ਮੁੱਖ ਮੰਤਰੀ ਨੇ ਕ੍ਰਿਕੇਟ ਖਿਡਾਰੀ ਨੂੰ ਭਗਵਾਨ ਸ੍ਰੀ ਕ੍ਰਿਸ਼ਣਾ ਜੀ ਦੀ ਮੂਰਤੀ ਦੇ ਕੇ ਅਤੇ ਸਨਮਾਨ ਸੂਚਕ ਸ਼ਾਲ ਪਹਿਨਾ ਕੇ ਕੀਤਾ ਸਨਮਾਨਿਤ
ਪੈਰਾਓਲੰਪਿਕ ਦੇ ਖਿਡਾਰੀਆਂ ਤੇ ਹੋਰ ਖਿਡਾਰੀਆਂ ਲਈ ਜਲਦੀ ਹੀ ਇਕ ਸਵਾਗਤ ਸਮਾਰੋਹ ਕੀਤਾ ਜਾਵੇਗਾ ਪ੍ਰਬੰਧਿਤ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨਾਲ ਅੱਜ ਇੱਥੇ ਗੁਰੂਗ੍ਰਾਮ ਵਿਚ ਟੀ-20 ਕ੍ਰਿਕੇਟ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਕ੍ਰਿਕੇਟ ਖਿਡਾਰੀ ਸ੍ਰੀ ਯੁਜਵੇਂਦਰ ਚਹਿਲ (ਜਨਮ 23 ਜੁਲਾਈ, 1990) ਨੇ ਮੁਲਾਕਾਤ ਕੀਤੀ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕ੍ਰਿਕੇਟ ਖਿਡਾਰੀ ਨੂੰ ਟੀ-20 ਵਿਸ਼ਵ ਕੱਪ ਜਿੱਤਣ 'ਤੇ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਅੱਜ ਇੱਥੇ ਗੁਰੂਗ੍ਰਾਮ ਵਿਚ ਪੀਡਬਲਿਯੂਡੀ ਰੇਸਟ ਹਾਊਸ ਵਿਚ ਕ੍ਰਿਕੇਟ ਖਿਡਾਰੀ ਨੁੰ ਸਮ੍ਰਿਤੀ ਚਿੰਨ੍ਹ ਦੇ ਕੇ ਅਤੇ ਸਨਮਾਨ ਸੂਚਕ ਸ਼ਾਲ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਆਪਣਾ ਆਸ਼ੀਰਵਾਦ ਦਿੱਤਾ। ਮੁੱਖ ਮੰਤਰੀ ਨੇ ਖਿਡਾਰੀ ਯੁਜਵੇਂਦਰ ਚਹਿਲ ਨੂੰ ਮੈਡਲ ਵੀ ਪਹਿਣਾਇਆ ਅਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਸੀ ਤਰ੍ਹਾ ਨਾਲ ਦੇਸ਼ ਵਿਦੇਸ਼ ਵਿਚ ਹਰਿਆਣਾ ਦਾ ਨਾਂਅ ਰੋਸ਼ਨ ਕਰਦੇ ਰਹਿਣ।
ਇਸ ਮੌਕੇ 'ਤੇੇ ਮੁੱਖ ਮੰਤਰੀ ਨੇ ਕਿਹਾ ਕਿ ਪੈਰਾਓਲੰਪਿਕ ਦੇ ਖਿਡਾਰੀਆਂ ਤੇ ਹੋਰ ਖਿਡਾਰੀਆਂ ਲਈ ਜਲਦੀ ਹੀ ਇਕ ਸਵਾਗਤ ਸਮਾਰੋਹ ਵੀ ਪ੍ਰਬੰਧਿਤ ਕੀਤਾ ਜਾਵੇਗਾ ਅਤੇ ਇਸ ਪ੍ਰੋਗ੍ਰਾਮ ਵਿਚ ਹਰਿਆਣਾ ਦਾ ਨਾਂਅ ਰੋਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਖਿਡਾਰੀਆਂ ਦੀ ਧਰਤੀ ਹੈ ਅਤੇ ਆਮਤੌਰ 'ਤੇ ਕੌਮਾਂਤਰੀ ਖੇਡਾਂ ਵਿਚ ਹਰਿਆਣਾ ਦੇ ਖਿਡਾਰੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਬਿਹਤਰੀਨ ਰੂਪ ਨਾਲ ਕਰਦੇ ਹਨ ਅਤੇ ਦੇਸ਼ ਦਾ ਨਾਂਅ ਪੂਰੀ ਦੁਨੀਆ ਵਿਚ ਰਾਸ਼ਨ ਕਰਨ ਵਿਚ ਆਪਣੀ ਅਹਿਮ ਭੁਮਿਕਾ ਨਿਭਾਉਂਦੇ ਹਨ। ਇਸ ਦੌਰਾਨ ਮੁੱਖ ਮੰਤਰੀ ਨਾਲ ਗਲਬਾਤ ਕਰਦੇ ਹੋਏ ਕ੍ਰਿਕੇਟ ਖਿਡਾਰੀ ਯੁਜਵੇਂਦਰ ਚਹਿਲ ਨੇ ਜਾਣੂੰ ਕਰਾਇਆ ਕਿ ਉਹ ਕ੍ਰਿਕੇਟ ਵਿਚ ਬਾਲਿੰਗ ਕਰਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਕ੍ਰਿਕੇਟ ਖੇਡ ਰਹੇ ਹਨ। ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਯੁਜਵੇਂਦਰ ਚਹਿਲ ਦਾ ਪਰਿਵਾਰ ਜੀਂਦ ਤੋਂ ਹੈ ਪਰ ਪਿਛਲੇ ਚਾਰ ਸਾਲਾਂ ਤੋਂ ਗੁਰੂਗ੍ਰਾਮ ਵਿਚ ਰਹਿ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਨੂੰ ਯੁਜਵੇਂਦਰ ਚਹਿਲ ਨਾਲ ਪ੍ਰਧਾਨ ਮੰਤਰੀ ਦੇ ਨਾਲ ਹੋਈ ਮੁਲਾਕਾਤ ਦਾ ਵੀਡੀਓ ਵੀ ਦਿਖਾਇਆ ਗਿਆ।
ਇਸ ਮੁਲਾਕਾਤ ਦੌਰਾਨ ਕ੍ਰਿਕੇਟ ਖਿਡਾਰੀ ਯੁਜਵੇਂਦਰ ਚਹਿਲ ਦੇ ਪਿਤਾ ਸ੍ਰੀ ਕ੍ਰਿਸ਼ਣ ਕੁਮਾਰ ਚਹਿਲ ਨੇ ਵੀ ਮੁੱਖ ਮੰਤਰੀ ਦੇ ਨਾਲ ਗਲਬਾਤ ਕੀਤੀ ਅਤੇ ਆਪਣੇ ਤੇ ਯੁਜਵੇਂਦਰ ਚਹਿਲ ਦੇ ਜੀਵਨ ਦੀ ਉਪਲਬਧੀਆਂ ਦੇ ਬਾਰੇ ਵਿਚ ਜਾਣਕਾਰੀ ਸਾਂਝਾ ਕੀਤੀ। ਸ੍ਰੀ ਕ੍ਰਿਸ਼ਣ ਕੁਮਾਰ ਚਹਿਲ ਨੇ ਕਿਹਾ ਿਉਨ੍ਹਾਂ ਨੂੰ ਅੱਜ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਉਨ੍ਹਾਂ ਦੇ ਪੁੱਤਰ ਨੂੰ ਮੁੱਖ ਮੰਤਰੀ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ 'ਤੇ ਯੁਜਵੇਂਦਰ ਚਹਿਲ ਦੀ ਮਾਤਾ ਸ੍ਰੀਮਤੀ ਸੁਨੀਤਾ ਕੁਮਾਰੀ ਚਹਿਲ ਵੀ ਮੌਜੂਦ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਬਹੁਤ ਹੀ ਚੰਗਾ ਲੱਗ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਜੀ ਨੇ ਉਨ੍ਹਾਂ ਦਾ ਤੇ ਉਨ੍ਹਾਂ ਦੇ ਪੁੱਤਰ ਦਾ ਸਨਮਾਨ ਵਧਾਉਣ ਦਾ ਕੰਮ ਕੀਤਾ ਹੈ। ਇਸ ਮੌਕੇ 'ਤੇ ਕ੍ਰਿਕੇਟ ਖਿਡਾਰੀ ਯੁਜਵੇਂਦਰ ਚਹਿਲ ਦੇ ਨਾਲ ਆਏ ਡਬਲਿਯੂਐਸਓ ਦੇ ਚੇਅਰਮੈਨ ਪੀਯੂਸ਼ ਸਚਦੇਵਾ ਵੀ ਮੌਜੂਦ ਸਨ। ਵਰਨਣਯੋਗ ਹੈ ਕਿ ਇਸ ਮੁਲਾਕਾਤ ਦੌਰਾਨ ਮੌਜੂਦ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਯੁਜਵੇਂਦਰ ਚਹਿਲ ਸ਼ਤਰੰਜ ਅਤੇ ਕ੍ਰਿਕੇਟ ਦੋਵਾਂ ਵਿਚ ਭਾਰਤ ਦੀ ਨੁਮਾਇਦਿਕੀ ਕਰਨ ਵਾਲੇ ਇਕਲੌਤੇ ਖਿਡਾਰੀ ਹਨ। ਉਨ੍ਹਾਂ ਨੇ ਵਿਸ਼ਵ ਯੁਵਾ ਸ਼ਤਰੰਜ ਚੈਪੀਅਨਸ਼ਿਪ ਵਿਚ ਸ਼ਤਰੰਜ ਵਿਚ ਭਾਰਤ ਦੀ ਨਮੁਾਇੰਦਗੀ ਕੀਤੀ ਹੈ। ਯੁਜਵੇਂਦਰ ਚਹਿਲ ਲੇਗ ਸਪਿਨਰ ਵਜੋ ਭਾਰਤੀ ਕ੍ਰਿਕੇਟ ਟੀਮ ਵਿਚ ਖੇਲਦੇ ਹਨ।