ਸਮਾਣਾ : ਲੋਕ ਸਭਾ ਚੋਣਾਂ ਲਈ ਨਾਮਜਦਗੀ ਪੇਪਰ ਭਰਨ ਦਾ ਸਿਲਸਿਲਾ ਜਾਰੀ ਹੈ। ਕੇਂਦਰ ਵਿਚਲੀ ਬੀ ਜੇ ਪੀ ਸਰਕਾਰ ਨੇ ਪਟਿਆਲਾ ਲੋਕ ਸਭਾ ਹਲਕਾ ਤੋਂ ਮਹਾਂਰਾਣੀ ਪਰਨੀਤ ਕੌਰ ਨੂੰ ਬੀ ਜੇ ਪੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਦੋਂ ਕਿ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ, ਕਾਂਗਰਸ ਪਾਰਟੀ ਨੇ ਡਾਕਟਰ ਧਰਮਵੀਰ ਗਾਂਧੀ, ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਐਨ ਕੇ ਸ਼ਰਮਾ ਅਤੇ ਇਸ ਤੋਂ ਇਲਾਵਾ ਕਈ ਹੋਰ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਮੁੱਖ ਤੌਰ ਤੇ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਤੇ ਮੌਜੂਦਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਵਿਚਕਾਰ ਹੁੰਦਾ ਨਜ਼ਰ ਆ ਰਿਹਾ ਹੈ। ਮਹਾਂਰਾਣੀ ਪਰਨੀਤ ਕੌਰ ਇਹਨਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਬਹੁਤ ਪਿੱਛੇ ਚੱਲ ਰਹੇ ਹਨ ਕਿਉਂਕਿ ਪੰਜਾਬ ਵਿੱਚ ਕਿਸਾਨ ਲਗਾਤਾਰ ਉਹਨਾਂ ਦਾ ਵਿਰੋਧ ਕਰਦੇ ਆ ਰਹੇ ਹਨ ਅਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਉਨਾਂ ਨੇ ਆਪਣੇ ਕਾਰਜਕਾਲ ਦੇ 20 ਸਾਲਾਂ ਦੌਰਾਨ ਜ਼ਿਲ੍ਹਾ ਪਟਿਆਲਾ ਵਿੱਚ ਕੋਈ ਵਿਕਾਸ ਕਾਰਜ ਨਹੀਂ ਕਰਵਾਏ। ਲੋਕ ਇਹ ਵੀ ਕਹਿੰਦੇ ਸੁਣੇ ਗਏ ਕਿ ਮਹਾਂਰਾਣੀ ਪਰਨੀਤ ਕੌਰ ਆਪਣੇ ਨਜ਼ਦੀਕੀਆਂ ਜਾਂ ਅਮੀਰ ਲੋਕਾਂ ਦੇ ਘਰਾਂ ਵਿੱਚ ਹੀ ਖੁਸ਼ੀ ਗਮੀ ਤੇ ਜਾਂਦੀ ਹੈ। ਗਰੀਬ ਅਤੇ ਮਧ ਵਰਗੀ ਪਰਿਵਾਰਾਂ ਦੀ ਖੁਸ਼ੀ ਗਮੀ ਵਿੱਚ ਜਾਣਾ ਆਪਣੀ ਤੌਹੀਨ ਸਮਝਦੀ ਹੈ। ਇਹਨਾਂ ਦੇ ਮਹਿਲਾਂ ਵਿੱਚ ਅਮੀਰ ਲੋਕਾਂ ਦੇ ਕੰਮਾਂ ਦੀ ਸੁਣਵਾਈ ਹੁੰਦੀ ਹੈ ਗਰੀਬ ਲੋਕਾਂ ਨੂੰ ਤਾਂ ਮਹਿਲਾਂ ਵਿੱਚ ਵੀ ਵੜਨ ਨਹੀਂ ਦਿੱਤਾ ਜਾਂਦਾ ਬਾਹਰੋਂ ਗੇਟ ਤੋਂ ਹੀ ਵਾਪਸ ਕਰ ਦਿੱਤਾ ਜਾਂਦਾ ਹੈ ਜਦੋਂ ਲੋਕ ਅਪਣੀਆਂ ਫਰਿਆਦਾ ਚੁਣੇ ਹੋਏ ਨੁਮਾਇੰਦੇ ਤੱਕ ਹੀ ਨਹੀਂ ਪਹੁੰਚਾ ਸਕਦੇ ਫਿਰ ਐਸਾ ਨੁਮਾਇਦਾ ਚੁਣਨ ਦੀ ਕੀ ਲੋੜ ਹੈ। ਇਸ ਲਈ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਪ੍ਰਨੀਤ ਕੌਰ ਨੂੰ ਲੋਕ ਸਭਾ ਦੀ ਸੀਟ ਤੋਂ ਲਾਂਭੇ ਕੀਤਾ ਜਾਵੇ। ਬੀ ਜੇ ਪੀ ਦੇ ਅਸਲ ਵਰਕਰ ਅਤੇ ਲੀਡਰ ਅਜੇ ਆਪਣੇ ਘਰਾਂ ਵਿੱਚ ਹਨ ਕਿਹੜੀ ਗੱਲ ਦੀ ਨਰਾਜ਼ਗੀ ਹੈ ਇਹ ਤਾਂ ਉਹਨਾਂ ਨੂੰ ਪਤਾ ਹੋਵੇਗਾ ? ਜਿਹੜੇ ਲੀਡਰ ਜਾਂ ਵਰਕਰ ਪ੍ਰਨੀਤ ਕੌਰ ਨਾਲ ਚੱਲ ਵੀ ਰਹੇ ਹਨ ਉਹ ਵੀ ਅੰਦਰੋਂ ਖੁਸ਼ ਨਜ਼ਰ ਨਹੀਂ ਆ ਰਹੇ ਕਿਉਂਕਿ ਮਹਾਂਰਾਣੀ ਪਰਨੀਤ ਕੌਰ ਨੇ ਆਪਣੇ ਚੋਣ ਪ੍ਰਚਾਰ ਦੀ ਵਾਗਡੋਰ ਬੀਜੇਪੀ ਵਿੱਚ ਨਵੇਂ ਜੁਆਇਨ ਹੋਏ ਵਰਕਰਾਂ ਜਾਂ ਲੀਡਰਾਂ ਦੇ ਹੱਥ ਦੇ ਦਿੱਤੀ। ਜੋ ਵਰਕਰ ਜਨਮ ਤੋਂ ਹੀ ਬੀ ਜੇ ਪੀ ਜਾਂ ਆਰ ਐਸ ਐਸ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਇਹਨਾਂ ਚੋਣਾਂ ਤੇ ਉਸ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦਾ ਚੋਣ ਪ੍ਰਚਾਰ ਵੀ ਠੰਡਾ ਨਜ਼ਰ ਆ ਰਿਹਾ ਹੈ ਸਮਾਣਾ ਅਤੇ ਸ਼ੁਤਰਾਣਾ ਹਲਕਿਆਂ ਵਿੱਚ ਇੱਕ ਫੇਰੀ ਤੋਂ ਬਾਅਦ ਉਹ ਇਹਨਾਂ ਹਲਕਿਆਂ ਵਿੱਚ ਨਜ਼ਰ ਨਹੀਂ ਆਏ ਜਿਸ ਕਰਕੇ ਵਰਕਰਾਂ ਵਿੱਚ ਉਤਸ਼ਾਹ ਨਾ ਹੋਣ ਕਰਕੇ ਚੋਣ ਪ੍ਰਚਾਰ ਠੰਡਾ ਹੈ
ਆਮ ਆਦਮੀ ਦੀ ਸਰਕਾਰ ਹੋਣ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਵੀ ਬਹੁਤ ਵੋਟਾਂ ਲਿਜਾ ਸਕਦੇ ਹਨ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਇਸ ਵਕਤ ਚੋਣ ਪ੍ਰਚਾਰ ਵਿੱਚ ਸਭ ਤੋਂ ਅੱਗੇ ਚੱਲ ਰਹੇ ਹਨ ਸੋਸ਼ਲ ਮੀਡੀਆ ਅਤੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡਾਕਟਰ ਧਰਮਵੀਰ ਗਾਂਧੀ ਲੋਕ ਸਭਾ ਹਲਕਾ ਪਟਿਆਲੇ ਤੋਂ ਜਿੱਤ ਸਕਦੇ ਹਨ। ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਕਿ ਜਿੱਤ ਦਾ ਸਿਹਰਾ ਕਿਸ ਦੇ ਸਿਰ ਬੱਝਦਾ ਹੈ ਫਿਲਹਾਲ ਜੋ ਅੱਜ ਦੇ ਹਾਲਾਤ ਹਨ ਉਹਨਾਂ ਹਾਲਾਤਾਂ ਮੁਤਾਬਕ ਪ੍ਰਨੀਤ ਕੌਰ ਲੋਕ ਸਭਾ ਹਲਕਾ ਪਟਿਆਲਾ ਵਿੱਚ ਬਹੁਤ ਪਿੱਛੇ ਚੱਲ ਰਹੇ ਹਨ।