Friday, September 20, 2024

Malwa

ਪੀ.ਐਸ.ਓ ਟੂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸਿਆਰਾ ਸਿੰਘ 36 ਸਾਲ ਦੀਆਂ ਸਾਨਦਾਰ ਸੇਵਾਵਾਂ ਉਪਰੰਤ ਹੋਏ ਸੇਵਾ ਮੁਕਤ

August 01, 2024 06:37 PM
ਅਸ਼ਵਨੀ ਸੋਢੀ

ਸੇਵਾ ਮੁਕਤੀ ਜੀਵਨ ਦਾ ਅੰਤ ਨਹੀਂ ਸਗੋਂ ਨਵੀਂ ਜਿੰਦਗੀ ਦੀ ਸ਼ੁਰੂਆਤ, ਡਿਪਟੀ ਕਮਿਸ਼ਨਰ ਨੇ ਸਿਆਰਾ ਸਿੰਘ ਦੇ ਉਜੱਵਲ ਭਵਿੱਖ ਦੀ ਕੀਤੀ ਕਾਮਨਾ

ਮਨੁੱਖ ਦੀ ਪਛਾਣ ਵਿਅਕਤੀ ਵਲੋਂ ਪੇਸ਼ੇਵਾਰ, ਸਮਾਜਿਕ ਅਤੇ ਨੈਤਿਕ ਨਿਭਾਏ ਫਰਜ਼ਾਂ ਤੋਂ ਹੁੰਦੀ ਹੈ ਜਿਸ ਦੀ ਮਿਸਾਲ ਏ.ਐਸ.ਆਈ ਸਿਆਰਾ ਸਿੰਘ- ਐਸ.ਐਸ.ਪੀ

ਮਾਲੇਰਕੋਟਲਾ : ਪੰਜਾਬ ਪੁਲਿਸ ਵਿੱਚ ਬਤੌਰ ਏ.ਐਸ.ਆਈ ਸੇਵਾ ਨਿਭਾ ਰਹੇ ਸਿਆਰਾ ਸਿੰਘ ਆਪਣੀ 36 ਸਾਲਾਂ ਦੀ ਸਾਨਦਾਰ ਸੇਵਾ ਉਪਰੰਤ ਸੇਵਾਮੁਕਤ ਹੋ ਗਏ। ਉਨ੍ਹਾਂ ਨੂੰ ਅੱਜ ਸਿਵਲ,ਪੁਲਿਸ ਪ੍ਰਸਾਸ਼ਨ ਅਤੇ ਦਫ਼ਤਰ ਡਿਪਟੀ ਕਮਿਸ਼ਨਰ ਦੇ ਸਮੂਹ ਸਟਾਫ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਡਿਪਟੀ ਕਮਿਸ਼ਨਰ ਡਾ ਪੱਲਵੀ,ਐਸ.ਐਸ.ਪੀ.ਡਾ ਸਿਮਰਤ ਕੌਰ,ਸਹਾਇਕ ਕਮਿਸ਼ਨਰ ਸ੍ਰੀ ਹਰਬੰਸ ਸਿੰਘ,ਐਸ.ਪੀ. ਸ੍ਰੀਮਤੀ ਸਵਰਨਜੀਤ ਕੌਰ ਤੋਂ ਇਲਾਵਾ ਦਫ਼ਤਰ ਡਿਪਟੀ ਕਮਿਸ਼ਨਰ ਦੇ ਸਮੂਹ ਸਟਾਫ ਅਤੇ ਏ.ਐਸ.ਆਈ ਸ੍ਰੀ ਸਿਆਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਵੀ ਸਿਰਕਤ ਕੀਤੀ। ਇਸ ਮੌਕੇ ਸਿਵਲ ਅਤੇ ਪੁਲਿਸ ਪ੍ਰਸਾਸਨਿਕ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਸਟਾਫ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਕੀਤੇ ਗਏ ਕੰਮ ਦੀ ਸ਼ਲਾਂਘਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਪੀ.ਐਸ.ਓ ਸਿਆਰਾ ਸਿੰਘ ਵੱਲੋਂ ਨਿਭਾਈ ਸ਼ਾਨਦਾਰ ਸੇਵਾ ਦੀ ਸਰਾਹਾਨਾ ਕੀਤੀ। ਉਨ੍ਹਾਂ ਕਿਹਾ ਕਿ ਕਰਮਚਾਰੀ ਨੇ ਆਪਣਾ ਕੰਮ ਹਮੇਸ਼ਾ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨੇਪਰੇ ਚਾੜਿਆ ਹੈ। ਸਾਨੂੰ ਸਾਰਿਆਂ ਨੂੰ ਸਿਆਰਾ ਸਿੰਘ ਦੀ ਸੱਚੀ ਲਗਨ, ਡਿਊਟੀ ਪ੍ਰਤੀ ਜਵਾਬਦੇਹੀ ਅਤੇ ਫਰਜ ਤੋਂ ਸਿੱਖ ਲੈਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਮੁਕਤੀ ਜੀਵਨ ਦਾ ਅੰਤ ਨਹੀਂ ਸਗੋਂ ਨਵੀਂ ਸ਼ੁਰੂਆਤ ਕਰਾਰ ਦਿੰਦਿਆ ਸਿਆਰਾ ਸਿੰਘ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ।

