Thursday, September 19, 2024

Haryana

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਰਿਵਾੜੀ ਮੈਰਾਥਨ ਵਿਚ ਲਿਆ ਹਿੱਸਾ

August 11, 2024 06:07 PM
SehajTimes

ਰਿਵਾੜੀ ਦੀ ਹਾਫ ਮੈਰਾਥਨ ਰਾਓ ਤੁਲਾਰਾਮ ਵਰਗੇ ਵੀਰ ਸ਼ਹੀਦਾਂ ਨੂੰ ਸਮਰਪਿਤ : ਮੁੱਖ ਮੰਤਰੀ

ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ ’ਤੇ ਸਥਾਪਤ ਵੀਰ ਸਪੂਤਾਂ ਦੀਆਂ ਮੂਰਤੀਆਂ ਦੇ ਸਾਹਮਣੇ ਅਰਪਿਤ ਕੀਤੇ ਫੁੱਲ

ਅਗਨੀਵੀਰਾਂ ਨੂੰ ਮਿਲੇਗੀ ਰੁਜ਼ਗਾਰ ਵਿਚ ਪਹਿਲ

ਚੰਡੀਗੜ੍ਹ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਮੈਰਾਥਨ ਤੇ ਰਾਹਗਿਰੀ ਪ੍ਰੋਗਰਾਮ ਸਮਾਜਿਕ ਭਾਈਚਾਰੇ ਦੇ ਨਾਲ ਹੀ ਸਿਹਤ ਸੁਧਾਰ ਵਿਚ ਪ੍ਰੇਰਣਾਦਾਇਕ ਹੁੰਦੇ ਹਨ। ਸੂਬਾ ਸਰਕਾਰ ਵੱਲੋਂ ਹਰਿਆਣਾ ਉਦੈ ਆਊਟਰੀਚ ਪ੍ਰੋਗਰਾਮ ਦੇ ਤਹਿਤ ਇਸ ਤਰ੍ਹਾਂ ਦੇ ਪ੍ਰਬੰਧ ਲਗਾਤਾਰ ਕੀਤੇ ਜਾ ਰਹੇ ਹਨ। ਅੱਜ ਇਕ ਦੌੜ-ਦੇਸ਼ ਦੇ ਨਾਂ ਥੀਮ ਦੇ ਨਾਲ ਰਿਵਾੜੀ ਵਿਚ ਪ੍ਰਬੰਧਤ ਹਾਫ ਮੈਰਾਥਨ ਮਹਾਨ ਸੁਤੰਤਰਤਾ ਸੈਨਾਨੀ ਰਾਓ ਤੁਲਾਰਾਮ ਵਰਗੇ ਵੀਰ ਸ਼ਹੀਦਾਂ ਦੇ ਗੌਰਵਸ਼ਾਲੀ ਸਖਸ਼ੀਅਤ ਨੂੰ ਸਮਰਪਿਤ ਹੈ।
ਮੁੱਖ ਮੰਤਰੀ ਅੱਜ ਰਿਵਾੜੀ ਵਿਚ ਰਾਓ ਤੁਲਾਰਾਮ ਸਟੇਡੀਅਮ ਤੋਂ ਰਿਵਾੜੀ ਹਾਫ ਮੈਰਾਥਨ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਹਾਫ ਮੈਰਾਥਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦ ਐਥਲੀਟਾਂ ਦੇ ਨਾਲ ਦੌੜ ਵੀ ਲਗਾਈ। ਨਾਲ ਹੀ ਮੁੱਖ ਮੰਤਰੀ ਨੇ ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ ’ਤੇ ਸਥਾਪਤ ਵੀਰ ਸਪੂਤਾਂ ਦੀਆਂ ਮੂਰਤੀਆਂ ਦੇ ਸਾਹਮਣੇ ਫੁੱਲ ਵੀ ਚੜ੍ਹਾਏ ਅਤੇ ਨਤਮਸਤਕ ਹੋਏ। ਇਸ ਮੌਕੇ ਲੋਕ ਨਿਰਮਾਣ ਅਤੇ ਜਨਸਹਿਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ, ਵਿਧਾਇਕ ਲਛਮਣ ਸਿੰਘ ਯਾਦਵ ਸਮੇਤ ਹੋਰ ਮਾਣਯੋਗ ਵਿਅਕਤੀਆਂ ਨੇ ਵੀ ਹਾਫ ਮੈਰਾਥਨ ਵਿਚ ਭਾਗੀਦਾਰੀ ਕੀਤੀ।

