ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਕੋਮਨ ਕੈਡਰ ਗਰੁੱਪ-ਡੀ ਦੇ ਨਵੇਂ ਕਰਮਚਾਰੀਆਂ ਦੀ ਭਰਤੀ ਹੋਣ ਦੇ ਨਤੀਜੇ ਵਜੋ ਉਸ ਅਹੁਦੇ ਦੇ ਸਾਹਮਣੇ ਪਹਿਲਾਂ ਤੋਂ ਲੱਗੇ ਐਚਕੇਆਰਐਨ ਜਾਂ ਆਉਟਸੋਰਸਿੰਗ ਕਰਮਚਾਰੀਆਂ ਨੁੰ ਕਿਸੇ ਹੋਰ ਉਪੁੋਕਤ ਖਾਲੀ ਅਹੁਦੇ 'ਤੇ 'ਤੇ ਫਿਰ ਤੋਂ ਨਿਯੁਕਤ ਕਰਨ ਲਈ ਸਬੰਧਿਤ ਵਿਭਾਗ ਪ੍ਰਮੁੱਖ ਨੂੰ ਅਥੋਰਾਇਜਡ ਕੀਤਾ ਹੈ।
ਮੁੱਖ ਸਕੱਤਰ ਦਫਤਰ ਵੱਲੋਂ ਸਾਰੀ ਪ੍ਰਸਾਸ਼ਨਿਕ ਸਕੱਤਰਾਂ ਅਤੇ ਵਿਭਾਗ ਦੇ ਪ੍ਰਮੁੱਖਾਂ ਨੁੰ ਲਿਖੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਨੇ ਇਸ਼ਤਿਹਾਰ ਗਿਣਤੀ 01/2023 ਦੇ ਸਾਹਮਣੇ ਨਵੇਂ ਭਰਤੀ ਹੋਏ ਕਾਮਨ ਕੈਡਰ ਗਰੁੱਪ-ਡੀ ਕਰਮਚਾਰੀਆਂ ਨੂੰ ਜਿਲ੍ਹਾ ਅਹੁਦਾ ਅਲਾਟਮੈਂਅ ਦਾ ਫੈਸਲਾ ਕੀਤਾ ਹੈ। ਅਜਿਹੇ ਵਿਚ ਜੇਕਰ ਗਰੁੱਪ-ਡੀ ਕਰਮਚਾਰੀਆਂ ਦੀ ਜੁਆਇਨਿੰਗ ਦੇ ਕਾਰਨ ਕਿਸੀ ਐਚਕੇਆਰਐਨ ਜਾਂ ਆਉਟਸੋਰਸ ਕਰਮਚਾਰੀ ਨੂੰ ਹਟਾਇਆ ਜਾਂਦਾ ਹੈ, ਤਾਂ ਵਿਭਾਗ ਪ੍ਰਮੁੱਖ ਨੂੰ ਅਜਿਹੇ ਕਰਮਚਾਰੀ ਨੂੰ ਕਿਸੀ ਹੋਰ ਉਪਯੁਕਤ ਅਹੁਦੇ 'ਤੇ ਜੁਆਇਨ ਕਰਵਾਉਣ ਦੀ ਮੰਜੂਰੀ ਹੋਵੇਗੀ।