ਚੰਡੀਗਡ੍ਹ : ਕਰਨਾਲ ਦੇ ਵਧੀਕ ਡਿਪਟੀ ਕਮਿਸ਼ਨਰ ਅਖਿਲ ਪਿਲਾਨੀ ਨੇ ਕਿਹਾ ਕਿ ਚੋਣ ਕਰਨ ਦੇ ਉਦੇਸ਼ ਨੂੰ ਪੂਰਾ ਕਰਨ ਲਈ ਪ੍ਰਸਾਸ਼ਨ ਦੇ ਨਾਲ-ਨਾਲ ਹੁਣ ਨਿਜੀ ਸੰਸਥਾਵਾਂ ਵੀ ਸਹਿਯੋਗ ਲਈ ਅੱਗੇ ਆਉਣ ਲੱਗੀਆਂ ਹਨ। ਸਾਰਿਆਂ ਦਾ ਯਤਨ ਹੈ ਕਿ ਕਰਨਾਲ ਲੋਕਸਭਾ ਖੇਤਰ ਅਤੇ ਕਰਨਾਲ ਵਿਧਾਨਸਭਾ ਜਿਮਨੀ ਚੋਣ ਵਿਚ ਵੱਧ ਤੋਂ ਵੱਧ ਚੋਣ ਹੋ ਸਕੇ। ਇਸ ਅਹਿਮ ਵਿਸ਼ਾ ਨੂੰ ਲੈ ਕੇ ਇਕ ਨਿਜੀ ਸੰਸਥਾਨ ਵੱਲੋਂ 12 ਮਈ ਨੁੰ ਸਵੇਰੇ 6 ਵਜੇ ਐਨਡੀਆਰਆਈ ਚੌਕ ਤੋਂ ਵੋਟਰ ਜਾਗਰੁਕਤਾ ਵਾਕਥਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਵਾਕਥਨ ਵਿਚ ਸੈਂਕੜਿਆਂ ਖਿਡਾਰੀ, ਵਿਦਿਆਰਥੀ ਅਤੇ ਸੰਸਥਾਵਾਂ ਦੇ ਨੁਮਾਇੰਦੇ ਹਿੱਸਾ ਲੈਣਗੇ। ਏਡੀਸੀ ਅਖਿਲ ਪਿਲਾਨੀ ਨੇ ਕਿਹਾ ਕਿ ਹਰਿਆਣਾ ਸੂਬੇ ਦੇ ਨਾਲ-ਨਾਲ ਕਰਨਾਲ ਲੋਕਸਭਾ ਖੇਤਰ ਵਿਚ ਵੀ ਇਕ ਨਿਜੀ ਸੰਸਥਾਨ ਵੱਲੋਂ ਵੋਟਰਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੁਕ ਕਰਨ ਦੇ ਲਈ ਵਾਕਥਨ ਦਾ ਪ੍ਰਬੰਧ 12 ਮਈ ਨੁੰ ਸਵੇਰੇ 6 ਵਜੇ ਕੀਤਾ ਜਾ ਰਿਹਾ ਹੈ। ਇਸ ਪ੍ਰੋਗ੍ਰਾਮ ਵਿਚ ਪ੍ਰਸਾਸ਼ਨ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲਈ ਬਕਾਇਦਾ ਵੱਖ-ਵੱਖ ਵਿਭਾਗ ਵੱਲੋਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ, ਜਿਸ ਵਿਚ ਜਿਲ੍ਹਾ ਉੱਚ ਸਿਖਿਆ ਵਿਭਾਗ ਵੱਲੋਂ ਵੱਧ ਤੋਂ ਵੱਧ ਕਾਲਜ, ਐਨਸੀਸੀ ਕੈਡੇਟਸ, ਐਨਐਸਐਸ ਦੇ ਸਵੈ ਸੇਵਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਖੇਤ ਵਿਭਾਗ ਵੱਲੋਂ ਖਿਡਾਰੀਆਂ, ਨਹਿਰੂ ਵਿਭਾਗ ਵੱਲੋਂ ਨੌਜੁਆਨਾਂ ਅਤੇ ਰੈਡ ਕ੍ਰਾਸ ਸੋਸਾਇਟੀ ਵੱਲੋਂ ਸ਼ਹਿਰ ਦੀ ਐਨਜੀਓ ਨੂੰ ਸੱਦਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬਾ ਵਿਚ 25 ਮਈ ਨੁੰ ਲੋਕਸਭਾ ਦੇ ਲਈ ਚੋਣ ਕੀਤਾ ਜਾਵੇਗਾ। ਪਰ ਕਰਨਾਲ ਵਿਚ ਲੋਕਸਭਾ ਦੇ ਨਾਲ-ਨਾਲ ਕਰਨਾਲ ਵਿਧਾਨਸਭਾ ਜਿਮਨੀ ਚੋਣ ਦੇ ਲਈ ਵੀ 25 ਮਈ ਨੁੰ ਵੋਟਿੰਗ ਹੋਵੇਗੀ। ਇੰਨ੍ਹਾਂ ਚੋਣਾਂ ਵਿਚ 100 ਫੀਸਦੀ ਵੋਟਿੰਗ ਕਰਵਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਜਿਲ੍ਹਾ ਚੋਣ ਅਧਿਕਾਰੀ ਉੱਤਮ ਸਿੰਘ ਦੇ ਆਦੇਸ਼ਾਂ ਅਨੁਸਾਰ ਵਿਸ਼ੇਸ਼ ਪ੍ਰਚਾਰ ਪ੍ਰਸਾਰ ਮੁਹਿੰਮ 'ਤੇ ਫੋਕਸ ਰੱਖ ਕੇ ਸਵੀਪ ਗਤੀਵਿਧੀਆਂ ਦਾ ਪ੍ਰਬੰਧ ਪੂਰੇ ਲੋਕਸਭਾ ਖੇਤਰ ਵਿਚ ਲਗਾਤਾਰ ਕੀਤਾ ਜਾ ਰਿਹਾ ਹੈ। ਸਾਰੇ ਮਿਲ ਕੇ ਚੋਣ ਦੇ ਇਸ ਪਰਵ ਵਿਚ ਸ਼ਾਮਿਲ ਹੋਣਗੇ ਤਾਂ ਜੋ ਦੇਸ਼ ਦਾ ਗਰਵ ਵੱਧ ਸਕੇ। ਇਹ ਤਾਂਹੀ ਸੰਭਵ ਹੋਵੇਗਾ ਜਦੋਂ ਕਰਨਾਲ ਲੋਕਸਭਾ ਖੇਤਰ ਦਾ ਇਕ-ਇਕ ਵੋਟਰ 25 ਮਈ ਨੁੰ ਘਰ ਤੋਂ ਨਿਕਲ ਕੇ ਬੂਥ 'ਤੇ ਆਪਣੇ ਵੋਟ ਦੀ ਵਰਤੋ ਕਰੇਗਾ।