ਐਸ.ਐਸ.ਪੀ.ਡਾ ਸਿਮਰਤ ਕੌਰ ਨੇ ਕਿਹਾ ਕਿ ਮਨੁੱਖ ਦੀ ਪਛਾਣ ਵਿਅਕਤੀ ਵਲੋਂ ਪੇਸ਼ੇਵਾਰ, ਸਮਾਜਿਕ ਅਤੇ ਨੈਤਿਕ ਨਿਭਾਏ ਫਰਜ਼ਾ ਤੋਂ ਹੁੰਦੀ ਹੈ ਜਿਸ ਦੀ ਮਿਸਾਲ ਏ.ਐਸ.ਆਈ ਸਿਆਰਾ ਸਿੰਘ ਹੈ। ਜਿਨ੍ਹਾਂ ਨੇ ਆਪਣੀ ਨੌਕਰੀ ਇਮਾਨਦਾਰੀ ਤੇ ਸੁਚੱਜਤਾ ਨਾਲ ਨਿਭਾਈ ਹੈ। ਅਜਿਹੇ ਵਿਅਕਤੀ ਦੂਜਿਆਂ ਲਈ ਮਾਰਗ ਦਰਸ਼ਕ ਬਣਦੇ ਹਨ। ਇਸ ਮੌਕੇ ਉਨ੍ਹਾ ਸਿਆਰਾ ਸਿੰਘ ਦੇ ਚੰਗੇ ਭਵਿੱਖ ਲਈ ਅਰਦਾਸ ਕਰਦਿਆ ਕਿਹਾ ਕਿ ਬਾਕੀ ਦੀ ਜਿੰਦਗੀ ਉਹ ਸਮਾਜ ਸੇਵਾ ਦੇ ਕੰਮਾਂ ਵਿੱਚ ਲੱਗਕੇ ਹੋਰ ਲੋਕਾਂ ਲਈ ਚੰਗਾ ਮਾਰਗ ਦਰਸ਼ਕ ਬਨਣ ।ਇਥੇ ਜਿਕਰਯੋਗ ਹੈ ਕਿ ਸਿਆਰਾ ਸਿੰਘ ਪੰਜਾਬ ਪੁਲਿਸ ਚ 1989 ਵਿਖੇ ਬਤੌਰ ਕਾਂਸਟੇਬਲ ਭਰਤੀ ਹੋਏ ਉਨ੍ਹਾਂ ਦੀ ਪਹਿਲੀ ਤਾਇਨਾਤੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਏ। ਇਸ ਉਪਰੰਤ ਪਟਿਆਲਾ,ਸੰਗਰੂਰ ਵਿਖੇ ਆਪਣੀਆਂ ਸੇਵਾਵਾਂ ਨਿਭਾਂਇਆ। ਉਨ੍ਹਾਂ ਸਬ ਡਵੀਜਨ ਮਾਲੇਰਕੋਟਲਾ ਵਿਖੇ ਆਈ.ਏ.ਐਸ.ਸੇਵਾ ਮੁਕਤ ਗੁਰਲਵਲੀਨ ਸਿੰਘ ਸਿੱਧੂ,ਸ੍ਰੀ ਪਰਦੀਪ ਕੁਮਾਰ ਸੱਭਰਵਾਲ,ਸ੍ਰੀਮਤੀ ਇੰਦੂ ਮਲਹੋਤਰਾ,ਗੁਰਲਵਨੀਤ ਸਿੰਘ ਸਿੱਧੂ, ਆਈ.ਏ.ਐਸ.ਸ੍ਰੀ ਅਮਿੰਤ ਬੇਂਬੀ,ਆਈ.ਏ.ਐਸ. ਸ੍ਰੀਮਤੀ ਸੁਨਾਲੀ ਗੀਰੀ, ਆਈ.ਏ.ਐਸ. ਸੋਕਤ ਪਾਰੇ ਵਰਗੇ ਉੱਘੇ ਪ੍ਰਸਾਸ਼ਿਕ ਅਧਿਕਾਰੀਆਂ ਨਾਲ ਬਤੌਰ ਪੀ.ਐਸ.ਓ ਆਪਣੀਆਂ ਸੇਵਾਵਾਂ ਨਿਭਾਇਆ। ਮਾਲੇਰਕੋਟਲਾ ਜ਼ਿਲ੍ਹਾ ਬਨਣ ਉਪਰੰਤ ਪੰਜਾਬ ਦੇ 23ਵੇਂ ਜ਼ਿਲ੍ਹੇ ਦੇ ਪਹਿਲੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਆਈ.ਏ.ਐਸ.,ਸ੍ਰੀਮਤੀ ਮਾਧਵੀ ਕਟਾਰੀਆ ਆਈ.ਏ.ਐਸ.,ਸ੍ਰੀ ਸੰਯਮ ਅਗਰਵਾਲ ਆਈ.ਏ.ਐਸ ਦੇ ਪੀ.ਐਸ.ਓ ਵਜੋਂ ਡਿਊਟੀ ਨਿਭਾਉਂਣ ਦਾ ਮਾਣ ਹਾਸਲ ਕੀਤਾ ਹੈ ਜੋ ਕਿ ਆਪਣੇ ਆਪ ਵਿੱਚ ਸਲਾਂਘਾਯੋਗ ਹੈ। ਮੌਕੇ ਜ਼ਿਲਾ ਮਾਲ ਅਫ਼ਸਰ ਸ੍ਰੀਮਤੀ ਮਨਦੀਪ ਕੌਰ, ਸੁਪਰਡੈਂਟ ਅਮ੍ਰਿਤਪਾਲ ਸਿੰਘ, ਪੀ.ਏ.ਟੂ ਡੀ.ਸੀ. ਹਰਵਿੰਦਰ ਸਿੰਘ, ਰੀਡਰ ਟੂ ਡਿਪਟੀ ਕਮਿਸ਼ਨਰ ਬੇਅੰਤ ਸਿੰਘ, ਜ਼ਿਲ੍ਹਾ ਕਾਨਗੋ ਸ੍ਰੀ ਰਣਜੀਤ ਸਿੰਘ,ਨਾਜ਼ਰ ਹਰਪ੍ਰੀਤ ਸਿੰਘ,ਮਨਪ੍ਰੀਤ ਸਿੰਘ,ਗੁਰਪ੍ਰੀਤ ਸਿੰਘ ਸੋਹਤਾ, ਹੋਲਦਾਰ ਗਗਨਦੀਪ ਸਿੰਘ,ਖੁਸਦੀਪ ਸਿੰਘ, ਸੁਖਦੀਪ ਸਿੰਘ ਸੁਖਪ੍ਰੀਤ ਸਿੰਘ,ਰਮਨ,ਕੰਮਲਜੀਤ,ਫ਼ਕੀਰ ਮੁਹੰਮਦ, ਤੋਂ ਇਲਾਵਾ ਸਮੂਹ ਕਰਮਚਾਰੀ ਮੌਜੂਦ ਸਨ।

