ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਰਿਆਣਾ ਦੀ ਵੱਖ-ਵੱਖ ਜੇਲ੍ਹਾਂ ਦੇ ਲਈ 5.67 ਕਰੋੜ ਰੁਪਏ ਦੀ ਲਾਗਤ ਨਾਲ 186 ਵਾਕੀ ਟਾਕੀ ਸੈਟ ਖਰੀਦਣ ਨੂੰ ਮੰਜੂਰੀ ਦਿੱਤੀ ਹੈ। ਇਸ ਪਹਿਲ ਦਾ ਉਦੇਸ਼ ਜੇਲ ਕਰਮਚਾਰੀਆਂ ਦੀ ਸੰਚਾਰ ਸਮਰੱਥਾਵਾਂ ਨੁੰ ਵਧਾਉਣਾ , ਕੈਦੀਆਂ ਅਤੇ ਜਲ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਕਰਨਾ ਹੈ।
ਹਰਿਆਣਾ ਦੇ ਜੇਲ ਮਹਾਨਿਦੇਸ਼ਕ ਨੇ ਕਿਹਾ ਕਿ ਵਾਕੀ-ਟਾਕੀ ਸੈਟ ਨਾਲ ਨਿਗਰਾਨੀ ਟਾਵਰਾਂ 'ਤੇ ਤੈਨਾਤ ਕਰਮਚਾਰੀਆਂ ਸਮੇਤ ਜੇਲ ਕਰਮਚਾਰੀਆਂ ਦੇ ਵਿਚ ਸੰਚਾਰ ਪ੍ਰਣਾਲੀ ਮਜਬੂਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਏ ਰੱਖਣ ਅਤੇ ਕਿਸੇ ਵੀ ਸੁਰੱਖਿਆ ਸਬੰਧੀ ਚਿੰਤਾ ਦਾ ਤੁਰੰਤ ਹੱਲ ਕਰਨ ਦੇ ਲਈ ਵਾਕੀ-ਟਾਕੀ ਸੈਟ ਵਰਗੇ ਪ੍ਰਭਾਵੀ ਸੰਚਾਰ ਸੱਭ ਤੋਂ ਉੱਪਰ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲ ਰਾਜ ਵਿਚ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਦੇ ਆਪਣੇ ਚੱਲ ਰਹੇ ਯਤਨਾਂ ਨੂੰ ਹੋਰ ਮਜਬੂਤ ਕਰਨ ਲਈ ਇਕ ਸੁਰੱਖਿਅਤ ਅਤੇ ਚੰਗੀ ਤਰ੍ਹਾ ਨਾਲ ਪ੍ਰਬੰਧਿਤ ਜੇਲ ਪ੍ਰਣਾਲੀ ਯਕੀਨੀ ਕਰਨ ਲਈ ਹਰਿਆਣਾ ਸਰਕਾਰ ਦੀ ਪ੍ਰਤੀਬੱਧਤਾ ਨੁੰ ਰੇਖਾਂਕਿਤ ਕਰਦੀ ਹੈ।