ਸੁਨਾਮ : ਕਲਗੀਧਰ ਪਬਲਿਕ ਸਕੂਲ ਸੁਨਾਮ ਵਿਖੇ "ਤੀਆਂ ਤੀਜ਼ ਦੀਆਂ" ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ । ਕੁਦਰਤ ਦੀ ਨਿਆਮਤ ਅਤੇ ਸੁਹਾਵਣੇ ਮੌਨਸੂਨ ਦੀ ਆਮਦ ਦੇ ਪ੍ਰਤੀਕ ਇਸ ਤਿਉਹਾਰ ਦੌਰਾਨ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਸਾਰੀਆਂ ਵਿਦਿਆਰਥਣਾਂ ਤੇ ਅਧਿਆਪਕਾਵਾਂ ਵੱਲੋਂ ਵੱਖ-ਵੱਖ ਪੰਜਾਬੀ ਲੋਕ ਗੀਤਾਂ ਦੀਆਂ ਧੁਨਾਂ ਤੇ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਪੰਜਾਬੀ ਅਤੇ ਹਿੰਦੀ ਗੀਤਾਂ ਤੇ ਦਿਲ ਖਿੱਚਵੀਆਂ ਪੇਸ਼ਕਾਰੀਆਂ ਨੇ ਜਿੱਥੇ ਵੇਖਣ ਵਾਲਿਆਂ ਦਾ ਮਨ ਮੋਹਿਆ, ਉੱਥੇ ਹੀ ਲੋਕ ਗੀਤਾਂ ਨੇ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕੀਤਾ। ਸਕੂਲ ਦੇ ਚੇਅਰਪਰਸਨ ਸ੍ਰੀਮਤੀ ਜਸਵੰਤ ਕੌਰ ਹਰੀਕਾ ਅਤੇ ਪ੍ਰਿੰਸੀਪਲ ਮੈਡਮ ਪ੍ਰਭਜੋਤ ਕੌਰ ਗਿੱਲ ਨੇ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਤੀਆਂ ਦਾ ਤਿਉਹਾਰ ਸਾਨੂੰ ਸਾਡੇ ਪੁਰਾਣੇ ਸੱਭਿਆਚਾਰ ਨਾਲ ਜੋੜ ਕੇ ਰੱਖਦਾ ਹੈ। ਅਜਿਹੇ ਤਿਉਹਾਰ ਹੀ ਪੰਜਾਬੀ ਵਿਰਸੇ ਦੀ ਚੜਦੀ ਕਲਾ ਦਾ ਪ੍ਰਤੀਕ ਹਨ , ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹਨ।ਉਨਾ ਨੇ ਕਿਹਾ ਕਿ ਅੱਜ ਦੇ ਮਾਡਰਨ ਜਮਾਨੇ ਵਿੱਚ ਜਿੱਥੇ ਲੋਕ ਆਪਣੇ ਸੱਭਿਆਚਾਰ ਨੂੰ ਭੁਲਦੇ ਜਾ ਰਹੇ ਹਨ, ਉੱਥੇ ਹੀ ਤੀਆਂ ਦਾ ਤਿਉਹਾਰ ਸਾਨੂੰ ਸਾਡੇ ਸੱਭਿਆਚਾਰ ਦੀ ਪਹਿਚਾਣ ਕਰਵਾਉਂਦਾ ਹੈ। ਇਸ ਮੌਕੇ ਤੇ ਸਾਰਿਆਂ ਨੇ ਬੋਲੀਆਂ, ਗਿੱਧਾ, ਭੰਗੜਾ ਪਾਇਆ ਅਤੇ ਪੀਂਘਾਂ ਝੂਟੀਆਂ।ਵਿਦਿਆਰਥਣਾਂ ਵਿੱਚ ਪੰਜਾਬੀ ਪਹਿਰਾਵੇ ਨੂੰ ਉਤਸਾਹਿਤ ਕਰਨ ਲਈ ਉਨਾਂ ਵਿੱਚੋ ਮਿਸ ਤੀਜ ਦਾ ਖਿਤਾਬ ਦਿੱਤਾ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਗੁਰਚਰਨ ਸਿੰਘ ਹਰੀਕਾ ਨੇ ਵਧਾਈ ਦਿੱਤੀ । ਤੀਆਂ ਦਾ ਇਹ ਪ੍ਰੋਗਰਾਮ ਯਾਦਗਰੀ ਹੋ ਨਿਬੜਿਆ।