ਵਿਦਿਆਰਥੀਆਂ ਨੂੰ ਸੈਲਫੀ ਰਾਹੀਂ ਪੁਰਸਕਾਰ ਜਿੱਤਣ ਦਾ ਸੁਨਹਿਰਾ ਮੌਕਾ
ਮਾਤਾ-ਪਿਤਾ, ਦਾਦਾ-ਦਾਦੀ ਅਤੇ ਸਗੇ ਸਬੰਧਿਆਂ ਨੂੰ ਵੋਟ ਪਾਉਣ ਲਈ ਕਰਨ ਪ੍ਰੇਰਿਤ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੂਰਾਗ ਅਗਰਵਾਲ ਨੇ ਕਿਹਾ ਕਿ ਜਿਸ ਤਰ੍ਹਾ ਕ੍ਰਿਕੇਟ ਮੈਚ ਵਿਚ ਇਕ-ਇਕ ਰਨ ਦਾ ਮਹਤੱਵ ਹੁੰਦਾ ਹੈ, ਊਸੀ ਤਰ੍ਹਾ ਲੋਕੰਤੰਤਰ ਦੇ ਇਸ ਮਹਾਪਰਵ ਵਿਚ ਇਕ-ਇਕ ਵੋਟ ਦਾ ਬਹੁਤ ਵੱਡਾ ਮਹਤੱਵ ਹੈ। ਅਜਿਹੇ ਵਿਚ 25 ਮਈ ਨੂੰ ਲੋਕਸਭਾ ਆਮ ਚੋਣ 2024 ਲਈ ਸੂਬੇ ਦੇ ਨਾਗਰਿਕ ਪੂਰੇ ਉਤਸਾਹ ਦੇ ਨਾਲ ਆਪਣੇ ਵੋਟ ਦੀ ਵਰਤੋ ਕਰਨ।
ਉਨ੍ਹਾਂ ਨੇ ਕਿਹਾ ਕਿ ਇਸ ਪਰਵ ਨੂੰ ਹੋਰ ਵੀ ਵੱਧ ਉਤਸਾਹ ਜਨਕ ਬਨਾਉਣ ਲਈ ਰਾਜ ਦੇ ਵਿਦਿਆਰਥੀਆਂ ਦੇ ਲਈ ਪੁਰਸਕਾਰ ਜਿੱਤਣ ਦਾ ਵੀ ਇਕ ਸੁਨਹਿਰਾ ਮੌਕਾ ਉਪਲਬਧ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਜੋ ਵਿਦਿਆਰਥੀ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਸਗੇ ਸਬੰਧਿਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਣਗੇ ਅਤੇ ਵੋਟ ਪਾਉਣ ਦੇ ਬਾਅਦ ਨੀਤੀ ਸਿਆਹੀ ਲੱਗੀ ਉਂਗਲੀ ਦੇ ਨਾਲ ਸੈਲਫੀ ਅਪਲੋਡ ਕਰਣਗੇ ਉਨ੍ਹਾਂ ਨੁੰ ਪੁਰਸਕਾਰ ਜਿੱਤਣ ਦਾ ਮੌਕਾ ਮਿਲੇਗਾ।
ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਜਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪਾਉਣ ਵਾਲੇ ਜੇਤੂ ਨੁੰ 10 ਹਜਾਰ, ਦੂਜਾ ਸਥਾਨ ਪਾਉਣ ਵਾਲੇ ਨੁੰ 5 ਹਰਾਰ ਅਤੇ ਤੀਜਾ ਸਥਾਨ ਪਾਉਣ ਵਾਲੇ ਜੇਤੂ ਨੂੰ 2500 ਰੁਪਏ ਦਾ ਨਗਦ ਪੁਰਸਕਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਜਿਲ੍ਹਾ ਪੱਧਰ 'ਤੇ ਸੱਭ ਤੋਂ ਵੱਧ ਸੈਲਫੀ ਅਪਲੋਡ ਕਰਵਾਉਣ ਵਾਲੇ ਸਕੂਲ ਨੂੰ 25 ਹਜਾਰ ਰੁਪਏ ਦਾ ਨਗਦ ਪੁਰਸਕਾਰ ਕੀਤਾ ਜਾਵੇਗਾ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਹੈ ਕਿ ਉਹ ਸੈਲਫੀ ਲੈ ਕੇ ਚੋਣ ਕਮਿਸ਼ਨ ਦੀ ਵੈਬਸਾਇਟ 'ਤੇ ਅਪਲੋਡ ਕਰਨ ਅਤੇ ਇਹ ਪੁਰਸਕਾਰ ਪਾਉਣ ਅਤੇ ਲੋਕਤੰਤਰ ਨੂੰ ਮਜਬੂਤ ਬਨਾਉਣ ਵਿਚ ਆਪਣਾ ਸਹਿਯੋਗ ਦੇਣ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਲਈ ਵੋਟਰ ਹੈਲਪਲਾਇਨ ਨੰਬਰ 1950 'ਤੇ ਵੀ ਫੋਨ ਕਰ ਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਮੁਹਿੰਮ ਦੇ ਸਬੰਧ ਵਿਚ ਸਾਰੇ ਸਕੂਲਾਂ ਵਿਚ ਲਗਾਤਾਰ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਮੌਕਾ ਦਾ ਲਾਭ ਚੁੱਕ ਸਕਣ।