Thursday, November 21, 2024

Haryana

ਨੌਜੁਆਨਾ ਨੂੰ ਮਾਨਸਿਕ ਤੇ ਸ਼ਰੀਰਿਕ ਦ੍ਰਿਸ਼ਟੀ ਨਾਲ ਤੰਦਰੁਸਤ ਬਨਾਉਣ ਵਿਚ ਰੋਾਹਗਿਰੀ ਹੈ ਕਾਰਗਰ : ਮੁੱਖ ਮੰਤਰੀ

July 15, 2024 03:25 PM
SehajTimes

ਰਾਹਗਿਰੀ ਪ੍ਰੋਗ੍ਰਾਮ ਵਿਚ ਨੌਜੁਆਨਾਂ ਵੱਲੋਂ ਸਾਈਕਲਿੰਗ ਕਰ ਸਿਹਤਮੰਦ ਰਹਿਣ ਤੇ ਨਸ਼ੇ ਤੋਂ ਦੂਰ ਰਹਿਣ ਦਾ ਹੈ ਚੰਗਾ ਸਰੋਤ- ਮੁੱਖ ਮੰਤਰੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਰਾਹਗਿਰੀ ਵਰਗੇ ਪ੍ਰੋਗ੍ਰਾਮ ਲੋਕਾਂ ਵਿਚ ਏਕਤਾ ਅਤੇ ਪ੍ਰੇਮ ਦੀ ਭਾਵਨਾ ਨੂੰ ਜਾਗ੍ਰਿਤ ਕਰਨ ਦੇ ਨਾਲ-ਨਾਲ ਨੌਜੁਆਨਾਂ ਨੂੰ ਮਾਨਸਿਕ ਅਤੇ ਸ਼ਰੀਰਿਕ ਦ੍ਰਿਸ਼ਟੀ ਨਾਲ ਤੰਦਰੁਸਤ ਬਨਾਉਣ ਵਿਚ ਵੀ ਕਾਰਗਰ ਹੁੰਦੇ ਹਨ।

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਹਰਿਆਣਾ ਉਦੈ ਪ੍ਰੋਗ੍ਰਾਮ ਤਹਿਤ ਅੱਜ ਹਰਬਲ ਪਾਰਕ ਅੰਬਾਲਾ ਸ਼ਹਿਰ ਦੇ ਨੇੜੇ ਪ੍ਰਬੰਧਿਤ ਰਾਹਗਿਰੀ ਪ੍ਰੋਗ੍ਰਾਮ ਵਿਚ ਪਹੁੰਚੇ ਜਨਸੈਲਾਬ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਲੋਕ ਨਿਰਮਾਣ ਰੇਸਟ ਹਾਊਸ ਅੰਬਾਲਾ ਸ਼ਹਿਰ ਦੇ ਕੋਲ ਮੁੱਖ ਮੰਤਰੀ ਨੇ ਖੁਦ ਸਾਈਕਲ ਚਲਾ ਕੇ ਲੋਕਾਂ ਨੂੰ ਸਿਹਤਮੰਦ ਰਹਿਣ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਵਨ , ਵਾਤਾਵਰਣ ਤੇ ਜੰਗਲੀ ਜੀਵ ਵਿਭਾਗ ਵੱਲੋਂ ਵਨ ਖੇਤਰ ਨੂੰ ਵਧਾਉਣ ਲਈ ਚਲਾਏ ਜਾ ਰਹੇ ਮੁਹਿੰਮ ਇਕ ਪੇੜ ਮਾਂ ਕੇ ਨਾਂਅ ਦਾ ਸੰਦੇਸ਼ ਵੀ ਦਿੱਤਾ ਅਤੇ ਉਨ੍ਹਾਂ ਨੇ ਖੁਦ ਇਕ ਪੌਧਾ ਵੀ ਲਗਾਇਆ।

ਮੁੱਖ ਮੰਤਰੀ ਨੇ ਕਿਹਾ ਕਿ ਮਾਂ ਅੰਬਾ ਦੀ ਪਵਿੱਤਰ ਧਰਤੀ ਅੰਬਾਲਾ ਦੀ ਇਸ ਭੂਮੀ 'ਤੇ ਰਾਹਗਿਰੀ ਪ੍ਰੋਗ੍ਰਾਮ ਵਿਚ ਪਹੁੰਚਣ 'ਤੇ ਮੈਂ ਆਪਣੀ ਖੁਸ਼ਕਿਸਮਤੀ ਮੰਨਦਾ ਹਾਂ ਅਤੇ ਸਾਰਿਆਂ ਨੂੰ ਪ੍ਰੋਗ੍ਰਾਮ ਦਾ ਹਿੱਸਾ ਬਲਣ 'ਤੇ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਰਾਹਗਿਰੀ ਪ੍ਰੋਗ੍ਰਾਮ ਵਿਚ ਨੌਜੁਆਨਾਂ ਵੱਲੋਂ ਸਾਈਕਲਿੰਗ ਕਰ ਸਿਹਤਮੰਦ ਰਹਿਣ ਤੇ ਨਸ਼ੇ ਤੋਂ ਦੂਰ ਰਹਿਣ ਦਾ ਚੰਗਾ ਸੰਦੇਸ਼ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ 'ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਸ਼ੁਰੂ ਕੀਤੀ ਹੈ। ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ ਕਰਨਾਲ ਤੋਂ 13 ਜੁਲਾਈ ਨੂੰ ਇਕ ਪੇੜ ਮਾਂ ਦੇ ਨਾਂਅ ਦੇ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਇਸੀ ਲੜੀ ਵਿਚ ਅੱਜ ਅੰਬਾਲਾ ਵਿਚ ਪੌਧਾਰੋਪਣ ਕੀਤਾ। ਇਹ ਮੁਹਿੰਮ ਮਾਨਸੂਨ ਦੌਰਾਨ ਸਾਰੇ ਵਿਦਿਅਕ ਸੰਸਥਾਨਾਂ, ਸਮਾਜਿਕ- ਧਾਰਮਿਕ ਸੰਗਠਨਾਂ ਤੇ ਸਰਕਾਰੀ ਵਿਭਾਗਾਂ ਵੱਲੋਂ ਚਲਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ ਰੱਖਣ ਤੇ ਤਾਪਮਾਨ ਦੇ ਸੰਤੁਲਨ ਨੂੰ ਬਣਾਏ ਬੱਖਣ ਲਈ ਵੱਧ ਤੋਂ ਵੱਧ ਪੌਧੇ ਲਗਾਉਣ ਅਤੇ ਪੇੜ ਬਨਣ ਤਕ ਉਨ੍ਹਾਂ ਦੀ ਦੇਖਭਾਲ ਕਰਨ। ਪ੍ਰੋਗ੍ਰਾਮ ਦੌਰਾਨ ਵਨ ਵਿਭਾਗ ਵੱਲੋਂ ਪੰਜ ਹਜਾਰ ਤੋਂ ਵੱਧ ਫੱਲਦਾਰ ਤੇ ਛਾਂਦਾਰ ਪੌਧੇ ਵੀ ਵੰਡੇ ਗਏ।

ਡੇਢ ਕਰੋੜ ਤੋਂ ਵੱਧ ਪੌਧੇ ਲਗਾਏ ਗਏ

ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਸੂਬੇ ਵਿਚ ਕਰੋੜਾਂ ਪੌਧੇ ਲਗਾਉਣ ਦਾ ਕੰਮ ਕੀਤਾ ਗਿਆ ਹੈ ਅਤੇ ਇਸ ਸਾਲ ਹੁਣ ਤਕ ਡੇਢ ਕਰੋੜ ਤੋਂ ਵੱਧ ਪੌਧੇ ਲਗਾਏ ਜਾ ਚੁੱਕੇ ਹਨ। ਏਗਰੋ ਫੋਰੇਸਟਰੀ ਰਾਹੀਂ ਵੀ ਕਿਸਾਨਾਂ ਦੇ ਖੇਤਾਂ ਵਿਚ ਪੌਧੇ ਲਗਵਾਏ ਗਏ ਹਨ।

