ਰੋਹਤਕ ਵਿਚ ਪ੍ਰਬੰਧਿਤ ਹੋਇਆ ਰਾਜ ਪੱਧਰੀ ਸਮਾਰੋਹ, ਮੁੱਖ ਮੰਤਰੀ ਨਾਇਬ ਸਿੰਘ ਨੇ ਲਾਭਕਾਰਾਂ ਨੂੰ ਮੌਕੇ 'ਤੇ ਵੰਡੇ ਪਲਾਟ ਅਲਾਟਮੈਂਟ ਪੱਤਰ
ਸਾਡੀ ਡਬਲ ਇੰਜਨ ਦੀ ਸਰਕਾਰ ਲਗਾਤਾਰ ਗਰੀਬ ਨੁੰ ਮਜਬੂਤ ਕਰਨ ਦਾ ਕਰ ਰਹੀ ਹੈ ਕੰਮ
ਅੱਜ ਸੰਵਿਧਾਨ ਤਾਂ ਸੁਰੱਖਿਅਤ ਪਰ ਕਾਂਗਰਸ ਖਤਮ ਹੋ ਰਹੀ ਹੈ - ਨਾਇਬ ਸਿੰਘ
ਚੰਡੀਗੜ੍ਹ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਹਰ ਗਰੀਬ ਦੇ ਸਿਰ 'ਤੇ ਛੱਤ ਦੇ ਸਪਨੇ ਨੂੰ ਪੂਰਾ ਕਰਨ ਲਈ ਚਲਾਈ ਗਈ ਪ੍ਰਧਾਨ ਮੰਤਰੀ ਆਵਾਸ ਯੌਜਨਾ ਦੀ ਤਰਜ 'ਤੇ ਹਰਿਆਣਾ ਵਿਚ ਗਰੀਬ ਪਰਿਵਾਰਾਂ ਦੇ ਆਪਣੇ ਘਰ ਦੇ ਸਪਨੇ ਨੁੰ ਪੂਰਾ ਕਰਦੇ ਹੋਏ ਸਰਕਾਰ ਨੇ ਮੁੱਖ ਮੰਤਰੀ ਸ਼ਹਿਰ ਆਵਾਸ ਯੋਜਨਾ ਚਲਾਈ ਹੈ। ਇਸ ਯੋਜਨਾ ਤਹਿਤ ਅੱਜ 15,250 ਲਾਭਕਾਰਾਂ ਨੂੰ ਪਲਾਟ ਅਲਾਟਮੈਂਟ ਪ੍ਰਮਾਣ ਪੱਤਰ ਵੰਡੇ ਗਏ ਹਨ। ਜਿਲ੍ਹਾ ਰੋਹਤਕ ਵਿਚ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ, ਰੋਹਤਕ ਵਿਚ ਪ੍ਰਬੰਧਿਤ ਸੂਬਾ ਪੱਧਰੀ ਮਸਾਰੋਹ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਲਾਭਕਾਰਾਂ ਨੂੰ ਮੌਕੇ 'ਤੇ ਪਲਾਟ ਅਲਾਟਮੈਂਟ ਪੱਤਰ ਵੰਡੇ ਹਨ। ਇਸ ਤੋਂ ਇਲਾਲਾ, ਚਾਰ ਹੋਰ ਸਥਾਨਾਂ ਨਾਂਅ ਯਮੁਨਾਨਗਰ, ਪਲਵਲ, ਸਿਰਸਾ ਅਤੇ ਮਹੇਂਦਰਗੜ੍ਹ ਵਿਚ ਵੀ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਗਏ।
ਇਸ ਮੌਕੇ 'ਤੇ ਮੌਜੂਦ ਜਨਤਾ ਨੁੰ ਸੰਬੋਧਿਤ ਕਰਦੇ ਹੋਏ ਹੋਏ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜਦੋਂ ਗਰੀਬ ਲੋਕਾਂ ਦੇ ਆਪਣੇ ਘਰ ਦਾ ਸਪਨਾ ਪੂਰਾ ਹੋ ਰਿਹਾ ਹੈ। ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਸਿਰਫ ਇਕ ਯੋਜਨਾ ਨਹੀਂ ਸਗੋ ਇਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮ੍ਰੋਦੀ ਅਤੇ ਸਾਡੀ ਡਬਲ ਇੰਜਨ ਸਰਕਾਰ ਦੀ ਗਰੀਬ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਵਾਲੀ ਅਤੇ ਉਨ੍ਹਾਂ ਦਾ ਸਪਨਾ ਪੂਰਾ ਕਰਨ ਵਾਲੀ ਇਕ ਪਹਿਲ ਹੈ। ਸਾਡੀ ਸਰਕਾਰ ਦਾ ਟੀਚਾ ਗਰੀਬ ਵਿਅਕਤੀ ਦੇ ਜੀਵਨ ਨੂੰ ਸਰਲ ਬਨਾਉਣਾ ਅਤੇ ਉਨ੍ਹਾਂ ਨੁੰ ਮਜਬੂਤ ਕਰਨਾ ਹੈ, ਤਾਂ ਜੋ ਉਹ ਆਪਣੇ ਪਰਿਵਾਰ ਨੁੰ ਅੱਗੇ ਵਧਾ ਸਕਣ ਅਤੇ ਆਪਣੇ ਬੱਚਿਆਂ ਨੂੰ ਚੰਗੀ ਸਿਖਿਆ ਦਿਵਾ ਸਕਣ।
ਬੀਤੇ ਦਿਨਾਂ ਗਰੀਬ ਲੋਕਾਂ ਨੂੰ 100-100 ਵਰਗ ਗਜ ਦੇ ਪਲਾਟਾਂ ਦੇ ਕਬਜਾ ਪ੍ਰਮਾਣ ਪੱਤਰ
ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਾਬਕਾ ਦੀ ਸਰਕਾਰ ਨੇ ਗਰੀਬ ਲੋਕਾਂ ਨੂੰ ਪਲਾਟ ਤਾਂ ਦਿਖਾ ਦਿੱਤੇ ਸਨ, ਪਰ ਨਾ ਉਨ੍ਹਾਂ ਨੇ ਪਲਾਟ ਦਿੱਤਾ, ਨਾ ਹੀ ਕੋਈ ਕਾਗਜ ਦਿੱਤਾ। ਉਹ ਲੋਕ ਚੱਕਰ ਕੱਟਦੇ ਰਹੇ। ਪਰ ਸਾਡੀ ਸਰਕਾਰ ਨੇ ਉਨ੍ਹਾਂ ਨੋਕਾਂ ਦੀ ਪੀੜਾ ਨੁੰ ਸਮਝਿਆ ਅਤੇ ਇਹ ਫੈਸਲਾ ਕੀਤਾ ਕਿ ਸਾਡੀ ਸਰਕਾਰ ਉਨ੍ਹਾਂ ਨੁੰ ਪਲਾਟ ਦਵੇਗੀ। ਇਸ ਲਈ ਬੀਤੇ ਦਿਨਾਂ ਸੋਨੀਪਤ ਵਿਚ ਇਕ ਪ੍ਰੋਗ੍ਰਾਮ ਕੀਤਾ ਗਿਆ ਸੀ, ਜਿਸ ਵਿਚ ਗਰੀਬ ਲੋਕਾਂ ਨੂੰ 100-100 ਵਰਗ ਗਜ ਦੇ ਪਲਾਟ ਦੇ ਕਬਜਾ ਪ੍ਰਮਾਣ ਪੱਤਰ ਸੌਂਪੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਹ ਵੀ ਐਲਾਨ ਕੀਤਾ ਸੀ ਕਿ ਜਿਨ੍ਹਾਂ ਪਿੰਡਾਂ ਵਿਚ ਜੇਕਰ ਜਮੀਨ ਉਪਲਬਧ ਨਹੀਂ ਹੈ ਤਾਂ ਅਜਿਹੇ ਬਾਕੀ ਲੋਕਾਂ ਨੂੰ ਪਲਾਟ ਖਰੀਦਣ ਦੇ ਲਈ ਉਨ੍ਹਾਂ ਦੇ ਖਾਤਿਆਂ ਵਿਚ 1-1 ਲੱਖ ਰੁਪਏ ਦੀ ਰਕਮ ਭੇਜੀ ਜਾਵੇਗੀ।
ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਕਿ ਜੇਕਰ ਕੋਈ ਯੋਗ ਲਾਭਕਾਰ ਲਾਭ ਲੈਣ ਤੋਂ ਵਾਂਝਾ ਰਹਿ ਗਿਆ ਹੈ ਜਾਂ ਕੋਈ ਹੋਰ ਨਾਗਰਿਕ ਵੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਇਕ ਪੋਰਟਲ ਵਿਕਸਿਤ ਕੀਤਾ ਜਾਵੇ ਤਾਂ ਜੋ ਲੋਕ ਲਾਭ ਲੈਣ ਦੇ ਲਈ ਬਿਨੇ ਕਰ ਸਕਣ। ਉਨ੍ਹਾਂ ਨੇ ਦਸਿਆ ਕਿ ਕੁੱਝ ਦਿਨ ਪਹਿਲਾਂ ਹੀ ਇਕ ਲੱਖ ਤੋਂ ਵੱਧ ਕਿਰਤ ਵਿਭਾਗ ਦੇ ਯੋਗ ਲਾਭਕਾਰਾਂ ਨੂੰ ਵੀ ਵੱਖ-ਵੱਖ ਯੋਜਨਾਵਾਂ ਤਹਿਤ 80 ਕਰੋੜ ਰੁਪਏ ਦਾ ਲਾਭ ਦਿੱਤਾ ਗਿਆ ਹੈ।
