ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ 2 ਜਿਲ੍ਹਿਆਂ ਭਿਵਾਨੀ ਅਤੇ ਸਿਰਸਾ ਵਿਚ 3 ਐਮਡੀਆਰ (ਪ੍ਰਮੁੱਖ ਜਿਲ੍ਹਾ ਸੜਕਾਂ) ਦੀ ਵਿਸ਼ੇਸ਼ ਮੁਰੰਮਤ ਅਤੇ ਸੁਧਾਰ ਲਈ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਪਰਿਯੋਜਨਾ 'ਤੇ 35 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਕਿਸੇ ਜਿਲ੍ਹਾ ਵਿਚ ਉਤਪਾਦਨ ਅਤੇ ਬਾਜਾਰ ਸਥਾਨਾਂ ਨੁੰ ਇਕ-ਦੂਜੇ ਤੋਂ ਜਾਂ ਮੁੱਖ ਰਾਜਮਾਰਗ ਨਾਲ ਜੋੜਨ ਵਾਲੀ ਮਹਤੱਵਪੂਰਨ ਸੜਕਾਂ ਨੂੰ ਪ੍ਰਮੁੱਖ ਜਿਲ੍ਹਾ ਸੜਕਾਂ ਵਜੋ ਜਾਣਿਆ ਜਾਂਦਾ ਹੈ।
ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਪਰਿਯੋਜਨਾ ਦੇ ਤਹਿਤ ਵਿਸ਼ੇਸ਼ ਮੁਰੰਮਤ ਵਿਚ ਭਿਵਾਨੀ ਜਿਲ੍ਹੇ ਵਿਚ 7.54 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਕੁੱਲ 19.43 ਕਿਲੋਮੀਟਰ ਲੰਬਾਈ ਵਾਲੀ ਸੜਕ ਪਿੰਡ ਜੁਈ ਕਲਾਂ ਤੋਂ ਪਿੰਡ ਕੈਰੂ ਤੋਸ਼ਾਮ 'ਤੇ ਮਜਬੂਤੀਕਰਣ ਕਰਨ ਅਤੇ 23.30 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਕੁੱਲ 24 ਕਿਲੋਮੀਟਰ ਲੰਬਾਈ ਵਾਲੀ ਸੜਕ ਪਿੰਡ ਆਦਮਪੁਰ ਤੋਂ ਪਿੰਡ ਝੋਝੂ ਕਲਾਂ ਹੁੰਦੇ ਹੋਏ ਪਿੰਡ ਕਾਦਮਾ-ਸਤਨਾਲੀ ਸੜਕ ਦਾ ਚੌੜਾਕਰਣ ਅਤੇ ਮਜਬੂਤੀਕਰਣ ਕਰਨਾ ਹੈ। ਇਸ ਤਰ੍ਹਾ, ਸਿਰਸਾ ਜਿਲ੍ਹਾ ਵਿਚ 4.15 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਕੁੱਲ 12.23 ਕਿਲੋਮੀਟਰ ਦੀ ਸੜਕ ਬਣਾਈਜਾਵੇਗੀ। ਇਹ ਸੜਕ ਪਿੰਡ ਲੁਦੇਸਰ-ਭਾਦਰਾ ਰਾਜਸਥਾਨ ਸੀਮਾ ਤਕ ਬਣੇਗੀ। ਉਨ੍ਹਾਂ ਨੇ ਦਸਿਆ ਕਿ ਇਹ ਮੁੱਖ ਮੰਤਰੀ ਦੀ ਇਹ ਪਹਿਲ ਸੂਬੇ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪ੍ਰਤੀਬੱਧਤਾ ਨੂੰ ਦਰਸ਼ਾਉਂਦੀ ਹੈ ਅਤੇ ਪੂਰੇ ਸੂਬੇ ਵਿਚ ਸੜਕ ਨੈਟਵਰਕ ਅਤੇ ਕਨੈਕਟੀਵਿਟੀ ਵਿਚ ਸੁਧਾਰ ਕਰ ਕੇ ਜਨਤਾ ਨੁੰ ਕਾਫੀ ਲਾਭ ਪਹੁੰਚਾਏਗੀ।