Thursday, September 19, 2024

Haryana

ਸੂਬੇ ਵਿਚ ਵਾਂਝੇ ਯੋਗ ਲਾਭਕਾਰਾਂ ਨੁੰ ਪਲਾਟ ਦੇਣ ਲਈ ਜਲਦੀ ਲਾਂਚ ਹੋਵੇਗਾ ਨਵਾਂ ਪੋਰਟਲ : ਨਾਇਬ ਸਿੰਘ ਸੈਨੀ

July 29, 2024 05:02 PM
SehajTimes

ਨੀਂਹ ਪੱਥਰ, ਆਸ਼ਰਮ ਨੂੰ 21 ਲੱਖ ਰੁਪਏ ਦੀ ਰਕਮ ਤੇ ਈ-ਲਾਇਬ੍ਰੇਰੀ ਦੀ ਦਿੱਤੀ ਸੌਗਾਤ

ਸਾਂਸਦ ਨਵੀਨ ਜਿੰਦਲ ਨੇ 11 ਲੱਖ ਦੀ ਰਕਮ ਤੇ ਸ਼ਾਨਦਾਰ ਸ਼ੈਡ ਦਾ ਨਿਰਮਾਣ ਕਰਨ ਦਾ ਐਲਾਨ

ਰਾਜ ਮੰਤਰੀ ਸੁਭਾਸ਼ ਸੁਧਾ ਨੇ ਸੰਸਥਾਨ ਨੁੰ 11 ਲੱਖ ਰੁਪਏ ਦੇਣ ਦਾ ਕੀਤਾ ਐਲਾਨ, ਮੰਦਿਰ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ ਪੂਰਾ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬੇ ਵਿਚ ਵਾਂਝੇ ਯੋਗ ਲਾਭਕਾਰਾਂ ਨੂੰ ਸੂਬਾ ਸਰਕਾਰ ਵੱਲੋਂ ਜਲਦੀ ਪਲਾਟ ਦੀ ਸੌਗਾਤ ਦਿੱਤੀ ਜਾਵੇਗੀ। ਇਸ ਪਲਾਟ ਲਈ ਸੂਬੇ ਦੇ ਵਾਂਝੇ ਯੋਗ ਲਾਭਕਾਰਾਂ ਨੂੰ ਪੋਰਟਲ 'ਤੇ ਬਿਨੈ ਕਰਨਾ ਹੋਵੇਗਾ। ਇਸ ਨਵੇਂ ਪੋਰਟਲ ਨੂੰ ਸੂਬਾ ਸਰਕਾਰ ੧ਲਦੀ ਲਾਂਚ ਕਰਨ ੧ਾ ਰਹੀ ਹੈ। ਇਸ ਪੋਰਟਲ 'ਤੇ ਨਵੇਂ ਵਾਂਝੇ ਲਾਭਕਾਰ ਸਹਿਜਤਾ ਨਾਲ ਬਿਨੈ ਕਰ ਸਕਣਗੇ ਅਤੇ ਸਾਰੇ ਯੋਗ ਲਾਭਕਾਰਾਂ ਨੁੰ ਪਲਾਟ ਦਿੱਤਾ ਜਾਵੇਗਾ।

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਐਤਵਾਰ ਨੂੰ ਦੇਰ ਸ਼ਾਮ ਵਾਲਮਿਕੀ ਸਭਾ ਅਤੇ ਮਹਾਰਿਸ਼ੀ ਵਾਲਮਿਕੀ ਆਸ਼ਰਮ ਸੋਸਾਇਟੀ ਦੇ ਤੱਤਵਾਧਾਨ ਵਿਚ ਪ੍ਰਬੰਧਿਤ ਅਭਿਨੰਦਰ ਸਮਾਰੋਹ ਵਿਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਨੀ, ਸਾਂਸਦ ਨਵੀਨ ਜਿੰਦਲ, ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ, ਸਾਬਕਾ ਮੰਤਰੀ ਕ੍ਰਿਸ਼ਣ ਬੇਦੀ ਨੇ ਵਾਲਮਿਕੀ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ। ਇਸ ਦੇ ਬਾਅਦ ਮੁੱਖ ਮੰਤਰੀ ਨੇ ਮਹਾਰਿਸ਼ੀ ਵਾਲਮਿਕੀ ਦੇ ਮੰਦਿਰ ਵਿਚ ਪੂਜਾ-ਅਰਚਨਾ ਕੀਤੀ ਅਤੇ ਭਗਵਾਨ ਮਹਾਰਿਸ਼ੀ ਵਾਲਮਿਕੀ ਨੂੰ ਨਮਨ ਕੀਤਾ।

