ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸ਼ਿਵਰਾਤਰੀ ਮੌਕੇ 'ਤੇ ਕਾਵੜੀਆਂ ਦੀ ਸੁਰੱਖਿਅਤ ਯਾਤਰਾ ਅਤੇ ਭਾਈਚਾਰਾ ਬਨਾਉਣ ਲਈ ਸਾਰੀ ਤਿਆਰੀਆਂ ਕਰ ਲਈਆਂ ਹਨ, ਇਸ ਦੇ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਕ ਸਰਕਾਰੀ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ਼ਿਵਰਾਤਰੀ ਮੌਕੇ 'ਤੇ ਹਰਿਆਣਾ ਦੇ ਅਨੇਕ ਸ਼ਰਧਾਲੂ ਹਰੀਦਵਾਰ ਤੋਂ ਕਾਵੜ ਲੈ ਕੇ ਆਉਂਦੇ ਹਨ। ਜਿਆਦਾਤਰ ਸ਼ਰਧਾਲੂ ਯਮੁਨਾਨਗਰ ਦੇ ਰਸਤੇ ਤੋਂ ਕਾਵੜ ਲੈ ਕੇ ਆਉਂਦੇ ਹਨ। ਸ਼ਿਵ ਭਗਤ/ਕਾਵੜੀਆਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਮੁੱਖ ਮਾਰਗਾਂ ਅਤੇ ਹੋਰ ਮਾਰਗਾਂ 'ਤੇ ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਅਤੇ ਕਾਵੜ ਯਾਤਰਾ ਦੌਰਾਨ ਪੁਲਿਸ ਵਿਭਾਗ ਪੂਰੀ ਤਰ੍ਹਾ ਨਾਲ ਚੌਕਸ ਰਹੇਗਾ ਅਤੇ ਕਿਸੇ ਵੀ ਤਰ੍ਹਾ ਨਾਲ ਕਾਨੂੰਨ ਵਿਵਸਥਾ ਅਤੇ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ 22 ਜੁਲਾਈ ਤੋਂ 2 ਅਗਸਤ, 2024 ਤਕ ਚਲਣ ਵਾਲੀ ਕਾਵੜ ਯਾਤਰਾ ਨੂੰ ਲੈ ਕੇ ਸੂਬਾ ਸਰਕਾਰ ਪੂਰੀ ਤਰ੍ਹਾ ਨਾਲ ਚੌਕਸ ਹੈ। ਜਿਲ੍ਹਾ ਯਮੁਨਾਨਗਰ ਵਿਚ ਵੀ ਕਾਵੜ ਯਾਤਰੀਆਂ ਨੂੰ ਲੈ ਕੇ ਅਧਿਕਾਰੀਆਂ ਨੇ ਮੀਟਿੰਗ ਕਰ ਤਿਆਰੀਆਂ ਦੀ ਸਮੀਖਿਆ ਕੀਤੀ।
ਬੁਲਾਰੇ ਨੈ ਅੱਗੇ ਦਸਿਆ ਕਿ ਕਾਵੜ ਯਾਤਰੀ ਅਕਸਰ ਕਾਵੜ ਯਾਤਰਾ ਦੌਰਾਨ ਭੰਗ ਆਦਿ ਦਾ ਨਸ਼ਾ ਕਰਦੇ ਹਨ ਅਤੇ ਮੌਜ-ਮਸਤੀ ਵਿਚ ਸ਼ੋਰ ਵੀ ਮਚਾਉਂਦੇ ਹਨ। ਇਸ ਦੇ ਲਈ ਪੁਲਿਸ ਵਿਭਾਗ ਨੂੰ ਵਿਸ਼ੇਸ਼ ਧਿਆਨ ਰੱਖਦ ਅਤੇ ਆਵਾਜਾਈ ਨੂੰ ਰੁਕਾਵਟ ਨਾ ਹੋਣ ਦੇਣ ਬਾਰੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਪੂਰੇ ਜਿਲ੍ਹਾ ਵਿਚ ਕਾਵੜ ਯਾਤਰਾ ਦੌਰਾਨ ਡਿਊਟੀ ਮੈਜੀਸਟ੍ਰੇਟ ਨਿਯੁਕਤ ਕਰ ਦਿੱਤੇ ਜਾਣਗੇ ਤੇ ਉਨ੍ਹਾਂ ਦੇ ਨਾਲ ਸਬੰਧਿਤ ਥਾਨਾ ਪ੍ਰਬੰਧਕ ਵੀ ਰਹਿਣਗੇ। ਉਨ੍ਹਾਂ ਨੇ ਦਸਿਆ ਕਿ ਜਰੂਰਤ ਪੈਣ 'ਤੇ ਕਾਵੜ ਯਾਤਰਾ ਨੂੰ ਡਾਇਵਰਟ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦਸਿਆ ਕਿ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਕਾਵੜੀਆਂ ਦੇ ਲਈ ਥਾਂ-ਥਾਂ ਜੋ ਕੈਂਪ ਲਗਾਏ ਜਾਣਗੇ ਉਨ੍ਹਾਂ ਦੀ ਮੰਜੂਰੀ ਆਪਣੇ-ਆਪਣੇ ਸਬ-ਡਿਵੀਜਨ ਦੇ ਖੇਤਰ ਵਿਚ ਸਬ-ਡਿਵੀਜਨਲ ਅਧਿਕਾਰੀ (ਨਾਗਰਿਕ) ਜਗਾਧਰੀ/ਬਿਲਾਸਪੁਰ/ਰਾਦੌਰ ਤੋਂ ਲਈ ਜਾ ਸਕੇਗੀ ਅਤੇ ਸਾਰੇ ਕੈਂਪ ਸੜਕ ਮਾਰਗ ਤੋਂ 200 ਫੁੱਟ ਦੀ ਦੂਰੀ 'ਤੇ ਹਰੀਦਵਾਰ-ਸਹਾਰਨਪੁਰ ਵੱਲੋਂ ਆਉਂਦੇ ਹੋਏ ਖੱਬੇ ਪਾਸੇ ਅਤੇ ਪਿੱਛੇ ਹੱਟ ਕੇ ਜਾਣਗੇ ਅਤੇ ਕੈਂਪਾਂ ਦਾ ਰਜਿਸਟ੍ਰੇਸ਼ਣ ਸਮੇਂ ਤੋਂ ਪਹਿਲਾਂ ਸਬੰਧਿਤ ਸਬ-ਡਿਵੀਜਨਲ ਅਧਿਕਾਰੀ (ਸਿਵਲ) ਦੇ ਦਫਤਰ ਤੋਂ ਕਰਵਾਇਆ ਜਾਵੇ। ਉਨ੍ਹਾਂ ਨੇ ਦਸਿਆ ਕਿ ਕਾਵੜੀਆਂ ਦੇ ਕੈਂਪ ਹੋਰ ਕੰਮਿਊਨਿਟੀ ਦੇ ਧਾਰਮਿਕ ਸਥਾਨਾਂ ਤੋਂ ਸਹੀ ਦੂਰੀ 'ਤੇ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ, ਪਾਰਕਿੰਗ ਵਿਵਸਥਾ ਵੀ ਸੜਕ ਤੋਂ ਦੂਰ ਰੱਖੀ ਜਾਵੇ ਤਾਂ ਜੋ ਆਵਾਜਾਈ ਵਿਵਸਥਾ ਵਿਚ ਕੋਈ ਰੁਕਾਵਟ ਪੈਦਾ ਨਾ ਹੋਵੇ ਅਤੇ ਕਾਵੜ ਯਾਤਰਾ ਸੁਚਾਰੂ ਢੰਗ ਨਾਲ ਚੱਲਦੀ ਰਹੇ। ਉਨ੍ਹਾਂ ਨੇ ਦਸਿਆ ਕਿ ਕਾਵੜ ਕੈਂਪਾਂ ਦੇ ਪ੍ਰਬੰਧਕ ਕਾਵੜ ਕੈਂਪਾਂ ਵਿਚ ਸੀਸੀਟੀਵੀ ਕੈਮਰੇ , ਪੁਰਸ਼ਾਂ ਤੇ ਮਹਿਲਾਵਾਂ ਲਈ ਵੱਖ-ਵੱਖ ਪਖਾਨਿਆਂ ਦੀ ਸਹੀ ਵਿਵਸਥਾ ਕਰਵਾਈ ਜਾਵੇ, ਜਿਨ੍ਹਾਂ ਰਸਤਿਆਂ 'ਤੇ ਕਾਵੜੀਆਂ ਦਾ ਆਗਮਨ ਵੱਧ ਰਹਿੰਦਾ ਹੈ ਉਨ੍ਹਾਂ ਰਸਤਿਆਂ ਤੋਂ ਆਵਾਜਾਈ ਨੁੰ ਡਾਇਵਰਟ ਕੀਤਾ ਜਾਵੇਗਾ।