ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਗ੍ਰਾਮੀਣ ਸੰਵਰਧਨ ਪ੍ਰੋਗ੍ਰਾਮ ਦੇ ਤਹਿਤ ਜਿਲ੍ਹਾ ਭਿਵਾਨੀ ਅਤੇ ਚਰਖੀ ਦਾਦਰੀ ਵਿਚ 40.18 ਕਰੋੜ ਰੁਪਏ ਦੀ ਲਾਗਤ ਦੀ ਛੇ ਵੱਡੀ ਪਰਿਯੋਜਨਾਵਾਂ ਨੁੰ ਪ੍ਰਸ਼ਾਸਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੰਜੂਰ ਪਰਿਯੋਜਨਾਵਾਂ ਵਿਚ ਭਿਵਾਨੀ ਜਿਲ੍ਹੇ ਦੇ ਪਿੰਡ ਬਡਾਲਾ ਵਿਚ 4.47 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਜਲ ਸਪਲਾਈ ਯੋਜਨਾ ਦਾ ਸੰਵਰਧਨ ਅਤੇ ਨਵੀਨੀਕਰਣ ਅਤੇ ਤਾਜੇ ਪਾਣੀ ਦੀ ਵਿਵਸਥਾ ਯਕੀਨੀ ਕਰਨਾ ਸ਼ਾਮਿਲ ਹੈ। ਇਸ ਤੋਂ ਇਲਾਵਾ, ਭਿਵਾਨੀ ਜਿਲ੍ਹੇ ਦੇ ਪਿੰਡ ਚੋਤਰਾਪੁਰ ਵਿਚ 4.52 ਕਰੋੜ ਰੁਪਏ ਦੀ ਅੰਦਾਜਾ ਲਾਗਤ ਤੋਂ ਜਲ ਘਰ ਉਪਲਬਧ ਕਰਾਉਣਾ, ਜਿਲ੍ਹਾ ਭਿਵਾਨੀ ਦੇ ਪਿੰਡ ਰਾਜਗੜ੍ਹ, ਨਵਾ ਅਤੇ ਨਵਾਂਦੀ ਢਾਣੀ ਵਿਚ ਨਹਿਰ ਅਧਾਰਿਤਜਲ ਘਰਾਂ ਦਾ ਨਿਰਮਾਣ ਅਤੇ ਬਾਕੀ ਗਲੀਆਂ ਵਿਚ ਵੰਡ ਪ੍ਰਣਾਲੀ ਸ਼ਾਮਿਲ ਹੈ, ਜਿਸ ਦੀ ਅੰਦਾਜਾ ਲਾਗਤ 9.89 ਕਰੋੜ ਰੁਪਏ ਹੈ।
ਉਨ੍ਹਾਂ ਨੇ ਦਸਿਆ ਕਿ ਜਿਲ੍ਹਾ ਚਰਖੀ ਦਾਦਰੀ ਦੀ ਮੰਜੂਰ ਪਰਿਯੋਜਨਾਵਾਂ ਵਿਚ 9.47 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਪਿੰਡ ਮਕਰਾਨੀ ਅਤੇ ਸੰਤੋਖਪੁਰ ਦੇ ਲਈ ਵੱਖ ਤੋਂ ਨਹਿਰ ਅਧਾਰਿਤ ਜਲ ਘਰਾਂ ਦਾ ਨਿਰਮਾਣ, 6.14 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਚਰਖੀ ਫੌਗਾਟ ਪਿੰਡ ਦੇ ਲਈ ਨਹਿਰ ਅਧਾਰਿਤ ਜਲ ਘਰਾਂ ਦਾ ਨਿਰਮਾਣ ਅਤੇ 5.69 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਸਾਂਜਰਵਾਸ ਪਿੰਡ ਦੀ ਜਲ ਸਪਲਾਈ ਯੋਜਨਾ ਦਾ ਵਿਸਤਾਰ ਸ਼ਾਮਿਲ ਹੈ। ਇਹ ਪਰਿਯੋਜਨਾ ਹਰਿਆਣਾ ਦੀ ਜਲ ਸਪਲਾਈ ਲਈ ਢਾਂਚਾਗਤ ਸੁਧਾਰ ਅਤੇ ਗ੍ਰਾਮੀਣ ਖੇਤਰਾਂ ਵਿਚ ਸਵੱਛ ਪੇਯਜਲ ਦੀ ਉਪਲਬਧਤਾ ਯਕੀਨੀ ਕਰਨ ਦੀ ਲਗਾਤਾਰ ਪ੍ਰੀਤਬੱਧਤਾ ਨੂੰ ਦਰਸ਼ਾਉਂਦਾ ਹੈ।