ਉਮੀਦਵਾਰਾਂ ਦੀ ਸ਼ਿਕਾਇਤ ਮੰਨਣ ਲਈ ਮਜੂਦ ਰਹੇਗੀ ਕਮਿਸ਼ਨ ਦੀ ਟੀਮ
ਚੰਡੀਗੜ੍ਹ : ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਕਿਹਾ ਕਿ ਕਮਿਸ਼ਨ ਨੇ ਇਸ਼ਤਿਹਾਰ ਗਿਣਤੀ 06/2024 , ਗਰੁੱਪ ਗਿਣਤੀ 01 ਤਹਿਤ ਕਾਮਨ ਯੋਗਤਾ ਟੇਸਟ ਗਰੁੱਪ ਸੀ ਦੇ ਕਵਾਲੀਫਾਈ ਕਰ ਚੁੱਕੇ ਉਮੀਦਵਾਰ, ਜਿਨ੍ਹਾਂ ਨੇ ਪੁਲਿਸ ਕਾਂਸਟੇਬਲ (ਜੀਡੀ) ਦੇ ਅਹੁਦਿਆਂ ਲਈ ਬਿਨੈ ਕੀਤਾ ਹੈ, ਉਨ੍ਹਾਂ ਦੇ ਸ਼ਰੀਰਿਕ ਮਾਪ ਟੇਸਟ (ਪੀਐਮਟੀ) (ਕੱਦ, ਛਾਤੀ ਤੇ ਵਜਨ) ਪ੍ਰੀਖਿਆ ਦੇ ਪ੍ਰਬੰਧਿਤ ਕਰਨ ਦਾ ਪ੍ਰੋਗ੍ਰਾਮ ਜਾਰੀ ਕੀਤਾ ਹੈ।
ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਇਸ ਸਬੰਧ ਵਿਚ ਦਸਿਆ ਕਿ ਸ਼ਰੀਰਿਕ ਮਾਪ ਟੇਸਟ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਪੁਲਿਸ ਭਰਤੀ ਪ੍ਰਕ੍ਰਿਆ ਦੇ ਮਾਨਦੰਡਾਂ ਦੇ ਅਨੁਰੂਪ ਡਿਜੀਟਲ ਡਿਸਪਲੇ ਮਾਨੀਟਰ ਨਾਲ ਕੀਤਾ ਜਾਵੇਗਾ। ਮੌਕੇ 'ਤੇ ਹੀ ਹਰ ਉਮੀਦਵਾਰ ਦੀ ਫੋਟੋ ਅਤੇ ਵੀਡੀਓਗ੍ਰਾਫੀ ਹੋਵੇਗੀ। ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦਾ ਵੇਰਵਾ ਪੀਐਮਟੀ ਦੀ ਮਿੱਤੀ ਅਤੇ ਸਮੇਂ ਅਤੇ ਏਡਮਿਟ ਕਾਰਡ ਦੀ ਜਾਣਕਾਰੀ ਕਮਿਸ਼ਨ ਦੀ ਵੈਬਸਾਇਟ 'ਤੇ ਉਪਲਬਧ ਹੈ।
ਉਨ੍ਹਾਂ ਨੇ ਦਸਿਆ ਕਿ 16 ਜੁਲਾਈ, 2024 (ਮੰਗਲਵਾਰ) ਤੋਂ ਪੰਚਕੂਲਾ ਦੇ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਵਿਚ ਪਹਿਲਾ ਸਲਾਟ ਸਵੇਰੇ 6:30ਠ ਦੂਜਾ 8:30 ਵਜੇ ਅਤੇ ਤੀਜਾ 10:30 ਵਜੇ ਅਤੇ ਚੌਥਾ ਬਾਅਦ ਦੁਪਹਿਰ 12:30 ਵਜੇ ਕੀਤਾ ਜਾਵੇਗਾ, ਜਿਸ ਵਿਚ 2000 ਉਮੀਦਵਾਰਾਂ ਦਾ ਸ਼ਰੀਰਿਕ ਟੇਸਟ ਹੋਵੇਗਾ।