ਇਸ ਲਿੰਕ ਨੂੰ ਕਲਿੱਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ :  ਚੋਰਾਂ ਨੇ ਨਹੀਂ ਬਖਸ਼ੇ ਮੁੱਖ ਮੰਤਰੀ ਦੇ ਰਿਸ਼ਤੇਦਾਰ

ਮੁੱਖ ਮੰਤਰੀ ਨੇ ਸ਼ਹਿਰ ਦੇ ਰਾਓ ਤੁਲਾਰਾਮ ਸਟੇਡੀਅਮ ਵਿਚ ਪਹੁੰਚ ਕੇ ਅਰਮ ਸ਼ਹੀਦ ਰਾਓ ਤੁਲਾਰਾਮ ਦੇ ਫੋਟੋ ਦੇ ਸਾਹਮਣੇ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਸਟੇਡੀਅਮ ਵਿਚ ਵੀਰ ਸਪੂਤ ਰਾਓ ਤੁਲਾਰਾਮ ਦੀ ਪ੍ਰਤਿਮਾ ਲਗਵਾਉਣ ਦਾ ਐਲਾਨ ਕੀਤਾ। ਨਾਲ ਹੀ ਸਟੇਡੀਅਮ ਵਿਚ ਸਿੰਥੇਟਿਕ ਟਰੈਕ ਬਨਵਾਉਣ ਦੀ ਦਿਸ਼ਾ ਵਿਚ ਚੁੱਕੇ ਜਾ ਰਹੇ ਕਦਮਾਂ ਨੂੰ ਪ੍ਰਸਾਸ਼ਨਿਕ ਪੱਧਰ ’ਤੇ ਸਰਲਤਾ ਵਿਚ ਪੂਰਾ ਕਰਵਾਉਣ ਦੀ ਗੱਲ ਕਹੀ ਤਾਂ ਜੋ ਜ਼ਿਲ੍ਹਾ ਮੁੱਖ ਦਫਤਰ ਦੇ ਸਟੇਡੀਅਮ ਵਿਚ ਖਿਡਾਰੀਆਂ ਨੂੰ ਬਿਹਤਰ ਖੇਡ ਸਹੂਲਤਾਂ ਮਿਲ ਸਕਣ।

ਇਸ ਲਿੰਕ ਨੂੰ ਕਲਿੱਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ

ਅਗਨੀਵੀਰਾਂ ਨੂੰ ਸਰਕਾਰ ਦਵੇਗੀ ਰੁਜ਼ਗਾਰ ਵਿਚ ਪਹਿਲ

ਮੁੱਖ ਮੰਤਰੀ ਨੇ ਕਿਹਾ ਕਿ ਰਿਵਾੜੀ ਜ਼ਿਲ੍ਹਾ ਵੀਰਾਂ ਦੀ ਭੂਮੀ ਹੈ ਅਤੇ ਦੇਸ਼ ਦੀ ਸੀਮਾਵਾਂ ’ਤੇ ਸਜਗ ਵਾਰ ਵਜੋਂ ਸਾਡੇ ਸਿਪਾਹੀ ਸੀਨਾ ਤਾਨ ਖੜੇ ਹਨ। ਉਨ੍ਹਾਂ ਨੇ ਕਿਹਾ ਕਿ ਵੀਰਾਂ ਦੀ ਇਸ ਭੂਮੀ ’ਤੇ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਰਕਾਰ ਦੀ ਅਗਨੀਵੀਰਾਂ ਨੂੰ ਸੇਵਾ ਬਾਅਦ ਵਾਪਸ ਆਉਣ ’ਤੇ ਪਹਿਲ ਦੇ ਆਧਾਰ ’ਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏਗੀ। ਵੀਰਾਂ ਦੀ ਇਸ ਭੂਮੀ ਨੂੰ ਉਨ੍ਹਾਂ ਨੇ ਸਲਾਮ ਕਰਦੇ ਹੋਏ ਕਿਹਾ ਕਿ ਅੱਜ ਦੀ ਇਹ ਹਾਫ ਮੈਰਾਥਨ ਸਾਡੇ ਨੌਜਵਾਨਾਂ ਨੂੰ ਸਕਾਰਾਤਮਕ ਸੰਦੇਸ਼ ਦੇਣ ਵਿਚ ਕਾਰਗਰ ਸਾਬਿਤ ਹੋ ਰਹੀ ਹੈ।

