ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਧਰਮ ਪਤਨੀ ਸੁਮਨ ਸੈਨੀ ਨੇ ਕਿਸਾਨ ਪੁੱਤਰੀ ਨੁੰ ਦਿੱਤਾ 1 ਲੱਖ ਰੁਪਏ ਦਾ ਚੈਕ
ਚੰਡੀਗੜ੍ਹ : ਹਰਿਆਣਾ ਵਿਚ ਗਰੀਬ ਤੇ ਜਰੂਰਤਮੰਦਾਂ ਦੀ ਮਦਦ ਦੇ ਲਈ ਸਦਾ ਤਿਆਰ ਰਹਿਣ ਵਾਲੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਇਕ ਵਾਰ ਫਿਰ ਆਪਣੇ ਸਰਲ ਸਵਭਾਵ ਦਾ ਪਰਿਚੈ ਦਿੰਦੇ ਹੋਏ ਕਰਜ ਵਿਚ ਡੁੱਬੇ ਇਕ ਗਰੀਬ ਕਿਸਾਨ ਨੂੰ ਤੁਰੰਤ ਮਦਦ ਪਹੁੰਚਾਈ ਹੈ।ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਸੁਮਨ ਸੈਨੀ ਨੇ ਅੱਜ ਮੁੱਖ ਮੰਤਰੀ ਦੇ ਸਵੈਛਿਕ ਕੋਸ਼ ਤੋਂ ਕਿਸਾਨ ਪੁੱਤਰੀ ਸੁਸ੍ਰੀ ਸਵਾਤੀ ਨੁੰ ਆਰਥਕ ਸਹਾਇਤਾ ਵਜੋ 1 ਲੱਖ ਰੁਪਏ ਦਾ ਚੈਕ ਭੇਂਟ ਕੀਤਾ।
ਵਰਨਣਯੋਗ ਹੈ ਕਿ ਜਿਲ੍ਹਾ ਅੰਬਾਲਾ ਦੇ ਪਿੰਡ ਖਾਨਪੁਰ ਰਾਜਪੁਤਾਨ ਦੇ ਰਹਿਣ ਵਾਲੇ ਕਿਸਾਨ ਸ੍ਰੀ ਕ੍ਰਿਸ਼ਣ ਕੁਮਾਰ ਦੀ ਭਾਰੀ ਬਰਸਾਤ ਦੇ ਕਾਰਨ ਫਸਲ ਖਰਾਬ ਹੋ ਗਈ ਸੀ, ਜਿਸ ਤੋਂ ਉਨ੍ਹਾਂ ਦੀ ਆਮਦਨ ਦਾ ਇਕਲੌਤਾ ਸਾਧਨ ਖੇਤੀ ਖਰਾਬ ਹੋਣ ਤੋਂ ਆਰਥਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸ੍ਰੀ ਕ੍ਰਿਸ਼ਣ ਕੁਮਾਰ ਨੇ ਖੇਤੀ ਦੇ ਲਈ ਕਰਜਾ ਲਿਆ ਹੋਇਆ ਸੀ ਅਤੇ ਫਸਲ ਖਰਾਬ ਹੋਣ ਨਾਲ ਉਨ੍ਹਾਂ 'ਤੇ ਕਰਜ ਦਾ ਬੋਝ ਹੋਰ ਵੱਧ ਗਿਆ। ਇਸ ਬੋਝ ਦੇ ਕਾਰਨ ਉਨ੍ਹਾਂ ਨੁੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿਚ ਵੀ ਮੁਸ਼ਕਲ ਆ ਰਹੀ ਸੀ, ਇਸ ਲਈ ਉਨ੍ਹਾਂ ਦੇ ਪਰਿਵਾਰ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੇ ਸਾਹਮਣੇ ਮਦਦ ਦੀ ਗੋਹਾਰ ਲਗਾਈ ਸੀ। ਮੁੱਖ ਮੰਤਰੀ ਨੇ ਕਿਸਾਨ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਅੱਜ ਮੁੱਖ ਮੰਤਰੀ ਆਵਾਸ ਸੰਤ ਕਬੀਰ ਕੁਟੀਰ 'ਤੇ ਪਹੁੰਚੀ ਕਿਸਾਨ ਸ੍ਰੀ ਕ੍ਰਿਸ਼ਣ ਕੁਮਾਰ ਦੀ ਪੁੱਤਰੀ ਸੁਸ੍ਰੀ ਸਵਾਤੀ ਨੇ 1 ਲੱਖ ਰੁਪਏ ਦਾ ਚੈਕ ਪ੍ਰਾਪਤ ਕੀਤਾ। ਸਵਾਤੀ ਨੇ ਇਸ ਮਦਦ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ।