ਪੀਐਮਟੀ ਪ੍ਰੀਖਿਆ ਲਈ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਵੱਲ ਕੀਤੇ ਗਏ ਹਨ ਸਹੀ ਪ੍ਰਬੰਧ
ਚੰਡੀਗੜ੍ਹ : ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ ਦੂ੧ੇ ਪੜਾਅ ਦੀ ਪੀਐਮਟੀ ਪ੍ਰੀਖਿਆ ਪੰਚਕੂਲਾ ਦੇ ਤਾਊ ਦੇਵੀਲਾਲ ਖੇਡ ਸਟੇਡੀਅਮ ਵਿਚ 27 ਜੁਲਾਈ ਤਕ ਚੱਲੇਗੀ। ਇਸ ਦੇ ਤਹਿਤ ਹਰ ਦਿਨ 5000 ਉਮੀਦਵਾਰਾਂ ਦੀ ਸ਼ਰੀਰਿਕ ਮਾਪਦੰਡ ਪ੍ਰੀਖਿਆ ਦਾ ਪ੍ਰਬੰਧ ਹੋਵੇਗਾ, ਜਿਨ੍ਹਾਂ ਦੀ ਸੂਚੀ ਕਮਿਸ਼ਨ ਦੀ ਵੈਬਸਾਇਟ 'ਤੇ ਉਪਲਬਧ ਹੈ।
ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ 16 ਜੁਲਾਈ ਨੂੰ 2000 ਉਮੀਦਵਾਰਾਂ ਦਾ ਸ਼ਰੀਕਿ ਮਾਪਦੰਡ ਪ੍ਰੀਖਿਆ ਪ੍ਰਬੰਧਿਤ ਕੀਤੀ ਗਈ ਸੀ। ਇਸ ਦੇ ਬਾਅਦ ਪੜਾਅਵਾਰ ਢੰਗ ਨਾਲ ਇਸ ਦੀ ਗਿਣਤੀ ਵਧਾਉਂਦੇ ਹੋਏ ਹੁਣ ਰੋਜਾਨਾ 5000 ਉਮੀਦਵਾਰਾਂ ਨੂੰ ਪ੍ਰੀਖਿਆ ਦੇ ਲਈ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਆਯੋਗ ਵੱਲੋਂ ਮਹਿਲਾ ਉਮ੍ਰੀਦਵਾਰਾਂ ਦੀ ਪੀਐਮਟੀ ਪ੍ਰੀਖਿਆ ਦਾ ਪ੍ਰਬੰਧ ਦਾ ਪ੍ਰੋਗ੍ਰਾਮ ਬਾਅਦ ਵਿਚ ਜਾਰੀ ਕੀਤਾ ਜਾਵੇਗਾ।
ਪੰਚਕੂਲਾ ਦੇ ਤਾਊ ਦੇਵੀ ਲਾਲ ਖੇਡ ਪਰਿਸਰ ਵਿਚ ਪੀਐਮਟੀ ਪ੍ਰੀਖਿਆ ਦੇ ਲਈ ਆਏ ਉਮੀਦਵਾਰਾਂ ਦੀ ਭਾਰੀ ਭੀੜ ਨੂੰ ਦੇਖ ਕੇ ਮੰਨੋਂ ਅਜਿਹਾ ਪ੍ਰਤੀਕ ਹੁੰਦਾ ਹੈ ਕਿ ਨੌਜੁਆਨ ਹਰਿਆਣਾ ਪੁਲਿਸ ਵਿਚ ਸੇਵਾ ਕਰਨ ਲਈ ਉਤਸਾਹਿਤ ਹਨ।
ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਇਸ ਸਬੰਧ ਵਿਚ ਵਿਸਥਾਰ ੧ਾਣਕਾਰੀ ਦਿੰਦੇ ਹੋਏ ਦਸਿਆ ਕਿ ਆਖੀਰੀ ਪੜਾਅ ਵਿਚ 1000 ਮਹਿਲਾ ਪੁਲਿਸ ਸਿਪਾਹੀ (ਆਮ ਡਿਊਟੀ) ਦੇ ਅਹੁਦਿਆਂ ਲਈ ਪੀਐਮਟੀ ਪ੍ਰਬੰਧਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਜੀਰਕਪੁਰ ਦੇ ਸਿੰਘਪੁਰ ਬੱਸ ਅੱਡੇ ਤੋਂ ਤਾਊ ਦੇਵੀਲਾਲ ਖੇਡ ਪਰਿਸਰ ਤਕ ਆਉਣ ਜਾਣ ਦੀ ਸਹੂਲਤ ਦੇ ਲਈ ਹਰਿਆਣਾ ਰੋਡਵੇਜ ਵੱਲੋਂ ਵਿਸ਼ੇਸ਼ ਬੱਸ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ, ਪੰਚਕੂਲਾ ਦੇ ਦੇਵੀ ਨਗਰ ਵੱਲੋਂ ਇੰਡੀਅਨ ਆਇਲ ਪੰਪ ਦੇ ਨੇੜੇ ਪਾਰਕਿੰਗ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਪੀਣ ਦੇ ਪਾਣੀ ਦੇ ਟੈਂਕਰ ਤੇ ਮੋਬਾਇਲ ਟਾਇਲੇਟ ਵੀ ਲਗਾਏ ਗਏ ਹਨ।
ਵਰਨਣਯੋਗ ਹੈ ਕਿ ਪੀਐਮਟੀ ਪ੍ਰੀਖਿਆ ਦੌਰਾਨ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਪ੍ਰਬੰਧਾਂ ਦਾ ਖੁਦ ਜਾਇਜਾ ਲੈਂਦੇ ਹਨ ਅਤੇ ਉਮੀਦਵਾਰਾਂ ਦੀ ਸਹੂਲਤ ਲਈ ਡਿਊਟੀ 'ਤੇ ਤੈਨਾਤ ਕਰਮਚਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਵੀ ਦਿੰਦੇ ਹਨ।