ਚੰਡੀਗੜ੍ਹ : ਹਰਿਆਣਾ ਵਿਚ ਸ਼ਨੀਵਾਰ ਨੂੰ ਚੋਣ ਹੋਣ ਦੇ ਬਾਅਦ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਨੁੰ ਸੁਰੱਖਿਅਤ ਰੱਖਣ ਲਈ ਕੁੱਲ 91 ਸਟ੍ਰਾਂਗ ਰੂਮ ਬਣਾਏ ਗਏ ਹਨ। ਇੰਨ੍ਹਾਂ ਵਿਚ 10 ਲੋਕਸਭਾ ਖੇਤਰਾਂ ਲਈ 90 ਸਟ੍ਰਾਂਗ ਰੂਮ ਅਤੇ ਇਕ ਸਟ੍ਰਾਂਗ ਰੂਮ ਕਰਨਾਲ ਜਿਮਨੀ ਚੋਣ ਲਈ ਬਣਾਇਆ ਗਿਆ ਹੈ। ਸੁਰੱਖਿਆ ਦੇ ਮੱਦੇਨਜਰ ਸਟ੍ਰਾਂਗ ਰੂਮ ਦੇ ਬਾਹਰ ਕੇਂਦਰ ਅਰਮਡ ਪੁਲਿਸ ਫੋਰਸ ਤੈਨਾਤ ਰਹਿਣਗੇ ਅਤੇ ਕਮਰਿਆਂ ਦੇ ਅੰਦਰ ਸੀਸੀਟੀਵੀ ਕੈਮਰਿਆਂ ਨਾਲ ਪੈਨੀ ਨਜਰ ਰਹੇਗੀ।
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੂਰਾਗ ਅਗਰਵਾਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਹੀ ਸਟ੍ਰਾਂਗ ਰੂਮ ਤਿਆਰ ਕੀਤੇ ਗਏ ਹਨ। ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਰਿਟਰਨਿੰਗ ਅਧਿਕਾਰੀ 3 ਵਾਰ ਸਟ੍ਰਾਂਗ ਰੂਮ ਦਾ ਵਿਜਿਟ ਕਰੇਗਾ। ਸਟ੍ਰਾਂਗ ਰੂਮ ਵਿਚ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਨੁੰ ਰੱਖਣ ਅਤੇ ਕਮਰੇ ਨੂੰ ਸੀਲ ਕਰਨ ਦੀ ਪੂਰੀ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਰੂਮ ਦਾ ਸਿਰਫ ਇਕ ਹੀ ਦਰਵਾਜਾ ਹੋਵੇਗਾ। ਜੇਕਰ ਸਟ੍ਰਾਂਗ ਰੂਮ ਵਿਚ ਇਕ ਤੋਂ ਵੱਧ ਦਰਵਾਜੇ ਹਨ ਤਾਂ ਇਕ ਦਰਵਾਜੇ ਨੁੰ ਛੱਡ ਕੇ ਬਾਕੀ ਸਾਰੇ ਦਰਵਾਜਿਆਂ ਅਤੇ ਤਾਕੀਆਂ ਨੂੰ ਸੀਲ ਕਰ ਦਿੱਤਾ ਜਾਵੇਗਾ। ਰੂਮ ਨੂੰ ਡਬਲ ਲਾਕ ਕੀਤਾ ਜਾਵੇਗਾ। ਸਟ੍ਰਾਂਗ ਰੂਮ ਦਾ ਥ੍ਰੀ -ਟਾਇਰ ਸਿਕਓਰਿਟੀ ਸਿਸਟਮ ਹੋਵੇਗਾ।
ਉਨ੍ਹਾਂ ਨੇ ਦਸਿਆ ਕਿ ਉਮੀਦਵਾਰਾਂ ਜਾਂ ਉਨ੍ਹਾਂ ਦੇ ਚੋਣਾਵੀ ਏਜੰਟਾਂ ਦੇ ਲਈ ਸਟ੍ਰਾਂਗ ਰੂਮ ਦੇ ਬਾਹਰ ਪਖਾਨੇ, ਪੀਣ ਦਾ ਪਾਣੀ ਅਤੇ ਸ਼ੈਡ ਦੀ ਸਹੂਲਤ ਮਹੁਇਆ ਕਰਵਾਈ ਜਾਵੇਗੀ। ਸਟ੍ਰਾਂਗ ਰੂਮ ਦੇ ਪਰਿਸਰ ਤਕ ਆਉਣ ਅਤੇ ਜਾਣ ਵਾਲਿਆਂ ਲਈ ਲਾਗ ਬੁੱਕ ਲਗਾਈ ਜਾਵੇਗੀ, ਜਿਸ ਵਿਚ ਉਨ੍ਹਾਂ ਦੀ ਸਥਿਤੀ ਦਰਜ ਕੀਤੀ ਜਾਵੇਗੀ। ਲੋਗ ਬੁੱਕ ਨੂੰ ਰਿਟਰਿਨਿੰਗ ਅਧਿਕਾਰੀ ਜਾਂ ਜਿਲ੍ਹਾ ਚੋਣ ਅਧਿਕਾਰੀ ਆਪਣੀ ਦੇਖਰੇਖ ਵਿਚ ਰੱਖੇਗਾ।