ਇਸ ਲਿੰਕ ਨੂੰ ਕਲਿੱਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਹਰਿਆਣਾ ਪੁਲਿਸ ਵਿਚ ਸਿਪਾਹੀਆਂ ਲਈ ਪੀਐਮਟੀ ਦੇ ਬਾਅਦ ਪੀਐਸਟੀ ਦਾ ਪ੍ਰੋਗ੍ਰਾਮ ਤੈਅ : ਹਿੰਮਤ ਸਿੰਘ

ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਦਿੱਤਾ ਰਾਸ਼ਟਰ ਪ੍ਰੇਮ ਦਾ ਸਾਰਥਕ ਸੰਦੇਸ਼

ਮੁੱਖ ਮੰਤਰੀ ਨੇ ਹਾਫ ਮੈਰਾਥਨ ਦੌਰਾਨ ਹਰ ਘਰ ਤਿਰੰਗਾ ਮੁਹਿੰਮ ਤਹਿਤ ਕੌਮੀ ਝੰਡਾ ਹੱਥ ਵਿਚ ਲੈ ਕੇ ਨੌਜਵਾਨ ਸ਼ਕਤੀ ਨੂੰ ਨਵੀਂ ਉਮੰਗ ਤੇ ਉਰਜਾ ਦੇ ਨਾਲ ਅੱਗੇ ਵੱਧਣ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ 15 ਅਗੱਸਤ ਤਕ ਹਰਿਆਣਾ ਸੂਬਾ ਵਿਚ ਇਸ ਮੁਹਿੰਮ ਦੇ ਤਹਿਤ ਤਿਰੰਗਾ ਯਾਤਰਾਵਾਂ ਕੱਢੀ ਜਾ ਰਹੀ ਹੈ ਅਤੇ ਲੋਕਾਂ ਵਿਚ ਦੇਸ਼ਭਗਤੀ ਦੀ ਉਰਜਾ ਦਾ ਸੰਚਾਰ ਕਰਦੇ ਹੋਏ ਕੌਮੀ ਏਕਤਾ ਤੇ ਅਖੰਡਤਾ ਨੂੰ ਬਣਾਏ ਰੱਖਣ ਦਾ ਸੰਕਲਪ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਖੁਦ ਹੱਥ ਵਿਚ ਤਿਰੰਗਾ ਲੈ ਕੇ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਤਿਰੰਗਾ ਯਾਤਰਾ ਵਜੋ ਰਾਓ ਤੁਲਾਰਾਮ ਸਟੇਡੀਅਮ ਤੋਂ ਅਭੈ ਸਿੰਘ ਚੌਕ, ਪੰਡਿਤ ਭਗਵਤ ਤਿਆਲ ਸ਼ਰਮਾ ਚੌਕ, ਪੋਸਵਾਲ ਚੌਕ ਤੇ ਕਰਨਲ ਰਾਮ ਸਿੰਘ ਚੌਕ ਹੁੰਦੇ ਹੋਏ ਵਾਪਸ ਰਾਓ ਤੁਲਾਰਾਮ ਸਟੇਡੀਅਮ ਪਹੁੰਚੇ।

