ਮੁੱਖ ਮੰਤਰੀ ਨੇ ਸੋਨੀਪਤ ਦੇ ਪਿੰਡ ਭੈਰਾ ਬਾਂਕੀਪੁਰ ਵਿਚ ਵੀਰ ਸ਼ਿਰੋਮਣੀ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ਦਾ ਕੀਤਾ ਉਦਘਾਟਨ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਕੇਂਦਰ ਤੇ ਸੂਬਾ ਸਰਕਾਰ ਦੀ ਡਬਲ ਇੰਜਨ ਦੀ ਸਰਕਾਰ ਨੇ ਭਲਾਈਕਾਰੀ ਯੋਜਨਾਵਾਂ ਦਾ ਲਾਭ ਆਮ ਜਨਤਾ ਤਕ ਪਹੁੰਚਾਉਣ ਦੀ ਪਹਿਲ ਕੀਤੀ ਹੈ, ਜਿਸ ਨਾਲ ਕਾਫੀ ਹੱਦ ਤਕ ਸਮਾਜ ਦੇ ਆਖੀਰੀ ਲਾਇਨ ਵਿਚ ਖੜ੍ਹੇ ਵਿਅਕਤੀ ਤਕ ਯੋਜਨਾਵਾਂ ਦਾ ਲਾਭ ਪਹੁੰਚ ਰਿਹਾ ਹੈ। ਇੰਨ੍ਹਾਂ ਯੋਜਨਾਵਾਂ ਦਾ ਹੀ ਅਸਰ ਹੈ ਕਿ ਅੱਜ ਗਰੀਬ ਤੋਂ ਗਰੀਬ ਵਿਅਕਤੀ ਦੇ ਮੁੰਹ 'ਤੇ ਮੁਸਕਾਨ ਦੇਖਣ ਨੁੰ ਮਿਲ ਰਹੀ ਹੈ।
ਮੁੱਖ ਮੰਤਰੀ ਅੱਜ ਸੋਨੀਪਤ ਜਿਲ੍ਹੇ ਦੇ ਰਾਈ ਹਲਕੇ ਦੇ ਪਿੰਡ ਭੈਰਾ ਬਾਂਕੀਪੁਰ ਵਿਚ ਵੀਰ ਸ਼ਿਰੋਮਣੀ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ਦਾ ਉਦਘਾਟਨ ਕਰਨ ਬਾਅਦ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਉਨ੍ਹਾਂ ਨੇ 112 ਕਰੋੜ ਰੁਪਏ ਦੀ 14 ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਸਰਕਾਰ ਸਿਰਫ ਐਲਾਨ ਕਰਦੀ ਸੀ, ਪਰ ਉਨ੍ਹਾਂ 'ਤੇ ਅਮਲ ਨਹੀਂ ਹੁੰਦਾ ਸੀ। ਸਰਕਾਰ ਲੋਕਾਂ ਨੂੰ ਸਿਰਫ ਸੁਪਨੇ ਦਿਖਾਉਦੀ ਸੀ। ਹਕੀਕਤ ਐਲਾਨ ਧਰਾਤਲ 'ਤੇ ਨਹੀਂ ਉਤਰ ਪਾਉਂਦੀ ਸਨ। ਪਹਿਲਾਂ ਸੂਬੇ ਵਿਚ ਬਿਜਲੀ ਦੇ ਲਈ ਹਾਹਾਕਾਰ ਸੀ ਅਤੇ ਆਮ ਲੋਕ ਬਿਜਲੀ ਦੀ ਮੰਗ ਨੂੰ ਲੈ ਕੇ ਰੈਲੀ ਕੱਢਦੇ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੀ ਸਰਕਾਰ ਨੇ ਵਿਵਸਥਾ ਨੂੰ ਸੁਧਾਰ ਕੇ ਲੋਕਾਂ ਨੂੰ 24 ਘੰਟੇ ਬਿਜਲੀ ਦੇਣ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਡੇਢ ਲੱਖ ਲੋਕਾਂ ਨੂੰ ਬਿਨ੍ਹਾਂ ਪਰਚੀ ਤੇ ਖਰਚੀ ਦੇ ਸਰਕਾਰੀ ਨੌਕਰੀ ਦਿੱਤੀ ਹੈ। 2014 ਤੋਂ ਪਹਿਲਾਂ ਬਜੁਰਗਾਂ ਨੂੰ ਸਿਰਫ 500 ਰੁਪਏ ਪੈਂਸ਼ਨ ਮਿਲਦੀ ਸੀ ਅਤੇ ਅਸੀਂ ਸੱਤਾ ਵਿਚ ਆਉਣ ਦੇ ਬਾਅਦ 1000 ਰੁਪਏ ਪਂੈਸ਼ਨ ਨੂੰ ਲਾਗੂ ਕੀਤਾ। ਅੱਜ ਅਸੀਂ ਸੂਬੇ ਦੇ 20 ਲੱਖ ਲੋਕਾਂ ਨੁੰ 3000 ਰੁਪਏ ਬੁਢਾਂਪਾ ਸਨਮਾਨ ਭੱਤਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਸੰਵਿਧਾਨ ਅਨੁਸਾਰ ਕੰਮ ਕਰ ਰਿਹਾ ਹੈ। ਦੇਸ਼ ਅਤੇ ਸੂਬਾ ਉਨੱਤੀ ਦੇ ਰਾਹ 'ਤੇ ਵਧਿਆ ਹੈ। ਹਰ ਜਰੂਰਤਮੰਦ ਵਿਅਕਤੀ ਨੁੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਗੱਲਾਂ ਵਿਰੋਧੀ ਧਿਰ ਨੂੰ ਹਜਮ ਨਹੀਂ ਹੋ ਰਹੀਆਂ ਹਨ ਅਤੇ ਹਰ ਦਿਨ ਲੋਕਾਂ ਨੁੰ ਝੂਠ ਬੋਲ ਕੇ ਗੁਮਰਾਹ ਕਰਨ ਦਾ ਕੰਮ ਕਰ ਰਹੇ ਹਨ, ਪਰ ਵਿਰੋਧੀ ਧਿਰ ਨੂੰ ਸੋਚਣਾ ਚਾਹੀਦਾ ਹੈ ਕਿ ਕਾਠ ਦੀ ਹਾਂਢੀ ਵਾਰ ਵਾਰ ਨਹੀਂ ਚੜ੍ਹਦੀ।
