ਚੰਡੀਗੜ੍ਹ : ਨਾਰਨੌਲ ਦੇ ਨਾਂਗਲ ਚੌਧਰੀ ਹਲਕੇ ਵਿਚ ਪਿਛਲੇ 10 ਸਾਲ ਤੋਂ ਹੋ ਰਹੇ ਲਗਾਤਾਰ ਵਿਕਾਸ ਦਾ ਜਿਕਰ ਕਰਦੇ ਹੋਏ ਨਾਂਗਲ ਚੌਧਰੀ ਦੇ ਵਿਧਾਇਕ ਅਤੇ ਸਿੰਚਾਈ ਮੰਤਰੀ ਡਾ. ਅਭੈ ਸਿੰਘ ਯਾਦਵ ਨੇ ਦਸਿਆ ਕਿ ਪਿਛਲੇ 10 ਸਾਲ ਵਿਚ ਹਰਿਆਣਾ ਸਰਕਾਰ ਵੱਲੋਂ ਇਸ ਖੇਤਰ ਦੇ ਵਿਕਾਸ ਦੇ ਚਹੁੰ ਮੁਖੀ ਯਤਨ ਹੋਏ ਹਨ। ਇਸ ਸਮੇਂ ਬਲਾਕ ਵਿਚ ਅਨੇਕ ਯੋਜਨਾਵਾਂ ਚਲਾਈ ਗਈਆਂ ਹਨ। ਉਨ੍ਹਾਂ ਨੇ ਲਾਜਿਸਟਿਕ ਹੱਬ ਦੇ ਪੈਂਡਿੰਗ ਜਮੀਨ ਵਿਵਾਦ ਦੇ ਕਾਰਨ ਹੋ ਰਹੀ ਦੇਰੀ ਦਾ ਵਿਜਕਰ ਕਰਦੇ ਹੋਏ ਕਿਹਾ ਕਿ ਹੁਣ ਸਰਕਾਰ ਨੇ ਇਸ ਦੇ ਲਈ ਉਪਲਬਧ ਜਮੀਨ ਨੂੰ ਵਿਕਸਿਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਿਯੂ ਡਾਬਲਾ ਰੇਲਵੇ ਸਟੇਸ਼ਨ ਤੋਂ ਰੇਲ ਲਾਇਨ, ਨਾਂਰਨੌਲ ਤੋਂ ਨਹਿਰ ਦਾ ਕੱਚਾ ਪਾਦੀ ਲਿਆਉਣ ਦੀ ਪਾਇਪਲਾਇਨ, ਡੇਰੋਲੀ ਅਹੀਰ ਤੋਂ ਬਿਜਲੀ ਦੀ 220 ਕੇਵੀ ਦੀ ਲਾਇਨ ਅਤੇ ਨੈਸ਼ਨਲ ਹਾਈਵੇ ਦੀ ਫੋਰਲੇਨ ਸੜਕ ਆਦਿ ਸਾਰੇ ਕੰਮ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ। ਹੁਣ ਅੰਦੂਰਣੀ ਵਿਕਾਸ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ, ਜਿਸ ਵਿਚ ਪਹਿਲੇ ਪੜਾਅ ਵਿਚ ਮੌਜਾਦਾ ਵਿਚ ਉਪਲਬਧ ਜਮੀਨ ਵਿਚ ਅੰਦਰੂਣੀ ਰੇਲ ਆਵਾਜਾਈ ਦੇ ਲਹੀ ਰੇਲ ਲਾਇਨ ਵਿਛਾਉਣ ਦਾ ਕੰਮ ਸ਼ੁਰੂ ਹੋਵੇਗਾ। ਇਸ ਦੇ ਲਈ 125 ਕਰੋੜ ਰੁਪਏ ਦੀ ਲਾਗਤ ਦੇ ਟੈਂਡਰ ਜਾਰੀ ਕਰ ਦਿੱਤੇ ਗਏ ਹਨ, ਜੋ ਅਗਸਤ ਦੇ ਤੀਜੇ ਹਫਤੇ ਵਿਚ ਖੋਲੇ ਜਾਣਗੇ।
ਡਾਕਟਰ ਯਾਦਵ ਨੇ ਦਸਿਆ ਕਿ ਪਿਛਲੇ 50 ਸਾਲ ਤੋਂ ਬੁਢਵਾਲ ਮਾਈਨਰ ਨਹਿਰ ਦਾ ਨਿਰਮਾਣ ਵੱਖ-ਵੱਖ ਕਾਰਣਾਂ ਤੋਂ ਪੈਂਡਿੰਗ ਸੀ। ਹੁਣ ਇਹ ਮਾਮਲਾ ਸੁਲਝਾ ਲਿਆ ਹੈ ਅਤੇ ਇਸ ਦੇ ਨਿਰਮਾਣ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ, ਜੋ ਅਗਸਤ ਦੇ ਦੂਜੇ ਹਫਤੇ ਵਿਚ ਖੋਲਿਆ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਇਸ ਨਹਿਰ ਦੇ ਨਿਰਮਾਣ ਦੇ ਬਾਅਦ ਵਿਸ਼ੇਸ਼ ਰੂਪ ਨਾਲ ਬੁਢਵਾਲ ਅਤੇ ਰਾਏ ਮਲਿਕਪੁਰ ਪਿੰਡਾਂ ਨੂੰ ਲਾਭ ਹੋਵੇਗਾ। ਇਸ ਨਾਲ ਪਿੰਡਾਂ ਦੇ ਜੋਹੜਾਂ ਵਿਚ ਕਾਫੀ ਪਾਣੀ ਭਰ ਕੇ ਰਿਚਾਰਜਿੰਗ ਕੀਤੀ ਜਾਵੇਗੀ ਅਤੇ ਫਸਲ ਦੀ ਸਿੰਚਾਈ ਲਈ ਪਾਣੀ ਉਪਲਬਧ ਹੋਵੇਗਾ। ਪਿਛਲੇ 10 ਸਾਲ ਵਿਚ ਇਸ ਤਰ੍ਹਾ ਦੀ ਉਨ੍ਹਾਂ ਸਾਰੇ ਪੈਂਡਿੰਗ ਨਹਿਰਾਂ ਦਾ ਨਿਰਮਾਣ ਕਰਵਾਇਆ ਗਿਆ ਹੈ ਜਿਨ੍ਹਾਂ ਦੀ ਜਮੀਨ ਪਹਿਲਾਂ ਤੋਂ ਹੀ ਅਰਜਿਤ ਸੀ। ਇੰਨ੍ਹਾਂ ਵਿੱਚੋਂ ਮੁੱਖ ਰੂਪ ਨਾਲ ਨੋਲਪੁਰ ਡਿਸਟਰੀਬਿਊਟਰੀ ਦਾ ਨਿਯਾਮਤਪੁਰ ਮੌਰੂੰਡ ਤਕ ਵਿਸਤਾਰ, ਕਮਾਨਿਆ ਮਾਈਨਰ ਦਾ ਵਿਸਤਾਰ ਅਤੇ ਦੋਸਤਪੁਰ ਮਾਈਨਰ ਦਾ ਵਿਸਤਾਰ ਸ਼ਾਮਿਲ ਹੈ। ਸਿਰਫ ਬੂਢਵਾਲ ਮਾਈਨਰ ਬਾਕੀ ਸੀ ਜਿਸ ਦਾ ਕੰਮ ਹੁਣ ਸ਼ੁਰੂ ਹੋ ਜਾਵੇਗਾ।