ਪਟਿਆਲਾ : ਰੈਡ ਕਰਾਸ ਸੁਸਾਇਟੀ ਪਟਿਆਲਾ ਵੱਲੋਂ ਸਰ ਜੀਨ੍ਹ ਹੈਨਰੀ ਡੂਨਟ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਤੇ ਯਾਦ ਕਰਦਿਆਂ 8 ਮਈ ਨੂੰ ਵਿਸਵ ਰੈਡ ਕਰਾਸ ਦਿਵਸ ਮਨਾਇਆ ਗਿਆ। ਇਸ ਮੌਕੇ ਸਕੱਤਰ, ਰੈਡ ਕਰਾਸ ਪਟਿਆਲਾ ਪਿ੍ਰਤਪਾਲ ਸਿੰਘ ਸਿੱਧੂ ਨੇ ਰੈਡ ਕਰਾਸ ਵੱਲੋਂ ਕੀਤੇ ਗਏ ਕੰਮਾਂ ‘ਤੇ ਚਾਨਣਾ ਪਾਉਂਦਿਆਂ ਦੱਸਿਆ ਗਿਆ ਕਿ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਮਾਲੀ ਸਾਲ 2020-21 ‘ਚ ਜਲ੍ਹਿਾ ਪ੍ਰਸਾਸਨ ਦੇ ਦਿਸਾ ਨਿਰਦੇਸਾਂ ਅਨੁਸਾਰ ਰੈਡ ਕਰਾਸ ਪਟਿਆਲਾ ਵੱਲੋਂ ਸਰ ਜੀਨ੍ਹ ਹੈਨਰੀ ਡੂਨਟ ਦੇ ਪਾਏ ਪੂਰਨਿਆਂ ‘ਤੇ ਚੱਲਦਿਆਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਉਪਰਾਲੇ ਕੀਤੇ ਗਏ ਜਿਨ੍ਹਾਂ ਵਿੱਚ ਲਾਕਡਾਊਨ ਦੌਰਾਨ ਨਿਰੰਤਰ ਤੌਰ ‘ਤੇ 22 ਮਾਰਚ 2020 ਤੋ 18 ਮਈ 2020 ਤੱਕ ਪਟਿਆਲਾ ਸਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ 12 ਲੱਖ ਫੂਡ ਪੈਕਟ ਅਤੇ 4430 ਪਰਿਵਾਰਾਂ ਨੂੰ ਸੁੱਕਾ ਰਾਸਨ, 855 ਮਰੀਜਾਂ ਨੂੰ ਦਵਾਈਆਂ ਦੇ ਮਦਦ ਦਿੱਤੀ ਗਈ। ਇਸ ਤੋ ਇਲਾਵਾ ਮਰੀਜਾਂ ਲਈ ਖੂਨ ਦਾਨ ਕੈਂਪ ਰਾਹੀਂ 380 ਯੂਨਿਟ ਦਾ ਯੋਗਦਾਨ, ਲੋੜਵੰਦ/ਵਿਧਵਾ ਔਰਤਾਂ ਨੂੰ ਉਨ੍ਹਾਂ ਦੇ ਗੁਜਰ ਬਸਰ ਲਈ 70 ਸਿਲਾਈ ਮਸੀਨਾਂ ਦੀ ਮੁਹੱਈਆ ਕਰਵਾਈਆਂ, ਕਰੋਨਾ ਮਹਾਂਮਾਰੀ ਦੇ ਬਚਾਅ ਲਈ 9080 ਸੈਨੇਟਾਈਜਰ, 10430 ਮਾਸਕ, 4240 ਸਾਬਣ, 22864 ਯੂਨਿਟ ਜੂਸ ਅਤੇ ਛੋਟੇ ਬਚਿਆਂ ਲਈ ਦੁੱਧ ਆਦਿ ਦੀ ਵੰਡ ਕੀਤੀ ਗਈ। (1)
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ (ਰਜਿੰਦਰਾ ਹਸਪਤਾਲ) ਅਤੇ ਜਲ੍ਹਿਾ ਪਟਿਆਲਾ ਅੰਦਰ ਕੋਵਿਡ-19 ਦੀ ਮਹਾਂਮਾਰੀ ਨਾਲ ਪ੍ਰਭਾਵਤ ਵਿਅਕਤੀਆਂ ਲਈ ਦਵਾਈਆਂ ਅਤੇ ਮੈਡੀਕਲ ਸਹੂਲਤਾਂ ਅਤੇ ਲੋੜਵੰਦਾਂ ਲਈ ਫਰੀ ਐਮਬੂਲੇਸ ਅਤੇ ਹੋਰ ਗੱਡੀਆਂ ਦਾ ਪ੍ਰਬੰਧ ਆਦਿ ਦੀ ਜ਼ਰੂਰਤ ਲਈ ਰੈਡ ਕਰਾਸ ਸੁਸਾਇਟੀ ਪਟਿਆਲਾ ਵੱਲੋਂ 1.25 ਕਰੋੜ ਰੁਪਏ ਦਾ ਖਰਚਾ ਕੀਤਾ ਗਿਆ ਹੈ।
