Thursday, July 04, 2024
BREAKING NEWS
ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨ ਪੰਜਾਬ ਵਿੱਚ ਭਾਰੀ ਮੀਂਹ ਦੀ ਪੇਸ਼ਨਗੋਈਖੇਤੀਬਾੜੀ ਸਿੱਖਿਆ ਕੌਂਸਲ ਨੇ ਵਿਦਿਆਰਥੀਆਂ ਨੂੰ ਗ਼ੈਰ-ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਤੋਂ ਕੀਤਾ ਸੁਚੇਤ ਰੱਖਿਆ ਮੰਤਰੀ ਨੇ ਲੱਦਾਖ ਨਦੀ ‘ਚ ਸ਼ਹੀਦ ਹੋਏ ਜਵਾਨਾ ‘ਤੇ ਜਤਾਇਆ ਦੁੱਖਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਹੋਇਆ ਦੇਹਾਂਤਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਮੁੰਡਨ ਦੀ ਰਸਮ ਲਈ ਖੋਲ੍ਹੀ ਦੁਕਾਨਦਿਲ ਦਾ ਦੌਰਾ ਪੈਣ ਕਾਰਨ ਮੁਕੇਰੀਆਂ ਦਾ CRPF ਹੈੱਡ ਕਾਂਸਟੇਬਲ ਨਾਗਾਲੈਂਡ ‘ਚ ਹੋਇਆ ਸ਼ਹੀਦਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਤੁਰੰਤ ਰਾਹਤ ਦੇਣ ਤੋਂ ਕੀਤਾ ਇਨਕਾਰ ਅਗਲੀ ਸੁਣਵਾਈ 26 ਜੂਨ ਨੂੰਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾਚੰਡੀਗੜ੍ਹ ਦੇ Elante Mall ‘ਚ ਵੱਡਾ ਹਾਦਸਾ

