ਗੁਰੂਗ੍ਰਾਮ ਦੇ ਸਰਕਾਰੀ ਪਸ਼ੂ ਮੈਡੀਕਲ ਹਸਪਤਾਲ ਨੂੰ 24&7 ਮਲਟੀਸਪੈਸ਼ਲਿਟੀ ਪਸ਼ੂ ਹਸਪਤਾਲ ਵਿਚ ਅਪਗ੍ਰੇਡ ਕੀਤਾ ਜਾਵੇਗਾ
ਮੁੱਖ ਮੰਤਰੀ ਦੀ ਮੌਜੂਦਗੀ ਵਿਚ ਅਨਿਲ ਅਗਰਵਾਲ ਫਾਉਂਡੇਸ਼ਨ, ਪਸ਼ੂਪਾਲਣ ਵਿਭਾਗ, ਹਰਿਆਣਾ ਸਰਕਾਰ ਅਤੇ ਹਰਿਆਣਾ ਰਾਜ ਸੀਐਸਆਰ ਟਰਸਟ ਦੇ ਵਿਚ ਸਮਝੌਤਾ ਮੈਮੋ 'ਤੇ ਹਸਤਾਖਰ ਕੀਤੇ ਗਏ
ਚੰਡੀਗੜ੍ਹ : ਹਰਿਆਣਾ ਵਿਚ ਪਸ਼ੂ ਭਲਾਈ ਨੁੰ ਪ੍ਰੋਤਸਾਹਨ ਦੇਣ ਲਈ ਅਨਿਲ ਅਗਰਵਾਲ ਫਾਊਂਡੇਸ਼ਨ ਤਹਿਤ ਦ ਏਨੀਮਲ ਕੇਅਰ ਆਰਗਨਾਈਜੇਸ਼ਨ (ਟਾਕੋ) ਨੇ ਅੱਜ ਹਰਿਆਣਾ ਸਰਕਾਰ ਦੇ ਨਾਲ ਇਕ ਸਮਝੌਤਾ ਮੈਮੋ (ਐਮਓਯੂ) ਰਾਹੀਂ 100 ਕਰੋੜ ਰੁਪਏ ਦੀ ਰਕਮ ਲਗਾਉਣ ਦੀ ਪੇਸ਼ਕਸ਼ ਕੀਤੀ ਹੈ। ਇਸ ਸਬੰਧ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਮੌਜੂਦਗੀ ਵਿਚ ਸਮਝੌਤਾ ਮੈਮੋ 'ਤੇ ਹਸਤਾਖਰ ਕੀਤੇ ਗਏ। ਸਮਝੌਤਾ ਮੈਮੋ ਦੇ ਤਹਿਤ ਟਾਕੋ ਗੁਰੂਗ੍ਰਾਮ ਵਿਚ ਸਰਕਾਰੀ ਪਸ਼ੂ ਹਸੋਪਤਾਲ ਨੂੰ 24&7 ਮਲਟੀਸਪੈਸ਼ਲਿਟੀ ਪਸ਼ੂ ਹਸਪਤਾਲ ਵਿਚ ਅਪਗ੍ਰੇਡ ਕਰੇਗਾ ਅਤੇ ਹਰਿਆਣਾ ਵਿਚ ਬਹੁਤ ਗੰਭੀਰ ਬੀਮਾਰੀਆਂ ਤੋਂ ਗ੍ਰਸਤ ਪਸ਼ੂਆਂ ਲਈ ਜਨਮ ਕੰਟਰੋਲ (ਏਬੀਸੀ) ਇਕਾਈ ਲੈਬ ਫਾਰਮੇਸੀ ਸਿਖਲਾਈ ਕੇਂਦਰ ਅਤੇ ਸ਼ੈਲਟਰ ਦਾ ਨਿਰਮਾਣ ਸ਼ੁਰੂ ਕਰੇਗਾ। ਇਹ ਸਹੂਲਤ ਗੁਰੂਗ੍ਰਾਮ ਦੇ ਕਾਦੀਪੁਰ ਵਿਚ ਸਥਿਤ ਪਸ਼ੂ ਹਸਪਤਾਲ ਦੀ 2 ਏਕੜ ਭੁਮੀ 'ਤੇ ਤਿਆਰ ਕੀਤੀ ਜਾਵੇਗੀ। ਇਹ ਸਮਝੌਤਾ ਮੈਮੋ ਹਰਿਆਣਾ ਵਿਚ ਪਸ਼ੂ ਭਲਾਈ ਸੇਵਾਵਾਂ ਦੇ ਸੁਧਾਰ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਹੈ, ਜਿਸ ਵਿਚ ਰਾਜ ਸਰਕਾਰ ਅਨਿਲ ਅਗਰਵਾਲ ਫਾਊਂਡੇਸ਼ਨ ਦੇ ਨਾਲ 10 ਸਾਲ ਦਾ ਸਹਿਯੋਗ ਕਰ ਰਿਹਾ ਹੈ। ਇਸ ਸਹਿਯੋਗ ਦੇ ਤਹਿਤ ਟਾਕੋ ਐਮਰਜੈਂਸੀ ਦੇਖਭਾਲ ਸੇਵਾਵਾਂ ਘਰ-ਘਰ ਪਹੁੰਚਾਉਣ ਲਈ ਇਕ ਏਂਬੂਲੈਂਸ ਅਤੇ ਇਕ ਉਨੱਤ ਮੋਬਾਇਲ ਸਿਹਤ ਵੈਨ ਵੀ ਤੈਨਾਤ ਕਰੇਗੀ।
ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਦ ਏਨੀਮਲ ਕੇਅਰ ਆਰਗਨਾਈਜੇਸ਼ਨ ਅਤੇ ਰਾਜ ਸਰਕਾਰ ਦੇ ਵਿਚ ਇਸ ਮਹਤੱਵਪੂਰਨ ਸਾਝੇਦਾਰੀ ਨਾਲ ਪਸ਼ੂਆਂ ਦੀ ਉਨੱਤ ਦੇਖਭਾਲ ਯਕੀਨੀ ਹੋਵੇਗੀ। ਹਰਿਆਣਾ ਵਿਚ ਪਸ਼ੂ ਭਲਾਈ ਦੇ ਸੀਨੇਰਿਓ ਨੁੰ ਬਦਲਣ ਦੇ ਯਤਨ ਦੇ ਤਹਿਤ ਇਸ ਤੋਂ ਪਹਿਲਾਂ ਫਰੀਦਾਬਾਦ ਵਿਚ ਸ਼ੈਲਟਰ ਅਤੇ ਹੁਣ ਗੁਰੂਗ੍ਰਾਮ ਵਿਚ ਪਸ਼ੂ ਮੈਡੀਕਲ ਦੇਖਭਾਲ ਸੇਵਾਵਾਂ ਵਿਚ ਵਿਆਪਕ ਸੁਧਾਰ ਹੋਵੇਗਾ, ਜਿਸ ਦਾ ਲਾਭ ਗੁਰੂਗ੍ਰਾਮ ਦੇ ਨਾਲ-ਨਾਲ ਨੇੜੇ ਦੇ ਸ਼ਹਿਰਾਂ ਦੇ ਨਿਵਾਸੀ ਵੀ ਚੁੱਕ ਸਕਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਪਹਿਲ ਦਾ ਪਸ਼ੂਆਂ ਦੀ ਭਲਾਈ ਅਤੇ ਸਾਡੀ ਕੰਮਿਊਨਿਟੀਆਂ ਦੀ ਸਮੂਚੀ ਸਿਹਤ 'ਤੇ ਪੈਣ ਵਾਲੇ ਸਕਾਰਾਤਮਕ ਪ੍ਰਭਾਵ ਨੂੰ ਦੇਖਣਾ ਚਾਹੁੰਦਾ ਹੈ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਗਾਂਸ਼ਾਲਾਵਾਂ ਵਿਚ ਪਸ਼ੂਆਂ ਦੇ ਲਈ ਦੇਖਭਾਲ ਸੇਵਾਵਾਂ ਨੂੰ ਉਨੱਤ ਕਰਨ ਦੇ ਨਿਰਦੇਸ਼ ਵੀ ਦਿੱਤੇ। ਹਿੰਦੂਸਤਾਨ ਜਿੰਕ ਲਿਮੀਟੇਡ ਦੀ ਚੇਅਰਮੈਨ , ਵੇਦਾਂਤਾ ਵਿਚ ਗੈਰ-ਕਾਰਜਕਾਰੀ ਨਿਦੇਸ਼ਕ ਅਤੇ ਟਾਕੋ ਦੀ ਏਂਕਰ , ਪ੍ਰਿਯਾ ਅਗਰਵਾਲ ਹੈਬਾਰ ਨੇ ਕਿਹਾ ਕਿ ਉਹ ਰਾਜ ਵਿਚ ਪਸ਼ੂ ਭਲਾਈ ਦੇ ਬੁਨਿਆਦੀ ਢਾਂਚੇ ਨੁੰ ਵਧਾਉਣ ਲਈ ਹਰਿਆਣਾ ਦੇ ਨਾਲ ਇਕ ਵਾਰ ਫਿਰ ਸਹਿਯੋਗ ਕਰ ਕੇ ਖੁਸ਼ੀ ਮਹਿਸੂਸ ਕਰ ਰਹੀ ਹੈ। ਗੁਰੂਗ੍ਰਾਮ ਵਿਚ ਸਰਕਾਰੀ ਪਸ਼ੂ ਮੈਡੀਕਲ ਹਸਪਾਲ ਦੇ ਅਪਗ੍ਰੇਡ ਲਈ 100 ਕਰੋੜ ਰੁਪਏ ਦੇ ਨਿਵੇਸ਼ ਨਾਲ ਇਕ 24&7 ਮਲਟੀਸਪੈਸ਼ਲਿਟੀ ਪਸ਼ੂ ਹਸਪਤਾਲ ਦਾ ਨਿਰਮਾਣ ਅਤੇ ਦੇਖਭਾਲ ਕੇਂਦਰ ਸਥਾਪਿਤ ਕੀਤਾ ਜਾਵੇਗਾ। ਉੁਨ੍ਹਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦੇ ਲਗਾਤਾਰ ਸਮਰਥ ਈ ਉਨ੍ਹਾਂ ਦੀ ਧੰਨਵਾਦੀ ਹਾਂ ਕਿਉਂਕਿ ਅਸੀਂ ਵਨ ਹੈਲਥ ਦੇ ਵਿਜਨ ਦੀ ਵਿਜਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ। ਅਨਿਲ ਅਗਰਵਾਲ ਫਾਉਂਡੇਸ਼ਨ ਦੀ ਚੇਅਰਮੇਨ ਰਿਤੂ ਝਿੰਗੋਨੀ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਗੁਰੂਗ੍ਰਾਮ ਉਨ੍ਹਾਂ ਦੀ ਸੰਸਥਾ ਵੱਲੋਂ ਓਪੀਡੀ , ਆਧੁਨਿਕ ਸਰਜੀਕਲ ਸਹੂਲਤਾਂ ਅਤੇ ਸਰਵੋਤਮ ਪ੍ਰਥਾਵਾਂ ਦੀ ਵਰਤੋ ਸਮੇਤ ਪਸ਼ੂ ਦੇਖਭਾਲ ਲਈ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।