ਕੇਂਦਰ ਤੇ ਸੂਬਾ ਦੀ ਡਬਲ ਇੰਜਨ ਸਰਕਾਰ ਅਸਲ ਮਾਇਨੇ ਵਿਚ ਗਰੀਬ ਹਿਤੇਸ਼ੀ - ਮੁੱਖ ਮੰਤਰੀ
ਸਮਾਜਿਕ ਸੁਰੱਖਿਆ ਪੈਂਸ਼ਨ, ਡਾ. ਭੀਮ ਰਾਓ ਅੰਬੇਦਕਰ ਆਵਾਸ ਨਵੀਨੀਕਰਣ ਯੋਜਨਾ ਤੇ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਲਾਭਕਾਰਾਂ ਨੁੰ ਮਿਲਿਆ ਲਾਭ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਦੀ ਡਬਲ ਇੰਜਨ ਦੀ ਸਰਕਾਰ ਅਸਲ ਮਾਇਨੇ ਵਿਚ ਗਰੀਬ ਹਿਤੇਸ਼ੀ ਹੈ ਅਤੇ ਗਰੀਬ ਨੂੰ ਆਰਥਕ ਰੂਪ ਤੋਂ ਮਜਬੂਤ ਬਨਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੀ ਹੈ। ਕਾਂਗਰਸ ਦੀ ਸਰਕਾਰ ਵਿਚ ਗਰੀਬਾਂ ਨੂੰ ਯੋਜਨਾਵਾਂ ਦਾ ਲਾਭ ਲੈਣ ਲਈ ਦਫਤਰਾਂ ਦੇ ਚੱਕਰ ਲਗਾਉਣ ਪੈਂਦੇ ਸਨ, ਵਿਚੌਲੀਆਂ ਤੇ ਕਮਿਸ਼ਨਖੋਰਾਂ ਦੀ ਮਨਮਾਨੀ ਚੱਲਦੀ ਸੀ, ਪਰ ਉਨ੍ਹਾਂ ਦੀ ਸਰਕਾਰ ਵਿਚ ਨਾ ਕੋਈ ਵਿਚੌਲੀਆ ਹੈ, ਨਾ ਕੱਟ, ਨਾ ਕਮਿਸ਼ਨ ਅਤੇ ਨਾ ਹੀ ਕਿਸੇ ਸਿਫਾਰਿਸ਼ ਲਈ ਚੱਕਰ ਕੱਟਣ ਦੀ ਜਰੂਤ ਹੈ, ਯੋਜਨਾਵਾਂ ਦਾ ਲਾਭ ਸਿੱਧੇ ਗਰੀਬਾਂ ਦੇ ਖਾਤਿਆਂ ਵਿਚ ਪਹੁੰਚ ਰਿਹਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਅੱਜ ਪਾਣੀਪਤ ਦੀ ਅਨਾਜ ਮੰਡੀ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਜਿਕ ਸੁਰੱਖਿਆ ਪੈਂਸ਼ਨ, ਡਾ. ਭੀਮ ਰਾਓ ਅੰਬੇਦਕਰ ਆਵਾਸ ਨਵੀਨੀਕਰਣ ਯੋਜਨਾ ਤੇ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਇੰਨ੍ਹਾਂ ਤਿੰਨ ਮਹਤੱਵਪੂਰਨ ਯੋਜਨਾਵਾਂ ਦੇ 83 ਹਜਾਰ 633 ਲਾਭਕਾਰਾਂ ਨੂੰ 100 ਕਰੋੜ 68 ਲੱਖ ਰੁਪਏ ਤੋਂ ਵੱਧ ਦੀ ਰਕਮ ਦਾ ਲਾਭ ਦਿੱਤਾ ਹੈ। ਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾ ਦੇ 75,330 ਹਜਾਰ ਨਵੇਂ ਲਾਭਕਾਰਾਂ ਨੂੰ ਪੈਂਸ਼ਨ ਵਜੋ 22.59 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਇਸੀ ਤਰ੍ਹਾ ਨਾਲ ਡਾ. ਬੀਆਰ ਅੰਬੇਦਕਰ ਆਵਾਸ ਨਵੀਨੀਕਰਣ ਯੋਜਨਾ ਤਹਿਤ 2003 ਲਾਭਕਾਰਾਂ ਨੁੰ 15.09 ਕਰੋੜ ਰੁਪਏੇ ਦੀ ਸਹਾਇਤਾ ਰਕਮ ਮਕਾਨ ਮੁਰੰਮਤ ਲਈ ਜਾਰੀ ਕੀਤੀ ਗਈ ਹੈ। ਇਸੀ ਤਰ੍ਹਾ ਨਾਲ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ 100-100 ਵਰਗ ਗਜ ਦੇ 6,300 ਲਾਭਕਾਰਾਂ ਨੂੰ ਅਧਿਕਾਰ ਪੱਤਰ ਅਤੇ 1-1 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਪੱਤਰ ਪ੍ਰਦਾਨ ਕੀਤੇ। ਅਜਿਹੇ ਲਾਭਕਾਰਾਂ ਨੂੰ ਲਗਭਗ 63 ਕਰੋੜ ਰੁਪਏ ਦਾ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਤਹਿਤ ਗਰੀਬ ਵਿਅਕਤੀ ਦਾ ਬਿਜਲੀ ਦਾ ਬਿੱਲ ਜੀਰੋ ਕਰਨ ਦਾ ਟੀਚਾ ਹੈ। ਹੈਪੀ ਯੋਜਨਾ ਤਹਿਤ ਗਬੀਬ ਪਰਿਵਾਰਾਂ ਦੇ ਹਰੇਕ ਮੈਂਬਰ ਨੂੰ ਪ੍ਰਤੀ ਸਾਲ ਇਕ ਹਜਾਰ ਕਿਲੋਮੀਟਰ ਤਕ ਦੀ ਮੁਫਤ ਰੋਡਵੇਜ ਯਾਤਰਾ ਦਾ ਲਾਭ ਦਿੱਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਆਯੂਸ਼ਮਾਨ ਭਾਰਤ ਯੋਜਨਾ ਦਾ ਵਿਸਤਾਰ ਕਰ ਚਿਰਾਯੂ ਹਰਿਆਣਾ ਯੋਜਨਾ ਦੇ ਤਹਿਤ ਪੰਜ ਲੱਖ ਰੁਪਏ ਤਕ ਦਾ ਅੰਤੋਂਦੇਯ ਪਰਿਵਾਰਾਂ ਨੂੰ ਸਿਹਤ ਲਾਭ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬ ਨੁੰ ਬੇਟੀ ਦੇ ਵਿਆਹ ਵਿਚ ਮੁਸ਼ਕਲ ਨਾ ਹੋਵੇ ਇਸ ਲਈ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਚਲਾਈ ਹੋਈ ਹੈ। ਇਸ ਦੇ ਤਹਿਤ ਗਰੀਬ ਪਰਿਵਾਰਾਂ ਦੀ ਬੇਟੀਆਂ ਦਾ ਵਿਆਹ 'ਤੇ 71 ਹਜਾਰ ਰੁਪਏ ਤਕ ਸ਼ਗਨ ਦਿੱਤਾ ਜਾਂਦਾ ਹੈ।
2.32 ਲੱਖ ਬਜੁਰਗਾਂ ਦਾ ਭੱਤਾ ਕੀਤਾ ਗਿਆ ਸਵਚਾਲਿਤ
ਮੁੱਖ ਮੰਤਰੀ ਨੇ ਕਿਹਾ ਕਿ ਮਈ 2022 ਵਿਚ ਬੁਢਾਪਾ ਸਨਮਾਨ ਭੱਤੇ ਨੂੰ ਪ੍ਰੋ-ਐਕਟਿਵ ਮੋਡ 'ਤੇ ਸ਼ੁਰੂ ਕੀਤਾ ਸੀ। ਊਦੋਂ ਤੋਂ ਹੁਣ ਤਕ 2 ਲੱਖ 32 ਹਜਾਰ ਬਜੁਰਗਾਂ ਦਾ ਭੱਤਾ ਸਵਚਾਲਿਤ ਕੀਤਾ ਗਿਆ ਹੈ। ਇਸ ਤਹਿਤ ਆਮਦਨ ਸੀਮਾ 2 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਸਾਲਾਨਾ ਦੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨ ਸਮੇਂ ਵਿਚ ਸਿਰਫ 1,000 ਰੁਪਏ ਪ੍ਰਤੀ ਮਹੀਨਾ ਪ੍ਰਤੀ ਮਹੀਨਾ ਪੈਸ਼ਨ ਮਿਲਦੀ ਸੀ, ਪਰ ਹੁਣ ਉਨ੍ਹਾਂ ਦੀ ਸਰਕਾਰ ਨੇ ਇਸ ਨੂੰ ਵਧਾ ਕੇ 3,000 ਰੁਪਏ ਪ੍ਰਤੀ ਮਹੀਨਾ ਕੀਤਾ ਹੈ। ਇਸ ਸਮੇਂ ਸੂਬੇ ਵਿਚ ਸਰਕਾਰ ਵੱਲੋਂ 20 ਲੱਖ ਤੋਂ ਵੱਧ ਬਜੁਰਗਾਂ ਨੂੰ 605 ਕਰੋੜ ਰੁਪਏ ਦੀ ਰਕਮ ਪ੍ਰਤੀ ਮਹੀਨਾ ਪ੍ਰਦਾਨ ਕੀਤੀ ਜਾ ਰਹੀ ਹੈ।
