ਪਾਰਦਰਸ਼ੀ, ਨਿਰਪੱਖ ਤੇ ਉਮੀਦਵਾਰਾਂ ਦੀ ਸੰਤੁਸ਼ਟੀ ਹੀ ਕਮਿਸ਼ਨ ਦਾ ਟੀਚਾ - ਹਿੰਮਤ ਸਿੰਘ
ਚੰਡੀਗੜ੍ਹ : ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਕਿਹਾ ਕਿ ਭਰਤੀ ਪ੍ਰਕ੍ਰਿਆ ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਪੂਰਾ ਕਰਵਾਉਣ ਦੇ ਨਾਲ-ਨਾਲ ਉਮੀਦਵਾਰਾਂ ਦੀ ਸੰਤੁਸ਼ਟੀ ਕਮਿਸ਼ਨ ਦੀ ਪ੍ਰਾਥਮਿਕਤਾ ਹੈ। ਇਸ ਲੜੀ ਵਿਚ ਅੱਜ ਗਰੁੱਪ ਸੀ ਦੀ ਸੰਯੁਕਤ ਯੋਗਤਾ ਪ੍ਰੀਖਿਆ ਪਾਸ ਉਮੀਦਵਾਰਾਂ, ਜਿਨ੍ਹਾਂ ਨੇ ਹਰਿਆਣਾ ਪੁਲਿਸ ਵਿਚ ਸਿਪਾਹੀ ਆਮ ਡਿਊਟੀ ਦੇ ਲਈ ਵਿਕਲਪ ਚੁਣਿਆ ਹੈ। ਉਨ੍ਹਾਂ ਦੀ ਸ਼ਰੀਰਿਕ ਪ੍ਰੀਖਿਆ ਅੱਜ ਤੋਂ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿਚ ਸ਼ੁਰੂ ਹੋ ਗਈ ਹੈ ਜੋ 23 ਫਰਵਰੀ ਤਕ ਚੱਲੇਗੀ। ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ ਉਮੀਦਵਾਰਾਂ ਦੀ ਸੰਤੁਸ਼ਟੀ ਲਈ 20 ਡਿਜੀਟਲ ਮਾਪਦੰਡ ਸਟੈਂਡ ਲਗਾਏ ਗਏ ਹਨ। ਹਰ ਸਟੈਂਡ 'ਤੇ ਖੇਡ ਵਿਭਾਗ ਦੇ ਕੋਚ ਤੇ ਹੋਰ ਮਾਹਰਾਂ ਦੀ ਡਿਊਟੀ ਲਗਾਈ ਗਈ ਹੈ। ਡਿਜੀਟਲ ਸਟੈਂਡ 'ਤੇ ਉਮੀਦਵਾਰ ਆਪਣੇ ਕੱਦ, ਕਾਠੀ ਤੇ ਵਜਨ ਦੀ ਜਾਣਕਾਰੀ ਖੁਦ ਡਿਸਪਲੇ ਬੋਰਡ 'ਤੇ ਦੇਖ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਅੱਜ ਪਹਿਲਾ ਸਲਾਟ ਸਵੇਰੇ 6:30 ਵਜੇ ਸ਼ੁਰੂ ਹੋਇਆ ਸੀ। ਦੂਜਾ ਸਲਾਟ 8:30 ਵਜੇ, ਤੀਜਾ 10:30 ਵਜੇ ਤੇ ਚੌਥਾ 12ਯ30 ਵਜੇ ਦਾ ਨਿਰਧਾਰਿਤ ਹੈ। ਅੱਜ ਪਹਿਲੇ ਦਿਨ 2000 ਉਮੀਦਵਾਰਾਂ ਦੀ ਸ਼ਰੀਰਿਕ ਪ੍ਰੀਖਿਆ ਲਈ ਗਈ ਹੈ। ਉਸ ਦੇ ਬਾਅਦ ਕੁੱਲ 3000 ਉਮੀਦਵਾਰਾਂ ਤੇ 18 ਤੋਂ 23 ਜੁਲਾਈ ਤਕ 5000-5000 ਉਮੀਦਵਾਰਾਂ ਦੀ ਸ਼ਰੀਰਿਕ ਪ੍ਰੀਖਿਆ ਲਈ ਜਾਵੇਗੀ। ਪਹਿਲੇ ਪੜਾਅ ਵਿਚ 5000 ਪੁਲਿਸ ਸਿਪਾਹੀਆਂ ਦੇ ਅਹੁਦਿਆਂ ਦੀ ਤੁਲਣਾ ਵਿਚ 6 ਗੁਣਾ ਉਮੀਦਵਾਰਾਂ ਨੂੰ ਸ਼ਰੀਰਿਕ ਪ੍ਰੀਖਿਆ ਲਈ ਬੁਲਾਇਆ ਗਿਆ ਹੈ। ਬਾਕੀ ਉਮੀਦਵਾਰਾਂ ਦਾ ਸੂਚੀ ਬਾਅਦ ਵਿਚ ਜਾਰੀ ਕੀਤੀ ਜਾਵੇਗੀ ਜੋ ਆਯੋਗ ਦੀ ਵੈਬਸਾਇਟ 'ਤੇ ਵੀ ਉਪਲਬਧ ਹੈ।