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਰੋਧੀ ਧਿਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਪਿਛਲੀ ਸਰਕਾਰ ਨੇ 60 ਸਾਲਾਂ ਵਿਚ ਦੇਸ਼ ਦੇ ਸਭਿਆਚਾਰ ਅਤੇ ਸੰਸਕਾਰਾਂ ਨੂੰ ਖਤਮ ਕਰਨ ਦਾ ਕੰਮ ਕੀਤਾ। ਇਸ ਤੋਂ ਵਿਪਰੀਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦਾ ਸਭਿਆਚਾਰ ਨੂੰ ਸੁਰੱਖਿਅਤ ਕਰਨ ਲਈ ਪਾਕੀਸਤਾਨ ਤਕ ਕਰਤਾਰਪੁਰ ਕੋਰੀਡੋਰ ਬਨਾਉਣ, ਕੇਦਾਰਨਾਥ ਤੀਰਥ, ਉਜੈਨ ਤੀਰਥ, ਸੋਮਨਾਥ ਮੰਦਿਰ, ਸ੍ਰੀ ਹੇਮਕੁੰਟ ਸਾਹਿਬ , ਅਯੋਧਿਆ ਵਿਚ ਸ੍ਰੀ ਰਾਮ ਮੰਦਿਰ ਦਾ ਨਿਰਮਾਣ ਕਰਵਾਇਆ। ਇੰਨ੍ਹਾਂ ਹੀ ਨਹੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਗਵਾਨ ਮਹਾਰਿਸ਼ੀ ਵਾਲਮਿਕੀ ਦੇ ਸਪਨਿਆਂ ਨੁੰ ਸਾਕਾਰ ਕਰਨ ਦਾ ਸੰਕਲਪ ਲਿਆ ਅਤੇ ਅਯੋਧਿਆ ਵਿਚ ਭਗਵਾਨ ਸ੍ਰੀ ਵਾਲਮਿਕੀ ਦੇ ਨਾਂਅ ਨਾਲ ਹਵਾਈ ਅੱਡੇ ਦਾ ਨਾਂਅ ਰੱਖਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਰਤਨ ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਦਕਰ ਦੇ ਸਪਨੇ ਨੂੰ ਪੂਰਾ ਕਰਦੇ ਹੋਏ ਧਾਰਾ 370 ਨੁੰ ਹਟਾਉਣ ਦਾ ਕੰਮ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਵਿਚ ਰੇਲ ਏਲੀਵੇਟਿਡ ਟ੍ਰੈਕ, ਇਸਮਾਈਲਾਬਾਦ ਤੋਂ ਜੈਯਪੁਰ ਤਕ ਐਕਸਪ੍ਰੈਸ-ਵੇ, ਪਿੰਡ ਫਤੁਪੁਰ ਵਿਚ ਦੇਸ਼ ਦੇ ਪਹਿਲੇ ਸ੍ਰੀਕ੍ਰਿਸ਼ਣਾ ਆਯੂਸ਼ ਯੂਨੀਵਰਸਿਟੀ ਦੀ ਪਰਿਯੋ੧ਨਾ ਨੁੰ ਅਮਲੀਜਾਮਾ ਪਹਿਨਾਉਣ ਦਾ ਕੰਮ ਕੀਤਾ। ਇਸ ਯੂਨੀਵਰਸਿਟੀ ਦੇ ਲਈ ਹੁਣ ਹਾਲ ਵਿਚ ਹੀ ਸਰਕਾਰ ਨੇ ਕਰੋੜਾਂ ਦਾ ਬਜਟ ਵੀ ਜਾਰੀ ਕੀਤਾ ਹੈ। ਇਸ ਸਰਕਾਰ ਨੇ ਮਥਾਨਾ ਵਿਚ ਕੇਂਦਰੀ ਵਿਦਾਲੇਯ, ਰੇਲਵੇ ਅੰਡਰ ਪਾਸ ਤੇ ਓਵਰਬ੍ਰਿਜ, ਸ਼ਾਹਬਾਦ ਤੋਂ ਸਾਹਾ ਤੇ ਇਸਮਾਈਲਾਬਾਦ ਤੋਂ ਸ਼ਾਹਬਾਦ ਤਕ ਫੋਰਲੇਨ ਬਨਾਉਣ ਸਮੇਤ ਅਨੇਕ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਇਸ ਤੋਂ ਇਲਾਵਜਾ ਸਰਕਾਰ ਨੇ ਬਿਨ੍ਹਾਂ ਖਰਚੀ ਅਤੇ ਬਿਨ੍ਹਾਂ ਪਰਚੀ ਦੇ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕੀਤਾ। ਇੰਨ੍ਹਾਂ ਹੀ ਨਹੀਂ ਸਰਕਾਰ ਨੇ 2 ਲੱਖ 32 ਹਜਾਰ ਬਜੁਰਗਾਂ ਨੂੰ ਘਰ ਬੈਠੇ ਪੈਂਸ਼ਨ ਦਾ ਲਾਭ ਦਿੱਤਾ।