ਉਨ੍ਹਾਂ ਨੇ ਦਸਿਆ ਕਿ 23 ਜੁਲਾਈ ਤਕ ਹਰ ਦਿਨ 4 ਸਲਾਟ ਵਿਚ ਫੀਜੀਕਲ ਟੇਸਟ ਹੋਵੇਗਾ। ਇਸੀ ਤਰ੍ਹਾ 17 ਜੁਲਾਈ ਨੂੰ 3000 ਉਮੀਦਵਾਰਾਂ ਦਾ ਅਤੇ 18 ਤੋਂ 23 ਜੁਲਾਈ ਤਕ ਰੋਜਾਨਾ 5000 ਉਮੀਦਵਾਰਾਂ ਦਾ ਫੀਜੀਕਲ ਟੇਸਟ ਦਾ ਪ੍ਰਬੰਧ ਕਰਨ ਦਾ ਪ੍ਰੋਗ੍ਰਾਮ ਨਿਰਧਾਰਿਤ ਕੀਤਾ ਗਿਆ ਹੈ। ਪਹਿਲੇ ਪੜਾਅ ਦੇ ਬਾਅਦ ਜਲਦੀ ਹੀ ਬਾਕੀ ਉਮੀਦਵਾਰਾਂ ਦੀ ਪ੍ਰੀਖਿਆ ਦਾ ਸ਼ੈਡੀਯੂਲ ਜਾਰੀ ਕੀਤਾ ਜਾਵੇਗਾ।
ਸ੍ਰੀ ਹਿੰਮਤ ਸਿੰਘ ਨੇ ਪੁਰਸ਼ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੀਖਿਆ ਵਿਚ ਸ਼ਾਮਿਲ ਹੋਣ ਸਮੇਂ ਮੋਬਾਇਲ ਫੋਨ, ਇਲੈਕਟ੍ਰੋਨਿਕ ਡਿਵਾਇਸ, ਹਿਡਨ ਕੈਮਰਾ ਤੇ ਹੋਰ ਸਮੱਗਰੀ ਨਾ ਲੈ ਕੇ ਆਉਣ। ਉਮੀਦਵਾਰਾਂ ਨੂੰ ਸਿਰਫ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ , ਪਾਸਪੋਰਟ, ਫੋਟੋ ਯੁਕਤ ਵੋਟਰ ਕਾਰਡ ਅਤੇ ਪਤੇ ਦਾ ਸਬੂਤ ਦਾ ਮੂਲ ਦਸਤਾਵੇਜ ਤੇ ਕਮਿਸ਼ਨ ਦੀ ਵੈਬਸਾਇਟ ਤੋਂ ਡਾਉਨਲੋਡ ਕੀਤਾ ਸਕੈਨ ਯੁਕਤ ਏਡਮਿਟ ਕਾਰਡ ਅਤੇ ਇਕ ਏਡਮਿਟ ਫੋਟੋ ਚਿਪਕਾ ਕੇ ਨਾਲ ਲਿਆਉਣਾ ਹੋਵੇਗਾ।
ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਇੰਨ੍ਹਾਂ ਦੋ ਦਸਤਾਵੇਜਾਂ ਤੋਂ ਇਲਾਵਾ ਕਿਸੇ ਵੀ ਤਰ੍ਹਾ ਦੇ ਹੋਰ ਦਸਤਾਵੇਜ ਟੇਸਟ ਸਥਾਨ 'ਤੇ ਨਹੀਂ ਲੈ ਜਾ ਸਕਣਗੇ। ਉਨ੍ਹਾਂ ਨੇ ਮਹਿਲਾ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਊਹ ਨੱਥ, ਕੰਨਾਂ ਦੀ ਬਾਲੀ ਤੇ ਹੋਰ ਸਮੱਗਰੀ ਨਾਲ ਨਾ ਆਉਣ। ਸਾਰੇ ਉਮੀਦਵਾਰਾਂ ਦੀ ਬਾਇਓਮੈਟ੍ਰਿਕ ਤੇ ਆਈ ਮੈਟ੍ਰਿੰਕ ਨਾਲ ਜਾਂਚ ਹੋਵੇਗੀ, ਤਾਂਹੀ ਉਨ੍ਹਾਂ ਨੁੰ ਅੰਦਰ ਜਾਣ ਦੀ ਮੰਜੂਰੀ ਹੋਵੇਗੀ। ਜੇਕਰ ਬਾਇਓਮੈਟ੍ਰਿਕ ਵਿਚ ਕਿਸੇ ਉਮੀਦਵਾਰ ਦੀ ਥਾਂ ਦੂਜਾ ਵਿਅਕਤੀ ਟੇਸਟ ਦੇਣ ਲਈ ਦਾਖਲ ਹੁੰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਐਫਆਈਆਰ ਦਰਜ ਕਰਾਈ ਜਾਵੇਗੀ।
