Friday, September 20, 2024

Haryana

ਹਰਿਆਣਾ ਵਿਚ ਲੋਕਸਭਾ ਚੋਣਾਂ ਦੇ 45,576 ਈਵੀਐਮ ਦੀ ਹੋਵੇਗੀ ਵਰਤੋ

May 23, 2024 11:18 AM
SehajTimes

44 ਸਥਾਨਾਂ 'ਤੇ ਬਣਾਏ ਗਏ ਹਨ 91 ਚੋਣ ਕੇਂਦਰ

ਹੋਮ ਵੋਟਿੰਗ ਲਗਭਗ 92 ਫੀਸਦੀ ਪੂਰੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਲੋਕਸਭਾ ਆਮ ਚੋਣ ਅਤੇ ਕਰਨਾਲ ਵਿਧਾਨਸਭਾ ਸੀਟ 'ਤੇ ਹੋਣ ਵਾਲੇ ਜਿਮਨੀ ਚੋਣ ਲਈ ਕੁੱਲ 45,576 ਈਵੀਐਮ (ਬੈਲੇਟ ਯੂਨਿਟ) ਦੀ ਵਰਤੋ ਹੋਵੇਗੀ। ਇਸ ਦੇ ਨਾਲ ਹੀ, 24,039 ਕੰਟਰੋਲ ਯੂਨਿ ਅਤੇ 26,040 ਵੀਵੀਪੇਟ ਮਸ਼ੀਨ ਦੀ ਵਰਤੋ ਕੀਤੀ ਜਾਵੇਗੀ। ਵੀਵੀਪੇਟ ਵਿਚ ਵੋਟਰ ਆਪਣੇ ਵੱਲੋਂ ਦਿੱਤੇ ਗਏ ਵੋੋਟ ਨੁੰ ਦੇਖ ਸਕਦਾ ਹੈ।

ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਕੁੱਲ 20,031 ਚੋਣ ਕੇਂਦਰ ਬਣਾਏ ਗਏ ਹਨ। ਇੰਨ੍ਹਾਂ ਵਿਚ 19,812 ਸਥਾਈ ਅਤੇ 219 ਅਸਥਾਈ ਚੋਣ ਕੇਂਦਰ ਸ਼ਾਮਿਲ ਹਨ। ਸ਼ਹਿਰੀ ਖੇਤਰਾਂ ਵਿਚ 5,470 ਅਤੇ ਗ੍ਰਾਮੀਣ ਖੇਤਰਾਂ ਵਿਚ 14,342 ਚੋਣ ਕੇਂਦਰ ਬਣਾਏ ਗਏ ਹਨ। ਉਨ੍ਹਾਂ ਨੇ ਦਸਿਆ ਕਿ 176 ਆਦਰਸ਼ ਚੋਣ ਕੇਂਦਰ ਸਥਾਪਿਤ ਕੀਤੇ ਗਏ ਹਨ। 99 ਚੋਣ ਕੇਂਦਰ ਅਜਿਹੇ ਹਨ ਜੋ ਪੂਰੀ ਤਰ੍ਹਾ ਨਾਲ ਮਹਿਲਾ ਕਰਮਚਾਰੀਆਂ ਵੱਲੋਂ ਸੰਚਾਲਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, 96 ਚੋਣ ਕੇਂਦਰ ਯੂਥ ਕਰਮਚਾਰੀ ਅਤੇ 71 ਚੋਣ ਕੇਂਦਰ ਦਿਵਆਂਗ ਕਰਮਚਾਰੀ ਡਿਊਟੀ 'ਤੇ ਰਹਿਣਗੇ। ਸਾਰੇ ਚੋਣ ਕੇਂਦਰਾਂ ਵਿਚ ਸਾਰੀ ਮੁੱਢਲੀ ਸਹੂਲਤਾਂ ਸਮੇਤ ਹੀਟ ਵੇਵ ਦੇ ਮੱਦੇਨਜਰ ਹੋਰ ਜਰੂਰੀ ਇੰਤਜਾਮ ਕੀਤੇ ਗਏ ਹਨ। ਨਾਲ ਹੀ, ਸੂਬੇ ਵਿਚ ਕੁੱਲ 44 ਸਥਾਨਾਂ 'ਤੇ 91 ਗਿਣਤੀ ਕੇਂਦਰ ਬਣਾਏ ਗਏ ਹਨ।