 

 

Have something to say? Post your comment

 

More in Malwa

ਅਗਾਮੀ ਪੰਚਾਇਤੀ ਚੋਣਾਂ ਸਬੰਧੀ ਤਿਆਰੀਆਂ ਹੁਣ ਤੋਂ ਹੀ ਅਰੰਭੀਆਂ ਜਾਣ-ਡਾ. ਸੋਨਾ ਥਿੰਦ

ਪਾਵਰਕੌਮ ਬਿਜਲੀ ਖਪਤਕਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ: ਐਕਸੀਅਨ ਗੁਪਤਾ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ,ਸਾਫ ਸਫਾਈ ਆਦਿ ਦਾ ਲਿਆ ਜਾਇਜਾ

ਡਿਪਟੀ ਕਮਿਸ਼ਨਰ ਨੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਮਾਲੇਰਕੋਟਲਾ ਪੁਲਿਸ ਦੇ ਥਾਣਾ ਸ਼ਹਿਰੀ 1 ਦੀ ਲੋਕਾਂ ਨੇ ਰੱਜ ਕੇ ਕੀਤੀ ਸਲਾਘਾ

ਬਿਸ਼ਨਪੁਰਾ ਧਰਨੇ 'ਚ ਚੌਥੇ ਦਿਨ ਆਇਆ ਮੋੜਾ 

ਵਿੱਤੀ ਸਾਲ 2024-25 ਦੌਰਾਨ ਉਦਯੋਗਿਕ ਨਿਤੀ-2017 ਅਧੀਨ FCI ਵੈਰੀਫਿਕੇਸ਼ਨ ਐਂਡ ਬਿਜਲੀ ਡਿਊਟੀ ਛੋਟ ਲਈ ਪੰਜ ਉਦਯੋਗਿਕ ਯੂਨਿਟਾਂ ਨੂੰ ਦਿੱਤੀ ਜਾ ਚੁੱਕੀ ਹੈ ਪ੍ਰਵਾਨਗੀ : ਡਾ ਪੱਲਵੀ

ਦੋ ਮਨਰੇਗਾ ਕਾਮਿਆਂ ਦਾ ਤੀਜੇ ਦਿਨ ਵੀ ਨਾ ਹੋਇਆ ਸਸਕਾਰ 

ਨੰਬਰਦਾਰਾਂ ਨੇ ਸਰਕਾਰ ਪ੍ਰਤੀ ਜਤਾਈ ਨਰਾਜ਼ਗੀ 

ਆਲਮੀ ਪੱਧਰ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜ਼ਰੂਰੀ : ਡਾਕਟਰ ਫੂਲ