ਸੁਨਾਮ : ਚੌਗਿਰਦੇ ਦੀ ਸੰਭਾਲ ਲਈ ਰੋਟਰੀ ਕਲੱਬ ਸੁਨਾਮ ਮੇਨ ਵੱਲੋਂ ਪ੍ਰਧਾਨ ਦੇਵਿੰਦਰਪਾਲ ਸਿੰਘ ਰਿੰਪੀ ਦੀ ਅਗਵਾਈ ਹੇਠ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਵੀਰਵਾਰ ਨੂੰ ਕਚਹਿਰੀ ਕੰਪਲੈਕਸ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰਦਿਆਂ ਮੁੱਖ ਮਹਿਮਾਨ ਐਸਡੀਐਮ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਰੁੱਖ ਅਤੇ ਮਨੁੱਖ ਦੀ ਸਦੀਆਂ ਪੁਰਾਣੀ ਸਾਂਝ ਨੂੰ ਬਣਾਈ ਰੱਖਣ ਲਈ ਹਰ ਮਨੁੱਖ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਆਪਣੇ ਜਨਮ ਦਿਨ ਮੌਕੇ ਫਜ਼ੂਲ ਖਰਚੀ ਅਤੇ ਦਿਖਾਵਾ ਬੰਦ ਕਰਕੇ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਚੌਗਿਰਦੇ ਦੀ ਸੰਭਾਲ ਕੀਤੀ ਜਾ ਸਕੇ। ਕਲੱਬ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਐਸਡੀਐਮ ਪ੍ਰਮੋਦ ਸਿੰਗਲਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰੋਟਰੀ ਦੇ ਜ਼ਿਲ੍ਹਾ ਗਵਰਨਰ ਰਹੇ ਘਨਸ਼ਿਆਮ ਕਾਂਸਲ ਨੇ ਉਚੇਚੇ ਤੌਰ ਤੇ ਸ਼ਿਰਕਤ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾ ਰੋਟਰੀ ਵਾਤਾਵਰਨ ਦੀ ਸੰਭਾਲ ਲਈ ਯਤਨਸ਼ੀਲ ਹੈ। ਕਲੱਬ ਦੇ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਨੇ ਕਿਹਾ ਕਿ ਬੂਟਿਆਂ ਦੀ ਸੰਭਾਲ ਲਈ ਬਕਾਇਦਾ ਕਲੱਬ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਤਾਂ ਜੋ ਲਾਏ ਬੂਟਿਆਂ ਦਾ ਪਾਲਣ ਪੋਸ਼ਣ ਠੀਕ ਢੰਗ ਨਾਲ ਹੋ ਸਕੇ। ਉਨ੍ਹਾਂ ਭਵਿੱਖ ਵਿੱਚ ਵੀ ਇਹੋ ਜਿਹੇ ਉਪਰਾਲੇ ਜਾਰੀ ਰੱਖਣ ਦੀ ਵਚਨਵੱਧਤਾ ਪ੍ਰਗਟਾਈ। ਇਸ ਮੌਕੇ ਖਜਾਨਚੀ ਰਾਜਨ ਸਿੰਗਲਾ ,ਸੈਕਟਰੀ ਹਨੀਸ਼ ਸਿਗਲਾ, ਸੁਮਿਤ ਬੰਦਲਿਸ਼, ਵਿਕਰਮ ਗਰਗ ਵਿੱਕੀ, ਸ੍ਰੀ ਗੋਪਾਲ ਗੁਪਤਾ, ਰਾਜੇਸ਼ ਡੱਲਾ,ਮਿੰਟੂ ਸਿੰਗਲਾ,ਮਨਪ੍ਰੀਤ ਬਾਂਸਲ ਅਜੈਬ ਸਿੰਘ ਸੱਗੂ, ਯਸ਼ਪਾਲ ਮੰਗਲਾ, ਬਿਕਰਮ ਗੋਇਲ, ਤਨੁਜ ਜਿੰਦਲ,ਕਮਲ ਗਰਗ, ਬਹਾਲ ਸਿੰਘ ਕਾਲੇਕਾ,ਪ੍ਰੋਫੈਸਰ ਵਿਜੇ ਮੋਹਨ, ਸੁਰਜੀਤ ਸਿੰਘ ਗਹੀਰ,ਸੁਰੇਸ਼ ਗੋਇਲ ਸ਼ਸ਼ੀ, ਸੰਜੀਵ ਟਿਨੀ,ਸ਼ਿਵ ਜਿੰਦਲ, ਕੇਵਲ ਸਿੰਗਲਾ, ਰਮੇਸ਼ ਜਿੰਦਲ,ਅਤੁਲ ਗੁਪਤਾ, ਇੰਦਰ ਕੁਮਾਰ,ਨਵੀਨ ਗੋਇਲ, ਰਜਨੀਸ਼ ਕੁਮਾਰ, ਮਨੋਹਰ ਲਾਲ ਅਰੋਡ਼ਾ, ਸਤੀਸ਼ ਮਿੱਤਲ,ਸੰਦੀਪ ਜੈਨ,ਐਡਵੋਕੇਟ ਨਵੀਨ ਗਰਗ ਆਦਿ ਹਾਜ਼ਰ ਸਨ।