500 ਤੋਂ ਵੱਧ ਸਕੂਲਾਂ ਦੇ ਨਾਂਅ ਸ਼ਹੀਦਾਂ ਦੇ ਨਾਂਅ 'ਤੇ ਰੱਖੇ ਗਏ ਹਨ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵੀਰ ਸ਼ਿਰੋਮਣੀ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ਦਾ ਉਦਘਾਟਨ ਕਰਨਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ। ਇਹ ਪ੍ਰਤਿਮਾ ਨਵੀਂ ਪੀੜੀਆਂ ਨੂੰ ਮਹਾਰਾਣਾ ਪ੍ਰਤਾਪ ਵਰਗੀ ਵੀਰਤਾ, ਦੇਸ਼ਭਗਤੀ ਅਤੇ ਹਿੰਮਤ ਦੀ ਹਮੇਸ਼ਾ ਪ੍ਰੇਰਣਾ ਦਿੰਦੀ ਰਹਿਣਗੀਆਂ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ 509 ਸਕੂਲਾਂ ਦੇ ਨਾਂਅ ਅੱਜ ਸ਼ਹੀਦਾਂ ਦੇ ਨਾਂਅ 'ਤੇ ਰੱਖੇ ਗਏ ਹਨ। ਇਸੀ ਤਰ੍ਹਾ ਨਾਲ ਕਰਨਾਲ ਦੇ ਅੰਜਨਸਥਲੀ ਵਿਚ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਸਥਾਤਿ ਕੀਤੀ ਗਈ ਹੈ।
ਇਸ ਮੌਕੇ 'ਤੇ ਰਾਈ ਤੋਂ ਵਿਧਾਇਕ ਤੇ ਭਾਜਪਾ ਸੂਬਾ ਪ੍ਰਧਾਨ ਮੋਹਨਲਾਲ ਬੜੌਲੀ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਰਕਾਰ ਦੀ ਜਨ ਹਿਤੇਸ਼ੀ ਯੋਜਨਾਵਾਂ ਨਾਲ ਲੋਕਾਂ ਨੂੰ ਲਾਭ ਹੋ ਰਿਹਾ ਹੈ। ਉਨ੍ਹਾਂ ਨੇ ਹੈਪੀ ਯੋਜਨਾ ਦਾ ਜਿਕਰ ਕਰਦੇ ਹੋਏ ਕਿਹਾ ਕਿ ਅੱਜ ਆਮ ਵਿਅਕਤੀ ਨੂੰ ਜੇਕਰ ਆਪਣੀ ਰਿਸ਼ਤੇਦਾਰੀ ਵਿਚ ਜਾਣਾ ਹੈ ਤਾਂ ਉਹ ਹਰਿਆਣਾ ਟ੍ਰਾਂਸਪੋਰਟ ਦੀ ਬੱਸ ਵਿਚ ਹੈਪੀ ਕਾਰਡ ਨਾਲ ਮੁਫਤ ਯਾਤਰਾ ਕਰ ਸਕਦਾ ਹੈ। ਇਸ ਮੌਕੇ 'ਤੇ ਖੇਡ ਮੰਤਰੀ ਸੰਜੈ ਸਿੰਘ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ 'ਤੇ ਸਾਬਕਾ ਮੰਤਰੀ ਕ੍ਰਿਸ਼ਣਾ ਗਹਿਲਾਵਤ, ਸਾਬਕਾ ਮੰਤੀ ਕਵਿਤਾ ਜੈਨ ਅਤੇ ਕਰਨੀ ਸੇਨਾ ਦੇ ਪ੍ਰਧਾਨ ਸੂਰਜਪਾਲ ਅੰਮੂ ਮੌਜੂਦ ਸਨ।
ਮੁੱਖ ਮੰਤਰੀ ਨੇ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਤਹਿਤ ਕੀਤਾ ਪੌਧਾਰੋਪਣ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਪਿੰਡ ਭੇਰਾ ਬਾਂਕੀਪੁਰ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਤੋਂ ਪਹਿਲਾਂ ਸਰਕਾਰੀ ਪ੍ਰਾਈਮਰੀ ਸਕੂਲ ਦੇ ਪਰਿਸਰ ਵਿਚ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਤਹਿਤ ਪੌਧਾਰੋਪਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਮੁਹਿੰਮ ਨੂੰ ਜਨ-ਜਨ ਤਕ ਪਹੁੰਚਾਉਣਾ ਹੈ। ਇਸ ਦੌਰਾਨ ਭਾਜਪਾ ਸੂਬੇ ਪ੍ਰਧਾਨ ਤੇ ਰਾਈ ਦੇ ਵਿਧਾਇਕ ਮੋਹਨਲਾਲ ਬਡੌਲੀ ਨੇ ਵੀ ਪੌਧਾਰੋਪਣ ਕੀਤਾ।