ਇਸ ਮੌਕੇ 'ਤੇ ਬੋਲਦੇ ਹੋਏ ਸਾਂਸਦ ਨਵੀਨ ਜਿੰਦਲ ਨੇ ਕਿਹਾ ਕਿ ਵਾਲਮਿਕੀ ਸਮਾਜ ਦੇ ਨਾਲ ਵੁਨ੍ਹਾਂ ਦਾ 30 ਸਾਲ ਪੁਰਾਣਾ ਰਿਸ਼ਤਾ ਹੈ, ਇਸ ਲਈ ਇਸ ਸਮਾਜ ਦਾ ਹਰੇਕ ਵਿਅਕਤੀ ਅੱਜ ਸਾਂਸਦ ਬਣਿਆ ਹੈ। ਇਸ ਸਮਾਜ ਦੇ ਨਾਲ ਉਨ੍ਹਾਂ ਦੇ ਪਿਤਾ ਸੁਰਗਵਾਸੀ ਓਪੀ ਜਿੰਦਲ ਦਾ ਵੀ ਡੁੰਘਾ ਸਬੰਧ ਰਿਹਾ ਹੈ। ਇਸ ਲਈ ਉਨ੍ਹਾਂ ਦੀ ਯਾਦ ਵਿਚ 4 ਏਕੜ ਵਿਚ ਬਣੇ ਵਾਲਮਿਕੀ ਆਸ਼ਰਮ ਤੇ ਧਰਮਸ਼ਾਲਾ ਦਾ ਇਕ ਵਿਸ਼ੇਸ਼ ਪਲਾਨਿਗ ਨਾਲ ਵਿਕਾਸ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਪਿਤਾ ਸੁਰਗਵਾਸੀ ਓਪੀ ਜਿੰਦਲ ਦੀ ਯਾਦ ਵਿਚ ਇਕ ਸ਼ਾਨਦਾਰ ਸ਼ੈਡ ਦੇ ਨਾਲ-ਨਾਲ ਮੰਦਿਰ ਦਾ ਨਿਰਮਾਣ ਕੰਮ ਪੂਰਾ ਕੀਤਾ ਜਾਵੇਗਾ।

ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਕਿ ਸਾਲਾਂ ਤੋਂ ਵਾਲਮਿਕੀ ਸਮਾਜ ਦੇ ਲੋਕਾਂ ਦੇ ਨਾਲ ਜੁੜੇ ਹਨ। ਇਸ ਲਈ ਇਸ ਸਮਾਜ ਦੀ ਇਕ-ਇਕ ਸਮਸਿਆ ਅਤੇ ਮੰਗ ਤੋਂ ਪੂਰੀ ਤਰ੍ਹਾ ਵਾਕਫ ਹਨ। ਇਸ ਸਮਾਜ ਦੀ ਸਮੇਂ-ਸਮੇਂ 'ਤੇ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਨੀ ਸੂਬੇ ਨੁੰ ਵਿਕਾਸ ਦੀ ਰਾਹ 'ਤੇ ਅੱਗੇ ਲੈ ਜਾਣ ਦਾ ਕੰਮ ਕਰ ਰਹੇ ਹਨ।ਅੱਜ ਵਿਰੋਧੀ ਧਿਰ ਵੀ ਮੰਨਦਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਅਜਿਹੇ ਮੁੱਖ ਮੰਤਰੀ ਹਨ, ਜੋ 24 ਘੰਟੇ ਸੂਬੇ ਦੀ ਜਨਤਾ ਦੀ ਸੇਵਾ ਲਈ ਤਿਆਰ ਹਨ।

