ਇਕ ਏਕੜ ਤੋਂ ਘੱਟ ਜੋਤ ਵਾਲੇ ਕਿਸਾਨ ਨੂੰ ਵੀ ਮਿਲੇਗਾ 2000 ਰੁਪਏ ਦਾ ਬੋਨਸ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਡੀ ਮੌਜੂਦਾ ਕੇਂਦਰ ਤੇ ਹਰਿਆਣਾ ਸਰਕਾਰ ਨੇ ਸਦਾ ਕਿਸਾਨ ਹਿੱਤ ਵਿਚ ਫੈਸਲੇ ਕੀਤੇ ਹਨ। ਇਸੀ ਲੜੀ ਵਿਚ ਅੱਜ ਕੈਬਨਿਟ ਦੀ ਮੀਟਿੰਗ ਵਿਚ ਕਿਸਾਨਾਂ ਦੀ ਹਿੱਤ ਨੁੰ ਸੱਭ ਤੋਂ ਉੰਪਰ ਰੱਖਦੇ ਹੋਏ ਖਰੀਫ ਫੈਸਲਿਆਂ 'ਤੇ 2000 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੁੰ ਦਿੱਤੇ ਜਾਣ ਵਾਲੇ ਇਕਮੁਸ਼ਤ ਬੋਨਸ ਨਾਲ ਸਰਕਾਰ 'ਤੇ 1300 ਕਰੋੜ ਰੁਪਏ ਦਾ ਖਰਚ ਆਵੇਗਾ।
ਉਨ੍ਹਾਂ ਨੇ ਦਸਿਆ ਕਿ ਇਸ ਵਾਰ 4 ਜੂਨ ਤੋਂ 29 ਜੁਲਾਈ ਤਕ 87 ਮਿਲੀਮੀਟਰ ਹੀ ਬਰਸਾਤ ਹੋਈ ਅਤੇ ਕਿਸਾਨ ਨੂੰ ਟਿਯੂਬਵੈਲ ਤੇ ਹੋਰ ਸਰੋਤਾਂ 'ਤੇ ਖਰਚ ਵੱਧ ਕਰਨਾ ਪਿਆ। ਫਸਲ ਉਤਪਾਦਨ ਲਈ ਹੋਏ ਵੱਧ ਖਰਚ ਦੇ ਕਾਰਨ ਫਸਲਾਂ ਦੀ ਲਾਗਤ ਵੀ ਵਧੀ ਹੈ। ਇਸ ਲਈ ਸਰਕਾਰ ਨੇ ਕਿਸਾਨਾਂ ਦੇ ਹੱਤ ਲਈ ਇਹ ਵੱਡਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਅੱਜ ਕੈਬਨਿਟ ਦੀ ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗਲ ਕਰ ਰਹੇ ਸਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਉਹ ਇਕ ਗਰੀਬ ਕਿਸਾਨ ਦੇ ਬੇਟੇ ਹਨ ਅਤੇ ਕਿਸਾਨ ਦੀ ਪੀੜਾ ਨੁੰ ਬਖੂਬੀ ਸਮਝਦੇ ਹਨ। ਖਰੀਫ ਫਸਲ ਸੀਜਨ ਵਿਚ ਸਾਡੇ ਅੰਨਦਾਤਾ ਨੂੰ ਕਈ ਤਰ੍ਹਾ ਦੀਆਂ ਮੁਸ਼ਕਲਾਂ ਨਾਲ ਜੂਝਨਾ ਪੈਂਦਾ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਾਰੇ ਖਰੀਫ ਫਸਲਾਂ ਦੇ ਨਾਲ-ਨਾਲ ਫੱਲ, ਫੂਲ ਤੇ ਹੋਰ ਫਸਲਾਂ 'ਤੇ ਵੀ ਪ੍ਰਤੀ ਏਕੜ 2000 ਰੁਪਏ ਬੋਨਸ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਹੀ ਨਹੀਂ ਜੋ ਛੋਟੇ ਕਿਸਾਨ ਹਭ, ਜਿਨ੍ਹਾਂ ਦੇ ਕੋਲ ਏਕੜ ਤੋਂ ਘੱਟ ਜਮੀਨ ਹੈ ਉਨ੍ਹਾਂ ਨੁੰ ਵੀ 2000 ਰੁਪਏ ਬੋਨਸ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਮਈ ਵਿਚ 48.6 ਮਿਲੀਮੀਟਰ, ਜੂਨ ਵਿਚ 86.6 ਅਤੇ ਜੁਲਾਈ ਵਿਚ 265 ਮਿਲੀਲੀਟਰ ਬਰਸਾਤ ਹੋਈ ਸੀ ਅਤੇ ਇਸ ਵਾਰ ਉਸ ਤੋਂ ਘੱਟ ਬਰਸਾਤ ਹੋਈ ਹੈ। ਅੰਨਦਾਤਾ ਦੇ ਹਿੱਤ ਵਿਚ ਅੱਜ ਦੀ ਕੈਬਨਿਟ ਦੀ ਮੀਟਿੰਗ ਵਿਚ ਸਰਵਸੰਮਤੀ ਨਾਲ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਹੋਈ ਕੈਬਨਿਟ ਦੀ ਮੀਟਿੰਗ ਵਿਚ ਅੰਗ੍ਰੇਜਾਂ ਦੇ ਜਮਾਨੇ ਤੋਂ ਚੱਲੇ ਆ ਰਹੇ ਆਬਿਯਾਨਾ ਨੂੰ ਖਤਮ ਕੀਤਾ ਸੀ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੋ ਕਿਸਾਨ ਹੁਣ ਤਕ ਮੇਰੀ ਫਸਲ ਮੇਰਾ ਬਿਊਰਾ ਪੋਰਟਲ 'ਤੇ ਆਪਣੀ ਫਸਲ ਦਾ ਰਜਿਸਟ੍ਰੇਸ਼ਣ ਨਹੀਂ ਕਰਵਾ ਪਾਏ ਹਨ, ਉਹ 15 ਅਗਸਤ, 2024 ਤਕ ਫਸਲ ਦਾ ਰਜਿਸਟ੍ਰੇਸ਼ਣ ਜਰੂਰ ਕਰਵਾ ਲੈਣ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁਡਾ ਦੀ ਹਰ ਗੱਲ 'ਤੇ ਰਾਜਨੀਤੀ ਕਰਨ ਦੀ ਆਦਤ ਹੈ। ਉਹ ਝੂਠ ਬੋਲ ਕੇ ਲੋਕਾਂ ਨੁੰ ਗੁਮਰਾਹ ਕਰਨ ਦਾ ਕੰਮ ਕਰਦੇ ਹਨ। ਹੁਡਾ ਨੇ ਆਪਣੇ ਕਾਰਜਕਾਲ ਦੌਰਾਨ ਸਵਾਮੀਨਾਥਨ ਆਯੋਗ ਦੀ ਸਿਫਾਰਿਸ਼ਾਂ ਨੂੰ ਡਸਟਬਿਨ ਵਿਚ ਸੁੱਟ ਦਿੱਤਾ ਸੀ ਅਤੇ ਉਹ ਕਿਸਾਨ ਹਿੱਤ ਦੀਆਂ ਗੱਲਾਂ ਕਰਦੇ ਹਨ। ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕਾਂਗਰਸ ਦੀ ਕਿਸਾਨਾਂ ਲਈ ਕੁੱਝ ਕਰਨ ਦੀ ਨਾਂ ਹੀ ਨੀਤੀ ਹੈ ਅਤੇ ਨਾਂ ਹੀ ਨੀਅਤ। ਉਨ੍ਹਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਜਨਭਲਾਈ ਲਈ ਫੈਸਲੇ ਲੈ ਰਹੀ ਹੈ, ਚਾਹੇ ਉਹ ਕਿਸਾਨ ਹਿੱਤ ਦੇ ਹੋਣ ਚਾਹੇ ਕਰਮਚਾਰੀ ਹਿੱਤ ਦੇ ਅਤੇ ਮੀਡੀਆ ਪਰਸਨਸ ਦੀ ਭਲਾਈ ਲਈ।
ਵਿਨੇਸ਼ ਫੌਗਾਟ ਨੁੰ ਹਰਿਆਣਾ ਸਰਕਾਰ ਦਵੇਗੀ ਓਲੰਪਿਕ ਸਿਲਵਰ ਮੈਡਲ ਜੇਤੂ ਦੇ ਲਾਭ
ਮੁੱਖ ਮੰਤਰੀ ਨੇ ਕਿਹਾ ਕਿ ਵਿਨੇਸ਼ ਫੌਗਾਟ ਹਰਿਆਣਾ ਦੀ ਬੇਟੀ ਹੈ ਅਤੇ ਉਨ੍ਹਾਂ ਦੇ ਓਲੰਪਿਕ ਵਿਚ ਕਿੱਤੇ ਗਏ ਪ੍ਰਦਰਸ਼ਨ 'ਤੇ ਸਾਨੂੰ ਮਾਣ ਹੈ। ਵਿਨੇਸ਼ ਫੌਗਾਟ ਨੇ ਨਾ ਸਿਰਫ ਹਰਿਆਣਾ ਦਾ ਸਗੋ ਭਾਰਤ ਦਾ ਨਾਂਅ ਕੌਮਾਂਤਰੀ ਪੱਧਰ 'ਤੇ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕਾਰਨਾਂ ਤੋਂ ਉਹ ਭਲੇ ਹੀ ਓਲੰਪਿਕ ਦਾ ਫਾਈਨਲ ਨਹੀਂ ਖੇਡ ਪਾਏ ਹੋਵੇ, ਪਰ ਸਾਡੇ ਸਾਰਿਆਂ ਲਈ ਇਕ ਚੈਪੀਅਨ ਹੈ। ਇਸ ਲਈ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਨੇਸ਼ ਫੌਗਾਟ ਨੂੰ ਓਲੰਪਿਕ ਸਿਲਵਰ ਮੈਡਲ ਜੇਤੂ ਦੇ ਸਮਾਨ ਇਨਾਮ ਅਤੇ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੂੰ ਵੀ ਓਲੰਪਿਕ ਵਿਚ ਮੈਡਲ ਹਾਸਲ ਕਰਨ 'ਤੇ ਵਧਾਈ ਦਿੱਤੀ।
ਇਸ ਮੌਕੇ 'ਤੇ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੂਰਾਗ ਰਸਤੋਗੀ, ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ, ਮੀਡੀਆਸਕੱਤਰ ਪ੍ਰਵੀਣ ਅੱਤਰੇ ਤੇ ਹੋਰ ਅਧਿਕਾਰੀ ਮੌਜੂਦ ਰਹੇ