ਚੇਅਰਮੈਨ ਨੇ ਦਸਿਆ ਕਿ ਸ਼ਰੀਰਿਕ ਮਾਪਦੰਡ ਪ੍ਰਕ੍ਰਿਆ ਨੂੰ ਫੁੱਲਪਰੂਫ ਬਣਾਇਆ ਗਿਆ ਹੈ। ਜਿਵੇਂ ਹੀ ਉਮੀਦਵਾਰ ਆਪਣੀ ਵਾਰੀ ਦੇ ਬਾਅਦ ਨਾਪਤੋਲ ਲਈ ਪ੍ਰਵੇਸ਼ ਕਰਦਾ ਹੈ, ਉਸ ਦੀ ਬਾਇਓਮੈਟ੍ਰਿਕ ਰਾਹੀ ਆਈ ਸਕੈਨ ਤੇ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਅਤੇ ਇਹ ਪ੍ਰਕ੍ਰਿਆ ਡਿਜੀਟਲ ਡਿਸਪਲੇ ਦੇ ਬਾਅਦ ਬਾਹਰ ਕੱਢਦੇ ਸਮੇਂ ਵੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਥਾਂ-ਥਾਂ ਹੈਲਪਡੇਸਕ ਸਥਾਪਿਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨੂੰ ਸੁਨਣ ਲਈ ਆਯੋਗ ਵੱਲੋਂ ਅਵਰ ਸਕੱਤਰ ਪੱਧਰ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਰੂਪ ਨਾਲ ਤੈਨਾਤ ਕੀਤਾ ਗਿਆ ਹੈ। ਕੈਥਲ ਹਾਵੜਾ ਤੋਂ ਆਏ ਇਕ ਨੌਜੁਆਨ ਵਿਕਾਸ, ਰੋਹਤਕ ਸਾਂਪਲਾ ਤੋਂ ਆਏ ਮਨੀਸ਼, ਹਿਸਾਰ ਤੋਂ ਹਰਵਿੰਦਰ, ਉਚਾਨਾ ਤੋਂ ਦਿਵਆਂਸ਼ੂ ਨੇ ਦਸਿਆ ਕਿ ਸ਼ਰੀਰਿਕ ਮਾਪਦੰਡ ਪ੍ਰੀਖਿਆ ਲਈ ਕਮਿਸ਼ਨ ਨੇ ਪਿਛਲੀ ਵਾਰ ਦੀ ਤੁਲਣਾ ਵਿਚ ਬਿਹਤਰੀਨ ਵਿਵਸਥਾ ਕੀਤੀ ਹੈ। ਖੁਦ ਕਮਿਸ਼ਨ ਦੇ ਚੇਅਰਮੈਨ ਨੂੰ ਆਪਣੇ ਵਿਚ ਦੇਖ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ ਅੱਜ ਭਰਤੀ ਪ੍ਰਕ੍ਰਿਆ ਦਾ ਪਹਿਲਾ ਦਿਨ ਹੈ। ਇਸ ਲਈ ਪ੍ਰਬੰਧਨ ਵਿਚ ਥੋੜੀ ਬਹੁਤ ਖਾਮੀਆਂ ਰਹਿ ਗਈਆਂ ਹੋਣਗੀਆਂ, ਜਿਸ ਨੁੰ ਅੱਗੇ ਸੁਧਾਰਿ ਲਿਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਕਮਿਸ਼ਨ ਦੀ ਅਪੀਲ 'ਤੇ ਹਰਿਆਣਾ ਟ੍ਰਾਂਸਪੋਰਟ ਨੇ ਉਮੀਦਵਾਰਾਂ ਨੂੰ ਜੀਰਕਪੁਰ ਤੋਂ ਲਿਆਉਣ ਤੈ ਲੈ ਜਾਣ ਲਈ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਹੈ।