ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਸਮਾਜ ਨੂੰ ਨਵੀਂ ਰਾਹ ਦਿਖਾਉਂਦੀਆਂ ਹਨ। ਇੰਨ੍ਹਾਂ ਹੀ ਨਹੀਂ ਲੋਕਾਂ ਨੂੰ ਚੰਗੀ ਸਿਖਿਆ ਤੇ ਸੰਸਕਾਰ ਅਤੇ ਸਹੀ ਰਸਤਾ ਦਿਖਾ ਕੇ ਉਨ੍ਹਾਂ ਦੇ ਜੀਵਨ ਵਿਚ ਬਦਲਾਅ ਲਿਆਉਣ ਦਾ ਕੰਮ ਕਰ ਰਹੀ ਹੈ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਜਾਗਰੁਕ ਕਰਨ ਵਿਚ ਅਹਿਮ ਭੁਕਿਮਾ ਨਿਭਾਉਂਦੀ ਹੈ। ਇੰਨ੍ਹਾਂ ਸੰਸਥਾਵਾਂ ਵਿਚ ਬ੍ਰਹਮ ਕੁਮਾਰੀ ਸੰਸਥਾ ਵੀ ਇਕ ਹੈ।
ਮੁੱਖ ਮੰਤਰੀ ਅੱਜ ਧੰਨਵਾਦੀ ਦੌਰੇ ਦੌਰਾਨ ਸੈਕਟਰ-9, ਕਰਲਾਲ ਸਥਿਤ ਬ੍ਰਹਮ ਕੁਮਾਰੀ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਹਨੇਰੇ ਵਿਚ ਡੁੱਬੇ ਲੋਕਾਂ ਦੇ ੧ੀਵਨ ਵਿਚ ਚਾਨਣ ਲਿਆਉਣ ਦਾ ਕੰਮ ਕਰਦੀ ਹੈ। ਸਮਾਜਿਕ ਸੰਸਥਾਵਾਂ ਸਮਾਜ ਵਿਚ ਫੈਲੀ ਬਰਾਈਆਂ ਨੂੰ ਖਤਮ ਕਰਨਾ ਆਪਣਾ ਟੀਚਾ ਸਮਝਦੀ ਹਨ। ਬ੍ਰਹਮ ਕੁਮਾਰੀ ਸੰਸਥਾ ਵੀ ਨਾ ਸਿਰਫ ਲੋਕਾਂ ਵਿਚ ਜਾਗਰੁਕਤਾ ਲਿਆ ਰਹੀ ਹੈ, ਸਗੋ ਸਮਾਜਿਕ ਬੁਰਾਈਆਂ ਨੁੰ ਖਤਮ ਕਰਨ ਵਿਚ ਅਹਿਮ ਭੁਕਿਮਾ ਨਿਭਾ ਰਹੀ ਹੈ। ਇੰਨ੍ਹਾਂ ਹੀ ਨਹੀਂ ਇਹ ਸੰਸਥਾ ਕਿਸਾਨਾਂ ਨੁੰ ਜੈਵਿਕ ਖੇਤੀ ਕਰਨ ਅਤੇ ਫਸਲਾਂ ਵਿਚ ਘੱਟ ਤੋਂ ਘੱਟ ਰਸਾਇਨਿਕ ਦਵਾਈਆਂ ਦੀ ਵਰਤੋ ਕਰਲ ਦੇ ਪ੍ਰਤੀ ਵੀ ਜਾਗਰੁਕ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਪ੍ਰਬੰਧਿਤ ਵਨ ਮਹੋਤਸਵ ਪ੍ਰੋਗ੍ਰਾਮ ਵਿਚ ਵਨ ਵਿਭਾਗ ਨੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨਾਲ ਮਿ ਲਕੇ ਕਰੀਬ 20 ਹਜਾਰ ਪੌਧੇ ਆਕਸੀਜਨ ਪਾਰਕ ਵਿਚ ਲਗਾਉਣ ਦਾ ਕੰਮ ਕੀਤਾ ਅਤੇ ਇਸ ਕਾਰਜ ਵਿਚ ਬ੍ਰਹਮ ਕੁਮਾਰੀ ਸੰਸਥਾ ਨੇ ਵੀ ਵੱਧ-ਚੜ੍ਹ ਦੇ ਸਹਿਯੋਗ ਦਿੱਤਾ ਹੈ। ਮੁੱਖ ਮੰਤਰੀ ਨੇ ਬ੍ਰਹਮ ਕੁਮਾਰੀ ਆਸ਼ਰਮ ਦੇ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਕ ਪੇੜ ਮਾਂ ਦੇ ਨਾਂਅ ਲਗਾਉਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸੰਕਲਪ ਨੂੰ ਪੂਰਾ ਕਰਨ ਲਈ ਹਰ ਪਰਿਵਾਰ ਆਪਣੇ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਪੋ੍ਰਗ੍ਰਾਮ ਵਿਚ ਇਕ ਪੌਧਾ ਆਪਣੇ ਬੱਚਿਆਂ ਦੇ ਨਾਂਅ ਲਗਾਉਣ ਅਤੇ ਉਨ੍ਹਾਂ ਪੌਧਿਆਂ ਦੀ ਸੰਭਾਲ ਵੀ ਕਰਨ। ਉਨ੍ਹਾਂ ਨੇ ਕਿਹਾ ਕਿ ਆਧੁਨਿਕਤਾ ਦੀ ਇਸ ਦੌੜ ਵਿਚ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਇਸ ਸਮਸਿਆ ਦੇ ਹੱਲ ਲਈ ਪੌਧਾਰੋਪਣ ਹੀ ਇਕਲੌਤਾ ਉਪਾਅ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਪੌਧੇ ਵੱਧ ਹੁੰਦੇ ਹਨ, ਉੱਥੇ ਵਾਤਾਵਰਣ ਤਾਂ ਸਾਫ ਹੁੰਦਾ ਹੀ ਹੈ, ਉੱਥੇ ਬੀਮਾਰੀਆਂ ਵੀ ਘੱਟ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਗਰਮੀ ਦੇ ਇਸ ਮੌਸਮ ਵਿਚ ਇਸ ਵਾਰ ਲਗਭਗ 50 ਡਿਗਰੀ 'ਤੇ ਪਹੁੰਚ ਗਿਕਆ ਸੀ ਜੋ ਕਿ ਇਕ ਰੇਡ ਸਿੰਗਨਲ ਹੈ, ਜਿਸ ਤੋਂ ਸੁਚੇਤ ਹੋਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਦੂਸ਼ਿਤ ਹੋਣ ਦੇ ਕਾਰਨ ਅੱਜ ਰਿਤੂਆਂ ਦੇ ਸਮੇਂ ਵਿਚ ਵੀ ਬਦਲਾਅ ਹੋ ਰਿਹਾ ਹੈ ਅਤੇ ਲਗਾਤਾਰ ਭੂਜਲ ਵੀ ਘਟਦਾ ਜਾ ਰਿਹਾ ਹੈ। ਘਟਦੇ ਭੂਜਲ ਨੂੰ ਲੈ ਕੇ ਅਸੀਂ ਆਉਣ ਵਾਲੇ ਪੀੜੀ ਦੇ ਬਾਰੇ ਵਿਚ ਚਿੰਤਾਂ ਕਰਨੀ ਹੋਵੇਗੀ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਦੇਸ਼ ਨੂੰ ਵਿਕਸਿਤ ਦੇਸ਼ ਬਨਾਉਣ ਦਾ ਜੋ ਸੰਕਲਪ ਲਿਆ ਹੈ ਉਸ ਸੰਕਲਪ ਨੁੰ ਪੂਰਾ ਕਰਨ ਲਈ ਦੇਸ਼ ਦੀ ਜਨਤਾ ਨੇ ਲੋਕਸਭਾ ਚੋਣ ਵਿਚ ਇਕ-ਇਕ ਵੋਟ ਕਮਲ ਦੇ ਫੁੱਲ 'ਤੇ ਦਿੱਤਾ ਹੈ, ਜਿਸ ਦੀ ਬਦੌਲਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਗਵਾਈ ਹੇਠ ਭਾਜਪਾ ਦੀ ਤੀਜੀ ਵਾਰ ਸਰਕਾਰ ਬਣੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਯਤਨ ਹੇ ਕਿ 21ਵੀਂ ਸਦੀ ਵਿਚ ਭਾਰਤ ਦੇਸ਼ ਦੁਲੀਆ ਦਾ ਸਿਰਮੌਰ ਬਣੇ ਉਨ੍ਹਾਂ ਨੇ ਲੋਕਾਂ ਨੁੰ ਧੰਨਵਾਦ ਕਰਦੇ ਹੋਏ ਕਿਹਾ ਕਿ ਕਰਲਾਲ ਦੀ ਜਨਤਾ ਨੇ ਲੋਕਸਭਾ ਦੇ ਚੋਣ ਵਿਚ ਸ੍ਰੀ ਮਨੋਹਰ ਲਾਲ ਤੇ ਕਰਨਾਲ ਵਿਧਾਨਸਭਾ ਦੇ ਜਿਮਨੀ ਚੋਣ ਵਿਚ ਮੈਨੁੰ ਜੇਤੂ ਬਣਾ ਕੇ ਇਕ ਨਹੀਂ ਦੋ-ਦੋ ਕਮਲ ਦੇ ਫੁੱਲ ਖਿੜਾਉਦ ਦਾ ਕੰਮ ਕੀਤਾ ਹੈ, ਜਿਸ ਦੀ ਬਦੌਲਤ ਸ੍ਰੀ ਮਨੋਹਰ ਲਾਲ ਦਿੱਲੀ ਪਹੁੰਚੇ ਅਤੇ ਮੈਨੁੰ ਚੰਡੀਗੜ੍ਹ ਭੇਜਿਆ। ਇਸ ਦੇ ਲਈ ਮੈਂ ਕਰਨਾਲ ਦੀ ਜਨਤਾ ਦਾ ਤਹੇਦਿਲੋਂ ਧੰਨਵਾਦ ਕਰਦਾ ਹਾਂ।
ਬ੍ਰਹਮ ਕੁਮਾਰੀ ਆਸ਼ਰਮ ਦੀ ਪ੍ਰਭਾਰੀ ਨਿਰਮਲ ਦੀਦੀ ਨੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਭਿਆ ਸੁਭਾਅ ਦੇ ਵਿਅਕਤੀਤਵ ਦੇ ਧਨੀ ਸ੍ਰੀ ਨਾਇਬ ਸਿੰਘ ਸੈਨੀ ਅੱਜ ਸੂਬੇ ਦੀ ੧ਨਤਾ ਦੇ ਦਿਲੋਂ ਦਿਮਾਗ 'ਤੇ ਛਾ ਗਏ ਹਨ, ਜਿਨ੍ਹਾਂ ਨੁੰ ਸਹਿਨਸ਼ੀਲਤਾ, ਮਿਹਨਤੀ ਅਤੇ ਇਮਾਨਦਾਰੀ ਨਾਲ ਜਨਤਾ ਦੀ ਸੇਵਾ ਕਰਨ ਦੀ ਚਰਚਾਵਾਂ ਹਰ ਗਲੀ ਮੋਹੱਲਿਆਂ ਵਿਚ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਸ਼ਰਮ ਵਿਚ ਮੁੱਖ ਮੰਤਰੀ ਦੇ ਆਗਮ ਨਾਲ ਇਕ ਉਰਜਾ ਸੰਚਾਰ ਹੋਇਆ ਹੈ।