ਇਸ ਲਿੰਕ ਨੂੰ ਕਲਿੱਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ :  ਮੋਹਾਲੀ ਦੇ ਸੀਪੀ67 ਵਿੱਚ ਲਾਂਚ ਹੋਇਆ ਪੰਜਾਬੀ ਫ਼ਿਲਮ ‘ਬੀਬੀ ਰਜਨੀ’ ਦਾ ਟ੍ਰੇਲਰ

ਹਰਿਆਣਾ ਵਿਚ ਬਿਨ੍ਹਾਂ ਪਰਚੀ-ਬਿਨ੍ਹਾਂ ਖਰਚੀ ਦੇ ਨੌਨ ਸਟਾਪ ਹੋ ਰਹੀ ਭਰਤੀਆਂ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਬਿਨ੍ਹਾਂ ਖਰਚੀ-ਬਿਨ੍ਹਾਂ ਪਰਚੀ ਦੇ ਨੌਨ ਸਟਾਪ ਭਰਤੀਆਂ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਪਾਰਦਰਸ਼ਿਤਾ ਦੇ ਨਾਲ ਮੈਰਿਟ ’ਤੇ ਸਰਕਾਰੀ ਨੌਕਰੀਆਂ ਵਿਚ ਭਰਤੀ ਇੰਦਾਂ ਹੀ ਕਰਦੀ ਰਹੇਵੀ, ਨੌਜੁਆਨ ਸਿਫਰ ਆਪਣੀ ਮਿਹਨਤ , ਲਗਨ ਅਤੇ ਤਿਆਰੀ ’ਤੇ ਧਿਆਨ ਦੇਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਇਸ ਤਰ੍ਹਾ ਦੀ ਨੀਤੀਆਂ ਦੀ ਵਜ?ਹਾ ਨਾਲ ਸਮਾਜ ਦੇ ਆਖੀਰੀ ਵਿਅਕਤੀ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਦਾ ਸਰਕਾਰ ਨੌਜੁਆਨਾਂ ਨੂੰ ਮਜਬੂਤ ਮਾਰਗ ਪ੍ਰਦਾਨ ਕਰਨ ਵਿਚ ਸਰਗਰਮ ਭੂਕਿਮਾ ਨਿਭਾ ਰਹੀ ਹੈ ਅਤੇ ਬਿਹਤਰ ਵਿਦਿਅਕ ਮਾਹੌਲ ਪ੍ਰਦਾਨ ਕਰਦੇ ਹੋਏ ਮਜਬੂਤ ਹਰਿਆਣਾ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਦੇ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਖੇਡ ਨੀਤੀ ਦੇ ਚਲਦੇ ਹਰਿਆਣਾ ਦੇ ਖਿਡਾਰੀਆਂ ਨੇ ਇਸ ਵਾਰ ਪੈਰਿਸ ਓਲੰਪਿਕ ਵਿਚ ਵੀ ਦੇਸ਼ ਤੇ ਸੂਬੇ ਦਾ ਮਾਣ ਵਧਾਇਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਫਿੱਟ ਇੰਡੀਆ ਮੂਮੇਂਟ ਤਹਿਤ ਹਰਿਆਣਾ ਸੂਬੇ ਨੌਜੁਆਨ ਸ਼ਕਤੀ ਨੂੰ ਸਕਾਰਾਤਮਕ ਉੁਰਜਾ ਦੇ ਵੱਲ ਲੈ ਜਾਂਦੇ ਹੋਏ ਵਿਸ਼ਗ ਪੱਧਰ ’ਤੇ ਦੇਸ਼ ਦਾ ਮਾਨ ਵਧਾ ਰਿਹਾ ਹੈ। ਫਿੱਟ ਇੰਡੀਆ ਮੂਮੇਂਟ ਦੇ ਤਹਿਤ ਨੌਜੁਆਨ ਵਰਗ ਨਸ਼ੀਲੇ ਪਦਾਰਥਾਂ ਤੋਂ ਦੂਰੀ ਬਨਾਉਂਦੇ ਹੋਏ ਸਿਹਤ ’ਤੇ ਫੋਕਸ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੁਖਦ ਸਿਹਤ ਦੇ ਨਾਲ ਹੀ ਹਰਿਆਣਾ ਸੂਬਾ ਵਿਕਾਸ ਦੇ ਵੱਧ ਵੱਧ ਰਿਹਾ ਹੈ।

