ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ 4 ਜੂਨ ਨੁੰ ਲੋਕਸਭਾ ਆਮ ਚੋਣ-2024 ਦੇ ਵੋਟਾਂ ਦੀ ਹੋਣ ਵਾਲੀ ਗਿਣਤੀ ਲਈ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਚੋਣ ਲੜ੍ਹ ਰਹੇ ਉਮੀਦਵਾਰਾਂ ਵੱਲੋਂ ਨਾਮਜਦ ਗਿਣਤੀ ਏਜੰਟ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਸ੍ਰੀ ਅਗਰਵਾਲ ਨੇ ਇਹ ਨਿਰਦੇਸ਼ ਪਿਛਲੇ ਦਿਨਾਂ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ ਹੋਈ ਗਿਣਤੀ ਪ੍ਰਬੰਧਾਂ ਨੁੰ ਲੈ ਕੇ ਹੋਈ ਵੀਡੀਓ ਕਾਨਫ੍ਰੈਸਿੰਗ ਦੌਰਾਨ ਦਿੱਤੇ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਰਾਜ ਵਿਚ ਲੋਕਸਪਾ ਦੇ ਚੋਣ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਰਿਕਾਰਡ ਦੀ ਗੱਲ ਹੈ ਕਿ ਇਸ ਵਾਰ ਰਾਜ ਵਿਚ ਕਿਤੇ ਵੀ ਮੁੜ ਚੋਣ ਨਹੀਂ ਕਰਾਇਆ ਗਿਆ। ਉਨ੍ਹਾਂ ਨੇ ਕਿਹਾ ਕਿ 2004 ਦੇ ਬਾਅਦ ਇਹ ਪਹਿਲਾ ਮੌਕਾ ਸੀ ਕਿ ਕਿਸੇ ਵੀ ਪੋਲਿੰਗ ਬੂਥ 'ਤੇ ਮੁੜ ਚੋਣ ਕਰਨ ਦੀ ਜਰੂਰਤ ਨਹੀਂ ਪਈ। ਇਹ ਸੱਭ ਚੋਣ ਡਿਊਟੀ 'ਤੇ ਲੱਗੇ ਕਰਮਚਾਰੀਆਂ ਦੇ ਨਿਸ਼ਠਾ ਨਾਲ ਜਿਮੇਵਾਰੀ ਨਿਭਾਉਣ ਤੇ ਵੋਟਰਾਂ ਦੇ ਸਕਾਰਾਤਮਕ ਸਹਿਯੋਗ ਦੇ ਫਲਸਰੂਪ ਹੋਇਆ ਹੈ।
ਉਨ੍ਹਾਂ ਨੇ ਆਸ ਪ੍ਰਗਟਾਈ ਕਿ ਗਿਣਤੀ ਦੇ ਦਿਨ ਵੀ ਸਾਰੇ ਨਾਗਰਿਕਾਂ ਤੇ ਡਿਊਟੀ 'ਤੇ ਲੱਗੇ ਕਰਮਚਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਦਾ ਇਸੀ ਤਰ੍ਹਾ ਦਾ ਸਹਿਯੋਗ ਮਿਲੇਗਾ ਅਤੇ ਇਹ ਚੋਣ ਕਮਿਸ਼ਨ ਦੀ ਨਿਰਪੱਖ ਪਾਰਦਰਸ਼ੀ ਢੰਗ ਨਾਲ ਚੋਣ ਕਰਵਾਉਣ ਦੇ ਟੀਚੇ ਨੁੰ ਸਫਲ ਬਣਾਏਗਾ।
ਮੁੱਖ ਚੋਣ ਅਧਿਕਾਰੀ ਨੇ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆਂ ਨੂੰ ਵੀ ਅਪੀਲ ਕੀਤੀ ਹੈ ਕਿ 4 ਜੂਨ ਨੁੰ ਵੋਟਾਂ ਦੀ ਗਿਣਤੀ ਦੌਰਾਨ ਹਰ ਪਾਸੇ ਦੀ ਜਾਣਕਾਰੀ ਲੋਕਾਂ ਤਕ ਪਹੁੰਚਾਉਣ। ਹਾਲਾਂਕਿ ਚੋਣ ਕਮਿਸ਼ਨ ਨੇ ਵੱਖ ਤੋਂ ਇਕ ਚੋਣ ਨਤੀਜੇ ਹੈਲਪਲਾਇਨ ਐਪ ਵੀ ਜਾਰੀ ਕੀਤਾ ਹੈ ਜਿਸ 'ਤੇ ਕੋਈ ਵੀ ਨਾਗਰਿਕ ਆਪਣੇ ਮੋਬਾਇਲ 'ਤੇ ਇਸ ਨੂੰ ਅਪਲੋਡ ਕਰ ਪੂਰੇ ਦੇਸ਼ ਦੇ ਚੋਣ ਨਤੀਜਿਆਂ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ।