ਖਿਡਾਰੀਆਂ ਲਈ ਗਰਾਊਂਡ ਵਿੱਚ ਟ੍ਰੈਕ ਬਣਾਉਣ ਲਈ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ
ਪਟਿਆਲਾ : ਨੇੜਲੇ ਪਿੰਡ ਲੰਗ ਵਿਖੇ ਐਨ.ਆਰ.ਆਈ ਸਭਾ ਅਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਸਟਾਰ ਮੈਡੀਸਿਟੀ ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਟਰੌਮਾ ਸੈਂਟਰ ਪਟਿਆਲਾ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਦਫਤਰ ਇੰਚਾਰਜ ਜਸਬੀਰ ਸਿੰਘ ਗਾਂਧੀ ਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਡੀ.ਐਸ.ਪੀ ਕਰਨੈਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਕੈਂਪ ਦੌਰਾਨ ਸਰਸਰੀ, ਹੱਡੀਆਂ, ਜਰਨਲ ਬੀਮਾਰੀਆਂ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਪਹੁੰਚਕੇ ਆਏ ਮਰੀਜਾਂ ਦਾ ਚੈਕਅੱਪ ਕੀਤਾ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿਹਤ ਮੰਤਰੀ ਡਾ. ਬਲਵੀਰ ਸਿੰਘ ਤੇ ਪੰਜਾਬ ਸਰਕਾਰ ਵਲੋਂ ਸਿਹਤ ਸੇਵਾਵਾਂ ਨੂੰ ਵਧੀਆਂ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਗਏ ਹਨ ਜਿਸ ਸਦਕਾ ਅੱਜ ਸੂਬੇ ਦੇ ਲੋਕਾਂ ਦਾ ਮੁੜ ਤੋਂ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਵਿਸ਼ਵਾਸ ਪੈਦਾ ਹੋਇਆ ਹੈ।ਉਨ੍ਹਾਂ ਕਿਹਾ ਕਿ ਐਨ.ਆਰ.ਆਈ ਸਭਾ ਲੰਗ ਵਲੋਂ ਪਿੰਡ ਵਾਸੀਆ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਸਮਾਜ ਸੇਵੀ ਅਤੇ ਲੋਕ ਭਲਾਈ ਦੇ ਕੰਮ ਅਤੀ ਸਲਾਹੁਣਯੋਗ ਹਨ।
ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਡੀ.ਐਸ.ਪੀ (ਟ੍ਰੈਫਿਕ) ਕਰਨੈਲ ਸਿੰਘ ਅਤੇ ਜਸਬੀਰ ਸਿੰਘ ਗਾਂਧੀ ਵਲੋਂ ਪਿੰਡ ਦੇ ਗਰਾਊਂਡ ਵਿੱਚ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਬੂਟੇ ਲਾਏ ਗਏ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਲੰਗ ਦੇ ਗਰਾਊਂਡ ਵਿੱਚ ਨੌਜਵਾਨ ਲਈ ਟ੍ਰੈਕ ਬਣਾਉਣ ਲਈ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਪ੍ਰਬੰਧਕ ਗੁਰਵਿੰਦਰ ਸਿੰਘ, ਮੇਵਾ ਸਿੰਘ ਡਾਇਰੈਕਟਰ, ਬਲਵਿੰਦਰ ਸਿੰਘ ਸਰਪੰਚ, ਕੁਲਦੀਪ ਸਿੰਘ, ਜੀਵਨ ਸਿੰਘ ਸੁੱਧੇਵਾਲ, ਜਸਕਰਨਵੀਰ ਸਿੰਘ ਤੇਜੇ, ਲਾਡੀ ਖਹਿਰਾ, ਪਰਮਿੰਦਰ ਸਿੰਘ ਭੰਗੂ, ਆਪ ਆਗੂ, ਗੁਰਸੇਵਕ ਸਿੰਘ, ਅਤਿੰਦਰ ਸਿੰਘ, ਤਰਸੇਮ ਲਾਲ, ਨਿਰਮਲ ਇਟਲੀ, ਗੁਰਜੰਟ ਸਿੰਘ, ਬਲਕਾਰ ਸਿੰਘ, ਗੁਰਦੀਪ ਸਿੰਘ, ਬੇਅੰਤ ਸਿੰਘ ਸਾਹੀਏਵਾਲ, ਜਸਪ੍ਰੀਤ ਸਿੰਘ ਰਾਇਮਲਮਾਜਰੀ ਵੀ ਮੌਜੂਦ ਸਨ।