Friday, November 22, 2024

Haryana

ਹਰਿਆਣਾ ਵਿਚ 6ਵੇਂ ਪੜਾਅ ਵਿਚ 25 ਮਈ ਨੂੰ ਹੋਣ ਵਾਲੀ ਲੋਕਸਭਾ ਚੋਣ

May 20, 2024 01:06 PM
SehajTimes

ਚੰਡੀਗੜ੍ਹ : ਹਰਿਆਣਾ ਵਿਚ 6ਵੇਂ ਪੜਾਅ ਵਿਚ 25 ਮਈ ਨੂੰ ਹੋਣ ਵਾਲੀ ਲੋਕਸਭਾ ਚੋਣਾਂ ਵਿਚ ਵੋਟਰ ਫੀਸਦੀ ਵੱਧਾਉਣ ਨੂੰ ਲੈਕੇ ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ ਇਕ ਨਵੀਂ ਪਹਿਲ ਕੀਤੀ ਗਈ ਹੈ, ਜਿਸ ਵਿਚ ਸਕੂਲੀ ਬੱਚਿਆਂ ਨੂੰ ਜੋੜਿਆ ਗਿਆ ਹੈ ਅਤੇ ਉਨ੍ਹਾਂ ਨਗਦ ਇਨਾਮ ਵਿਚ ਸਨਮਾਨਿਤ ਕੀਤਾ ਜਾਵੇਗਾ ਇਸ ਪਹਿਲ ਦੇ ਤਹਿਤ ਬੱਚਿਆਂ ਵੱਲੋਂ ਇਸ ਵਾਰ ਪਰਿਵਾਰ ਦੇ ਵੋਟਰਾਂ ਦੀ ਊਂਗਲੀ 'ਤੇ ਲਗੀ ਨੀਲੀ ਸਿਹਾਈ ਨਾਲ ਸੈਲਫੀ ਅਪਲੋਡ ਕਰਨੀ ਹੋਵੇਗੀ ਜਿਲਾ ਪੱਧਰ 'ਤੇ ਡਰਾਅ ਰਾਹੀਂ ਪਹਿਲਾ, ਦੂਜਾ ਅਤੇ ਤੀਜਾ ਜੇਤੂਆਂ ਨੂੰ ਕ੍ਰਮਵਾਰ 10,000 ਰੁਪਏ, 5,000 ਰੁਪਏ ਅਤੇ 2500 ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਪਹਿਲ ਦੇ ਤਹਿਤ ਜਿਲਾ ਦੇ ਜਿਸ ਸਕੂਲ ਦੇ ਵਿਦਿਆਰਥੀਆਂ ਸੱਭ ਤੋਂ ਵੱਧ ਸੈਲਫੀ ਅਪਲੋਡ ਕਰਨਗੇ, ਉਸ ਸਕੂਲ ਨੂੰ ਵੀ 25,000 ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ ਸੈਲਫੀ ਅਪਲੋਡ ਕਰਨ ਲਈ https://www.ceoharyana.gov.in/ ਪੋਟਰਲ 'ਤੇ ਇਕ ਲਿੰਕ ਵਿਕਸਿਤ ਕੀਤਾ ਗਿਆ ਹੈ, ਜੋ ਕਿ ਵੋਟ ਵਾਲੇ ਦਿਨ ਯਾਨੀ 25 ਮਈ ਨੂੰ ਖੁਲ੍ਹੇਗਾ ਸਵੇਰੇ 7:00 ਵਜੇ ਤੋਂ ਵੋਟ ਦੇ ਨਾਲ ਹੀ ਸੈਲਫੀ ਅਪਲੋਡ ਕਰਨ ਦਾ ਲਿੰਕ ਸਕੂਲੀ ਬੱਚਿਆਂ ਲਈ ਖੁਲ੍ਹ ਜਾਵੇਗਾ ਅਤ ਰਾਤ 8:00 ਵਜੇ ਤਕ ਸੈਲਫੀ ਅਪਲੋਡ ਕੀਤੀ ਜਾ ਸਕੇਗੀ ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮੰਤਵ ਨਾ ਸਿਰਫ ਇਸ ਵਾਰ ਵੋਟ ਫੀਸਦੀ ਵੱਧਾਉਣਾ ਹੈ, ਸਗੋਂ ਸਕੂਲੀ ਬੱਚੇ, ਜੋ ਹੋਣ ਵਾਲੇ ਵੋਟਰ ਬਣਗੇ, ਉਨ੍ਹਾਂ ਨੂੰ ਅਜੇ ਤੋਂ ਵੋਟ ਅਧਿਕਾਰਾਂ ਪ੍ਰਤੀ ਸੁਚੇਤ ਕਰਨਾ ਹੈ ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਇਕ-ਇਕ ਵੋਟ ਦਾ ਮਹੱਤਵ ਹੁੰਦਾ ਹੈ, ਇਸ ਲਈ ਇਹ ਪਹਿਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਹਰੇਕ ਵੋਟਰ ਆਪਣਾ ਵੋਟ ਜ਼ਰੂਰ ਦੇਵੇ ਉਨ੍ਹਾਂ ਕਿਹਾ ਕਿ ਲੋਕਸਭਾ ਚੋਣ, 2024 ਪ੍ਰਤੀ ਵੋਟਰਾਂ ਨੂੰ ਖਿੱਚਣ ਲਈ ਭਾਰਤ ਚੋਣ ਕਮਿਸ਼ਨ ਨੇ ਚੋਣ ਦਾ ਤਿਉਹਾਰ-ਦੇਸ਼ ਦਾ ਮਾਣ ਸਲੋਗਨ ਦਿੱਤਾ ਹੈ ਹਰਿਆਣਾ ਵਿਚ ਵੀ ਇਸ ਤਿਉਹਾਰ ਨੂੰ ਅਨੋਖੇ ਢੰਗ ਨਾਲ ਮਨਾਉਣ ਦੀ ਪਹਿਲ ਕੀਤੀ ਗਈ ਹੈ ਅਤੇ ਵੋਟਰਾਂ ਨੂੰ ਅਨੇਕਾਂ ਸਲੋਗਨਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ

ਸ੍ਰੀ ਅਗਰਵਾਲ ਨੇ ਦਸਿਆ ਕਿ ਲੋਕਸਭਾ ਚੋਣ 2024 ਚੋਣ ਦਾ ਤਿਉਹਾਰ-ਦੇਸ਼ ਦਾ ਮਾਣ ਲਈ ਮੁੱਖ ਚੋਣ ਅਧਿਕਾਰੀ ਹਰਿਆਣਾ ਦਫਤਰ ਵੱਲੋਂ ਇਕ ਹੋਰ ਅਨੋਖੀ ਪਹਿਲ ਕੀਤੀ ਗਈ ਹੈ, ਜਿਸ ਵਿਚ ਸੱਦਾ ਪੱਤਰ ਤਿਆਰ ਕੀਤਾ ਹੈ ਕਿ ਭੇਜ ਰਹੇ ਹਾਂ ਸੱਦਾ, ਵੋਟਰ ਤੁਹਾਨੂੰ ਬੁਲਾਉਣ ਨੂੰ, 25 