Friday, November 22, 2024

Haryana

ਸਰਕਾਰ ਦਾ ਟੀਚਾ ਯੋਗ ਦੇ ਜਰਇਏ ਹਰ ਵਿਅਕਤੀ ਨੂੰ ਰੱਖਣਾ ਹੈ ਸਿਹਤਮੰਦ : ਨਾਇਬ ਸਿੰਘ

June 24, 2024 02:28 PM
SehajTimes

ਹੁਣ ਤਕ ਸੂਬੇ ਵਿਚ ਹਨ 714 ਵਿਯਾਮਸ਼ਾਲਾਵਾਂ ਸੰਚਾਲਿਤ, 1121 ਸਥਾਨਾਂ ਨੂੰ ਚੋਣ ਕੀਤਾ ਜਾ ਚੁੱਕਾ ਹੈ ਵਿਯਾਮਸ਼ਾਲਾਵਾਂ ਖੋਲਣ ਲਈ

ਯੋਗ ਨਾ ਸਿਰਫ ਜੀਵਨ ਦਾ ਹਿੱਸਾ ਹੈ, ਸਗੋ ਜੀਵਨ ਜੀਣ ਦਾ ਵੀ ਹੈ ਢੰਗ- ਮੁੱਖ ਮੰਤਰੀ ਨਾਇਬ ਸਿੰਘ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸੂਬੇ ਵਿਚ ਆਉਣ ਵਾਲੇ 60 ਦਿਨਾਂ ਵਿਚ 100 ਹੋਰ ਵਿਯਾਮਸ਼ਾਲਾਵਾਂ ਖੋਲੀਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਵਿਚ ਰੈਗੂਲਰ ਯੋਗ ਦਾ ਲਾਭ ਚੁੱਕ ਸਕਣ। ਮੁੱਖ ਮੰਤਰੀ ਅੱਜ ਹਿਸਾਰ ਵਿਚ 10ਵੇਂ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਯੋਗ ਅਭਿਆਸ ਕਰਨ ਆਏ ਯੋਗ ਸਾਧਕਾਂ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰੋਗ੍ਰਾਮ ਦਾ ਪ੍ਰਬੰਧ ਹਰਿਆਣਾ ਯੋਗ ਆਯੋਗ ਤੇ ਆਯੂਸ਼ ਵਿਭਾਗ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ 1121 ਸਥਾਨਾਂ ਨੂੰ ਚੋਣ ਕਰ ਕੇ ਵਿਯਾਮਸ਼ਾਲਾਵਾਂ ਖੋਲੀਆਂ ਗਈਆਂ ਅਤੇ ਅਤੇ ਇੰਨ੍ਹਾਂ ਵਿਚ 714 ਵਿਯਾਮਸ਼ਾਲਾਵਾਂ ਵਿਚ ਨਿਯਮਤ ਯੋਗ ਹੋ ਰਿਹਾ ਹੈ। ਹਰਿਆਣਾ ਸਰਕਾਰ ਦਾ ਸੂਬੇ ਵਿਚ ਘਰ-ਘਰ ਤਕ ਯੋਗ ਨੂੰ ਪਹੁੰਚਾਉਣ ਦਾ ਟੀਚਾ ਹੈ ਅਤੇ ਇਸੀ ਦੇ ਜਰਇਏ ਲੋਕਾਂ ਨੂੰ ਸਿਹਤਮੰਦ ਵੀ ਕਰਨਾ ਹੈ। ਯੋਗ ਜੀਵਨ ਦਾ ਨਾ ਸਿਰਫ ਅਹਿਮ ਹਿੱਸਾ ਹੈ, ਸਗੋ ਜੀਵਨ ਜੀਣ ਦਾ ਢੰਗ ਵੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਯੋਗ ਨੂੰ ਕੌਮਾਂਤਰੀ ਪੱਧਰ 'ਤੇ ਮਾਨਤਾ ਦਿਵਾਉਣ ਲਈ ਸਾਲ 2014 ਵਿਚ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਪ੍ਰਸਤਾਵ ਪਾਸ ਕਰਾਇਆ ਸੀ, ਜਿਸ ਦਾ ਵਿਸ਼ਵ ਦੇ 177 ਦੇਸ਼ਾਂ ਨੇ ਸਮਰਥਨ ਕੀਤਾ ਸੀ। ਅੱਜ ਪੂਰੀ ਦੁਨੀਆ ਦੇ 217 ਦੇਸ਼ 21 ਜੂਨ ਨੁੰ ਯੋਗ ਦਿਵਸ ਵਜੋ ਮਨਾ ਰਹੇ ਹਨ। ਇਸੀ ਦੇ ਤਹਿਤ ਅੱਜ ਪਾਰਕਾਂ, ਓਡੀਟੋਰਿਅਮਸ, ਘਰਾਂ, ਮੁਹੱਲਿਆਂ, ਪੰਚਾਇਤਾਂ ਦੇ ਅੰਦਰ ਸਾਧਕਾਂ ਨੇ ਯੋਗ ਅਭਿਆਸ ਕੀਤਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਯੋਗ ਨਾਲ ਜੋੜਨ ਅਤੇ ਉਨ੍ਹਾਂ ਦੇ ਸਿਹਤ ਨੂੰ ਦਰੁਸਤ ਰੱਖਣ ਦੇ ਉਦੇਸ਼ ਨਾਲ ਸਰਕਾਰ ਨੇ 877 ਆਯੂਸ਼ ਯੋਗ ਸਹਾਇਕਾਂ ਦੀ ਨਿਯੁਕਤੀਆਂ ਕੀਤੀ ਹੈ, ਜੋ ਕਿ ਰੋਜਾਨਾ ਯੋਗ ਸਿਖਾਉਣਗੇ। ਇਸ ਦੇ ਬਾਅਦ ਯੋਗ ਸਹਾਇਕ ਆਯੂਸ਼ ਡਿਸਪੈਂਸਰੀ ਵਿਚ ਆਉਣ ਵਾਲੇ ਰੋਗੀਆਂ ਤੇ ਉਨ੍ਹਾਂ ਦੇ ਪਰਿਜਨਾਂ ਦੇ ਸਿਹਤ ਨੂੰ ਠੀਕ ਕਰਨ ਲਈ ਯੋਗ ਦੇ ਮਹਤੱਵ ਦੀ ਜਾਣਕਾਰੀ ਦੇਣਗੇ। ਉਨ੍ਹਾਂ ਨੇ ਦਸਿਆ ਕਿ ਕੋਰੋਨਾ ਸਮੇਂ ਜਦੋਂ ਕੋਈ ਦਵਾਈ ਤੇ ਵੈਕਸਿਨ ਨਹੀਂ ਸੀ, ਉਦੋਂ ਲੋਕਾਂ ਨੇ ਇਸ ਬੀਮਾਰੀ ਤੋਂ ਨਿਜਾਤ ਲਈ ਯੋਗ ਨੂੰ ਅਪਣਾਇਆ ਅਤੇ ਬੀਮਾਰੀ ਤੋਂ ਕਾਫੀ ਹੱਦ ਤਕ ਛੁਟਕਾਰਾ ਵੀ ਪਾਇਆ। ਅੱਜ ਯੋਗ ਇਕ ਪਰਵ ਵਜੋ ਮਨਾਇਆ ਜਾ ਰਿਹਾ ਹੈ। ਮੌਜੂਦ ਦੌਰ ਵਿਚ ਸਾਰਿਆਂ ਦੀ ਜਿੰਦਗੀ ਨੱਠ-ਭੱਜ ਦੀ ਹੋ ਗਈ ਹੈ, ਜਿਸ ਨਾਲ ਮਨ ਵਿਚ ਤਨਾਅ ਵੀ ਰਹਿੰਦਾ ਹੈ। ਯੋਗ ਨਾ ਸਿਰਫ ਤਨਾਅ ਨੁੰ ਦੂਰ ਕਰਦਾ ਹੈ, ਸਗੋ ਸ਼ਰੀਰ ਵਿਚ ਉਰਜਾ ਵੀ ਪੈਦਾ ਕਰਦਾ ਹੈ। ਜੇਕਰ ਸ਼ਰੀਰ ਸਿਹਤਮੰਦ ਰਹਿੰਦਾ ਹੈ ਤਾਂ ਜੀਵਨ ਵਿਚ ਵਿਕਾਸ ਦੀ ਗਤੀ ਵੀ ਤੇਜੀ ਰਹਿੰਦੀ ਹੈ। ਸੰਕਲਪ ਲੈਣਾ ਚਾਹੀਦਾ ਹੈ ਕਿ ਸਾਨੂੰ ਯੋਗ ਦੇ ਜਰਇਏ ਅੱਗੇ ਵੱਧਣਾ ਹੈ।

