ਚੰਡੀਗੜ੍ਹ : ਹਰਿਆਣਾ ਦੇ ਸਿਹਤ ਅਤੇ ਸਿਵਲ ਏਵੀਏਸ਼ਨ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਪੇਸ਼ ਕੀਤਾ ਗਿਆ ਆਮ ਬਜਟ, 2024 ਗਰੀਬਾਂ, ਨੌਜੁਆਨਾਂ, ਮਹਿਲਾਵਾਂ ਤੇ ਕਿਸਾਨਾਂ ਅਤੇ ਮੱਧਮ ਵਰਗ ਨੂੰ ਸਮਰਪਿਤ ਬਜਟ ਹੈ। ਇਹ ਉਨ੍ਹਾਂ ਦੇ ਜੀਵਨ ਵਿਚ ਕ੍ਰਾਂਤੀਕਾਰੀ ਬਦਲਾਅ ਕਰੇਗਾ। ਇਸ ਬਜਟ ਵਿਚ ਹਰਿਆਣਾ ਦੇ ਲਈ ਵੀ ਇੰਫ੍ਰਾਸਟਕਚਰ, ਰੁਜਗਾਰ, ਆਪਦਾ ਪ੍ਰਬੰਧਨ, ਸਿਹਤ ਸਹੂਲਤਾਂ ਦੇ ਵਿਕਾਸ ਨੂੰ ਲੈ ਕੇ ਪ੍ਰਾਵਧਾਨ ਕੀਤਾ ਗਿਆ ਹੈ।
ਮੰਤਰੀ ਡਾ. ਕਮਲ ਗੁਪਤਾ ਅੱਜ ਸਿਰਸਾ ਦੇ ਲੋਕ ਨਿਰਮਾਣ ਵਿਭਾਗ ਦੇ ਰੇਸਟ ਹਾਊਸਟ ਵਿਚ ਪ੍ਰਬੰਧਿਤ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ।
ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮੱਧਮ ਆਮਦਨ ਵਰਗ ਨੁੰ ਇੰਕਮ ਟੈਕਸ ਵਿਚ ਛੋਟ ਦੇ ਕੇ ਸ਼ਲਾਘਾਯੋਗ ਫੈਸਲਾ ਕੀਤਾ ਹੈ। ਹੁਣ 7.75 ਲੱਖ ਰੁਪਏ ਤਕ ਇੰਕਮ ਟੈਕਸ ਪੂਰੀ ਤਰ੍ਹਾ ਟੈਕਸ ਮੁਕਤ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬਜਟ ਵਿਚ ਇਹ ਛੋਟ ਦਿੱਤੇ ਜਾਣ ਨਾਲ ਮੱਧਮ ਵਰਗ ਨੂੰ ਸਾਢੇ ਸਤਾਰਾਂ ਹਜਾਰ ਰੁਪਏ ਦਾ ਸਿੱਧਾ ਲਾਭ ਮਿਲੇਗਾ। ਤਨਖਾਹ ਭੋਗੀ ਕਰਮਚਾਰੀਆਂ, ਛੋਟੇ ਦੁਕਾਨਦਾਰਾਂ, ਆਪਣਾ ਕਾਰੋਬਾਰ ਚਲਾ ਰਹੇ ਗ੍ਰਹਿਣੀਆਂ ਨੂੰ ਇਸ ਨਾਲ ਵੱਡਾ ਲਾਭ ਮਿਲੇਗਾ।
ਉਨ੍ਹਾਂ ਨੇ ਕਿਹਾ ਕਿ ਕੇਂਦਰੀ ਬਜਟ ਵਿਚ ਮਹਿਲਾਵਾਂ ਅਤੇ ਕੁੜੀਆਂ ਲਈ ਲਾਭ ਪਹੁੰਚਾਉਣ ਵਾਲੀ ਯੋਜਨਾਵਾਂ ਦੇ ਲਈ 3 ਲੱਖ ਕਰੋੜ ਰੁਪਏ ਦਾ ਪ੍ਰਾਵਧਾਨ, ਸੂਰਿਆ ਘਰ ਮੁਫਤ ਬਿਜਲੀ ਯੋਜਨਾ ਤਹਿਤ 1 ਕਰੋੜ ਘਰਾਂ ਨੂੰ 300 ਯੂਨਿਟ ਤਕ ਹਰ ਮਹੀਨੇ ਬਿਜਲੀ ਫਰੀ ਦਾ ਵਾਦਾ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ 48 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ, ਜੋ ਕਿ ਸਾਲ 2013-14 ਵਿਚ ਪੇਸ਼ ਕੀਤੇ ਗਏ ਬਜਟ ਤੋਂ ਤਿੰਨ ਗੁਣਾ ਵੱਧ ਹੈ। ਲੱਖਪਤੀ ਦੀਦੀ ਯੋਜਨਾ ਤਹਿਤ 3 ਕਰੋੜ ਮਹਿਲਾਵਾਂ ਨੁੰ ਆਤਮਨਿਰਭਰ ਤੇ ਮਜਬੂਤੀ ਕਰਣ 'ਤੇ ਜੋਰ ਦਿੱਤਾ ਗਿਆ ਹੈ, ਇਸ ਦੇ ਲਈ 3 ਲੱਖ ਕਰੋੜ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ। ਸਕੀਮ ਤਹਿਤ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਸਰਕਾਰ ਵੱਲੋਂ ਕਈ ਤਰ੍ਹਾ ਦੀ ਸਕਿਲ ਟ੍ਰੇਨਿੰਗ ਦੇ ਕੇ ਉਨ੍ਹਾਂ ਨੁੰ ਸਵੈ ਰੁਜਗਾਰ ਦੇ ਯੋਗ ਬਣਾਇਆ ਜਾਂਦਾ ਹੈ, ਤਾਂ ਜੋ ਉਨ੍ਹਾਂ ਦੀ ਆਰਥਕ ਸਥਿਤੀ ਨੂੰ ਬਿਹਤਰ ਕੀਤਾ ਜਾ ਸਕੇ।