ਇਸ ਮੌਕੇ ’ਤੇ ਸੈਰ-ਸਪਾਟਾ ਨਿਗਮ ਦੇ ਚੇਅਰਮੈਨ ਡਾ. ਅਰਵਿੰਦ ਯਾਦਵ, ਵਿਸ਼ੇਸ਼ ਅਧਿਕਾਰੀ, ਕੰਮਿਉਨਿਟੀ ਪੁਲੀਸਿੰਗ ਅਤੇ ਆਊਟਰੀਚ, ਪੰਕਜ ਨੈਨ ਸਮੇਤ ਹੋਰ ਵਿਭਾਗ ਪ੍ਰਮੁੱਖ ਮੌਜੂਦ ਰਹੇ।

Have something to say? Post your comment

 

More in Haryana

ਸੂਬੇ ਵਿਚ ਹੁਣ ਤਕ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦ ਰਕਮ ਤੇ ਕੀਮਤੀ ਵਸਤੂਆਂ ਕੀਤੀਆਂ ਗਈਆਂ ਜਬਤ : ਪੰਕਜ ਅਗਰਵਾਲ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1031 ਉਮੀਦਵਾਰ ਲੜਣਗੇ ਚੋਣ : ਪੰਕਜ ਅਗਰਵਾਲ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ : ਪੰਕਜ ਅਗਰਵਾਲ

ਹਰਿਆਣਾ ਵਿਚ 22 ਜਿਲ੍ਹਿਆਂ ਅਤੇ 34 ਸਬ-ਡਿਵੀਜਨਾਂ ਵਿਚ ਤੀਜੀ ਕੌਮੀ ਲੋਕ ਅਦਾਲਤ ਦਾ ਪ੍ਰਬੰਧ

ਹਰਿਆਣਾ ਵਿਚ ਝੋਨੇ ਦੀ ਖਰੀਦ 23 ਸਤੰਬਰ ਤੋਂ ਹੋਵੇਗੀ ਸ਼ੁਰੂ : ਡਾ. ਸੁਮਿਤਾ ਮਿਸ਼ਰਾ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1561 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ

ਚੋਣ ਡਿਊਟੀ ਦੌਰਾਨ ਪੋਲਿੰਗ ਕਰਮਚਾਰੀਆਂ ਦੀ ਮੌਤ 'ਤੇ ਪਰਿਵਾਰ ਨੂੰ ਮਿਲੇਗੀ ਐਕਸ-ਗੇ੍ਰਸ਼ਿਆ ਸਹਾਇਤਾ :ਪੰਕਜ ਅਗਰਵਾਲ

ਹਰਿਆਣਾ ਵਿਧਾਨਸਭਾ ਚੋਣਾਂ ਸੰਬੰਧੀ ਪੁਲੀਸ ਵਲੋਂ ਹਰਿਆਣਾ ਦੀਆਂ ਸਰਹੱਦਾਂ ਤੇ ਨਾਕੇਬੰਦੀ

ਰਾਜਨੀਤਕ ਪਾਰਟੀਆਂ ਨੂੰ ਚੋਣ ਐਲਾਨ ਪੱਤਰ ਦੀ ਕਾਪੀਆਂ ਜਮ੍ਹਾ ਕਰਵਾਉਣੀ ਜਰੂਰੀ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਦਿਵਆਂਗ ਤੇ 85 ਸਾਲ ਦੀ ਉਮਰ ਵਰਗ ਤੋਂ ਵੱਧ ਦੇ ਵੋਟਰ ਘਰ ਤੋਂ ਪਾ ਸਕਦੇ ਹਨ ਵੋਟ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