ਉਨ੍ਹਾਂ ਨੇ ਦਸਿਆ ਕਿ ਉਮੀਦਵਾਰਾਂ ਨੂੰ ਕਿਸੇ ਤਰ੍ਹਾ ਦੀ ਮੁਸ਼ਕਲ ਤੇ ਸ਼ਿਕਾਇਤ ਹੈ ਤਾਂ ਮੌਕੇ 'ਤੇ ਹੀ ਉਸ ਦਾ ਹੱਲ ਕਰਨ ਲਈ ਹਰਿਆਣਾ ਕਰਮਚਾਰੀ ਕਮਿਸ਼ਨ ਦੀ ਟੀਮ ਉਪਲਬਧ ਰਹੇਗੀ। ਇਸ ਤੋਂ ਇਲਾਵਾ, ਸ਼ਰੀਰਿਕ ਪ੍ਰੀਖਿਆ ਵਿਚ ਸਹਿਯੋਗ ਲਈ ਖੇਡ ਵਿਭਾਗ ਦੇ ਕੋਚ ਵੀ ਮੌਜੂਦ ਰਹਿਣਗੇ।
ਜੀਰਕਪੁਰ ਦੇ ਸਿੰਘਪੁਰਾ ਬੱਸ ਸਟੈਂਡ ਤੋਂ ਹਰਿਆਣਾ ਟ੍ਰਾਂਸਪੋਰਟ ਬੱਸਾਂ ਦੀ ਹੋਵੇਗੀ ਵਿਵਸਥਾ
ਚੇਅਰਮੈਨ ਨੇ ਦਸਿਆ ਕਿ ਜਿਰਕਪੁਰ ਦੇ ਸਿੰਘਪੁਰਾ ਬੱਸ ਸਟੈਂਡ ਤੋਂ ਉਮੀਦਵਾਰਾਂ ਨੂੰ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਤਕ ਲਿਆਉਣ ਦੀ ਹਰਿਆਣਾ ਟ੍ਰਾਂਸਪੋਰਟ ਦੀ ਬੱਸਾਂ ਦੀ ਵਿਵਸਥਾ ਹੋਵੇਗੀ। ਇਸ ਤੋਂ ਇਲਾਵਾ ਜੋ ਉਮੀਦਵਾਰ ਆਪਣੇ ਨਿਜੀ ਵਾਹਨਾਂ ਤੋਂ ਆਉਣਾ ਚਾਹੁੰਦੇ ਹਨ ਉਨ੍ਹਾਂ ਦੇ ਲਈ ਦੇਵੀਨਗਰ ਦੇ ਵੱਲ ਇੰਡੀਅਨ ਆਇਲ ਪੈਟਰੋਲ ਪੰਪ ਦੇ ਕੋਲ ਪਾਰਕਿੰਗ ਦੀ ਵਿਵਸਥਾ ਰਹੇਗੀ।
ਉਨ੍ਹਾਂ ਨੇ ਦਸਿਆ ਕਿ ਕਮਿਸ਼ਨ ਨੇ ਪੀਐਮਟੀ ਪ੍ਰੀਖਿਆ ਲਈ ਤਾਊ ਦੇਵੀਲਾਲ ਸਟੇਡੀਅਮ ਵਿਚ ਉਮੀਦਵਾਰਾਂ ਦੀ ਪ੍ਰੀਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਸ ਵਿਚ ਮੈਡੀਕਲ ਅਮਲੇ ਦੇ ਨਾਲ ਐਂਬੂਲੈਂਸ , ਮੋਬਾਇਲ ਟਾਇਲੇਟ, ਵਾਟਰ ਟੈਂਕਰ ਅਤੇ ਵਾਟਰ ਪਰੂਫ ਟੈਂਟ ਦੀ ਵਿਵਸਥਾ ਹੋਵੇਗੀ।
ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਪਹਿਲੇ ਸ਼ੈਡੀਯੂਲ ਵਿਚ ਅਹੁਦਿਆਂ ਦੀ ਗਿਣਤੀ ਦੇ 6 ਗੁਣਾ ਉਮੀਦਵਾਰਾਂ ਨੂੰ ਪੀਐਮਟੀ ਦੀ ਪ੍ਰੀਖਿਆ ਲਈ ਬੁਲਾਇਆ ਗਿਆ ਹੈ। ਮਹਿਲਾ ਕਾਂਸਟੇਬਲਾਂ ਦੀ ਫੀਜੀਕਲ ਪ੍ਰੀਖਿਆ ਦਾ ਸ਼ੈਡੀਯੂਲ ਬਾਅਦ ਵਿਚ ਜਾਰੀ ਕੀਤਾ ਜਾਵੇਗਾ।