਏ, ਫਰੀਦਾਬਾਦ ਵੱਲੋਂ ਸੰਚਾਲਿਤ ਕੰਮਿਊਨਿਟੀ ਕਾਲਜ ਆਫ ਸਕਿਲ ਡਿਵੇਲਪਮੈਂਟ (ਸੀਸੀਐਸਡੀ) ਫਰੀਦਾਬਾਦ ਵਿਚ ਕੌਸ਼ਲ ਪ੍ਰਾਪਤ ਵਿਦਿਆਰਥੀਆਂ ਦੀ ਪਲੇਸਮੈਂਟ ਵਿਚ ਬਹ ਰਾਸ਼ਟਰੀ ਕੰਪਨੀਆਂ ਦਿਲਚਸਪੀ ਦਿਖਾਉਣ ਲੱਗੀਆਂ ਹਨ। ਹਾਲ ਹੀ ਵਿਚ ਯੂਨੀਵਰਸਿਟੀ ਵੱਲੋਂ ਪ੍ਰਬੰਧਿਤ ਪਲੇਸਮੈਂਟ ਮੁਹਿੰਮ ਵਿਚ ਆਟੋਮੋਬਾਇਲ ਉਦਯੋਗ ਨੁੰ ਹੱਲ ਪ੍ਰਦਾਨ ਕਰਨ ਵਾਲੀ ਵਿਸ਼ਵ ਮੈਨੁਫੈਕਚਰਿੰਗ ਕੰਪਨੀ ਸ਼ਿਗਨ ਗਰੁੱਪ ਨੇ ਕੰਮਿਊਨਿਟੀ ਕਾਲਜ ਵਿਚ ਪੜ੍ਹ ਰਹੇ ਵੱਖ-ਵੱਖ ਬੀ ਵੋਕ ਕੋਰਸਾਂ ਤੋਂ 51 ਵਿਦਿਆਰਥੀਆਂ ਦਾ ਚੋਣ ਕੀਤਾ ਹੈ। ਇਹ ਵਿਦਿਆਰਥੀ ਇਲੈਕਟ੍ਰਿਕਲ, ਆਟੋਮੋਬਾਇਲ ਅਤੇ ਮੈਨੂਫੈਕਚਰਿੰਗ ਕੋਰਸਾਂ ਵਿਚ ਬੀ ਵੋਟ ਕਰ ਰਹੇ ਹਨ।
ਕੰਮਿਊਨਿਟੀ ਕਾਲਜ ਸਾਧਨ ਤੋਂ ਵਾਂਝੇ ਨੌਜੁਆਨਾਂ ਨੁੰ ਕੌਸ਼ਲ ਅਧਾਰਿਕ ਸਿਖਿਆ ਅਤੇ ਸਿਖਲਾਈ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦਾ ਇਕ ਅਭਿਨਵ ਦ੍ਰਿਸ਼ਟੀਕੋਣ ਹੈ, ਜਿਸ ਦਾ ਉਦੇਸ਼ ਨੌਜੁਆਨਾਂ ਵਿਸ਼ੇਸ਼ ਰੂਪ ਨਾਲ ਅਜਿਹੇ ਨੌਜੁਆਨ ਜੋ ਗ੍ਰਾਮੀਣ ਪਿਛੋਕੜ ਤੋਂ ਆਉਂਦੇ ਹਨ, ਨੂੰ ਸਹੀ ਸਕਿਲ ਅਧਾਰਿਤ ਸਿਖਿਆ ਅਤੇ ਸਹੀ ਸਿਖਲਾਈ ਵੱਲੋਂ ਸਥਾਨਕ ਉਦਯੋਗਾਂ ਦੇ ਸਹਿਯੋਗ ਨਾਲ ਲਾਭਕਾਰੀ ਰੁਜਗਾਰ ਦੇ ਮੌਕੇ ਪ੍ਰਦਾਨ ਕਰ ਮਜਬੂਤ ਬਨਾਉਣਾ ਹੈ।
ਵਾਇਸ ਚਾਂਸਲਰ ਪ੍ਰੋਫੈਸਰ ਸੁਸ਼ੀਲ ਕੁਮਾਰ ਤੋਮਰ ਨੇ ਵਿਦਿਆਰਥੀਆਂ ਨੂੰ ਉੂਨ੍ਹਾਂ ਦੇ ਚੋਣ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੰਮਿਊਨਿਟੀ ਕਾਲਜ ਦੇ ਵਿਦਿਆਰਥੀਆਂ ਦਾ ਸ਼ਿਗਨ ਗਰੁੱਪ ਵਰਗੀ ਮੰਨੇ-ਪ੍ਰਮੰਨੇ ਕੰਪਨੀ ਵਿਚ ਚੋਣ ਸ਼ਲਾਘਾਯੋਗ ਹੈ। ਪ੍ਰਿੰਸੀਪਲ (ਸੀਸੀਐਸਡੀ), ਡਾਕਟਰ ਸੰਜੀਵ ਗੋਇਲ , ਵਾਇਸ ਪ੍ਰਿੰਸੀਪਲ ਸ੍ਰੀ ਨਿਤਿਨ ਗੋਇਲ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।