ਹੈਪੀ ਯੋਜਨਾ ਤਹਿਤ 23 ਲੱਖ ਪਰਿਵਾਰਾਂ ਨੂੰ ਮੁਫਤ ਰੋਡਵੇਜ ਯਾਤਰਾ ਦਾ ਲਾਭ ਦਿੱਤਾ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਰਿਆਣਾ ਅੰਤੋਂਦੇਯ ਪਰਿਵਾਰ ਟ੍ਰਾਂਸਪੋਰਟ ਯੋਜਨਾ ਤਹਿਤ 1 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਹੈਪੀ ਕਾਰਡ ਵੰਡੇ ਹਨ। ਸੂਬੇ ਵਿਚ ਅਜਿਹੇ ਲਗਭਗ 23 ਲੱਖ ਪਰਿਵਾਰ ਹਨ, ਜਿਨ੍ਹਾਂ ਵਿਚ ਲਗਭਗ 84 ਲੱਖ ਮੈਂਬਰ ਹਨ ਉਨ੍ਹਾਂ ਨੇ ਇਸ ਯੋਜਨਾ ਦੇ ਤਹਿਤ ਇਕ ਸਾਲ ਦੇ ਅੰਦਰ 1000 ਕਿਲੋਮੀਟਰ ਮੁਫਤ ਬੱਸ ਯਾਤਰਾ ਦਾ ਲਾਭ ਮਿਲ ਰਿਹਾ ਹੈ।
ਪੀਐਮ ਸੂਰਿਆ ਘਰ: ਮੁਫਤ ਬਿਜਲੀ ਯੋਜਨਾ ਦਾ ਲਾਭ ਚੁੱਕਣ ਯੋਗ ਨਾਗਰਿਕ
ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੀਐਮ ਸੂਰਿਆ ਘਰ: ਮੁਫਤ ਬਿਜਲੀ ਯੋਜਨਾ ਚਲਾਈ ਗਈ ਹੈ। ਇਸ ਯੋਜਨਾ ਤਹਿਤ ਸੂਬੇ ਦੇ ਅਜਿਹੇ ਪਰਿਵਾਰ ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ, ਉਹ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹਨ। ਸੋਲਰ ਪੈਨਲ ਲਗਾਉਣ ਦਾ ਖਰਚ 1 ਲੱਖ 10 ਹਜਾਰ ਰੁਪਏ ਹੈ। 60 ਹਜਾਰ ਰੁਪਏ ਦੀ ਰਕਮ ਕੇਂਦਰ ਸਰਕਾਰ ਵੱਲੋਂ ਅਤੇ 50 ਹਜਾਰ ਰੁਪਏ ਦੀ ਰਕਮ ਹਰਿਆਣਾ ਸਰਕਾਰ ਵੱਲੋਂ ਦਿੱਤੀ ਜਾਵੇਗੀ। ਇਸ ਯੋਜਨਾ ਦਾ ਲਾਭ ਲੈਣ ਨਾਲ ਬਿਜਲੀ ਬਿੱਲ ਜੀਰੋ ਹੋ ਜਾਵੇਗਾ ਅਤੇ ਜੋ ਵੱਧ ਬਿਜਲੀ ਬਚੇਗੀ, ਉਸ ਬਿਜਲੀ ਨੂੰ ਵੀ ਸਰਕਾਰ ਖਰੀਦੇਗੀ, ਜਿਸ ਨਾਲ ਉਨ੍ਹਾਂ ਦੀ ਵੱਧ ਆਮਦਨ ਹੋਵੇਗੀ।
ਅੱਜ ਸੰਵਿਧਾਨ ਤਾਂ ਸੁਰੱਖਿਅਤ ਪਰ ਕਾਂਗਰਸ ਖਤਮ ਹੋ ਰਹੀ ਹੈ