Haryana

ਮੁੱਖ ਮੰਤਰੀ ਨੇ ਕੀਤੀ ਅਪੀਲ ਸੂਬੇ ਦਾ ਹਰੇਕ ਨਾਗਰਿਕ ਮਾਂ ਦੇ ਨਾਂਅ ਲਗਾਏ ਇਕ ਪੇੜ

July 01, 2024 03:44 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ 'ਤੇ ਸੂਬੇ ਦੇ ਹਰੇਕ ਨਾਗਰਿਕ ਤੋਂ ਆਪਣੀ ਮਾਤਾ ਦੇ ਨਾਂਅ 'ਤੇ ਇਕ ਪੇੜ ਲਗਾਉਣ ਦੀ ਅਪੀਲ ਕੀਤੀ। ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਾਨੂੰ ਪੇੜ ਲਗਾਉਣ ਦੇ ਬਾਅਦ ਉਸ ਨੁੰ ਵੱਡਾ ਹੋਣ ਤਕ ਉਸ ਦੀ ਸੰਭਾਲ ਵੀ ਰੱਖਣੀ ਹੈ। ਵਾਤਾਵਰਣ ਦੇ ਸੰਤੁਲਨ ਨੂੰ ਬਣਾਏ ਰੱਖਣ ਦਾ ਇਹੀ ਇਕਲੌਤਾ ਤਰੀਕਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਅੱਜ ਪਿੰਜੌਰ ਦੇ ਬੂਥ ਨੰਬਰ 70 'ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਨ ਕੀ ਬਾਤ ਪ੍ਰੋਗ੍ਰਾਮ ਦਾ 111ਵਾਂ ਏਪੀਸੋਡ ਸੁਨਣ ਦੇ ਬਾਅਦ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ। ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਾਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਜੋ ਅਜਿਹੀ ਅਗਵਾਈ ਮਿਲੀ ਹੈ, ਜੋ ਦੇਸ਼ ਦੇ ਨਾਲ-ਨਾਲ ਵਿਸ਼ਵ ਨੂੰ ਵੀ ਰਸਤਾ ਦਿਖਾਉਣ ਦਾ ਕੰਮ ਕਰਦੇ ਹਨ। ਮਨ ਕੀ ਬਾਤ ਪ੍ਰੋਗ੍ਰਾਮ ਵਿਚ ਵੱਖ-ਵੱਖ ਖੇਤਰ ਵਿਚ ਪੂਰਾ ਦੇਸ਼ ਜੁੜਦਾ ਹੈ। ਪ੍ਰਧਾਨ ਮੰਤਰੀ ਮਨ ਕੀ ਬਾਤ ਪ੍ਰੋਗ੍ਰਾਮ ਵਿਚ ਵੱਖ-ਵੱਖ ਖੇਤਰਾਂ ਵਿਚ ਮਹਾਰਥ ਹਾਸਲ ਕਰਨ ਵਾਲੇ ਲੋਕਾਂ ਨਾਲ ਪਰਿਚੈ ਕਰਵਾਉਂਦੇ ਹਨ। ਅਜਿਹੇ ਪਰਿਚੈ ਨਾਲ ਸਮਾਜ ਤੇ ਦੇਸ਼ ਦੇ ਪ੍ਰਤੀ ਕੰਮਕਰਨ ਦੀ ਪ੍ਰੇਰਣਾ ਮਿਲਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਵਾਤਾਵਰਣ ਦੇ ਅਸੰਤੁਲਨ ਦੇ ਕਾਰਨ ਅੱਜ ਵਾਤਾਵਰਣ ਵਿਚ ਤਾਪਮਾਨ ਕਾਫੀ ਵੱਧ ਰਿਹਾ ਹੈ। ਹੁਣ 50 ਡਿਗਰੀ ਤੋਂ ਵੱਧ ਤਾਪਮਾਨ ਵੀ ਦੇਖਣ ਨੁੰ ਮਿਲਦਾ ਹੈ। ਇਸੀ ਸੰਤੁਲਨ ਨੁੰ ਬਨਾਉਣ ਲਈ ਪ੍ਰਧਾਨ ਮੰਤਰੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ 6 ਜੁਲਾਈ ਤਕ ਚੱਲੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਗਰਮੀ ਵੱਧ ਹੁੰਦੀ ਹੈ, ਤਾਂ ਸਾਨੂੰ ਪਹਾੜਾਂ ਦੇ ਵੱਲ ਰੁੱਖ ਕਰਦੇ ਹਾਂ, ਉੱਥੇ ਵੱਧ ਪੇੜ-ਪੌਧੇ ਹੋਣ ਦੇ ਕਾਰਨ ਗਰਮੀ ਦਾ ਪ੍ਰਭਾਵ ਘੱਟ ਹੁੰਦਾ ਹੈ। ਸ੍ਰੀ ਨਾਇਬ ਸਿੰਘ ਨੇ ਸੰਕਲਪ ਲੈਂਦੇ ਹੋਏ ਕਿਹਾ ਕਿ ਸਾਨੂੰ ਆਪਣੇ ਜਨਮਦਿਨ ਸਮੇਤ ਹੋਰ ਸਮਾਜਿਕ ਸਮਾਰੋਹ ਵਿਚ ਵੱਧ ਤੋਂ ਵੱਧ ਪੇੜ ਲਗਾਉਣ ਦਾ ਕੰਮ ਕਰਨਾ ਚਾਹੀਦਾ ਹੈ। ਪੇੜ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਵੀ ਯਕੀਨੀ ਕੀਤੀ ਜਾਵੇ। ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਜੋ ਕੰਮ ਪਿਛਲੇ 10ਸਾਲਾਂ ਵਿਚ ਕਰਵਾਏ ਹਨ, ਇਸ ਤੋਂ ਪਹਿਲਾਂ ਦੀ ਸਰਕਾਰਾਂ ਨੇ ਕੁੱਲ ਮਿਲਾ ਕੇ ਵੀ ਉਨ੍ਹੇ ਵਿਕਾਸ ਕੰਮ ਨਹੀਂ ਕਰਵਾਏ। ਉਨ੍ਹਾਂ ਨੇ ਕਿਹਾ ਕਿ ਜਦੋਂ ਰਸਤੇ 'ਤੇ ਨਜਰ ਪਾਉਂਦੇ ਹਨ ਤਾਂ ਚਾਰੋਂ ਪਾਸੇ ਨੈਸ਼ਨਲ ਹਾਈਵੇ, ਗ੍ਰੀਨ ਕੋਰੀਡੋਰ, ਐਕਸਪ੍ਰੈਸ-ਵੇ ਨਜਰ ਆਉਂਦੇ ਹਨ। ਰੇਲਵੇ ਲਾਇਨਾਂ ਦਾ ਬਿਜਲੀਕਰਣ ਕਰਨ ਤੋਂ ਇਲਾਵਾ ਦੇਸ਼ ਨੂੰ ਵੰਦੇ ਭਾਰਤ ਵਰਗੀ ਟ੍ਰੇਨਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਾਰਜਕਰਤਾਵਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਤੇ ਸੂਬੇ ਭਾਂਜਪਾ ਸਰਕਾਰ ਦੇ ਕੰਮਾਂ ਦਾ ਘਰ-ਘਰ ਤਕ ਪ੍ਰਚਾਰ ਕਰਨ।