ਇਸ ਮੌਕੇ 'ਤੇ ਸਾਬਕਾ ਮੰਤਰੀ ਕ੍ਰਿਸ਼ਣ ਬੇਦੀ ਨੇ ਵੀ ਮੁੱਖ ਮੰਤਰੀ ਸਮੇਤ ਹੋਰ ਮਹਿਮਾਨਾਂ ਦਾ ਪ੍ਰੋਗ੍ਰਾਮ ਵਿਚ ਪਹੁੰਚਣ 'ਤੇ ਸਵਾਗਤ ਕੀਤਾ। ਇਸ ਮੌਕੇ 'ਤੇ ਸਾਬਕਾ ਵਿਧਾਇਕ ਬੰਤਾ ਰਾਮ ਵਾਲਮਿਕੀ, ਸਭਾ ਦੇ ਚੇਅਰਮੈਨ ਜਗੀਰ ਸਿੰਘ, ਸਾਬਕਾ ਵਿਧਾਇਕ ਇਸ਼ਵਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਮਾਜ ਦੇ ਮਾਣਯੋਗ ਵਿਅਕਤੀ ਮੌਜੂਦ ਸਨ।

Have something to say? Post your comment

 

More in Haryana

ਸੂਬੇ ਵਿਚ ਹੁਣ ਤਕ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦ ਰਕਮ ਤੇ ਕੀਮਤੀ ਵਸਤੂਆਂ ਕੀਤੀਆਂ ਗਈਆਂ ਜਬਤ : ਪੰਕਜ ਅਗਰਵਾਲ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1031 ਉਮੀਦਵਾਰ ਲੜਣਗੇ ਚੋਣ : ਪੰਕਜ ਅਗਰਵਾਲ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ : ਪੰਕਜ ਅਗਰਵਾਲ

ਹਰਿਆਣਾ ਵਿਚ 22 ਜਿਲ੍ਹਿਆਂ ਅਤੇ 34 ਸਬ-ਡਿਵੀਜਨਾਂ ਵਿਚ ਤੀਜੀ ਕੌਮੀ ਲੋਕ ਅਦਾਲਤ ਦਾ ਪ੍ਰਬੰਧ

ਹਰਿਆਣਾ ਵਿਚ ਝੋਨੇ ਦੀ ਖਰੀਦ 23 ਸਤੰਬਰ ਤੋਂ ਹੋਵੇਗੀ ਸ਼ੁਰੂ : ਡਾ. ਸੁਮਿਤਾ ਮਿਸ਼ਰਾ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1561 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ

ਚੋਣ ਡਿਊਟੀ ਦੌਰਾਨ ਪੋਲਿੰਗ ਕਰਮਚਾਰੀਆਂ ਦੀ ਮੌਤ 'ਤੇ ਪਰਿਵਾਰ ਨੂੰ ਮਿਲੇਗੀ ਐਕਸ-ਗੇ੍ਰਸ਼ਿਆ ਸਹਾਇਤਾ :ਪੰਕਜ ਅਗਰਵਾਲ

ਹਰਿਆਣਾ ਵਿਧਾਨਸਭਾ ਚੋਣਾਂ ਸੰਬੰਧੀ ਪੁਲੀਸ ਵਲੋਂ ਹਰਿਆਣਾ ਦੀਆਂ ਸਰਹੱਦਾਂ ਤੇ ਨਾਕੇਬੰਦੀ

ਰਾਜਨੀਤਕ ਪਾਰਟੀਆਂ ਨੂੰ ਚੋਣ ਐਲਾਨ ਪੱਤਰ ਦੀ ਕਾਪੀਆਂ ਜਮ੍ਹਾ ਕਰਵਾਉਣੀ ਜਰੂਰੀ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਦਿਵਆਂਗ ਤੇ 85 ਸਾਲ ਦੀ ਉਮਰ ਵਰਗ ਤੋਂ ਵੱਧ ਦੇ ਵੋਟਰ ਘਰ ਤੋਂ ਪਾ ਸਕਦੇ ਹਨ ਵੋਟ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