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਚੋਣਾਂ ਦੇ ਸਮੇਂ ਝੂਠ ਬੋਲਿਆ ਕਿ ਜੇਕਰ ਸ੍ਰੀ ਨਰੇਂਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਊਹ ਸੰਵਿਧਾਨ, ਰਾਖਵਾਂ ਨੂੰ ਖਤਮ ਕਰ ਦੇਣਗੇ। ਜਦੋਂ ਕਿ ਪਿਛਲੇ 10 ਸਾਲਾਂ ਤੋਂ ਪ੍ਰਧਾਨ ਮੰਤਰੀ ਨੇ ਇਸ ਦੇਸ਼ ਨੂੰ ਸੰਵਿਧਾਨ ਦੇ ਅਨੁਰੂਪ ਹੀ ਚਲਾਇਆ ਹੈ। ਅੱਜ ਸੰਵਿਧਾਨ ਤਾਂ ਸੁਰੱਖਿਅਤ ਪਰ ਕਾਂਗਰਸ ਖਤਮ ਹੋ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਗਰੀਬ ਪਰਿਵਾਰ, ਜਿਨ੍ਹਾਂ ਦੇ ਘਰ ਵਿਚ ਨੌਕਰੀ ਨਹੀਂ ਸੀ, ਉਨ੍ਹਾਂ ਬੱਚਿਆਂ ਨੂੰ ਨੌਕਰੀ ਲਈ 5 ਨੰਬਰ ਦੇਣ ਦਾ ਪ੍ਰਾਵਧਾਨ ਕੀਤਾ। ਪਰ ਵਿਰੋਧੀ ਧਿਰ ਦਾ ਭਰਤੀ ਰੋਕੋ ਗੈਂਗ ਗਰੀਬ ਨੂੰ ਨੌਕਰੀ ਨਹੀਂ ਕਰਨ ਦੇਣਾ ਚਾਹੁੰਦਾ। ਸਰਕਾਰ ਦੀ ਇਸ ਵਿਵਸਥਾ ਦੇ ਖਿਲਾਫ ਇਹ ਭਰਤੀ ਰੋਕੋ ਗੈਂਗ ਸੁਪਰੀਮ ਕੋਰਟਲ ਤਕ ਗਿਆ। ਅਸੀਂ ਸੁਪਰੀਮ ਕੋਰਟ ਵਿਚ ਇਸ ਦੀ ਲੜਾਈ ਲੜੀ, ਪਰ ਹੁਣ ਫਿਰ ਅਸੀਂ ਰੀ-ਅਪੀਲ ਦਾਇਰ ਕਰਾਂਗੇ। ਜੇਕਰ ਫਿਰ ਵੀ ਕੋਈ ਰਸਤਾ ਨਹੀਂ ਨਿਕਲਿਆ ਤਾਂ ਅਸੀਂ ਵਿਧਾਨਸਭਾ ਤੋਂ ਕਾਨੁੰਨ ਬਣਾ ਕੇ 5 ਨੰਬਰ ਦੇਣਗੇ ਅਤੇ ਗਰੀਬ ਦੇ ਘਰ 'ਤੇ ਨੌਕਰੀ ਦੇਣ ਦਾ ਕੰਮ ਕਰਣਗੇ।
ਸਾਡੀ ਡਬਲ ਇੰਜਨ ਦੀ ਸਰਕਾਰ ਲਗਾਤਾਰ ਗਰੀਬ ਨੂੰ ਮਜਬੂਤ ਕਰਨ ਦਾ ਕਰ ਰਹੀ ਕੰਮ
ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ 2 ਕਿਲੋਵਾਟ ਦਾ ਕਨੈਕਸ਼ਨ ਹੈ, ਉਨ੍ਹਾਂ ਪਰਿਵਾਰਾਂ ਵੱਲੋਂ ਜਿੰਨ੍ਹੇ ਯੂਨਿਟ ਬਿਜਲੀ ਦੀ ਖਪਤ ਹੋਵੇਗੀ, ਉਨ੍ਹਾਂ ਹੀ ਬਿੱਲ ਖਪਤਕਾਰ ਤੋਂ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਲ 2014 ਵਿਚ ਸ੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਬਨਣ ਦੇ ਬਾਅਦ ਇਹ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਗਰੀਬ ਨੂੰ ਸਮਰਪਿਤ ਰਹੇਗੀ ਅਤੇ ਅੱਜ ਸਾਡੀ ਡਬਲ ਇੰਜਨ ਦੀ ਸਰਕਾਰ ਲਗਾਤਾਰ ਗਰੀਬ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਦੇ ਆਸ਼ੀਰਵਾਦ ਨਾਲ ਸ੍ਰੀ ਨਰੇਂਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸੁੰਹ ਲਈ ਹੈ ਅਤੇ ਹੁਣ ਹਰਿਆਣਾ ਵੀ ਸੂਬੇ ਦੀ ਜਨਤਾ ਸਾਨੁੰ ਆਸ਼ੀਰਵਾਦ ਦੇਣ ਦਾ ਕੰਮ ਕਰੇਗੀ।
ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ ਸੂਬਾ ਸਰਕਾਰ - ਰਾਜ ਮੰਤਰੀ ਸੁਭਾਸ਼ ਸੁਧਾ
ਇਸ ਮੌਕੇ 'ਤੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਨੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਪਲਾਟ ਅਲਾਟਮੈਂਟ ਪੱਤਰ ਮਿਲਣ ਵਾਲੇ ਲਾਭਕਾਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਜਿਨ੍ਹਾਂ ਪਰਿਵਾਰਾਂ ਦੀ ਆਮਦਨ 1.80 ਲੱਖ ਰੁਪਏ ਸਾਲਾਨਾ ਤੋਂ ਘੱਟ ਹੈ, ਉਨ੍ਹਾਂ ਨੇ ਬਿਨੈ ਕੀਤਾ ਸੀ ਅਤੇ ਅੱਜ ਮੁੱਖ ਮੰਤਰੀ ਨੇ ਅਜਿਹੇ ਯੋਗ ਲਾਭਕਾਰਾਂ ਨੂੰ ਲਾਭ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਤਹਿਤ ਮਕਾਨ ਬਨਾਉਣ ਲਈ ਲਾਭਕਾਰਾਂ ਨੂੰ 1.50 ਲੱਖ ਰੁਪਏ ਦਾ ਗ੍ਰਾਂਟ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਗਰੀਬ, ਮਜਦੂਰ, ਜਰੂਰਤਮੰਦਾਂ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ।
ਪ੍ਰੋਗ੍ਰਾਮ ਵਿਚ ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ, ਸਾਬਕਾ ਮੰਤਰੀ ਮਨੀਸ਼ ਗਰੋਵਰ, ਹਾਊਸਿੰਗ ਫਾਰ ਓਲ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੋਹਮਦ ਸ਼ਾਇਨ, ਹਾਊਸਿੰਗ ਫਾਰ ਓਲ ਵਿਭਾਗ ਦੇ ਮਹਾਨਿਦੇਸ਼ਕ ਜੇ ਗਣੇਸ਼ਨ, ਯੂਨੀਵਰਸਿਟੀ ਦੇ ਵਾਇਸ ਚਾਂਸਲਰ ਰਾਜਬੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਨਾਭਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਮੌਜੂਦ ਸਨ।