ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਸੂਬੇ ਦੇ ਵਿਰਾਸਤ ਸਥਾਨਾਂ, ਢਾਂਚਿਆਂ, ਅਜਾਇਬ ਘਰ ਅਤੇ ਕਲਾਕ੍ਰਿਤੀਆਂ ਦੇ ਬਾਰੇ ਵਿਚ ਲੋਕਾਂ ਵਿਚ ਜਾਗਰੁਕਤਾ ਵਧਾਉਣ ਦੇ ਲਈ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਵਧਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਿਭਾਗ ਇਸ ਦਿਸ਼ਾ ਵਿਚ ਹੋਰ ਤੇਜੀ ਨਾਲ ਕੰਮ ਕਰੇ ਤਾਂ ਜੋ ਹਰਿਆਣਾ ਦੀ ਖੁਸ਼ਹਾਲ ਸਭਿਆਚਾਰਕ ਵਿਰਾਸਤ ਦੇ ਨਾਲ ਵੱਧ ਤੋਂ ਵੱਧ ਲੋਕਾਂ ਅਤੇ ਸੈਨਾਨੀਆਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਇੱਥੇ 12 ਰਾਜ ਸਰੰਖਿਤ ਸਮਾਰਕਾਂ ਦੀ ਵਿਸ਼ੇਸ਼ਤਾ ਵਾਲੇ ਇਕ ਕਸਟਮਰਾਇਜਡ ਮਾਈ ਸਟੈਂਪ ਨੁੰ ਜਾਰੀ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੇ ਵਿਭਾਗ ਵੱਲੋਂ 38 ਨਵੇਂ ਅਪਨਾਏ ਗਏ ਸਮਾਰਕਾਂ ਅਤੇ ਸਥਾਨਾਂ ਦਾ ਉਦਘਾਟਨ ਵੀ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਰਾਜ ਦੀ ਵਿਰਾਸਤ. ਅਤੇ ਸਭਿਆਚਾਰਕ ਖੁਸ਼ਹਾਲੀ ਨੂੰ ਪ੍ਰੋਤਸਾਹਨ ਦੇਣ ਲਈ ਵਿਭਾਗ ਦੇ ਪੰਜ ਨਵੀਂ ਪ੍ਰਕਾਸ਼ਨਾਂ ਦਾ ਵੀ ਅਣਾਵਰਣ ਕੀਤਾ।
ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ਰਾਜ ਦੀ ਖੁਸ਼ਹਾਲ ਵਿਰਾਸਤ ਅਤੇ ਸਭਿਆਚਾਰ ਮਾਣ ਦਾ ਸਰੋਤ ਹੈ। ਇਹ ਜਰੂਰੀ ਹੈ ਕਿ ਅਸੀਂ ਇੰਨ੍ਹਾਂ ਖਜਾਨਿਆਂ ਨੂੰ ਆਪਣੇ ਨਿਵਾਸੀਆਂ ਅਤੇ ਸੈਨਾਨੀਆਂ ਦੋਵਾਂ ਦੇ ਲਈ ਸਰਲ ਅਤੇ ਜਾਣਕਾਰੀ ਬਨਾਉਣ। ਇਹ ਪ੍ਰਕਾਸ਼ਨ ਇਸ ਯਤਨ ਵਿਚ ਮਹਤੱਵਪੂਰਨ ਭੁਮਿਕਾ ਨਿਭਾਉਣਗੇ। ਉਨ੍ਹਾਂ ਨੇ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਵੱਲੋਂ ਸਿਖਿਆ ਵਿਭਾਗ ਦੇ ਨਾਲ ਮਿਲ ਕੇ ਵਿਦਿਅਕ ਪਹਿਲ ਦੀ ਸ਼ਲਾਘਾ ਕਰਦੇ ਹੋਏ ਸੂਬੇ ਦੇ ਵਿਰਾਸਤ ਸਥਾਨਾਂ ਅਤੇ ਸਮਾਰਕਾਂ 'ਤੇ ਵਿਦਿਆਰਥੀਆਂ ਦੀ ਯਾਤਰਾਵਾਂ ਨੁੰ ਵਧਾਉਣ ਦੀ ਜਰੂਰਤ 'ਤੇ ਵੀ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੀ ਪਹਿਲ ਸਾਡੀ ਨੋਜੁਆਨ ਪੀੜੀ ਵਿਚ ਮਾਣ ਅਤੇ ਜਾਗਰੁਕਤਾ ਦੀ ਭਾਵਨਾ ਪੈਦਾ ਕਰਨ ਦੇ ਨਾਲ -ਨਾਲ ਸਾਡੀ ਸਭਿਆਚਾਰਕ ਜੜ੍ਹਾਂ ਦੇ ਨਾਲ ਫੁੰਘਾ ਜੁੜਾਵ ਪੈਦਾ ਕਰੇਗੀ। ਮੁੱਖ ਮੰਤਰੀ ਨੇ ਹਰਿਆਣਾ ਦੇ ਪੁਰਾਤੱਤਵ ਸਥਾਨਾਂ ਵਿਚ ਵੀ ਦਿਲਚਸਪੀ ਵਿਅਕਤ ਕਰਦੇ ਹੋਏ ਵਿਰਾਸਤ ਸਮਾਰਕਾਂ ਦੇ ਮੁੜ ਵਿਸਥਾਰ ਲਈ ਵਿੱਤੀ ਸਹਾਇਤਾ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਨੇ ਹਰਿਆਣਾ ਦੇ ਬਹੁਮੁੱਲੀ ਸਮਾਰਕਾਂ ਅਤੇ ਖੁਸ਼ਹਾਲ ਵਿਰਾਸਤ ਦੇ ਸਰੰਖਣ ਲਈ ਵਿਭਾਗ ਦੀ ਟੀਮ ਯਤਨਾਂ ਦੀ ਵੀ ਸ਼ਲਾਘਾ ਕੀਤੀ।