ਸੁਨਾਮ : ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਦੇ ਮਿਲੇ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਉਮਰ ਹੱਦ ਪੂਰੀ ਕਰਨ ਵਾਲੇ ਨੋਜਵਾਨਾਂ ਨੂੰ ਮਿਲਦਾ ਹੈ। ਸੰਗਰੂਰ ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ 101 ਸੁਨਾਮ ਵਿੱਚ ਨਵੇਂ ਬਣੇ ਨੌਜਵਾਨ ਵੋਟਰਾਂ ਅੰਦਰ ਵੋਟ ਪਾਉਣ ਲਈ ਉਤਸ਼ਾਹ ਦੇਖਣ ਨੂੰ ਮਿਲਿਆ। ਜਿੱਥੇ ਲੋਕਤੰਤਰ ਦੇ ਮਹਾਂਕੁੰਭ ਵਿੱਚ ਸਵੇਰ ਸਮੇਂ ਵੋਟਾਂ ਪਾਉਣ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਉੱਥੇ ਨਵੇਂ ਬਣੇ ਵੋਟਰ ਆਪਣੀ ਵੋਟ ਪਹਿਲੀ ਵਾਰ ਪਾਉਣ ਲਈ ਪੋਲਿੰਗ ਬੂਥਾਂ ਤੇ ਪੁੱਜੇ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਨੇ ਨਮਨ ਸ਼ਰਮਾ ਨੇ ਆਪਣੇ ਮਾਤਾ ਪਿਤਾ ਪਵਨ ਸ਼ਰਮਾ ਅਤੇ ਮਾਤਾ ਜੋਤੀ ਸ਼ਰਮਾ ਨਾਲ ਜਾਕੇ ਆਪਣੀ ਵੋਟ ਪਾਈ। ਪਹਿਲੀ ਵਾਰ ਵੋਟ ਪਾਉਣ ਵਾਲੇ ਨਮਨ ਸ਼ਰਮਾ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਦੇ ਮਿਲੇ ਅਧਿਕਾਰ ਦੀ ਹਰ ਇੱਕ ਵੋਟਰ ਨੂੰ ਵਰਤੋਂ ਕਰਨੀ ਚਾਹੀਦੀ ਹੈ। ਵੋਟ ਦਾ ਹੱਕ ਹਾਸਿਲ ਕਰਨ ਲਈ ਸਾਡੇ ਪੁਰਖਿਆਂ ਨੇ ਵੱਡੀਆਂ ਲੜਾਈਆਂ ਲੜੀਆਂ ਹਨ ਅਜਿਹੇ ਵਿੱਚ ਹਰ ਨਾਗਰਿਕ ਨੂੰ ਵੋਟ ਪਾਉਣੀ ਚਾਹੀਦੀ ਹੈ ਬੇਸ਼ੱਕ ਪਾਓ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਨੂੰ। ਮੁਲਕ ਦੀ ਸਿਖਰਲੀ ਪੰਚਾਇਤ ਚੁਣਨ ਲਈ ਸ਼ਨਿੱਚਰਵਾਰ ਨੂੰ ਪਈਆਂ ਵੋਟਾਂ ਮੌਕੇ ਖ਼ਾਸ ਗੱਲ ਦੇਖਣ ਨੂੰ ਇਹ ਮਿਲ਼ੀ ਸ਼ਹਿਰੀ ਬੂਥਾਂ ਤੇ ਹਿੰਦੂ ਪਰਿਵਾਰਾਂ ਨਾਲ ਸਬੰਧਤ ਵੋਟਰ ਵੱਡੀ ਗਿਣਤੀ ਵਿੱਚ ਪੁੱਜਣੇ ਸ਼ੁਰੂ ਹੋ ਗਏ, ਦੁਪਹਿਰ ਤੱਕ ਅਜਿਹਾ ਸਿਲਸਿਲਾ ਜਾਰੀ ਰਿਹਾ।