ਸੁਨਾਮ : ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਅਤੇ ਚੇਅਰਮੈਨ ਰਾਜ਼ੇਸ਼ ਥਰੇਜਾ ਦੀ ਅਗਵਾਈ ਹੇਠ ਯੂਨਿਟ ਸੁਨਾਮ ਦੇ ਪ੍ਰਧਾਨ ਪਵਨ ਗੁੱਜਰਾਂ ਦੀ ਦੇਖਰੇਖ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਅਤੇ ਚੇਅਰਮੈਨ ਰਾਜ਼ੇਸ਼ ਥਰੇਜਾ ਨੇ ਪਵਨ ਗੁੱਜਰਾਂ ਨੂੰ ਸੁਨਾਮ ਯੂਨਿਟ ਦੇ ਮੁੜ ਪ੍ਰਧਾਨ ਬਨਣ ਤੇ ਵਧਾਈ ਦਿੱਤੀ ਅਤੇ ਉਹਨਾਂ ਨੂੰ ਸਮੂਹ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਜ਼ਬੂਤੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਉਹਨਾਂ ਕਿਹਾ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਦੇ ਸੂਬੇ ਭਰ ਵਿੱਚ ਯੂਨਿਟਾਂ ਦੀ ਸਥਾਪਨਾ ਕੀਤੀ ਗਈ ਹੈ ਅਤੇ ਵਪਾਰ ਮੰਡਲ ਪਿਛਲੇ ਕਈ ਦਹਾਕਿਆਂ ਤੋਂ ਵਪਾਰੀਆਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਸਰਕਾਰਾਂ ਤੱਕ ਆਪਣੀ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੀ.ਐਸ.ਟੀ. ਸਬੰਧੀ ਵਪਾਰੀ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ, ਵਪਾਰੀਆਂ ਲਈ ਆਯੂਸ਼ਮਾਨ ਭਾਰਤ ਕਾਰਡ ਸਕੀਮ ਨੂੰ 5 ਲੱਖ ਤੋਂ ਵਧਾ ਕੇ 10 ਲੱਖ ਕੀਤਾ ਜਾਵੇ ਅਤੇ ਵਪਾਰ ਲਈ ਬਿਜਲੀ ਦਰ ਵਿੱਚ ਕਟੌਤੀ ਕੀਤੀ ਜਾਵੇ। ਉਹਨਾਂ ਮੀਟਿੰਗ ਵਿੱਚ ਹਾਜ਼ਰ ਵਪਾਰੀ ਆਗੂਆਂ ਨੂੰ ਭਰੋਸਾ ਦਿੱਤਾ ਕਿ ਜੇਕਰ ਜ਼ਿਲ੍ਹੇ ਭਰ ਵਿੱਚ ਕਿਸੇ ਵੀ ਵਪਾਰੀ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸਬੰਧਤ ਵਪਾਰੀ ਨਾਲ ਸਮੂਹ ਵਪਾਰ ਮੰਡਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗਾ।ਵਪਾਰ ਮੰਡਲ ਪੰਜਾਬ ਦੇ ਸੂਬਾ ਐਕਟਿੰਗ ਪ੍ਰਧਾਨ ਅਤੇ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਨੇ ਆਖਿਆ ਕਿ ਵਪਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਤਕੜੇ ਹੋ ਕੇ ਕੰਮ ਕਰਨ ਦੀ ਲੋੜ ਹੈ ਕਿਉਂਕਿ ਪਿਛਲੇ ਸਮਿਆਂ ਤੋਂ ਵਪਾਰੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਲਈ ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਸੂਬੇ ਭਰ ਵਿੱਚ ਲਗਾਤਾਰ ਕਾਰਜਸ਼ੀਲ ਹੈ। ਵਪਾਰ ਮੰਡਲ ਦੇ ਸੁਨਾਮ ਯੂਨਿਟ ਪ੍ਰਧਾਨ ਪਵਨ ਗੁੱਜਰਾਂ ਨੇ ਸੰਬੋਧਨ ਕਰਦਿਆਂ ਉਹਨਾਂ ਨੂੰ ਮੁੜ ਪ੍ਰਧਾਨਗੀ ਅਹੁਦੇ ਤੇ ਸੇਵਾ ਕਰਨ ਲਈ ਧੰਨਵਾਦ ਕੀਤਾ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਦੇ ਸੂਬਾ ਅਤੇ ਜ਼ਿਲ੍ਹਾ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਯੂਨਿਟ ਸੁਨਾਮ ਦੇ ਸਮੂਹ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਉਣਗੇ। ਅਤੇ ਸਮੂਹ ਵਪਾਰੀਆਂ ਨੂੰ ਨਾਲ ਲੈ ਕੇ ਚੱਲਣਗੇ। ਇਸ ਸਮੇਂ ਅਸ਼ੋਕ ਕੁਮਾਰ, ਇੰਡਸਟਰੀ ਚੈਂਬਰ ਦੇ ਸੁਨਾਮ ਪ੍ਰਧਾਨ ਰਾਜੀਵ ਮੱਖਣ, ਯੂਨਿਟ ਸੁਨਾਮ ਦੇ ਜਨਰਲ ਸਕੱਤਰ ਚੰਦਰ ਪ੍ਰਕਾਸ਼, ਵਪਾਰ ਮੰਡਲ ਮੂਣਕ ਦੇ ਪ੍ਰਧਾਨ ਭੀਮ ਸੈਨ ਗਰਗ, ਲੌਂਗੋਵਾਲ ਤੋਂ ਅ੍ਰਮਿਤ ਲਾਲ, ਹਨੀ ਕਾਂਸਲ ਮੰਡਲ ਪ੍ਰਧਾਨ ਭਵਾਨੀਗੜ੍ਹ, ਸੋਹਣ ਲਾਲ ਸਿੰਗਲਾ ਮੰਡਲ ਲਹਿਰਾ ਨੇ ਵੀ ਸੰਬੋਧਨ ਕੀਤਾ।