ਉਨ੍ਹਾਂ ਨੇ ਲੋਕਾਂ ਨੁੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਦੇ ਜਨਮ ਦਿਨ , ਸਾਲਗਿਰ੍ਹਾਂ ਤੇ ਹੋਰ ਸਮਾਜਿਕ ਮਹੋਤਸਵ ਦੌਰਾਨ ਵੀ ਇਕ ਪੇੜ ਲਗਾ ਕੇ ਇਸ ਸਮਾਰੋਹ ਨੂੰ ਯਾਦਗਾਰ ਬਨਾਉਣ। ਉਨ੍ਹਾਂ ਨੇ ਇਹ ਵੀ ਕਿਹਾ ਕਿ 8 ਜੂਨ 1857 ਨੁੰ ਸੁਤੰਤਰਤਾ ਅੰਦੋਲਨ ਦੀ ਪਹਿਲੀ ਚਿੰਗਾਰੀ ਅੰਬਾਲਾ ਦੀ ਧਰਤੀ ਤੋਂ ਉਠੀ ਸੀ ਅਤੇ ਇਸ ਅੰਦੋਲਨ ਵਿਚ ਮਾਂਭੂਮੀ ਦੀ ਰੱਖਿਆ ਕਰਨ ਵਾਲੇ ਸ਼ਹੀਦਾਂ ਨੂੰ ਮੈਂ ਨਮਨ ਕਰਦਾ ਹਾਂ।

ਮੁੱਖ ਮੰਤਰੀ ਨੇ ਵਾਲੀਬੋਲ ਮੈਚ ਖੇਡ ਕੇ ਨੌਜੁਆਨਾਂ ਦਾ ਵਧਾਇਆ ਹੌਂਸਲਾ

ਰਾਹਗਿਰੀ ਪ੍ਰੋਗ੍ਰਾਮ ਵਿਚ ਵੱਖ-ਵੱਖ ਤਰ੍ਹਾ ਦੀ ਸ਼ਰੀਰਿਕ ਗਤੀਵਿਧੀਆਂ ਨਾਲ ਸਬੰਧਿਤ 23 ਏਕਟੀਵਿਟੀ ਜਿਸ ਵਿਚ ਖੇਡ ਜਿਵੇਂ ਰੱਸਾਕੱਸੀ ਕਬੱਡੀ, ਫੁੱਟਬਾਲ, ਵੇਟਲਿਫਟਿੰਗ ਮਲਖਮ, ਨੁੱਕੜ ਨਾਟਕ ਅਤੇ ਵਾਲੀਬਾਦ ਕਰਵਾਏ ਗਏ। ਜਿਨ੍ਹਾਂ ਨੂੰ ਦੇਖ ਲੋਕ ਰੋਮਾਂਚਿਤ ਹੋ ਗਏ। ਮੁੱਖ ਮੰਤਰੀ ਨੇ ਵਾਲੀਬਾਲ ਮੈਚ ਵੀ ਖੇਡਿਆ ਅਤੇ ਨੌਜੁਆਨ ਖਿਡਾਰੀਆਂ ਵਿਚ ਜੋਸ਼ ਵੀ ਭਰਿਆ। ਇਸ ਦੌਰਾਨ ਮੁੱਖ ਮੰਤਰੀ ਨੇ ਖੇਡ ਜਗਤ ਵਿਚ ਬਿਹਤਰ ਉਪਲਬਧੀ ਹਾਸਲ ਕਰਨ ਵਾਲੇ ਕੌਮਾਂਤਰੀ ਜਿਮਨਾਸਟਿਕ ਖਿਡਾਰੀ ਯੋਗੇਸ਼ਵਰ ਸਿੰਘ ਤੇ ਕੌਮਾਂਤਰੀ ਜੁਡੋ ਖਿਡਾਰੀ ਸੁਰੇਂਦਰ ਸਿੰਘ ਨੂੰ ਸਮ੍ਰਿਤੀ ਚਿੰਨ੍ਹ ਭੇਂਟ ਕਰ ਉਨ੍ਹਾਂ ਦਾ ਉਤਸਾਹ ਵਧਾਇਆ।