ਸੂਬੇ ਵਿਚ ਕੁੱਲ 2 ਕਰੋੜ 76 ਹਜਾਰ 768 ਰਜਿਸਟਰਡ ਵੋਟਰ

ਸ੍ਰੀ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਕੁੱਲ 2 ਕਰੋੋੜ 76 ਹਜਾਰ 768 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿਚ 1 ਕਰੋੜ 6 ਲੱਖ 52 ਹਜਾਰ 345 ਪੁਰਸ਼, 94 ਲੱਖ 23 ਹਜਾਰ 956 ਮਹਿਲਾ ਅਤੇ 467 ਟ੍ਰਾਂਸਜੇਂਡਰ ਵੋਟਰ ਸ਼ਾਮਿਲ ਹਨ। ਇਸ ਤੋਂ ਇਲਾਵਾ, 762 ਓਵਰਸੀਜ ਵੋਟਰ ਹਨ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਕੁੱਲ 2 ਲੱਖ 63 ਹਜਾਰ 887 ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। ਉੱਥੇ 1 ਲੱਖ 50 ਹਜਾਰ 277 ਦਿਵਆਂਗ ਵੋਟਰ ਹਨ। ਇਸ ਤੋਂ ਇਲਾਵਾ, 1 ਲੱਖ 11 ਹਜਾਰ 143 ਸਰਵਿਸ ਵੋਟਰ ਹਨ।

ਹੋਮ ਵੋਟਿੰਗ ਲਗਭਗ 92 ਫੀਸਦੀ ਪੂਰੀ

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਸੂਬੇ ਵਿਚ 85 ਸਾਲ ਦੀ ਉਮਰ ਤੋਂ ਵੱਧ ਵੋਟਰਾਂ ਤੇ ਦਿਵਆਂਗ ਵੋਟਰਾਂ ਦੀ ਸਹੂਲਤ ਲਈ ਘਰ ਤੋਂ ਹੀ ਵੋਟ ਪਾਉਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਦੇ ਲਈ ਵਿਭਾਗ ਦੇ ਕਰਮਚਾਰੀ 12ਡੀ ਫਾਰਮ ਭਰ ਕੇ ਵੋਟਰ ਦੀ ਸਹਿਮਤੀ ਪ੍ਰਾਪਤ ਕਰਦੇ ਹਨ। ਰਿਟਰਨਿੰਗ ਅਧਿਕਾਰੀ ਵੱਲੋਂ 9024 ਫਾਰਮ 12ਡੀ ਨੁੰ ਮੰਜੂਰੀ ਪ੍ਰਾਪਤ ਕੀਤੀ ਗਈ ਹੈ। ਇੰਨ੍ਹਾਂ ਵਿੱਚੋਂ 8324 ਯਾਨੀ ਲਗਭਗ 92 ਫੀਸਦੀ ਵੋਟਰਾਂ ਦੇ ਘਰ ਜਾ ਕੇ ਉਨ੍ਹਾਂ ਦੇ ਪੋਸਟਲ ਬੈਲੇਟ ਇਕੱਠਾ ਕਰ ਲਏ ਗਏ ਹਨ।

ਵਿਆਹ-ਸ਼ਗਨ ਦੀ ਤਰਜ 'ਤੇ ਵੋਟਰਾਂ ਨੂੰ ਭੇਜੇ ਜਾ ਰਹੇ ਸੱਦਾ ਪੱਤਰ

ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਇਸ ਵਾਰ ਚੋਣ ਫੀਸਦੀ ਨੂੰ ਵਧਾਉਣ ਲਈ ਇਕ ਅਨੴੀ ਪਹਿਲ ਕੀਤੀ ਗਈ ਹੈ, ਜਿਸ ਦੇ ਤਹਿਤ ਵਿਆਹ ਸ਼ਾਦੀ ਦੀ ਤਰ੍ਹਾ ਸੱਦਾ ਪੱਤਰ ਵੋਟਰਾਂ ਨੁੰ ਭੇਜੇ ਰਾ ਰਹੇ ਹਨ। ਲਗਭਗ 50 ਲੱਖ ਸੱਦਾ ਪੱਤਰ ਛਪਵਾਏ ਗਏ ਹਨ। ਵੋਟਰ ਸਲਿਪ ਦੇ ਨਾਲ ਬੀਐਲਓ ਹਰ ਪਰਿਵਾਰ ਨੂੰ ਇਹ ਸੱਦਾ ਪੱਤਰ ਦੇ ਰਹੇ ਹਨ। ਸੱਦਾ ਪੱਤਰ ਵਿਚ ਲਿਖਿਆ ਹੈ ਕਿ - ਭੇਜ ਰਹੇ ਹੈਂ, ਸਨੇਹ ਨਿਮੰਤਰਣ, ਮੱਤਦਾਤਾ ਤੁੰਮ੍ਹੇ ਬਲਾਣੇ ਕੋ, 25 ਮਈ ਭੂਲ ਨਾ ਜਾਣਾ, ਵੋਟ ਡਾਲਣੇ ਆਣੇ ਕੋ। ਇੰਨ੍ਹਾਂ ਹੀ ਨਹੀਂ, ਸੱਦਾ ਪੱਤਰ ਵਿਚ ਵੋਟਰਾਂ ਦੇ ਨਾਂਅ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਪ੍ਰੋਗ੍ਰਾਮ ਅਨੁਸਾਰ ਲੋਕਸਭਾ ਚੋਣ-2024 ਦੇ ਮੰਗਲ ਉਤਸਵ ਦੀ ਪਾਵਨ ਬੇਲਾ'ਤੇ ਵੋਟਰ ਕਰਨ ਤਹਿਤ ਤੁਸੀ ਤੈਅ ਦਿਵਸ ਤੇ ਸਮੇਂ 'ਤੇ ਪਰਿਵਾਰ ਸਮੇਤ ਸਾਦਰ ਆਂਮਤਰਿਤ ਹਨ। ਪ੍ਰੋਗ੍ਰਾਮ ਸਥਾਨ ਤੁਹਾਡਾ ਵੋਟ ਕੇਂਦਰ ਹੈ। ਚੋਣ 25 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗਾ।

