ਚੰਡੀਗੜ੍ਹ : ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਵੱਲ ਸੰਚਾਲਿਤ ਕਰਵਾਈ ਗਈ ਡੀਐਲਏਡ ਪ੍ਰਵੇਸ਼ ਸਾਲ 2019-21, 2020-21, 2021-23 ਤੇ 2022-24 ਪਹਿਲਾ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਅਤੇ ਪ੍ਰਵੇਸ਼ ਸਾਲ 2019-21, 2020-22 ਤੇ 2021-23 ਦੂਜਾ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਪ੍ਰੀਖਿਆਵਾਂ ਫਰਵਰੀ-ਮਾਰਚ-2024 ਦਾ ਨਤੀਜਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਸਬੰਧਿਤ ਵਿਦਿਆਰਥੀ-ਅਧਿਆਪਕ ਆਪਣਾ ਪ੍ਰੀਖਿਆ ਨਤੀਜਾ ਬੋਰਡ ਦੀ ਵੈਬਸਾਇਟ www.bseh.org.in 'ਤੇ ਦਿੱਤੇ ਗਏ ਲਿੰਕ 'ਤੇ ਦੇਖ ਸਕਦੇ ਹਨ।ਇਸ ਸਬੰਧ ਦੀ ਜਾਣਕਾਰੀ ਦਿੰਦੇ ਹੋਏ ਬੋਰਡ ਚੇਅਰਮੈਨ ਡਾ. ਵੀਪੀ ਯਾਦਵ ਨੇ ਦਸਿਆ ਕਿ ਡੀਐਲਏਡ ਪ੍ਰੀਖਿਆਵਾਂ ਫਰਵਰੀ/ਮਾਰਚ-2024 ਦੀ ਪ੍ਰੀਖਿਆ ਵਿਚ ਪੂਰੇ ਸੂਬੇ ਵਿਚ ਕੁੱਲ 10,853 ਵਿਦਿਆਰਥੀ-ਅਅਧਿਆਪਕ ਐਂਟਰ ਹੋਏ ਸਨ। ਉਨ੍ਹਾਂ ਨੇ ਦਸਿਆ ਕਿ ਡੀਐਲਏਡ ਪ੍ਰਵੇਸ਼ ਸਾਲ 2019-21 ਪਹਿਲਾਂ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਵਿਚ 12 ਵਿਦਿਆਰਥੀ -ਅਧਿਆਪਕ ਐਂਟਰ ਹੋਏ ਜਿਨ੍ਹਾਂ ਵਿੱਚੋਂ 09 ਪਾਸ ਰਹੇ, ਜਿਨ੍ਹਾਂ ਦੀ ਪਾਸ ਫੀਸਦੀ 75.00 ਰਹੀ ਹੈ। ਡੀਐਲਏਡ ਪ੍ਰਵੇਸ਼ ਸਾਲ 2019-21 ਦੂਜਾ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਵਿਚ 30 ਵਿਦਿਆਰਥੀ-ਅਧਿਆਪਕ ਐਂਟਰ ਹੋਏ, ਜਿਨ੍ਹਾਂ ਵਿੱਚੋਂ 23 ਪਾਸ ਰਹੇ, ਜਿਨ੍ਹਾਂ ਦੀ ਪਾਸ ਫੀਸਦੀ 76.67 ਰਹੀ ਹੈ।
ਬੋਰਡ ਚੇਅਰਮੈਨ ਨੇ ਦਸਿਆ ਕਿ ਡੀਐਲਏਡ ਪ੍ਰਵੇਸ਼ ਸਾਲ 2020-22 ਪਹਿਲਾਂ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਵਿਚ 56 ਵਿਦਿਆਰਥੀ-ਅਧਿਆਪਕ ਐਂਟਰ ਹੋਏ, ਜਿਨ੍ਹਾਂ ਵਿੱਚੋਂ 48 ਪਾਸ ਰਹੇ, ਜਿਨ੍ਹਾਂ ਦੀ ਪਾਸ ਫੀਸਦੀ 85.71 ਰਹੀ ਹੈ। ਡੀਐਲਏਡ ਪ੍ਰਵੇਸ਼ ਸਾਲ 2020-22 ਦੂਜਾ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਵਿਚ 140 ਵਿਦਿਆਰਥੀ-ਅਧਿਆਪਕ ਐਂਟਰ ਹੋਏ ਜਿਨ੍ਹਾਂ ਵਿੱਚੋਂ 105 ਪਾਸ ਰਹੇ, ਜਿਨ੍ਹਾਂ ਦੀ ਪਾਸ ਫੀਸਦੀ 75.00 ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਡੀਐਲਏਡ ਪ੍ਰਵੇਸ਼ ਸਾਲ 2021-23 ਪਹਿਲਾਂ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਵਿਚ 