ਫ਼ਰਾਸ : ਫਰਾਂਸ ਨੇ ਹਾਲ ਹੀ ਵਿੱਚ ਨਿਊ ਕੈਲੇਡੋਨੀਆ ਵਿੱਚ ਵੋਟਿੰਗ ਨਿਯਮਾਂ ਨੂੰ ਬਦਲਣ ਵਾਲਾ ਇੱਕ ਬਿੱਲ ਪਾਸ ਕੀਤਾ ਸੀ। ਇਸ ਬਿੱਲ ਤਹਿਤ ਨਿਊ ਕੈਲੇਡੋਨੀਆ ਦੇ ਮੂਲ ਨਿਵਾਸੀਆਂ ਤੋਂ ਇਲਾਵਾ ਫਰਾਂਸ ਤੋਂ ਉੱਥੇ ਆ ਕੇ ਵਸੇ ਲੋਕਾਂ ਨੂੰ ਵੀ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ। ਫਰਾਂਸ ਤੋਂ 16 ਹਜ਼ਾਰ ਕਿਲੋਮੀਟਰ ਦੂਰ ਦੱਖਣੀ ਪ੍ਰਸ਼ਾਂਤ ਮਹਾਸਾਗਰ ’ਚ ਸਥਿਤ ਨਿਊ ਕੈਲੇਡੋਨੀਆ ਟਾਪੂ ’ਤੇ ਵੋਟਿੰਗ ਨਿਯਮਾਂ ਨੂੰ ਲੈ ਕੇ ਤਿੰਨ ਦਿਨਾਂ ਤੋਂ ਹਿੰਸਕ ਪ੍ਰ੍ਰਦਰਸ਼ਨ ਹੋ ਰਹੇ ਹਨ। ਇਸ ਟਾਪੂ ’ਤੇ 171 ਸਾਲਾਂ ਤੋਂ ਫਰਾਂਸ ਦਾ ਕਬਜ਼ਾ ਹੈ। ਦੰਗਿਆਂ ’ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 64 ਜ਼ਖਮੀ ਹਨ। ਇਨ੍ਹਾਂ ਦੰਗਿਆਂ ਦਾ ਅਸਰ ਗੁਆਂਢੀ ਦੇਸ਼ ਆਸਟ੍ਰੇਲੀਆ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਬਾਰੇੇ ਮੰਤਰੀ ਪੇਨੀ ਵੋਂਗ ਨੇ ਲੋਕਾਂ ਨੂੰ ਨਿਊ ਕੈਲੇਡੋਨੀਆ ਨਾ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿਚ ਸ਼ਾਂਤੀ ਹੋਣੀ ਚਾਹੀਦੀ ਹੈ। ਪੁਲਿਸ ਨੇ 200 ਲੋਕਾਂ ਨੂੰ ਗ੍ਰਿਫਤਾਰ ਕੀਤਾ। ਸਰਕਾਰ ਨੇ ਉੱਥੇ 12 ਦਿਨਾਂ ਲਈ ਐਮਰਜੈਂਸੀ ਲਗਾ ਦਿੱਤੀ ਹੈ। ਇਸ ਦੌਰਾਨ ਕਿਸੇ ਵੀ ਵਿਅਕਤੀ ਦੇ ਬਾਹਰ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਹਵਾਈ ਅੱਡਿਆਂ ਅਤੇ ਬੰਦਰਗਾਂਹਾਂ ਦੀ ਸੁੱਰਖਿਆ ਲਈ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਫੌਜ ਦੇ ਟੈਂਕ ਸੜਕਾਂ ’ਤੇ ਗਸ਼ਤ ਕਰ ਰਹੇ ਹਨ। ਇਸ ਨੂੰ ਲੈ ਕੇ ਉੱਥੇ ਦੀਆਂ ਤਿੰਨ ਨਗਰ ਪਾਲਿਕਾਵਾਂ ’ਚ 5 ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀ ਬਿੱਲ ਦਾ ਵਿਰੋਧ ਕਰ ਰਹੇ ਹਨ। ਨਿਊ ਕੈਲੇਡੋਨੀਆ ਇੱਕ ਟਾਪੂ ਹੈ। ਪ੍ਰਦਰਸ਼ਨਕਾਰੀਆਂ ਨੇ ਵੱਖ ਵੱਖ ਥਾਵਾਂ ’ਤੇ ਬੈਰੀਕੇਡ ਲਗਾ ਦਿੱਤੇ ਹਨ, ਜਿਸ ਕਾਰਨ ਜ਼ਰੂਰੀ ਸੇਵਾਂਵਾਂ ਠੱਪ ਹੋ ਗਈਆਂ ਹਨ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਵਿੱਚ ਦੁਕਾਨਾਂ ਲੁੱਟਣੀਆਂ ਸ਼ੁਰੂ ਦਿੱਤੀਆ ਹਨ ਅਤੇ ਕਈ ਦੁਕਾਨਾਂ ਨੂੰ ਅੱਗ ਲਾ ਦਿੱਤੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਹੁਣ ਫਰਾਂਸ ਤੋਂ ਵੱਖ ਹੋਣਾ ਚਾਹੁੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਨਿਊ ਕੈਲੇਡੀਨੀਆ ਦੇੇ ਲੋਕ ਵੱਖਰੇ ਦੇਸ਼ ਦੀ ਮੰਗ ਕਰ ਰਹੇ ਹਨ।