ਚੰਡੀਗੜ੍ਹ : ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੂਭਾਸ਼ ਸੁਧਾ ਨੇ ਕੁਰੂਕਸ਼ੇਤਰ ਸ਼ਹਿਰ ਵਿਚ ਬੀਤੀ ਸ਼ਾਮ ਸਫਾਈ ਵਿਵਸਥਾ ਦਾ ਅਚਾਨਕ ਨਿਰੀਖਣ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਨੇ ਮੌਕੇ 'ਤੇ ਹੀ ਨਗਰ ਪਰਿਸ਼ਦ ਦੇ ਸਫਾਈ ਕਰਮਚਾਰੀਆਂ ਨੂੰ ਮੌਕੇ 'ਤੇ ਬੁਲਾ ਕੇ ਰੋਟਰੀ ਕਲੱਬ ਚੌਕ ਤੋਂ ਮੇਨ ਬਾਜਾਰ ਸਥਿਤ ਸੀਕਰੀ ਚੌਕ ਤਕ ਨਾਲੇ ਦੀ ਸਫਾਈ ਕਰਨ ਦੇ ਨਿਰਦੇਸ਼ ਦਿੱਤੇ। ਅਸਰ ਇਹ ਹੋਇਆ ਕਿ ਨਾਲੇ ਦੀ ਸਫਾਈ ਵਿਵਸਥਾ ਦੇ ਤਹਿਤ ਸਫਾਈ ਕਰਮਚਾਰੀਆਂ ਨੇ ਰਾਤੋਂ ਰਾਤ ਨਾਲੇ ਦੀ ਸਫਾਈ ਵਿਵਸਥਾ ਦੇ ਕੰਮ ਨੂੰ ਦਰੁਸਤ ਕੀਤਾ। ਨਿਗਮ ਮੰਤਰੀ ਨੇ ਸਪਸ਼ਟ ਕੀਤਾ ਕਿ ਜੇਕਰ ਕਿਤੇ ਵੀ ਸਫਾਈ ਵਿਵਸਥਾ ਦੇ ਕਾਰਜ ਵਿਚ ਕੋਤਾਹੀ ਜਾਂ ਲਾਪ੍ਰਵਾਹੀ ਸਾਹਮਣੇ ਆਈ ਤਾਂ ਤੁਰੰਤ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ।
ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਨੇ ਇਸ ਮੌਕੇ 'ਤੇ ਜਿੱਥੇ ਸਫਾਈ ਵਿਵਸਥਾ ਦਾ ਜਾਇਜਾ ਲਿਆ, ਉੱਥੇ ਦੁਕਾਨਦਾਰਾਂ ਨਾਲ ਗਲਬਾਤ ਕਰਦੇ ਹੋਏ ਉਨ੍ਹਾਂ ਦੀ ਬਾਜਾਰ ਨਾਲ ਸਬੰਧਿਤ ਸਫਾਈ ਵਿਵਸਥਾ ਦੇ ਤਹਿਤ ਕੋਈ ਸਮਸਿਆ ਹੈ ਊਸ ਦੀ ਜਾਣਕਾਰੀ ਲਈ ਅਤੇ ਸਬੰਧਿਤ ਅਧਿਕਾਰੀਆਂ ਨੂੰ ਇੰਨ੍ਹਾਂ ਸਮਸਿਆਵਾਂ ਦਾ ਹੱਲ ਬਾਰੇ ਨਿਰਦੇਸ਼ ਦਿੱਤੇ।