ਮਾਲੇਰਕੋਟਲਾ : ਜ਼ਿਲ੍ਹਾ ਮੈਜਿਸਟਰੇਟ ਡਾ. ਪੱਲਵੀ ਨੇ ਦੱਸਿਆ ਕਿ ਸੂਬੇ ਵਿੱਚ ਲੋਕ ਸਭਾ ਚੋਣਾਂ 01 ਜੂਨ 2024 ਨੂੰ ਹੋਣ ਜਾ ਰਹੀਆਂ ਹਨ। ਇਸ ਦਿਨ ਹਰੇਕ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਨਿਰਵਿਘਨ ਕਰ ਸਕੇ, ਇਸ ਮੰਤਵ ਲਈ ਜ਼ਿਲ੍ਹੇ ਦੇ ਸਮੂਹ ਸਰਕਾਰੀ / ਗੈਰ ਸਰਕਾਰੀ ਦਫ਼ਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ, ਦੁਕਾਨਾਂ ਆਦਿ ਵਿੱਚ 01 ਜੂਨ 2024 ਨੂੰ ਕਮਾਈ ਛੁੱਟੀ (ਪੇਡ ਹੌਲੀਡੇਅ) ਦਾ ਐਲਾਨ ਕੀਤਾ ਜਾਂਦਾ ਹੈ। ਇਸ ਛੁੱਟੀ ਦੇ ਬਦਲੇ ਕਰਮਚਾਰੀ ਦੀ ਤਨਖਾਹ ਵਿੱਚ ਕੋਈ ਵੀ ਕਟੌਤੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਛੁੱਟੀ ਰਿਪਰੈਸਟੇਸ਼ਨ ਆਫ਼ ਪੀਪਲ ਐਕਟ 1951 ਦੀ ਧਾਰਾ 135-ਬੀ, ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ 1881, ਪੰਜਾਬ ਸੌਪਸ਼ ਐਂਡ ਕਮਰਸ਼ੀਅਲ ਇਸ਼ਟੈਬਲੈਸ਼ਮੈਂਟ ਐਕਟ 1958 (ਪੰਜਾਬ ਐਕਟ ਨੰਬਰ 15 ਆਫ 1958) ਅਤੇ ਦੀ ਫੈਕਟਰੀਜ ਐਕਟ 1948 ਦੇ ਤਹਿਤ ਕੀਤੀ ਗਈ ਹੈ।