ਹਰ ਗਰੀਬ ਵਿਅਕਤੀ ਦੇ ਸਿਰ 'ਤੇ ਛੱਤ ਹੋਣ ਦੇ ਸਪਨੇ ਨੁੰ ਕੀਤਾ ਜਾ ਰਿਹਾ ਹੈ ਸਾਕਾਰ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਹਰ ਗਰੀਬ ਵਿਅਕਤੀ ਦੇ ਸਿਰ 'ਤੇ ਛੱਤ ਦੇਣ ਦੇ ਸਪਨੇ ਨੁੰ ਸਾਕਾਰ ਕਰਨ ਦੇ ਲਈ ਸਰਕਾਰ ਪ੍ਰਤੀਬੱਧ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 63 ਹਜਾਰ ਪਰਿਵਾਰਾਂ ਨੂੰ ਮਕਾਨ ਦਿੱਤੇ ਗਏ ਹਨ ਅਤੇ 16 ਹਜਾਰ ਮਕਾਨ ਨਿਰਮਾਣਧੀਨ ਹਨ, ਜਿਨ੍ਹਾਂ ਦੀ ਚਾਬੀ ਜਲਦੀ ਹੀ ਲਾਭਕਾਰਾਂ ਨੁੰ ਸੌਂਪੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਮਕਾਨ ਦੀ ਮੁਰੰਮਤ ਲਈ ਡਾ. ਬੀਆਰ ਅੰਬੇਦਕਰ ਆਵਾਸ ਨੀਵੀਨਕਰਣ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਮਕਾਨ ਦੀ ਮੁਰੰਮਤ ਲਈ 80 ਹਜਾਰ ਰੁਪਏ ਛਥਦੀ ਰਕਮ ਲਾਭਕਾਰ ਨੁੰ ਦਿੱਤੀ ਜਾਂਦੀ ਹੈ। ਅੱਜ ਹੀ ਡਾ ਬੀਆਰ ਅੰਬੇਦਕਰ ਆਵਾਸ ਨਵੀਨੀਕਰਣ ਯੋਜਨਾ ਦੇ 2,003 ਲਾਭਕਾਰਾਂ ਨੂੰ 15.09 ਕਰੋੜ ਰੁਪਏ ਦੀ ਰਕਮ ਵੰਡੀ ਗਈ ਹੈ।
ਕਾਂਗਰਸ ਦੇ 60 ਸਾਲ ਦੇ ਸ਼ਾਸਨਕਾਲ 'ਤੇ ਭਾਜਪਾ ਦੇ 10 ਸਾਲ ਭਾਰੀ - ਮਹੀਪਾਲ ਢਾਂਡਾ
ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਕਾਂਗਰਸ ਸਰਕਾਰ 60 ਸਾਲ ਵਿਚ ਗਰੀਬਾਂ ਦਾ ਭਲਾ ਨਹੀਂ ਕਰ ਪਾਈ, ਭਾਜਪਾ ਸਰਕਾਰ ਨੇ 10 ਸਾਲਾਂ ਵਿਚ ਹੀ ਗਰੀਬਾਂ ਦਾ ਭਲਾ ਕਰ ਦਿੱਤਾ ਹੈ। ਹਰ ਗਰੀਬ ਤਕ ਯੋਜਨਾਵਾਂ ਦਾ ਲਾਭ ਪਹੁੰਚ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇਤਾ ਝੂਠ ਬੋਲ ਕ ਗਰੀਬਾਂ ਨੂੰ ਗੁਮਰਾਹ ਕਰ ਰਹੇ ਸਨ ਕਿ ਭਾਜਪਾ ਸਰਕਾਰ ਆਵੇਗੀ ਤਾਂ ਸੰਵਿਧਾਨ ਬਦਲ ਦਵੇਗੀ, ਪਰ ਹੁਣ ਜਨਤਾ ਉਨ੍ਹਾਂ ਦੀ ਸਚਾਈ ਜਾਨ ਚੁੱਕੀ ਹੈ। ਜਨਤਾ ਹੁਣ ਕਾਂਗਰਸ ਨੇਤਾਵਾਂ ਦੇ ਬਹਿਕਾਵੇ ਵਿਚ ਨਹੀਂ ਆਉਣ ਵਾਲੀ ਹੈ। ਹੁਣ ਹਰ ਗਰੀਬ ਨੂੰ ਇਲਾਜ ਮਿਲ ਰਿਹਾ ਹੈ। ਉਨ੍ਹਾਂ ਨੇ ਇਲਾਜ ਦੇ ਲਈ ਕਰਜ ਨਹੀਂ ਲੈਣਾ ਪੈਂਦਾ ਹੈ। ਇਸ ਮੌਕੇ 'ਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਬਿਸ਼ੰਬਰ ਸਿੰਘ ਅਤੇ ਪਾਣੀਪਤ ਸ਼ਹਿਰ ਦੇ ਵਿਧਾਇਕ ਪ੍ਰਮੋਦ ਵਿਜ ਨੇ ਵੀ ਸੰਬੋਧਿਤ ਕੀਤਾ।
ਇਸ ਮੌਕੇ 'ਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ, ਸਾਰਿਆਂ ਲਈ ਆਵਾਸ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੋਹਮਦ ਸ਼ਾਇਨ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ ਤੇ ਹੋਰ ਅਧਿਕਾਰੀ ਮੌਜੂਦ ਰਹੇ।