ਸਕੱਤਰ ਨੇ ਦੱਸਿਆ ਕਿ ਰੈਡ ਕਰਾਸ ਪਟਿਆਲਾ ਵੱਲੋਂ ਚਲਾਏ ਜਾ ਰਹੇ ਜ਼ਿਲ੍ਹਾ ਅੰਗਹੀਣਤਾ ਮੁੜਵਸੇਬਾ ਕੇਂਦਰ ਪਟਿਆਲਾ ਵਿਖੇ ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਵੀ ਅੰਗਹੀਣ ਵਿਅਕਤੀਆਂ ਦਾ ਇਲਾਜ ਵੀ ਚੱਲ ਰਿਹਾ ਹੈ ਮਾਲੀ 2020-21 ਵਿੱਚ ਇੱਥੇ 181 ਅੰਗਹੀਣ ਵਿਅਕਤੀਆਂ ਨੂੰ ਸੂਚੀਬੱਧ ਕੀਤਾ ਗਿਆ ਅਤੇ 75 ਵਿਅਕਤੀਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ 69,360 ਰੁਪਏ ਦੇ ਸਹਾਇਤਾ ਉਪਕਰਣ ਤਿਆਰ ਕਰਕੇ ਦਿੱਤੇ ਗਏ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਪ੍ਰਧਾਨ ਰੈਡ ਕਰਾਸ ਪਟਿਆਲਾ ਦੀ ਸਰਪ੍ਰਸਤੀ ਹੇਠ ਬਲਾਕ ਪੱਧਰ ਤੇ ਲੱਗੇ 07 ਕੈਂਪਾਂ ਵਿੱਚ ਭਾਗ ਲੈਣ ਵਾਲੇ 1360 ਵਿਅਕਤੀਆਂ ਵਿੱਚੋਂ 586 ਲੋੜਵੰਦ ਵਿਅਕਤੀਆਂ ਦੀ ਚੋਣ ਕੀਤੀ ਗਈ ਜਿਨ੍ਹਾਂ ਨੂੰ ਲਗਭਗ 50 ਲੱਖ ਤੋਂ ਵੱਧ ਦੀ ਕੀਮਤ ਦਾ ਸਮਾਨ ਇੰਜੀਨੀਅਰਜ਼ ਇੰਡੀਆ ਲਿਮਟਿਡ ਵੱਲੋਂ ਸੀ ਐਸ ਆਰ ਸਕੀਮ ਤਹਿਤ ਦਿੱਤਾ ਜਾਵੇਗਾ। (2)
ਸਕੱਤਰ ਰੈਡ ਕਰਾਸ ਪਟਿਆਲਾ ਵੱਲੋਂ ਪਟਿਆਲਾ ਦੇ ਸਮੂਹ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਦਾਨੀ ਸੱਜਣਾਂ ਵੱਲੋਂ ਦਾਨ ਕੀਤੀ ਰਾਸ਼ੀ ਨਾਲ ਹੀ ਇਸ ਆਫ਼ਤ ਦੀ ਘੜੀ ਨਾਲ ਨਜਿੱਠਣ ਲਈ ਸਮਰੱਥ ਹੋਏ ਹਾਂ ਤੇ ਉਨ੍ਹਾਂ ਸਮੂਹ ਪਟਿਆਲਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਹੁਣ ਵੀ ਕਰੋਨਾ ਮਹਾਂਮਾਰੀ ਤੋ ਪ੍ਰਭਾਵਿਤ ਵਿਅਕਤੀਆਂ ਦੀ ਮਦਦ ਲਈ ਰੈਡ ਕਰਾਸ ਸੁਸਾਇਟੀ ਪਟਿਆਲਾ ਦਾ ਸਹਿਯੋਗ ਦਿੱਤਾ ਜਾਵੇ ਅਤੇ ਸਰਕਾਰ ਵੱਲੋ ਜਾਰੀ ਹਦਾਇਤਾਂ ਦਾ ਇੰਨ ਬਿੰਨ ਪਾਲਣ ਕੀਤਾ ਜਾਵੇ ਤਾਂ ਜੋ ਕੋਰੋਨਾ ਦੀ ਲਾਗ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਤੇ ਰੈਡ ਕਰਾਸ ਪਟਿਆਲਾ ਦੇ ਸਟਾਫ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ 10 ਬੂਟੇ ਵੀ ਲਗਾਏ ਗਏ।