Have something to say? Post your comment

 

More in Haryana

ਸਿਹਤ ਮੰਤਰੀ ਨੇ ਦਿੱਤੇ ਮੀਟਿੰਗ ਵਿਚ ਨਾ ਪਹੁੰਚਣ ਵਾਲੇ ਅਧਿਕਾਰੀਆਂ ਵਿਰੁਧ ਅਨੁਸਾਸ਼ਨਾਤਮਕ ਕਾਰਵਾਈ ਦੇ ਹੁਕਮ

ਹਰਿਆਣਾ : ਮੁੱਖ ਮੰਤਰੀ ਵੱਲੋਂ ਤਿੰਨ ਲੱਖ ਤੱਕ ਦੇ ਇਲਾਜ ਲਈ ਪ੍ਰਵਾਨਗੀ

ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਕਰਮਚਾਰੀਆਂ ਨੂੰ ਹਰਿਆਣਾ ਸਰਕਾਰ ਦਾ ਵੱਡਾ ਤੋਹਫਾ

ਮੰਤਰੀ ਮਨੋਹਰ ਲਾਲ ਦੇ ਯਤਨਾਂ ਨਾਲ ਹਰਿਆਣਾ ਨੂੰ ਮਿਲਣਗੇ ਵੇਸਟ-ਟੂ-ਚਾਰਕੋਲ ਪਲਾਂਟ

ਨਵੀਂ ਦਿੱਲੀ ਵਿਚ ਪ੍ਰਬੰਧਿਤ ਆਯੂਸ਼ਮਾਨ ਭਾਂਰਤ ਗੁੱਣਵੱਤਾ ਸਿਹਤ ਪ੍ਰੋਗ੍ਰਾਮ ਵਿਚ ਰਾਜ ਦੇ ਤਿੰਨ ਹਸਪਤਾਲਾਂ ਨੂੰ ਕੀਤਾ ਗਿਆ ਪੁਰਸਕ੍ਰਿਤ

ਆਦਰਸ਼ ਪੱਤਰਕਾਰਿਤਾ ਦੇ ਸੰਵਾਹਕ ਸਨ ਦੇਵਰਿਸ਼ੀ ਨਾਰਦ : ਨਾਇਬ ਸਿੰਘ

ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਸੂਬੇ ਦੇ 83 ਹਜਾਰ 633 ਲਾਭਕਾਰਾਂ ਦੇ ਖਾਤਿਆਂ ਵਿਚ 100 ਕਰੋੜ ਰੁਪਏ ਤੋਂ ਵੀ ਵੱਧ ਦਾ ਲਾਭ

ਪਬਲਿਕ ਵੰਡ ਪ੍ਰਣਾਲੀ ਦੇ ਤਹਿਤ ਗਰੀਬ ਨੂੰ ਸਮੇਂ 'ਤੇ ਮਿਲੇ ਰਾਸ਼ਨ : ਮੂਲਚੰਦ ਸ਼ਰਮਾ

ਮੁੱਖ ਮੰਤਰੀ ਨਾਇਬ ਸਿੰਘ ਨੇ ਗੁਰੂਗ੍ਰਾਮ ਵਿਚ ਕੂੜਾ ਇਕੱਠਾ ਕਰਨ ਲਈ 50 ਨਵੇਂ ਇਲੈਕਟ੍ਰਿਕ ਵਾਹਨਾਂ ਨੂੰ ਦਿਖਾਈ ਹਰੀ ਝੰਡੀ

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ HPPC ਅਤੇ DHPPC ਦੀ ਮੀਟਿੰਗ