ਕੰਸਟ੍ਰਕਸ਼ਨ ਦਾ ਕੰਮ ਕਰਨ ਵਾਲੇ ਠੇਕੇਦਾਰ ਦੀ ਫਰਮ ਨੂੰ ਬਲੈਕ ਲਿਸਟ ਕਰਨ ਤੇ ਪੇਮੈਂਟ ਰੋਕਨ ਦੇ ਮੰਤਰੀ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਚੰਡੀਗੜ੍ਹ : ਹਰਿਆਣਾ ਦੇ ਵਿਕਾਸ, ਪੰਚਾਇਤ ਅਤੇ ਸਹਿਕਾਰਤਾ ਰਾਜ ਮੰਤਰੀ ਮਹੀਪਾਲ ਢਾਂਡਾ ਨੇ ਅੱਜ ਪਾਣੀਪਤ ਦੇ ਦਿਵਾਨਾ ਅਤੇ ਖਲੀਲਾ ਪ੍ਰਹਿਲਾਦਪੁਰ ਵਿਚ ਪ੍ਰਬੰਧਿਤ ਆਪਕੀ ਸਰਕਾਰ-ਆਪਕੇ ਦੁਆਰ ਖੁੱਲੇ ਦਰਬਾਰ ਪ੍ਰੋਗ੍ਰਾਮ ਵਿਚ ਲੋਕਾਂ ਦੀਆਂ ਸਮਸਿਆਵਾਂ ਨੂੰ ਸੁਣਿਆ ਅਤੇ ਮੌਕੇ 'ਤੇ ਅਧਿਕਾਰੀਆਂ ਦੇ ਸਹਿਯੋਗ ਨਾਲ ਜਿਆਦਾਤਰ ਦਾ ਹੱਲ ਕੀਤਾ। ਉਪਰੋਕਤ ਦੋਵਾਂ ਪਿੰਡ ਦੀ ਇਸ ਪ੍ਰੋਗ੍ਰਾਮ ਵਿਚ ਕਰੀਬ 120 ਜਨ ਸਮਸਿਆਵਾਂ ਸੁਣੀਆਂ। ਮੰਤਰੀ ਨੇ ਕਿਹਾ ਕਿ ਊਹ ਰਾਜਨੀਤੀ ਵਿਚ ਸੇਵਾ ਕਰਨ ਦੇ ਉਦੇਸ਼ ਨਾਲ ਆਏ ਹਨ। ਇਹ ਸੇਵਾਭਾਵ ਲਗਾਤਾਰ ਜਾਰੀ ਰਹੇਗਾ। ਉਨਾਂ ਦਾ ਮੁੱਖ ਊਦੇਸ਼ ਲੋਕਾਂ ਦੀ ਸਮਸਿਆਵਾਂ ਦਾ ਹੱਲ ਕਰਵਾ ਕੇ ਊਨ੍ਹਾਂ ਨੂੰ ਸਹੂਲੀਅਤ ਦੇਣਾ ਹੈ। ਉਨ੍ਹਾਂ ਦੇ ਕੋਲ ਜੋ ਵੀ ਸਮਸਿਆਵਾਂ ਪਹੁੰਚੀਆਂ ਹਨ, ਉਨ੍ਹਾਂ ਦਾ ਹੱਲ ਕਰਾਇਆ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਊਹ ਲੋਕਾਂ ਦੀ ਸਮਸਿਆਵਾਂ ਦਾ ਮੌਕੇ 'ਤੇ ਨਿਦਾਨ ਕਰਨ ਦਾ ਯਤਨ ਕਰਨ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਪ੍ਰੋਗ੍ਰਾਮ ਵਿਚ ਦਿਵਾਨਾ ਪਿੰਡ 80 ਤੇ ਪ੍ਰਹਿਲਾਦਪੁਰ ਵਿਚ 40 ਦੇ ਕਰੀਬ ਜਨ ਸਮਸਿਆਵਾਂ ਸਾਹਮਣੇ ਆਈਆਂ। ਪਿੰਡ ਦੇ ਜਿਆਦਾਤਰ ਲੋਕਾਂ ਨੇ ਬਿਜਲੀ, ਪਾਣੀ, ਜਮੀਨ, ਪੈਂਸ਼ਨ , ਫੈਮਿਲੀ ਆਈਡੀ ਨਾਲ ਸਬੰਧਿਤ ਸਮਸਿਆਵਾਂ ਰੱਖੀਆਂ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਸ਼ਵ ਵਿਚ ਦੇਸ਼ ਦੀ ਵਿਸ਼ੇਸ਼ ਪਹਿਚਾਨ ਬਣੀ ਹੈ। ਹਰਿਅਣਾ ਤੋਂ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਲਗਾਵ ਹੈ, ਤਾਂਹੀ ਤਾਂ ਕੇਂਦਰ ਸਰਕਾਰ ਵਿਚ ਹਰਿਆਣਾ ਦੇ ਤਿੰਨ-ਤਿੰਨ ਮੰਤਰੀਆਂ ਨੂੰ ਸਥਾਨ ਮਿਲਿਆ ਹੈ। ਪ੍ਰੋਗ੍ਰਾਮ ਵਿਚ ਆਪਣੀ ਸਮਸਿਆ ਲੈ ਕੇ ਪਹੁੰਚੇ ਇਕ ਦਿਵਆਂਗ ਬੱਚੇ ਨੇ ਪੈਂਸ਼ਨ ਦੀ ਮੰਗ ਰੱਖੀ। ਇਸ ਮੌਕੇ 'ਤੇ ਗ੍ਰਾਮੀਣਾਂ ਵੱਲੋਂ ਪਹਣੀ ਦੀ ਨਿਕਾਸੀ ਤੇ ਕਿਸਾਨਾਂ ਵੱਲੋਂ ਖੇਤ ਦੀ ਮਾਰਗ ਪੱਕੇ ਕਰਨ ਦੀ ਮੰਤਰੀ ਨੂੰ ਅਪੀਲ ਕੀਤੀ ਗਈ। ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਕਾਰਜ ਪ੍ਰਾਥਮਿਕਤਾ ਦੇ ਆਧਾਰ 'ਤੇ ਹੋਣਗੇ। ਕਈ ਗ੍ਰਾਮੀਣਾਂ ਨੇ ਪਿੰਡ ਵਿਚ ਵੱਧ ਰਹੀ ਬਿਜਲੀ ਚੋਰੀ ਦੀ ਸਮਸਿਆਵਾਂ ਤੋਂ ਮੰਤਰੀ ਨੂੰ ਜਾਣੂੰ ਕਰਾਇਆ ਤੇ ਤੁਰੰਤ ਇਸ 'ਤੇ ਕਾਰਵਾਈ ਕਰਨ ਦੀ ਅਪੀਲ ਕੀਤੀ। ਇਕ ਹੋਰ ਮਾਮਲੇ ਵਿਚ ਮੰਤਰੀ ਲੇ ਕੰਸਟ੍ਰਕਸ਼ਨ ਦਾ ਕਾਰਜ ਕਰਨ ਵਾਲੇ ਠੇਕੇਦਾਰ ਦੀ ਫਰਮ ਨੂੰ ਬਲੈਕ ਲਿਸਟ ਕਰਨ ਤੇ ਪੇਮੈਂਟ ਰੋਕਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਕਈ ਗ੍ਰਾਮੀਣਾਂ ਵੱਲੋਂ ਮਕਾਨ ਦੀ ਮੁਰੰਮਤ ਕਰਨ ਦੇ ਵੀ ਬੇਨਤੀ ਪੱਤਰ ਮੰਤਰੀ ਨੁੰ ਦਿੱਤੇ ਗਏ। ਪੁਲਿਸ ਵਿਭਾਗ ਨਾਲ ਜੁੜੀ ਇਕ ਸਮਸਿਆ 'ਤੇ ਮੰਤਰੀ ਨੇ ਐਕਸ਼ਨ ਲਿਆ ਤੇ ਪੁਲਿਸ ਸੁਪਰਡੈਂਟ ਨੁੰ ਫੋਨ 'ਤੇ ਗਲ ਕਰ ਨਿਆਂ ਦਿਵਾਉਣ ਦੇ ਨਿਰਦੇਸ਼ ਦਿੱਤੇ।