ਸੁਨਾਮ : ਮੁਲਾਜ਼ਮ ਅਤੇ ਪੈਨਸ਼ਨਰ ਜੁਆਇੰਟ ਫਰੰਟ ਪੰਜਾਬ ਦੇ ਸੱਦੇ ਤੇ ਤਹਿਸੀਲ ਸੁਨਾਮ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸ਼ੁੱਕਰਵਾਰ ਨੂੰ ਤਹਿਸੀਲ ਕੰਪਲੈਕਸ ਵਿੱਚ ਸਥਿਤ ਪੈਨਸ਼ਨ ਭਵਨ ਸੁਨਾਮ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਏ। ਇਸ ਮੌਕੇ ਬੋਲਦਿਆਂ ਪੈਨਸ਼ਨਰ ਆਗੂਆਂ ਜੀਤ ਸਿੰਘ ਬੰਗਾ ,ਬਲਵਿੰਦਰ ਸਿੰਘ ਜਿਲੇਦਾਰ,,ਜਗਦੇਵ ਸਿੰਘ ਬਾਹੀਆ,ਹਰਮੇਲ ਸਿੰਘ ਮਹਿਰੋਕ,ਉਜਾਗਰ ਸਿੰਘ ਜੱਗਾ,ਗੁਰਪ੍ਰੀਤ ਸਿੰਘ ਮੰਗਵਾਲ, ਫ਼ਕੀਰ ਸਿੰਘ ਟਿੱਬਾ, ਮਾਲਵਿੰਦਰ ਸਿੰਘ ਸਿੱਧੂ, ਪਵਨ ਕੁਮਾਰ ਸਰਮਾਂ,ਅੰਗਰੇਜ਼ ਸਿੰਘ ਚੀਮਾਂ,ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਨੂੰ ਮੁੱਢੋਂ ਵਿਸਾਰ ਦਿੱਤਾ ਹੈ। ਬੁਲਾਰਿਆਂ ਨੇ ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਤਨਖਾਹ ਕਮਿਸ਼ਨ ਵੱਲੋਂ ਸੋਧੇ ਗਏ ਸਕੇਲਾਂ ਦੇ ਬਕਾਇਆਂ ਦੀ ਅਦਾਇਗੀ 1/1/2016 ਤੋਂ ਨਾ ਕਰਨ,ਲੀਵ ਐਨਕੈਸਮੈਂਟ ਦਾ ਬਕਾਇਆ ਅਦਾ ਨਾ ਕਰਨ,2.59ਦਾ ਗੁਣਾਂਕ ਲਾਗੂ ਨਾ ਕਰਨ ,ਪੁਰਾਣੀ ਪੈਨਸਨ ਸਕੀਮ ਲਾਗੂ ਨਾ ਕਰਨ ਲਈ ਕੋਸਿਆ ਗਿਆ।ਬੁਲਾਰਿਆਂ ਨੇ ਨਾਅਰਾ ਦਿੱਤਾ ਕਿ ਪੈਨਸ਼ਨ ਨਹੀਂ, ਤਾਂ ਵੋਟ ਨਹੀਂ,ਬਕਾਏ ਨਹੀਂ ਵੋਟ ਨਹੀਂ, ਆਦਿ।ਬੁਲਾਰਿਆਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਮੌਜੂਦਾ ਮੁਲਾਜ਼ਮ ਪੈਨਸ਼ਨਰ ਵਿਰੋਧੀ ਸਰਕਾਰ ਨੂੰ ਵੋਟ ਨਾ ਪਾਈ ਜਾਵੇ। ਲੋਕ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਵੱਡਾ ਫ਼ਤਵਾ ਦੇ ਕੇ ਪਛਤਾ ਰਹੇ ਹਨ।ਰੈਲੀ ਨੇ ਫੈਸਲਾ ਕੀਤਾ ਆਮ ਆਦਮੀ ਪਾਰਟੀ,ਬੀਜੇਪੀ,ਅਕਾਲੀ ਦਲ ਨੂੰ ਵੋਟ ਨਾ ਦਿੱਤੀ ਜਾਵੇ।ਇੰਡੀਆ ਗੱਠਜੋੜ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ। ਰੈਲੀ ਵਿੱਚ ਪੁੱਜੇ ਸਾਥੀਆਂ ਦਾ ਰਾਮ ਸਰੂਪ ਢੈਪਈ ਨੇ ਧੰਨਵਾਦ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿਤਾ। ਇਸ ਮੌਕੇ ਪਦਮ ਕੁਮਾਰ ਛਾਜਲੀ, ਕੇਹਰ ਸਿੰਘ ਜੋਸ਼ਨ, ਹਜੂਰਾ ਸਿੰਘ, ਓਮ ਪ੍ਰਕਾਸ਼ ਥਾਣੇਦਾਰ, ਆਸਾ ਸਿੰਘ ਰਾਏ, ਹਰਨੇਕ ਸਿੰਘ, ਸਿਸਨ ਸਿੰਘ, ਛੱਜੂ ਰਾਮ ਜਿੰਦਲ, ਜਸਵੰਤ ਸਿੰਘ ਅਸਮਾਨੀ ਸਮੇਤ ਭਾਰੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।