'ਕਰੇਂ ਯੋਗ, ਰਹੇਂ ਨਿਰੋਗ'

ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਯੋਗ ਨੂੰ ਆਪਣੇ ਰੋਜਾਨਾ ਦੀ ਰੂਟੀਨ ਦਾ ਹਿੱਸਾ ਬਨਾਉਣ, ਤਾਂ ਜੋ ਯੋਗ ਨਾਲ ਸ਼ਰੀਰ ਨੁੰ ਬੀਮਾਰ ਹੋਣ ਤੋਂ ਬਚਾਇਆ ਜਾ ਸਕੇ। ਇਸ ਲਈ 'ਕਰੇਂ ਯੋਗ, ਰਹੇਂ ਨਿਰੋਗ।' ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਯੋਗ ਦੇ ਸਕੂਲ ਕੋਰਸ ਵਿਚ ਸ਼ਾਮਿਲ ਕੀਤਾ ਜਾਵੇਗਾ। ਹਰ ਰੋਜ ਪ੍ਰਾਰਥਨਾ ਸਭਾ ਵਿਚ ਪਹਿਲੇ ਪੰਜ ਮਿੰਟ ਵਿਦਿਆਰਥੀਆਂ ਨੂੰ ਯੋਗ ਅਭਿਆਸ ਕਰਵਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਪੱਦਤੀ ਭਾਰਤ ਦੀ ਪ੍ਰਾਚੀਨ ਵਿਦਿਆ ਹੈ ਅਤੇ ਯੋਗ ਗੁਰੂ ਬਾਬਾ ਰਾਮਦੇਵ ਨੇ ਨਾ ਸਿਰਫ ਭਾਰਤ ਦੇ ਲੋਕਾਂ ਨੂੰ ਸਗੋ ਵਿਸ਼ਵ ਦੇ ਲੋਕਾਂ ਨੂੰ ਯੋਗ ਦੇ ਪ੍ਰਤੀ ਜਾਗਰੁਕ ਕੀਤਾ। ਉਸ ਦੇ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰ ਦ੍ਰਿਸ਼ਟੀ ਨੇ ਯੋਗ ਨੂੰ ਵਿਸ਼ਵ ਦੇ ਕੌਨੇ-ਕੌਨੇ ਤਕ ਪਹੁੰਚਾਉਣ ਵਿਚ ਅਹਿਮ ਭੁਮਿਕਾ ਨਿਭਾਈ। ਮੁੱਖ ਮੰਤਰੀ ਨੇ ਸੂਬਾਵਾਸੀਆਂ ਨੂੰ ਕੌਮਾਂਤਰੀ ਯੋਗ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਾਲ ਕੌਮਾਂਤਰੀ ਯੋਗ ਦਿਵਸ ਦਾ ਥੀਮ ਖੁਦ ਦੇ ਲਈ ਯੋਗ ਤੇ ਸਮਾਜ ਦੇ ਲਈ ਯੋਗ ਹੈ।