1129 ਵਿਦਿਆਰਥੀ- ਅਧਿਆਪਕ ਅੇਂਟਰ ਹੋਏ ਜਿਨ੍ਹਾਂ ਵਿੱਚੋਂ 654 ਪਾਸ ਰਹੇ ਜਿਨ੍ਹਾਂ ਦੀ ਪਾਸ ਫੀਸਦੀ 57.93 ਰਹੀ ਹੈ। ਡੀਐਲਐਡ ਪ੍ਰਵੇਸ਼ ਸਾਲ 2021-23 ਦੂਜਾ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਵਿਚ 2435 ਵਿਦਿਆਰਥੀ-ਅਧਿਆਪਕ ਐਂਟਰ ਹੋਏ, ਜਿਨ੍ਹਾਂ ਵਿੱਚੋਂ 1632 ਪਾਸ ਰਹੇ, ਜਿਨ੍ਹਾਂ ਦੀ ਪਾਸ ਫੀਸਦੀ 67.02 ਰਹੀ ਹੈ। ਉਨ੍ਹਾਂ ਨੇ ਅੱਗੇ ਦਸਿਆ ਕਿ ਡੀਐਲਏਡ ਪ੍ਰਵੇਸ਼ ਸਾਲ 2022-24 ਪਹਿਲਾ ਸਾਲ (ਰੀ-ਅਪੀਅਰ/ਮਰਸੀ ਚਾਂਸ/ਵਿਸ਼ੇਸ਼ ਮੌਕਾ) ਵਿਚ 7,049 ਵਿਦਿਆਰਥੀ-ਅਧਿਆਪਕ ਐਂਟਰ ਹੋਏ, ਜਿਨ੍ਹਾਂ ਵਿੱਚੋਂ 4826 ਪਾਸ ਰਹੇ ਜਿਨ੍ਹਾਂ ਦੀ ਪਾਸ ਫੀਸਦੀ 68.46 ਰਹੀ ਹੈ।
ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਪ੍ਰੀਖਿਆ ਨਤੀਜੇ ਦੇ ਆਧਾਰ 'ਤੇ ਜੋ ਵਿਦਿਆਰਥੀ-ਅਧਿਆਪਕ ਆਪਣੀ ਉੱਤਰ ਸ਼ੀਟ ਦੀ ਮੁੜ ਜਾਂਚ ਅਤੇ ਮੁੜ ਮੁਲਾਂਕਨ ਕਰਵਾਉਣਾ ਚਾਹੁੰਦੇ ਹਨ, ਉਹ ਨਤੀਜੇ ਐਲਾਨ ਹੋਣ ਦੀ ਮਿੱਤੀ ਤੋਂ 20 ਦਿਨ ਤਕ ਨਿਰਧਾਰਿਤ ਫੀਸ ਸਮੇਤ ਆਨਲਾਇਨ ਬਿਨੈ ਕਰ ਸਕਦੇ ਹਨ। ਡਾ. ਯਾਦਵ ਨੇ ਦਸਿਆ ਕਿ ਸੰਸਥਾਵਾਰ Performance sheets ਵਿਦਿਅਕ ਸੰਸਥਾਵਾਂ ਦੀ ਲਾਗਿਨ ਆਈਡੀ 'ਤੇ ਭੇਜੀ ਜਾਵੇਗੀ ਅਤੇ ਪ੍ਰੀਖਿਆ ਵਿਚ ਰੀ-ਅਪੀਅਰ ਰਹੇ ਵਿਦਿਆਰਥੀ-ਅਧਿਆਪਕਾਂ ਦੇ ਆਉਣ ਵਾਲੀ ਪ੍ਰੀਖਿਆ ਤਹਿਤ ਬਿਨੈ-ਪੱਤਰ ਵੀ ਸਬੰਧਿਤ ਸੰਸਥਾ ਦੀ ਲਾਗਿਨ ਆਈਡੀ ਰਾਹੀਂ ਹੀ ਆਲਲਾਇਨ ਭਰੇ ਜਾਣ। ਉਨ੍ਹਾਂ ਨੇ ਅੱਗੇ ਦਸਿਆ ਕਿ ਦਾਖਲਾ ਸਾਲ 2021-23 ਤੇ 2022-24 ਡੀਐਲਐਡ ਪ੍ਰੀਖਿਆ ਜੁਲਾਈ-2024 ਵਿਚ ਰੀ-ਅਪੀਅਰ ਰਹਿਣ ਵਿਦਿਆਰਥੀ-ਅਧਿਆਪਕ ਦੀ ਪ੍ਰੀਖਿਆ ਜੁਲਾਈ-2024 ਵਿਚ ਸੰਚਾਲਿਤ ਕਰਵਾਈ ਜਾਣੀ ਹੈ। ਰੀ-ਅਪੀਅਰ ਪ੍ਰੀਖਿਆ ਦੇ ਲਈ ਫੀਸ 800 ਰੁਪਏ ਪ੍ਰਤੀ ਵਿਸ਼ਾ ਹੈ, ਇਕ ਤੋਂ ਵੱਧ ਵਿਸ਼ਿਆਂ ਵਿਚ ਰੀ-ਅਪੀਅਰ ਹੈ ਤਾਂ ਪ੍ਰੀਖਿਆ ਫੀਸ ਪ੍ਰਤੀ ਵਿਸ਼ਾ 200 ਰੁਪਏ ਵੱਧ ਹੋਵੇਗੀ ਤੇ ਵੱਧ ਤੋਂ ਵੱਧ ਪ੍ਰੀਖਿਆ ਫੀਸ 2000 ਰੁਪਏ ਪ੍ਰਤੀ ਵਿਦਿਆਰਥੀ-ਅਧਿਆਪਕ ਹੋਵੇਗਾ। ਸਬੰਧਿਤ ਵਿਦਿਅਕ ਸੰਸਥਾਨ ਬਿਨ੍ਹਾਂ ਦੇਰੀ ਫੀਸ 27 ਮਈ ਤੋਂ 10 ਜੂਨ ਤਕ, 100 ਰੁਪਏ ਦੇਰੀ ਫੀਸ ਸਮੇਤ 11 ਜੂਨ ਤੋਂ 18 ਜੂਨ, 300 ਰੁਪਏ ਦੇਰੀ ਫੀਸ ਸਮੇਤ 19 ਜੂਨ ਤੋਂ 25 ਜੂਨ ਅਤੇ 1000 ਰੁਪਏ ਲੇਟ ਫੀਸ ਸਮੇਤ 26 ਜੂਨ ਤੋੋਂ 02 ਜੁਲਾਈ, 2024 ਤਕ ਆਲਾਇਨ ਬਿਨੈ ਕਰ ਸਕਦੇ ਹਨ।