Have something to say? Post your comment

 

More in Haryana

ਚੋਣ ਐਲਾਨ ਪੱਤਰ ਜਾਰੀ ਕਰਨ ਦੇ ਤਿੰਨ ਦਿਨਾਂ ਤੇ ਅੰਦਰ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਜਮ੍ਹਾ ਕਰਵਾਉਣੀ ਹੋਵੇਗੀ ਤਿੰਨ ਕਾਪੀਆਂ : ਪੰਕਜ ਅਗਰਵਾਲ

ਚੋਣ ਪ੍ਰਚਾਰ ਦੌਰਾਨ, ਰਾਜਨੀਤਕ ਪਾਰਟੀਆਂ ਤੇ ਉਮੀਦਵਾਰਾਂ ਦੀ ਆਲੋਚਨਾ ਸਿਰਫ ਉਨ੍ਹਾਂ ਦੀ ਨੀਤੀਆਂ, ਪ੍ਰੋਗ੍ਰਾਮਾਂ, ਕੰਮਾਂ ਤਕ ਹੀ ਹੋਣੀ ਚਾਹੀਦੀ ਸੀਮਤ: ਪੰਕਜ ਅਗਰਵਾਲ

ਸੂਬੇ ਵਿਚ ਹੁਣ ਤਕ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦ ਰਕਮ ਤੇ ਕੀਮਤੀ ਵਸਤੂਆਂ ਕੀਤੀਆਂ ਗਈਆਂ ਜਬਤ : ਪੰਕਜ ਅਗਰਵਾਲ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1031 ਉਮੀਦਵਾਰ ਲੜਣਗੇ ਚੋਣ : ਪੰਕਜ ਅਗਰਵਾਲ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ : ਪੰਕਜ ਅਗਰਵਾਲ

ਹਰਿਆਣਾ ਵਿਚ 22 ਜਿਲ੍ਹਿਆਂ ਅਤੇ 34 ਸਬ-ਡਿਵੀਜਨਾਂ ਵਿਚ ਤੀਜੀ ਕੌਮੀ ਲੋਕ ਅਦਾਲਤ ਦਾ ਪ੍ਰਬੰਧ

ਹਰਿਆਣਾ ਵਿਚ ਝੋਨੇ ਦੀ ਖਰੀਦ 23 ਸਤੰਬਰ ਤੋਂ ਹੋਵੇਗੀ ਸ਼ੁਰੂ : ਡਾ. ਸੁਮਿਤਾ ਮਿਸ਼ਰਾ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1561 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ

ਚੋਣ ਡਿਊਟੀ ਦੌਰਾਨ ਪੋਲਿੰਗ ਕਰਮਚਾਰੀਆਂ ਦੀ ਮੌਤ 'ਤੇ ਪਰਿਵਾਰ ਨੂੰ ਮਿਲੇਗੀ ਐਕਸ-ਗੇ੍ਰਸ਼ਿਆ ਸਹਾਇਤਾ :ਪੰਕਜ ਅਗਰਵਾਲ

ਹਰਿਆਣਾ ਵਿਧਾਨਸਭਾ ਚੋਣਾਂ ਸੰਬੰਧੀ ਪੁਲੀਸ ਵਲੋਂ ਹਰਿਆਣਾ ਦੀਆਂ ਸਰਹੱਦਾਂ ਤੇ ਨਾਕੇਬੰਦੀ