ਮੰਚ 1 ਲੱਖ ਰੁਪਏ ਤੋਂ 3 ਲੱਖ ਰੁਪਏ ਤਕ ਦੀ ਰਕਮ ਦੇ ਮਾਲੀ ਵਿਵਾਦਾਂ ਨਾਲ ਸਬੰਧਿਤ ਸ਼ਿਕਾਇਤਾਂ ਦੀ ਕਰੇਗਾ ਸੁਣਵਾਈ
ਚੰਡੀਗੜ੍ਹ : ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਖਪਤਕਾਰਾਂ ਨੂੰ ਭਰੋਸੇਯੋਗ, ਚੰਗੀ ਵੋਲਟੇਜ ਅਤੇ ਬਿਨ੍ਹਾਂ ਰੁਕਾਵਟ ਬਿਜਲੀ ਦੀ ਸਪਲਾਈ ਲਈ ਪ੍ਰਤੀਬੱਧ ਹੈ। ਖਪਤਕਾਰਾਂ ਦੀ ਸੰਤੁਸ਼ਟੀ ਲਈ ਬਿਜਲੀ ਨਿਗਮ ਵੱਲੋਂ ਅਨੇਕ ਮਹਤੱਵਪੂਰਨ ਪ੍ਰੋਗ੍ਰਾਮ ਸ਼ੁਰੂ ਕੀਤੇ ਗਏ ਹਨ, ਤਾਂ ਜੋ ਖਪਤਕਾਰਾਂ ਦੀ ਸਮਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ।
ਬਿਜਲੀ ਨਿਗਮ ਦੇ ਬੁਲਾਰੇ ਨੇ ਦਸਿਆ ਕਿ ਜੋਨਲ ਖਪਤਕਾਰ ਸ਼ਿਕਾਇਤ ਹੱਲ ਮੰਚ ਰੈਗੂਲੇਸ਼ਨ 2.8.2 ਅਨੁਸਾਰ ਹਰੇਕ ਮਾਮਲੇ ਵਿਚ 1 ਲੱਖ ਰੁਪਏ ਤੋਂ ਵੱਧ ਅਤੇ 3 ਲੱਖ ਰੁਪਏ ਤਕ ਦੀ ਰਕਮ ਦੇ ਮਾਲੀ ਵਿਵਾਦਾਂ ਨਾਲ ਸਬੰਧਿਤ ਸ਼ਿਕਾਇਤਾਂ ਦੀ ਸੁਣਵਾਈ ਕਰੇਗਾ। ਪੰਚਕੁਲਾ ਜੋਨ ਤਹਿਤ ਆਉਣ ਵਾਲੇ ਜਿਲ੍ਹਿਆਂ (ਕੁਰੂਕਸ਼ੇਤਰ, ਅੰਬਾਲਾ, ਪੰਚਕੂਲਾ, ਕੈਥਲ ਅਤੇ ਯਮੁਨਾਨਗਰ) ਦੇ ਖਪਤਕਾਰਾਂ ਦੀ ਸ਼ਿਕਾਇਤਾਂ ਦਾ ਹੱਲ 24 ਜੂਨ ਨੂੰ ਜੋਨਲ ਖਪਤਕਾਰ ਸ਼ਿਕਾਇਤ ਹੱਲ ਮੰਚ, ਪੰਚਕੂਲਾ ਵਿਚ ਯੂਐਚਬੀਵੀਐਨ ਦੇ ਮੁੱਖ ਦਫਤਰ ਬਿਜਲੀ ਸਦਨ ਇੰਡਸਟਰਿਅਲ ਪਲਾਟ-3 ਅਤੇ 4, ਸੈਕਟਰ-14 ਪੰਚਕੂਲਾ ਵਿਚ ਸਵੇਰੇ 11:30 ਵਜੇ ਤੋਂ ਦੁਪਹਿਰ 1ਯ30 ਵਜੇ ਤਕ ਖਪਤਕਾਰਾਂ ਦੀ ਸਮਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਦੌਰਾਨ ਖਪਤਕਾਰਾਂ ਦੇ ਗਲਤ ਬਿੱਲਾਂ, ਬਿਜਲੀ ਦੀ ਦਰਾਂ ਨਾਲ ਸਬੰਧਿਤ ਮਾਲਿਆਂ, ਮੀਟਰ ਸਿਕਓਰਿਟੀ ਨਾਲ ਜੁੜੇ ਮਾਮਲਿਆਂ, ਖਰਾਬ ਹੋਏ ਮੀਟਰਾਂ ਨਾਲ ਸਬੰਧਿਤ ਮਾਮਲਿਆਂ, ਵੋਲਟੇਜ ਨਾਲ ਜੁੜੇ ਹੋਏ ਮਾਮਲਿਆਂ ਦਾ ਹੱਲ ਕੀਤਾ ਜਾਵੇਗਾ। ਇਸ ਦੌਰਾਨ ਬਿਜਲੀ ਚੋਰੀ, ਵੋਲਟੇਜ ਦੀ ਦੁਰਵਰਤੋ ਅਤੇ ਘਾਤਕ ਗੈਰ-ਘਾਤਕ ਦੁਰਘਟਨਾ ਆਦਿ ਮਾਮਲਿਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਖਪਤਕਾਰ ਅਤੇ ਨਿਗਮ ਦੇ ਵਿਚ ਕਿਸੇ ਵੀ ਵਿਵਾਦ ਦੇ ਨਿਪਟਾਨ ਲਈ ਫੋਰਮ ਵਿਚ ਮਾਲੀ ਵਿਵਾਦਾਂ ਨਾਲ ਸਬੰਧਿਤ ਸ਼ਿਕਾਇਤ ਪੇਸ਼ ਕਰਨ ਤੋਂ ਪਹਿਲਾਂ ਪਿਛਲੇ ਛੇ ਮਹੀਨਿਆਂ ਦੌਰਾਨ ਖਪਤਕਾਰ ਵੱਲੋਂ ਭੁਗਤਾਨ ਕੀਤੇ ਗਏ ਬਿਜਲੀ ਦੇ ਔਸਮ ਫੀਸ ਦੇ ਆਧਾਰ 'ਤੇ ਗਿਣਤੀ ਕੀਤੀ ਗਈ ਹਰੇਕ ਮਹੀਨੇ ਦੇ ਲਈ ਦਾਵਾ ਕੀਤੀ ਗਈ ਰਕਮ ਜਾਂ ਉਸ ਦੇ ਵੱਲੋਂ ਭੁਗਤਾਨ ਬਿਜਲੀ ਫੀਸ ਦੇ ਬਰਾਬਰ ਰਕਮ, ਜੋ ਘੱਟ ਹੈ ਖਪਤਕਾਰ ਨੂੰ ਜਮ੍ਹਾ ਕਰਵਾਉਣੀ ਹੋਵੇਗੀ।
ਉਨ੍ਹਾਂ ਨੇ ਦਸਿਆ ਕਿ ਇਸ ਦੌਰਾਨ ਖਪਤਕਾਰ ਨੂੰ ਪ੍ਰਮਾਣਤ ਕਰਨਾ ਹੋਵੇਗਾ ਕਿ ਇਹ ਮਾਮਲਾ ਅਦਾਲਤ ਅਥਾਰਿਟੀ ਜਾਂ ਫੋਰਮ ਦੇ ਸਾਹਮਣੇ ਪੈਂਡਿੰਗ ਨਹੀਂ ਹੈ, ਕਿਉਕਿ ਇਸ ਕੋਰਟ ਜਾਂ ਫੋਰਮ ਵਿਚ ਵਿਚਾਰਧੀਨ ਮਾਮਲਿਆਂ 'ਤੇ ਮੀਟਿੰਗ ਦੌਰਾਨ ਵਿਚਾਰ ਨਹੀਂ ਕੀਤਾ ਜਾਵੇਗਾ।