ਇਸ ਮੌਕੇ 'ਤੇ ਟ੍ਰਾਂਸਪੋਰਟ, ਮਹਿਲਾ ਬਾਲ ਵਿਕਾਸ ਰਾਜ ਮੰਤਰੀ ਅਸੀਮ ਗੋਇਲ ਤੇ ਜਿਲ੍ਹਾ ਪ੍ਰਸਾਸ਼ਨ ਨੇ ਮੁੱਖ ਮੰਤਰੀ ਨੂੰ ਸਕ੍ਰਿਤੀ ਚਿੰਨ੍ਹ ਭੇਂਟ ਕਰ ਉਨ੍ਹਾਂ ਦਾ ਇੱਥੇ ਪਹੁੰਚਣ 'ਤੇ ਸਵਾਗਤ ਵੀ ਕੀਤਾ। ਇਸ ਦੇ ਨਾਲ ਹੀ ਜਿਲ੍ਹਾ ਰੈਡਕ੍ਰਾਸ ਸੋਸਾਇਟੀ ਵੱਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਦਿਵਆਂਗਜਨਾਂ ਨੁੰ ਮੋਟਰਾਇਜਡ ਸਾਈਕਲ ਤੇ ਵਹੀਲਚੇਅਰ ਵੰਡੀਆਂ।

ਮੁੱਖ ਮੰਤਰੀ ਨੇ ਸਟਾਲ 'ਤੇ ਬੰਧਵਾਈ ਰੱਖੜੀ

ਰਾਹਗਿਰੀ ਪ੍ਰੋਗ੍ਰਾਮ ਦੌਰਾਨ ਵੱਖ-ਵੱਖ ਵਿਭਾਗ ਅਤੇ ਸੰਸਥਾਵਾਂ ਵੱਲੋਂ ਸਟਾਲ ਲਗਾਏ ਗਏ ਸਨ, ਜਿਨ੍ਹਾਂ ਦਾ ਮੁੱਖ ਮੰਤਰੀ ਨਾਇਬ ਸਿੰਘ ਨੇ ਅਵਲੋਕਨ ਕੀਤਾ ਅਤੇ ਪ੍ਰਦਰਸ਼ਿਤ ਕੀਤੇ ਗਏ ਸਮਾਨਾਂ ਦੀ ਸ਼ਲਾਘਾ ਕੀਤੀ ਤੇ ਕੁੱਝ ਸਮਾਨ ਵੀ ਖਰੀਦਿਆ। ਮੁੱਖ ਮੰਤਰੀ ਨੇ ਰੱਖਙੀ ਵਿਚ ਬੰਧਵਾਈ। ਇਸ ਦੌਰਾਨ ਹਰਿਆਣਾਵੀਂ, ਪੰਜਾਬੀ ਸਭਿਅਚਾਰ 'ਤੇ ਅਧਾਰਿਤ ਸਭਿਟਾਚਾਰਕ ਪ੍ਰੋਗ੍ਰਾਮਾਂ ਦੀ ਵਧੀਆ ਪੇਸ਼ਗੀ ਰਹੀ ਜਿਨ੍ਹਾਂ ਦਾ ਸਾਰਿਆਂ ਨੇ ਆਨੰਦ ਲਿਆ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