ਯੋਗ ਕਰ ਸ਼ਰੀਰ ਨੂੰ ਬਨਾਉਣ ਸਿਹਤਮੰਦ - ਸਿਹਤ ਮੰਤਰੀ

ਹਰਿਆਣਾ ਦੇ ਸਿਹਤ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਹਰਿਆਣਾ ਦੇ ਯੋਗ ਅਤੇ ਵਿਯਾਮਸ਼ਾਲਾਵਾਂ ਦੇ ਖੋਲਣ ਦੀ ਪ੍ਰਕ੍ਰਿਆ ਦੇ ਬਾਰੇ ਗੋਆ, ਮੱਧ ਪ੍ਰਦੇਸ਼, ਰਾਜਸਤਾਨ ਵਰਗੇ ਸੂਬਿਆਂ ਵਿਚ ਜਾਣਕਾਰੀ ਲੈਣ ਵਿਚ ਦਿਲਚਸਪੀ ਦਿਖਾਈ ਹੈ। ਗੀਤਾ ਦੇ ਸੰਦੇਸ਼ ਵਿਚ ਵੀ ਯੋਗ ਦੇ ਮਹਤੱਵ ਦੇ ਬਾਰੇ ਵਿਚ ਦਸਿਆ ਗਿਆ ਹੈ। ਅੱਜ ਨਿਰੋਗੀ ਰਹਿਣ ਦੇ ਲਈ ਯੋਗ ਕਰਨਾ ਜਰੂਰੀ ਹੈ।

ਮੁੱਖ ਮੰਤਰੀ ਨੇ ਕੀਤੀ ਕਿਤਾਬ ਦੀ ਘੁੰਡ ਚੁਕਾਈ

ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਹਰਿਆਣਾ ਯੋਗ ਆਯੋਗ ਦੀ ਕਿਤਾਬ 'ਯੋਗ ਪ੍ਰੋਟੋਕਾਲ' ਦੀ ਘੁੰਡ ਚੁਕਾਈ ਵੀ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਹਿਸਾਰ ਜਿਲ੍ਹੇ ਦੀ ਦੋ ਹੋਰ ਵਿਯਾਮਸ਼ਾਲਾਵਾਂ ਦਾ ਉਦਘਾਟਨ ਅਤੇ ਦੋ ਵਿਯਾਮਸ਼ਾਲਾਵਾਂ ਦਾ ਨੀਂਹ ਪੱਥਰ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਯੋਗ ਪ੍ਰੋਗ੍ਰਾਮ ਦੌਰਾਨ ਯੋਗ ਦੀ ਪੇਸ਼ਗੀ ਦੇਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਦੋ ਲੱਖ ਰੁਪਏ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ, ਨਾਲ ਹੀ ਉਨ੍ਹਾਂ ਨੇ ਯੋਗ ਨਾਲ ਜੁੜੇ ਕਈ ਸਮਾਜਿਕ ਸੰਸਥਾਨਾਂ ਨੂੰ ਵੀ ਸਨਮਾਨਿਤ ਕੀਤਾ।

ਮੁੱਖ ਮੰਤਰੀ ਨੇ ਖੁਦ ਕੀਤਾ ਯੋਗਾਅਭਿਆਸ

ਇਸ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਲੋਕਾਂ ਦੇ ਵਿਚ ਬੈਠ ਕੇ ਹੀ ਯੋਗ ਕੀਤਾ ਅਤੇ ਸ੍ਰੀਨਗਰ ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਕੌਮਾਂਤਰੀ ਯੋਗ ਦਿਵਸ 'ਤੇ ਦੇਸ਼ ਦੇ ਲੋਕਾਂ ਨੂੰ ਦਿੱਤੇ ਗਏ ਸੰਦੇਸ਼ ਨੂੰ ਸੁਣਿਆ। ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਸ੍ਰੀ ਰਣਬੀਰ ਗੰਗਵਾ, ਹਰਿਆਣਾ ਯੋਗ ਆਯੋਗ ਦੇ ਚੇਅਰਮੈਨ ਜੈਸਵੀਰ ਆਰਿਆ ਅਤੇ ਸਿਹਤ ਅਤੇ ਆਯੂਸ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ ਨੇ ਵੀ ਸੰਬੋਧਿਤ ਕੀਤਾ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