ਨੂੰ ਭੁੱਲ ਨਾ ਜਾਣਾ ਵੋਟ ਪਾਉਣ ਆਉਣ ਨੂੰ ਉਨ੍ਹਾਂ ਦਸਿਆ ਕਿ ਬੀਐਲਓ ਵੋਟਰ ਸਿਲਪ ਨਾਲ ਉਪਰੋਕਤ ਸੱਦਾ ਪੱਤਰ ਵੀ ਪਰਿਵਾਰ ਨੂੰ ਭੇਜੇਗਾ ਸੱਦਾ ਪੱਤਰ ਦੇ ਪਿੱਛੇ ਕਿਸ ਤਰ੍ਹਾਂ ਵੋਟ ਪਾਉਣੀ ਹੈ, ਉਹ ਪੂਰੀ ਪ੍ਰਕ੍ਰਿਆ ਦੱਸੀ ਗਈ ਹੈ ਵੋਟਰ ਪ੍ਰਕ੍ਰਿਆ ਵਿਚ ਪੰਜ ਪੜਾਅ ਹੁੰਦੇ ਹਨ ਪਹਿਲੇ ਵੋਟ ਲਈ ਲਾਇਨ ਵਿਚ ਖੜ੍ਹਾ ਹੋਣਾ ਹੈ, ਉਸ ਤੋਂ ਬਾਅਦ ਵੋਟ ਅਧਿਕਾਰੀ ਵੋਟਰ ਸੂਚੀ ਵਿਚ ਵੋਟਰ ਦਾ ਨਾਂਅ ਅਤੇ ਉਸ ਦੀ ਪਛਾਣ ਦੇ ਦਸਤਾਵੇਜ ਦੀ ਜਾਣਕਾਰੀ ਲੈਣਗੇ ਤੀਜੇ ਪੜਾਅ ਵਿਚ ਵੋਟ ਅਧਿਕਾਰੀ ਊਂਗਲੀ 'ਤੇ ਨੀਲੀ ਸਿਹਾਈ ਲਗਾਉਣਗੇ ਚੌਥੇ ਪੜਾਅ ਵਿਚ ਵੋਟ ਅਧਿਕਾਰੀ ਪਰਚੀ ਲੈਣਗੇ ਅਤੇ ਊਂਗਲੀ 'ਤੇ ਸਿਹਾਈ ਲਗੇ ਹੋਣ ਦੀ ਪੁਸ਼ਟੀ ਕਰੇਗਾ ਉਸ ਤੋਂ ਬਾਅਦ ਵੋਟਰ ਈਵੀਐਮ 'ਤੇ ਜਾ ਕੇ ਆਪਣੀ ਵੋਟ ਪਾਏਗਾ ਉਨ੍ਹਾਂ ਦਸਿਆ ਕਿ ਹਰਿਆਣਾ ਵਿਚ ਵੋਟਰਾਂ ਦੀ ਕੁਲ ਗਿਣਤੀ 2 ਕਰੋੜ 1 ਲੱਖ 87 ਹਜਾਰ 911 ਹੈ, ਜਿਸ ਵਿਚ 1 ਕਰੋੜ 6 ਲੱਖ 52 ਹਜ਼ਾਰ 345 ਪੁਰਖ, 94 ਲੱਖ 23 ਹਜ਼ਾਰ 956 ਮਹਿਲਾ ਵੋਟਰ ਸ਼ਾਮਿਲ ਹਨ ਇਸ ਤੋਂ ਇਲਾਵਾ 467 ਟ੍ਰਾਂਸਜੇਂਡਰ ਵੋਟਰ ਹਨ, ਜੋ ਚੋਣ ਦਾ ਤਿਉਹਾਰ-ਦੇਸ਼ ਦਾ ਮਾਣ ਦੇ ਮਹੋਤਸਵ ਵਿਚ ਆਪਣੀ ਵੋਟ ਦੀ ਵਰਤੋਂ ਕਰਨਗੇ ਲੋਕ ਸਭਾ ਆਮ ਚੋਣ, 2024 ਵਿਚ ਵੋਟਰਾਂ ਦੀ ਸਹੂਲਤ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਡਿਜੀਟਲ ਪਹਿਲਾਂ ਕੀਤੀਆਂ ਗਈਆਂ ਹਨ ਇੰਨ੍ਹਾਂ ਵਿਚ ਸੱਭ ਤੋਂ ਮੁੱਖ ਹੈ ਈ-ਇਪੀਕ ਯਾਨੀ ਫੋਟੋਵਾਲਾ ਵੋਟਰ ਪਛਾਣ ਪੱਤਰ ਨੂੰ ਡਿਜੀਟਲ ਢੰਗ ਨਾਲ ਪ੍ਰਾਪਤ ਕਰਨਾ ਹੁਣ ਵੋਟਰ ਘਰ ਬੈਠੇ ਹੀ ਆਪਣਾ ਵੋਟਰ ਕਾਰਡ ਡਾਊਨਲੋਡ ਕਰ ਸਕਦੇ ਹਨ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜੇਕਰ ਵੋਟਰ ਦਾ ਵੋਟਰ ਆਈਡੀ ਗੁੰਮ ਗਿਆ ਹੈ ਜਾਂ ਫਿਰ ਉਹ ਵੋਟਰ ਕਾਰਡ ਦੀ ਡਿਜੀਟਲ ਕਾਪੀ ਸਾਂਭ ਕੇ ਰੱਖਣ ਚਾਹੁੰਦੇ ਹਨ ਤਾਂ ਵੋਟਰ ਹੈਲਪਲਾਇਨ ਐਪ ਜਾਂ ਚੋਣ ਕਮਿਸ਼ਨ ਦੀ ਵੈਬਸਾਇਟ eci.gov.in ਤੋਂ ਆਪਣਾ ਵੋਟਰ ਕਾਰਡ ਆਸਾਨੀ ਨਾਲ ਮੋਬਾਇਲ ਜਾਂ ਕੰਪਿਊਟਰ 'ਤੇ ਡਾਊਨਲੋਡ ਕਰ ਸਕਦੇ ਹਨ ਡਿਜੀਟਲ ਵੋਟਰ ਕਾਰਡ ਈ-ਈ ਪੀ ਆਈ ਸੀ ਨੂੰ ਡਿਜੀ ਲਾਕਰ ਵਿਚ ਵੀ ਅਪਲੋਡ ਕੀਤ ਜਾ ਸਕਦਾ ਹੈ ਇਸ ਤੋਂ ਇਲਾਵਾ ਇਸ ਨੂੰ ਪ੍ਰਿੰਟ ਵੀ ਕਰਵਾਇਆ ਜਾ ਸਕਦਾ ਹੈ ਇਹ ਈ-ਇਪਿਕ ਓਰਿਜੀਨਲ ਵੋਟਰ ਆਈਡੀ ਦਾ ਇਕ ਨਾਨ-ਐਡੀਟੇਬਲ ਪੀਡੀਐਫ ਵਰਜਨ ਹੈ ਵੋਟਰ ਆਈਡੀ ਦੇ ਇਸ ਪੀਡੀਐਫ ਵਰਜਨ ਨੂੰ ਵੀ ਆਇਡੇਂਟਿਟੀ ਨਾਲ ਐਡਰੈਸ ਪਰੂਫ ਵੱਜੋਂ ਵਰਤੋਂ ਕੀਤਾ ਜਾ ਸਕਦਾ ਹੈ ਇਸ ਡਿਜੀਟਲ ਆਈਡੀ ਪਰੂਫ ਨੂੰ ਆਸਾਨੀ ਨਾਲ ਐਕਸੈਸ ਕਰਨ ਲਈ ਮੋਬਾਇਲ ਫੋਨ ਜਾਂ ਡਿਜੀਲਾਕਰ ਵਿਚ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਬੁਲਾਰੇ ਨੇ ਦਸਿਆ ਕਿ ਡਿਜੀਟਲ ਕਾਰਡ ਨੂੰ ਡਾਊਨਲੋਡ ਕਰਨ ਲਈ ਰਜਿਸਟਰਡ ਵੋਟਰ ਨੂੰ ਕੌਮੀ ਵੋਟਰ ਪੋਟਰਲ voters.eci.gov.in 'ਤੇ ਜਾਣਾ ਹੋਵੇਗਾ

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