ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ 2024 ਵਿਚ ਵੋਟਰਾਂ ਨੂੰ ਵੋਟ ਪਾਉਣ ਦੇ ਪ੍ਰਤੀ ਵੱਧ ਤੋਂ ਵੱਧ ਜਾਗਰੁਕ ਕਰਨ ਲਈ ਹਰ ਜਿਲ੍ਹੇ ਵਿਚ ਜਿਲ੍ਹਾ ਚੋਣ ਆਈਕਨ ਬਣਾਏ ਗਏ ਹਨ ਅਤੇ ਉਨ੍ਹਾਂ ਦੇ ਕੱਟਆਊਟ ਦੇ ਨਾਲ ਸੈਲਫੀ ਪੁਆਇੰਟ ਬਣਾਏ ਗਏ ਹਨ। ਜਿੱਥੇ ਹੁਣ ਤੋਂ ਯੂਵਾ ਸੈਲਫੀ ਲੈ ਕੇ ਆਪਣੇ ਮਾਂਪਿਆਂ ਨੂੰ ਵੋਟ ਵਾਉਣ ਲਈ ਪ੍ਰੇਰਿਤ ਕਰ ਰਹੇ ਹਨ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਵੋਟਰਾਂ ਨੂੰ ਜਾਗਰੁਕ ਕਰਨ ਦੇ ਉਦੇਸ਼ ਨਾਲ ਸੈਲਫੀ ਸਟੈਂਡ ਰੱਖੇ ਗਏ ਹਨ ਅਤੇ ਵੱਖ-ਵੱਖ ਥਾਵਾਂ 'ਤੇ ਵੋਟਰਾਂ ਨੂੰ ਜਾਗਰੁਕ ਕਰਨ ਲਈ ਵੱਖ-ਵੱਖ ਸਰੋਤਾਂ ਦੀ ਵਰਤੋ ਕੀਤੀ ਜਾ ਰਹੀ ਹੈ। ਲੋਕਸਭਾ ਆਮ ਚੋਣ-2024 ਵਿਚ ਸਵੀਪ ਦੀ ਤਮਾਮ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੰਨ੍ਹਾਂ ਸਵੀਪ ਗਤੀਵਿਧੀਆਂ ਦੇ ਨਾਲ ਸਕੂਲ-ਕਾਲਜਾਂ ਦੇ ਨੌਜੁਆਨਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ। ਇੰਨ੍ਹਾਂ ਨੋਜੁਆਨਾਂ ਵੱਲੋਂ ਆਪਣੇ-ਆਪਣੇ ਕਾਲਜਾਂ ਅਤੇ ਸਕੂਲਾਂ ਦੇ ਮੰਚ 'ਤੇ ਨੁਕੱੜ ਨਾਟਕ ਅਤੇ ਹੋਰ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਲੋਕਾਂ ਵਿਚ 25 ਮਈ ਦੇ ਦਿਨ ਵੋਟ ਪਾਉਣ ਦੇ ਪ੍ਰਤੀ ਜਾਗਰੁਕ ਕੀਤਾ ਜਾ ਰਿਹਾ ਹੈ।
ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਇਹ ਸੈਲਫੀ ਸਟੈਂਡ ਮੂਵੇਬਲ ਹਨ, ਇੰਨ੍ਹਾਂ ਨੁੰ ਜਰੂਰਤ ਅਤੇ ਪ੍ਰੋਗ੍ਰਾਮਾਂ ਅਨੁਸਾਰ ਦੂਜੀ ਥਾਂ 'ਤੇ ਵੀ ਸ਼ਿਫਟ ਕੀਤਾ ਜਾ ਸਕਦਾ ਹੈ। ਇਸ ਸੈਲਫੀ ਸਟੈਂਡ 'ਤੇ ਵੋਟਰ ਹੈਲਪਲਾਇਨ ਨੰਬਰ 1950 ਦੀ ਵਰਤੋ ਕਰਨ, ਆਪਣੇ ਲਈ ਵੋਟ ਕਰਨ ਅਤੇ ਵੋਟ ਦੇ ਕੇ ਮਾਣ ਮਹਿਸੂਸ ਕਰਨ, ਚੋਣ ਦਾ ਪਰਵ ਦੇਸ਼ ਦਾ ਗਰਵ ਵਰਗੇ ਸਲੋਗਨਾਂ ਨਾਲ ਲੈਸ ਕਰ ਕੇ ਲੋਕਾਂ ਨੂੰ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ 25 ਮਈ ਦੇ ਦਿਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਦਾ ਸੰਦੇਸ਼ ਲੋਕਾਂ ਤਕ ਪਹੁੰਚੇਗਾ ਤਾਂਹੀ ਹਰਿਆਣਾ ਮੁੱਖ ਚੋਣ ਦਫਤਰ ਦਾ ਟੀਚਾ ਸਫਲ ਹੋਵੇਗਾ ਅਤੇ ਪਿਛਲੇ ਲੋਕਸਭਾ ਚੋਣ ਵਿਚ 70 ਫੀਸਦੀ ਚੋਣ ਤੋਂ ਵੱਧ ਇਸ ਲੋਕਸਭਾ ਚੋਣ 2024 ਵਿਚ 75 ਫੀਸਦੀ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇਗਾ।