ਚੋਣ ਕੇਂਦਰਾਂ 'ਤੇ ਦੋ ਪੱਧਰੀ ਹੋਵੇਗੀ ਵੈਬਕਾਸਟਿੰਗ ਨਿਗਰਾਨੀ
ਪ੍ਰਿੰਟ ਮੀਡੀਆ ਵਿਚ ਇਸ਼ਤਿਹਾਰ ਛਾਪਣ ਲਈ ਐਮਸੀਐਮਸੀ ਤੋਂ ਲੈਣੀ ਹੋਵੇਗੀ ਮੰਜੂਰੀ
ਲਸਭਾ ਚੋਣ ਦੇ ਮੱਦੇਨਜਰ ਚੱਪੇ-ਚੱਪੇ 'ਤੇ ਰੱਖਣ ਪੈਨੀ ਨਜਰ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਦੇ ਚੋਣ ਕੇਂਦਰਾਂ 'ਤੇ ਵਹੀਲ ਚੇਅਰ ਹੋਣੀ ਚਾਹੀਦੀ ਹੈ ਤਾਂ ਜੋ ਦਿਵਆਂਗ ਵੋਟਰਾਂ ਨੂੰ ਕਿਸੇ ਵੀ ਤਰ੍ਹਾ ਦੀ ਸਮਸਿਆ ਨਾ ਹੋਵੇ। ਇਸ ਤੋਂ ਇਲਾਵਾ, ਚੋਣ ਕੇਂਦਰਾਂ 'ਤੇ ਬਿਜਲੀ ਦੇ ਨਾਲ-ਨਾਲ ਪੀਣ ਦੇ ਪਾਣੀ ਅਤੇ ਧੁੱਪ ਤੋੋਂ ਬਚਾਅ ਲਈ ਸਖਤ ਪ੍ਰਬੰਧ ਕੀਤੇ ਜਾਣ ਅਤੇ ਚੋਣ ਕੇਂਦਰਾਂ 'ਤੇ ਓਆਰਐਸ, ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਵੀ ਹੋਣਾ ਚਾਹੀਦਾ ਹੈ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਦੇਰ ਸ਼ਾਮ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਜਿਲ੍ਹਾ ਚੋਣ ਅਧਿਕਾਰੀ ਅਤੇ ਏਆਰਓ ਦੇ ਨਾਲ ਲੋਕਸਭਾ ਚੋਣ 2024 ਦੇ ਪ੍ਰਬੰਧ ਨੂੰ ਲੈ ਕੇ ਸਮੀਖਿਆ ਮੀਟਿੰਗ ਕਰ ਰਹੇ ਸਨ। ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਚੋਣ 2024 ਦੌਰਾਨ ਚੋਣ ਕੇਂਦਰਾਂ 'ਤੇ ਵੈਬਕਾਸਟਿੰਗ ਨਿਗਰਾਨੀ ਆਮ ਰੂਪ ਨਾਲ ਦੋ ਪੱਧਰੀ ਹੋੋਵੇਗੀ, ਜਿਸ ਵਿਚ ਰਾਜ ਕੰਟਰੋਲ ਰੂਮ ਅਤੇ ਜਿਲ੍ਹਾ ਕੰਟਰੋਲ ਰੂਮ ਸ਼ਾਮਿਲ ਹਨ। ਇਸ ਤੋਂ ਇਲਾਵਾ, ਭਾਰਤ ਚੋਣ ਕਮਿਸ਼ਨ ਵੱਲੋੋਂ ਵੀ ਵੈਬਕਾਸਟਿੰਗ ਨਿਗਰਾਨੀ ਕੀਤੀ ਜਾਵੇਗੀ। ਕਿਸੇ ਵੀ ਚੋਣ ਕੇਂਦਰ 'ਤੇ ਚੋਣ ਦੇ ਦਿਨ ਜੇਕਰ ਕੋਈ ਸ਼ਰਾਰਤੀ ਤੱਤ ਕੁੱਝ ਵੀ ਗਲਤ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ 6ਵੇਂ ਪੜਾਅ ਵਿਚ 25 ਮਈ ਨੂੰ ਲੋਕਸਭਾ ਦੇ ਚੋਣ ਦੀ ਵੋਟਿੰਗ ਹੋਣੀ ਹੈ ਇਸ ਦੇ ਮੱਦੇਨਜਰ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦੀ ਅਤੇ ਅਵੈਧ ਹਥਿਆਰ ਆਦਿ ਨੂੰ ਰੋਕਣ ਲਈ ਨਾਕਿਆਂ 'ਤੇ ਹੋਰ ਵੱਧ ਚੌਕਸੀ ਵਰਤੀ ਜਾਵੇ। ਇਸ ਤੋਂ ਇਲਾਵਾ, ਜਿਲ੍ਹਿਆਂ ਵਿਚ ਗਠਨ ਨਿਗਰਾਨੀ ਟੀਮਾਂ ਵੀ ਹੋਰ ਵੱਧ ਸਰਗਰਮ ਹੋ ਜਾਣ। ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਜਿਲ੍ਹਿਆਂ ਵਿਚ ਐਫਐਸਟੀ ਤੇ ਐਸਐਸਟੀ ਟੀਮਾਂ ਪੂਰੀ ਤਰ੍ਹਾ ਨਾਲ ਹੋਰ ਸਰਗਰਮ ਹੋ ਜਾਣ ਤੇ ਲਗਾਤਾਰ 24 ਘੰਟੇ ਚੈਕਿੰਗ ਮੁਹਿੰਮ ਜਾਰੀ ਰੱਖਣ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਨਿਯਮ ਅਨੁਸਾਰ ਚੋਣ ਦੇ ਦਿਲ ਅਤੇ ਚੋਣ ਤੋਂ ਇਕ ਦਿਲ ਪਹਿਲਾਂ ਪ੍ਰਿੰਟ ਮੀਡੀਆ ਵਿਚ ਇਸ਼ਤਿਹਾਰ ਪ੍ਰਕਾਸ਼ਤ ਕਰਾਉਣ ਤੋਂ ਪਹਿਲਾਂ ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਨੁੰ ਐਮਸੀਐਮਸੀ ਤੋਂ ਪ੍ਰਮਾਣ ਪੱਤਰ ਲੈਣਾ ਹੋਵੇਗਾ। ਉਨ੍ਹਾਂ ਨੇ ਦਸਿਆ ਕਿ 25 ਮਈ ਨੂੰ ਲੋਕਸਭਾ ਦੇ ਲਈ ਵੋੋਟਿੰਗ ਹੋਵੇਗੀ, ਇਸ ਲਈ ਚੋਣ ਤੋਂ ਪਹਿਲਾਂ 24 ਮਈ ਤੇ ਚੋਣ ਦੇ ਦਿਨ 25 ਮਈ ਦੇ ਦਿਨ ਪ੍ਰਿੰਟ ਮੀਡੀਆ ਵਿਚ ਇਸ਼ਤਿਹਾਰ ਪ੍ਰਕਾਸ਼ਿਤ ਕਰਾਉਣ ਤੋਂ ਪਹਿਲਾਂ ਉਮੀਦਵਾਰ ਪ੍ਰਸਤਾਵਿਤ ਇਸ਼ਤਿਹਾਰ ਦਾ ਪ੍ਰਮਾਣ ਪੱਤਰ ਜਰੂਰ ਲਵੇ। ਨਹੀਂ ਤਾਂ ਇਹ ਚੋਣ ਜਾਬਤਾ ਦੀ ਉਲੰਘਣਾ ਮੰਨੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਟੀਵੀ ਅਤੇ ਲੋਕਲ ਕੇਬਲ ਟੀਵੀ ਵਿਚ ਇਸ਼ਤਿਹਾਰ ਪ੍ਰਸਾਰਿਤ ਕਰਾਉਣ ਲਈ ਨਾਮਜਦਗੀ ਕਰਦੇ ਹਨ। ਐਮਸੀਐਮਸੀ ਤੋਂ ਪ੍ਰਮਾਣਿਤ ਕਰਾਉਣਾ ਹੋਵੇਗਾ। ਇਸ਼ਤਿਹਾਰ ਪ੍ਰਮਾਣਿਤ ਕਰਾਉਣ ਲਈ ਇੈਤਿਹਾਰ ਛਪਵਾਉਣ ਤੇ ਪ੍ਰਸਾਰਿਤ ਕਰਨ ਦੀ ਮਿੱਤੀ ਤੋਂ ਦੋ ਦਿਨ ਪਹਿਲਾਂ ਐਮਸੀਐਮਸੀ ਦੇ ਕੋਲ ਨਿਰਧਾਰਿਤ ਪ੍ਰਫੋਰਮਾ ਵਿਚ ਮਜ੍ਹਾ ਕਰਾਉਣਾ ਹੋਵੇਗਾ।